Follow Sikh Siyasat News at

Subscribe to our RSS feed
ਜੀ ਆਇਆਂ ਨੂੰ! ਸਿੱਖ ਸਿਆਸਤ ਦੇ ਪੰਜਾਬੀ ਖਬਰਾਂ ਦੀ ਬਿਜਾਲ-ਮੰਚ ਉੱਤੇ ਤੁਹਾਡਾ ਹਾਰਦਿਕ ਸਵਾਗਤ ਹੈ। ਤੁਸੀਂ ਆਪਣੇ ਵਿਚਾਰ, ਰਾਵਾਂ, ਸੁਝਾਅ, ਸ਼ਿਕਾਇਤਾਂ ਅਤੇ ਖਬਰਾਂ ਸਾਨੂੰ ਸਾਡੇ ਬਿਜਲ-ਪਤੇ news@sikhsiyasat.net ਉੱਤੇ ਭੇਜ ਸਕਦੇ ਹੋ।

ਆਰ. ਐੱਸ.ਐੱਸ ਨੂੰ ਅੱਤਵਾਦੀ ਜੱਥੇਬੰਦੀ ਐਲਾਨਣ ਦੀ ਪਟੀਸ਼ਨ ‘ਤੇ ਅਮਰੀਕੀ ਅਦਾਲਤ ਕਰੇਗੀ ਅਪ੍ਰੈਲ ‘ਚ ਸੁਣਵਾਈ

ਆਰ. ਐੱਸ.ਐੱਸ ਨੂੰ ਅੱਤਵਾਦੀ ਜੱਥੇਬੰਦੀ ਐਲਾਨਣ ਦੀ ਪਟੀਸ਼ਨ ‘ਤੇ ਅਮਰੀਕੀ ਅਦਾਲਤ ਕਰੇਗੀ ਅਪ੍ਰੈਲ ‘ਚ ਸੁਣਵਾਈ

ਨਿਊਯਾਰਕ(4 ਫਰਵਰੀ, 2015): ਅਮਰੀਕੀ ਅਦਾਲਤ ਨੇ ਭਾਰਤੀ ਹਿੰਦੂਤਵੀ ਕੱਟਣ ਜੱਥੇਬੰਦੀ ਆਰ. ਐੱਸ.ਐੱਸ ਨੂੰ ਅੱਤਵਾਦੀ ਜੱਥੇਬੰਦੀ ਐਲਾਨਣ ਲਈ ਸਿੱਖ ਹਿੱਤਾਂ ਲਈ ਅਮਰੀਕਾ ਵਿੱਚ ਕੰਮ ਕਰਦੀ ਸਿੱਖ ਜੱਥੇਬੰਦੀ ਸਿੱਖਸ ਫਾਰ ਜਸਟਿਸ ਵੱਲੋਂ ਅਦਾਲਤ ਵਿੱਚ ਦਾਇਰ ਪਟੀਸ਼ਨ ‘ਤੇ ਅਪਰੈਲ ਮਹੀਨੇ ਵਿੱਚ ਕਾਰਵਾਈ ਕਰੇਗੀ।

The-RSS-Tree-e1423065440571
ਹਿੰਦੂਤਵੀ ਕੱਟਣ ਜੱਥੇਬੰਦੀ ਆਰ. ਐੱਸ.ਐੱਸ

ਸਿੱਖਸ ਫਾਰ ਜਸਟਿਸ ਨੇ ਅਦਾਲਤ ਨੂੰ ਅਪੀਲ ਕੀਤੀ ਹੈ ਕਿ ਆਰ.ਐੱਸ.ਐੱਸ ਨੂੰ ਭਾਰਤ ਨੂੰ ਹਿੰਦੂ ਰਾਸ਼ਟਰ ਵਿੱਚ ਤਬਦੀਲ ਕਰਨ ਲਈ, ਭਾਰਤ ’ਚ ਧਾਰਮਿਕ ਘੱਟ ਗਿਣਤੀਆਂ ਖ਼ਿਲਾਫ਼ ਕਥਿਤ ਹਿੰਸਾ ਦੀਆਂ ਵਾਰਦਾਤਾਂ ਲਈ ਰਾਸ਼ਟਰੀ ਸਵੈਮ ਸੇਵਕ ਸੰਘ (ਆਰਐਸਐਸ) ਨੂੰ ਵਿਦੇਸ਼ੀ ਦਹਿਸ਼ਤੀ ਜਥੇਬਦੀ ਐਲਾਨ ਕੀਤਾ ਜਾਵੇ।

ਅਮਰੀਕੀ ਜ਼ਿਲ੍ਹਾ ਜੱਜ ਲੌਗ ਸਵੈਨ ਵੱਲੋਂ ਸੁਣਵਾਈ ਵਾਲੇ ਦਿਨ ਅਰਜ਼ੀ, ਪਟੀਸ਼ਨ ਦਾ ਖੇਤਰ ਅਧਿਕਾਰ ਅਤੇ ਹੋਰ ਕਾਨੂੰਨੀ ਨੁਕਤਿਆਂ ਉਪਰ ਵਿਚਾਰ ਕੀਤਾ ਜਾਵੇਗਾ। ਸ਼ਿਕਾਇਤ ’ਚ ਆਰਐਸਐਸ ’ਤੇ ਦੋਸ਼ ਲਾਇਆ ਗਿਆ ਹੈ ਕਿ ਉਸ ਨੇ ਹਰਿਮੰਦਰ ਸਾਹਿਬ ਅੰਮ੍ਰਿਤਸਰ ’ਤੇ ਜੂਨ 1984 ’ਚ ਹਮਲਾ ਕਰਾਇਆ, 1992 ’ਚ ਬਾਬਰੀ ਮਸਜਿਦ ਢਾਹੀ ਅਤੇ ਗੁਜਰਾਤ ’ਚ 2002 ’ਚ ਦੰਗੇ ਕਰਵਾਏ।

Comments

comments

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:

(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related

ਇੰਗਲੈਂਡ ਦੇ ਇਕ ਪ੍ਰਮੁੱਖ ਰੋਜਾਨਾ ਅਖਬਾਰ ਫਾਈਨੈਂਸ਼ੀਅਲ ਟਾਈਮਜ਼ ਨੇ ਬੀਤੇ ਦਿਨ ਛਾਪੀ ਇਕ ਖਾਸ ਰਿਪੋਰਟ ਵਿਚ ਇਹ ਤੱਥ ਉਜਾਗਰ ਕੀਤਾ ਹੈ ਕਿ ਅਮਰੀਕੀ ਪ੍ਰਸ਼ਾਸਨ ਨੇ ਇੰਡੀਆ ਵੱਲੋਂ ਅਮਰੀਕਾ ਦੀ ਧਰਤ
ਇੰਗਲੈਂਡ ਦੇ ਇਕ ਪ੍ਰਮੁੱਖ ਰੋਜਾਨਾ ਅਖਬਾਰ ਫਾਈਨੈਂਸ਼ੀਅਲ ਟਾਈਮਜ਼ ਨੇ ਬੀਤੇ ਦਿਨ ਛਾਪੀ ਇਕ ਖਾਸ ਰਿਪੋਰਟ ਵਿਚ ਇਹ ਤੱਥ ਉਜਾਗਰ ਕੀਤਾ ਹੈ ਕਿ ਅਮਰੀਕੀ ਪ੍ਰਸ਼ਾਸਨ ਨੇ ਇੰਡੀਆ ਵੱਲੋਂ ਅਮਰੀਕਾ ਦੀ ਧਰਤ
ਆਕਸਫੋਰਡ ਡਿਕਸ਼ਨਰੀ ਅਨੁਸਾਰ 'ਕਲਟ' ਦਾ ਮਤਲਬ ਹੈ ਉਹ ਧਾਰਮਿਕ ਗਰੁੱਪ ਜੋ ਆਪਣੇ ਧਾਰਮਿਕ ਵਿਸ਼ਵਾਸ਼ਾਂ ਨੂੰ ਕੱਟੜਤਾ ਨਾਲ ਮੰਨਦੇ ਹਨ ਅਤੇ ਕਈ ਤਰੀਕੇ ਦੀਆਂ ਰਸਮਾਂ ਕਰਦੇ ਹਨ ਅਤੇ ਉਹ ਕਿਸੇ ਸਥਾਪਤ
ਭਾਰਤੀ ਸੁਪਰੀਮ ਕੋਰਟ ਵੱਲੋਂ ਸਤਲੁਜ-ਯਮੁਨਾ ਲਿੰਕ ਨਹਿਰ ਵਿਵਾਦ ਉੱਤੇ ਦਿੱਤੇ ਗਏ ਹੁਕਮ ਦਾ ਜਾਇਜ਼ਾ ਲੈਣ, ਅਗਸਤ ਵਿੱਚ ਪਾਰਟੀ ਦੇ ਜਥੇਬੰਦਕ ਢਾਂਚੇ ਵਿੱਚ ਉਸਾਰੂ ਬਦਲਾਅ ਲਿਆਉਣ ਅਤੇ ਨਵੰਬਰ ਵਿੱਚ ਸ੍ਰੀ ਗੁਰੂ

ਸਿੱਖ ਸਿਆਸਤ ਰਾਹੀਂ ਚੋਣਵੀਆਂ ਕਿਤਾਬਾਂ ਖਰੀਦੋ

ਤਾਜ਼ਾ ਖਬਰਾਂ:

ਲੇਖ/ਵਿਚਾਰ: