Follow Sikh Siyasat News at

Subscribe to our RSS feed
ਜੀ ਆਇਆਂ ਨੂੰ! ਸਿੱਖ ਸਿਆਸਤ ਦੇ ਪੰਜਾਬੀ ਖਬਰਾਂ ਦੀ ਬਿਜਾਲ-ਮੰਚ ਉੱਤੇ ਤੁਹਾਡਾ ਹਾਰਦਿਕ ਸਵਾਗਤ ਹੈ। ਤੁਸੀਂ ਆਪਣੇ ਵਿਚਾਰ, ਰਾਵਾਂ, ਸੁਝਾਅ, ਸ਼ਿਕਾਇਤਾਂ ਅਤੇ ਖਬਰਾਂ ਸਾਨੂੰ ਸਾਡੇ ਬਿਜਲ-ਪਤੇ news@sikhsiyasat.net ਉੱਤੇ ਭੇਜ ਸਕਦੇ ਹੋ।

ਡੇਰਾ ਸ਼ਰਧਾਲੂਆਂ ਨੂੰ ਨਿਪੁੰਸਕ ਬਣਾਉਣ ਦੇ ਮਾਮਲੇ ‘ਚ ਸੀਬੀਆਈ ਵੱਲੋਂ ਸੌਦਾ ਸਾਧ ਨੂੰ ਦਿੱਲੀ ਸੱਦ ਕੇ ਪੁੱਛਗਿੱਛ ਕਰਨ ਦੀ ਸੰਭਾਵਨਾ

ਡੇਰਾ ਸ਼ਰਧਾਲੂਆਂ ਨੂੰ ਨਿਪੁੰਸਕ ਬਣਾਉਣ ਦੇ ਮਾਮਲੇ ‘ਚ ਸੀਬੀਆਈ ਵੱਲੋਂ ਸੌਦਾ ਸਾਧ ਨੂੰ ਦਿੱਲੀ ਸੱਦ ਕੇ ਪੁੱਛਗਿੱਛ ਕਰਨ ਦੀ ਸੰਭਾਵਨਾ

ਚੰਡੀਗੜ੍ਹ (13 ਜਨਵਰੀ, 2015): ਪੰਜਾਬ ਅਤੇ ਹਰਿਆਣਾ ਹਾਈਕੋਰਟ ਵੱਲੋ ਸਾਬਕਾ ਡੇਰਾ ਪ੍ਰੇਮੀ ਹੰਸ ਰਾਜ ਚੌਹਾਨ ਦੀ ਅਰਜ਼ੀ ;ਤੇ ਡੇਰਾ ਸਿਰਸਾ ਦੇ ਸੌਦਾ ਸਾਧ ਖਿਲਾਫ ਸਾਧੂਆਂ ਨੂੰ ਜਬਰੀ ਨਿਪੰਸਕ ਬਣਾਉਣ ਦੇ ਮਾਮਲੇ ਵਿੱਚ ਸੀਬੀਆਈ ਜਾਂਚ ਦੇ ਦਿੱਤੇ ਹੁਕਮਾਂ ਤੋਂ ਬਾਅਦ ਸੀਬੀਆਈ ਨੇ ਡੇਰਾ ਸਿਰਸਾ ਮੁਖੀ, ਡਾਕਟਰਾਂ ਅਤੇ ਕੁਝ ਹੋਰਨਾਂ ਖਿਲਾਫ ਲੱਗੇ ਸੈਂਕੜੇ ਸਾਧੂਆਂ ਨੂੰ ਜਬਰੀ ਨਿਪੁੰਸਕ ਬਣਾਉਣ ਦੇ ਦੋਸ਼ਾਂ ਦੀ ਜਾਂਚ ਵਿਚ ਤੇਜ਼ੀ ਲਿਆਂਦੀ ਗਈ ਹੈ, ਜਿਸ ਤਹਿਤ ਜਾਂਚ ਏਜੰਸੀ ਨੇ ਰੈਗੂਲਰ ਕੇਸ (ਆਰ.ਸੀ.) ਦਰਜ ਕਰਨ ਤੋਂ ਫ਼ੌਰੀ ਬਾਅਦ ਸਬੰਧਿਤ ਧਿਰਾਂ ਦੇ ਬਿਆਨ ਕਲਮਬੱਧ ਕਰਨੇ ਸ਼ੁਰੂ ਕਰ ਦਿੱਤੇ ਹਨ ।

Sauda Sadh
ਸੌਦਾ ਸਾਧ ਗੁਰਮੀਤ ਰਾਮ ਰਹੀਮ (ਫਾਈਲ ਫੋਟੋ)

ਅਤਿ ਭਰੋਸੇਯੋਗ ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਿਕ ਸੀ.ਬੀ.ਆਈ. ਜਲਦ ਹੀ ਡੇਰਾ ਮੁਖੀ ਕੋਲੋਂ ਵੀ ਪੁੱਛਗਿੱਛ ਕਰਨ ਜਾ ਰਹੀ ਹੈ ।ਅਹਿਮ ਗੱਲ ਇਹ ਹੈ ਕਿ ਜਾਂਚ ਏਜੰਸੀ ਡੇਰਾ ਮੁਖੀ ਕੋਲੋਂ ਪੁੱਛਗਿੱਛ ਲਈ ਸਿਰਸਾ ਖ਼ਾਸਕਰ ਡੇਰਾ ਸੱਚਾ ਸੌਦਾ ਵਿਚ ਜਾਣ ਨੂੰ ਤਰਜੀਹ ਨਹੀਂ ਦੇ ਰਹੀ। ਕੇਸ ਦੀ ਜਾਂਚ ਸੀ.ਬੀ.ਆਈ. ਦਿੱਲੀ ਹੈੱਡਕੁਆਰਟਰ ਦਾ ਸਪੈਸ਼ਲ ਇਨਵੈਸਟੀਗੇਸ਼ਨ ਸੈੱਲ-2 ਕਰ ਰਿਹਾ ਹੈ। ਸੂਚਨਾ ਹੈ ਕਿ ਸੀ. ਬੀ. ਆਈ. ਡੇਰਾ ਮੁਖੀ ਨੂੰ ਦਿੱਲੀ ਵਿਖੇ ਹੀ ਪੁੱਛਗਿੱਛ ਲਈ ਸੱਦਣ ਦੀ ਚਾਹਵਾਨ ਹੈ ।

ਜਾਂਚ ਏਜੰਸੀ ਨੇ ਇਸ ਮਾਮਲੇ ਦੀ ਸਭ ਤੋਂ ਅਹਿਮ ਕੜੀ ਅਤੇ ਹਾਈਕੋਰਟ ਵਿਚ ਸ਼ਿਕਾਇਤਕਰਤਾ ਹੰਸ ਰਾਜ ਚੌਹਾਨ (ਸਿਰਸਾ ਦੀ ਡੇਰੇ ਦੇ ਕਿਸੇ ਸਮੇਂ ਪੈਰੋਕਾਰ ਰਹਿ ਚੁੱਕੇ) ਕੋਲੋਂ 9 ਜਨਵਰੀ ਨੂੰ ਘੰਟਿਆਂਬੱਧੀ ਪੁੱਛਗਿੱਛ ਕੀਤੀ ਹੈ।

ਜਾਣਕਾਰੀ ਮੁਤਾਬਿਕ ਚੌਹਾਨ ਵੱਲੋਂ ਪੰਜਾਬ ਅਤੇ ਹਰਿਆਣਾ ਹਾਈਕੋਰਟ ‘ਚ ਦਾਇਰ ਪਟੀਸ਼ਨ ਦੇ ਵੇਰਵੇ ਜਾਂਚ ਟੀਮ ਅੱਗੇ ਰੱਖੇ ਗਏ ਅਤੇ ਡੇਰੇ ਅੰਦਰਲੀਆਂ ਕਈ ਅਹਿਮ ਗਤੀਵਿਧੀਆਂ ਦਾ ‘ਰਾਜਦਾਰ’ ਹੋਣ ਦਾ ਦਾਅਵਾ ਵੀ ਦੁਹਰਾਇਆ ਗਿਆ।ਇਸੇ ਦੌਰਾਨ ਸੀ.ਬੀ.ਆਈ. ਦੀ ਚਾਰ ਮੈਂਬਰੀ ਜਾਂਚ ਟੀਮ ਵੱਲੋਂ ਵੀ ਡੇਰਾ ਸਿਰਸਾ ਦਾ ਦੌਰਾ ਕੀਤਾ ਜਾ ਚੁੱਕਾ ਹੈ।

ਇਹ ਵੀ ਜਾਣਕਾਰੀ ਮਿਲੀ ਹੈ ਕਿ ਇਹ ਵਿਸ਼ੇਸ਼ ਜਾਂਚ ਟੀਮ ਹੰਸ ਰਾਜ ਚੌਹਾਨ ਨੂੰ ਪੁੱਛਗਿੱਛ ਲਈ ਸੱਦਣ ਤੋਂ ਇੱਕ ਦਿਨ ਪਹਿਲਾਂ ਚੁੱਪ-ਚੁਪੀਤੇ ਡੇਰਾ ਸਿਰਸਾ ਪੁੱਜੀ ਸੀ । ਸੀ. ਬੀ. ਆਈ ਦੇ ਅਧਿਕਾਰੀਆਂ ਦਾ ਇਹ ਦੌਰਾ ਇਸ ਪੱਖੋਂ ਵੀ ਖ਼ਾਸ ਕਿਹਾ ਜਾ ਸਕਦਾ ਹੈ ਕਿ ਟੀਮ ਦਿੱਲੀ ਤੋਂ ਤਾਂ ਸਰਕਾਰੀ ਗੱਡੀਆਂ ‘ਚ ਆਈ ਪਰ ਸਿਰਸਾ ਪਹੁੰਚਣ ‘ਤੇ ਗੱਡੀਆਂ ਸ਼ਹਿਰ ‘ਚ ਖੜੀਆਂ ਕਰ ਡੇਰੇ ਵਿਚ ਜਾਣ ਲਈ ਸਥਾਨਕ ਪ੍ਰਾਈਵੇਟ ਵਾਹਨਾਂ ਦੀ ਵਰਤੋਂ ਕੀਤੀ ਗਈ ।

ਜਾਂਚ ਟੀਮ ਵੱਲੋਂ ਡੇਰੇ ਅੰਦਰ ਸਥਿਤ ਮਾਰਕੀਟ, ਹਸਪਤਾਲ (ਜਿੱਥੇ ਨਪੁੰਸਕਤਾ ਦੀ ਕਾਰਵਾਈ ਕੀਤੀ ਦੇ ਦੋਸ਼ ਲਗਾਏ ਗਏ ਹਨ) ਅਤੇ ਕਈ ਹੋਰ ਅੰਦਰੂਨੀ ਅਦਾਰਿਆਂ ਦਾ ਦੌਰਾ ਕਰਨ ਦੀ ਵੀ ਸੂਚਨਾ ਮਿਲੀ ਹੈ।

ਦੱਸਣਯੋਗ ਹੈ ਕਿ ਡੇਰਾ ਮੁਖੀ ਅਤੇ ਹੋਰਨਾਂ ਿਖ਼ਲਾਫ਼ ਡੇਰੇ ਅੰਦਰ ਸਾਲ 2000 ਦੌਰਾਨ 400 ਦੇ ਕਰੀਬ ਮਰਦ ਸ਼ਰਧਾਲੂਆਂ ਨੂੰ ਜਬਰੀ ਨਿਪੁੰਸਕ ਬਣਾਉਣ ਦੇ ਦੋਸ਼ ਲੱਗੇ ਹੋਏ ਹਨ, ਜਿਸ ਸਬੰਧੀ ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਏਜੰਸੀ ਨੂੰ ਜਾਂਚ ਸੌਾਪੇ ਜਾਣ ਉੱਤੇ ਭਾਰਤੀ ਦੰਡਾਵਲੀ ਦੀ ਧਾਰਾ 120-ਬੀ (ਅਪਰਾਧਿਕ ਸਾਜ਼ਿਸ਼ ਰਚਨਾ), 417 (ਧੋਖਾਧੜੀ), 326 (ਕਿਸੇ ਨੂੰ ਸਰੀਰਕ ਤੌਰ ਉੱਤੇ ਗੰਭੀਰ ਸੱਟ ਮਾਰਨਾ) ਅਤੇ 506 (ਅਪਰਾਧਿਕ ਮਨਸ਼ਾ ਨਾਲ ਕਿਸੇ ਨੂੰ ਡਰਾਉਣਾ-ਧਮਕਾਉਣਾ) ਤਹਿਤ ਰੈਗੂਲਰ ਕੇਸ ਦਰਜ ਕੀਤਾ ਗਿਆ ਹੈ।

Comments

comments

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:

(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related

ਬਾਲਤਕਾਰ ਤੋਂ ਬਾਅਦ ਹੁਣ ਕਤਲ ਦੇ ਮਾਮਲੇ ਵਿਚ ਦੋਸ਼ੀ ਪਾਏ ਗਏ ਡੇਰਾ ਸੌਦਾ ਸਿਰਸਾ ਦੇ ਮੁਖੀ ਗੁਰਮੀਤ ਰਾਮ ਰਹੀਮ ਨੇ ਬੀਤੇ ਕੱਲ ਸੀ.ਬੀ.ਆਈ. ਦੀ ਅਦਾਲਤ ਮੂਹਰੇ ਸੁਣਵਾਈ ਦੌਰਾਨ ਕਿਹਾ ਕਿ
ਐਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੂੰ ਰਿਪੋਰਟ ਦੇ ਕੇ ਖ਼ਦਸ਼ਾ ਜ਼ਾਹਿਰ ਕੀਤਾ ਹੈ ਕਿ ਡੇਰਾ ਸਿਰਸਾ ਦੇ ਨਾਮ ’ਤੇ ਬੇਨਾਮੀ ਟ੍ਰਾਂਜ਼ੈਕਸ਼ਨ ਹੋਈ ਹੈ। ਆਮਦਨ ਕਰ ਵਿਭਾਗ

ਸਿੱਖ ਸਿਆਸਤ ਰਾਹੀਂ ਚੋਣਵੀਆਂ ਕਿਤਾਬਾਂ ਖਰੀਦੋ

ਤਾਜ਼ਾ ਖਬਰਾਂ:

ਲੇਖ/ਵਿਚਾਰ: