Follow Sikh Siyasat News at

Subscribe to our RSS feed
ਜੀ ਆਇਆਂ ਨੂੰ! ਸਿੱਖ ਸਿਆਸਤ ਦੇ ਪੰਜਾਬੀ ਖਬਰਾਂ ਦੀ ਬਿਜਾਲ-ਮੰਚ ਉੱਤੇ ਤੁਹਾਡਾ ਹਾਰਦਿਕ ਸਵਾਗਤ ਹੈ। ਤੁਸੀਂ ਆਪਣੇ ਵਿਚਾਰ, ਰਾਵਾਂ, ਸੁਝਾਅ, ਸ਼ਿਕਾਇਤਾਂ ਅਤੇ ਖਬਰਾਂ ਸਾਨੂੰ ਸਾਡੇ ਬਿਜਲ-ਪਤੇ news@sikhsiyasat.net ਉੱਤੇ ਭੇਜ ਸਕਦੇ ਹੋ।

ਅਮਰੀਕਾ ਦੀ ਸਿੱਖ ਜੱਥੇਬੰਦੀ ਨੇ ਭਾਈ ਜਗਤਾਰ ਸਿੰਘ ਤਾਰਾ ਨੂੰ ਭਾਰਤ ਹਵਾਲੇ ਕਰਨ ਤੋਂ ਰੋਕਣ ਲਈ ਥਾਈਲੈਡ ਦੇ ਪ੍ਰਸਿੱਧ ਵਕੀਲ ਦੀਆਂ ਸੇਵਾਵਾਂ ਲਈਆਂ

ਅਮਰੀਕਾ ਦੀ ਸਿੱਖ ਜੱਥੇਬੰਦੀ ਨੇ ਭਾਈ ਜਗਤਾਰ ਸਿੰਘ ਤਾਰਾ ਨੂੰ ਭਾਰਤ ਹਵਾਲੇ ਕਰਨ ਤੋਂ ਰੋਕਣ ਲਈ ਥਾਈਲੈਡ ਦੇ ਪ੍ਰਸਿੱਧ ਵਕੀਲ ਦੀਆਂ ਸੇਵਾਵਾਂ ਲਈਆਂ

ਬੈਂਕਾਕ, ਥਾਈਲੈਂਡ ( 13 ਜਨਵਰੀ, 2015): ਪੰਜਾਬ ਦੇ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਕਤਲ ਕੇਸ ਵਿੱਚ ਥਾਈਲੈਡ ਦੀਆਂ ਸੁਰੱਖਿਆ ਏਜ਼ੰਸੀਆਂ ਵੱਲੌਂ ਗ੍ਰਿਫਤਾਰ ਭਾਈ ਜਗਤਾਰ ਸਿੰਘ ਤਾਰਾ ਆਪਣੀ ਭਾਰਤ ਨੂੰ ਸੁਪਰਦਗੀ ਵਿਰੁੱਧ ਥਾਈ ਅਦਲਾਤ ਵਿੱਚ ਪਹੂੰਚ ਕਰੇਗਾ। ਅਮਰੀਕਾ ਵਿੱਚ ਸਿੱਖ ਹਿੱਤਾਂ ਲਈ ਕੰਮ ਕਰਦੀ ਜੱਥੇਬੰਦੀ “ਸਿੱਖਸ ਫਾਰ ਜਸਟਿਸ” ਨੇ ਭਾਈ ਤਾਰਾ ਦਾ ਕੇਸ ਅਦਾਲਤ ਵਿੱਚ ਲੜਨ ਲਈ ਇੱਕ ਥਾਈ ਵਕੀਲ਼ ਨਾਲ ਗੱਲ ਕੀਤੀ ਹੈ।

Jagtar Singh Tara
ਭਾਈ ਜਗਤਾਰ ਸਿੰਘ ਤਾਰਾ

ਭਾਈ ਤਾਰਾ ਵੱਲੋਂ ਥਾਈਲੈਂਡ ਦਾ ਇੱਕ ਪ੍ਰਸਿੱਧ ਵਕੀਲ਼ ਥਾਈ ਅਦਲਾਤ ਸਾਹਮਣੇ ਪੇਸ਼ ਹੋਵੇਗਾ।ਭਾਈ ਤਾਰਾ ਦੀ ਗ੍ਰਿਫਤਾਰੀ ਤੋਂ ਬਾਅਦ ਥਾਈਲੈਂਡ ਦੀ ਇੱਕ ਅਦਲਾਤ ਨੇ 6 ਜਨਵਰੀ ਨੂੰ ਭਾਰਤ ਸਰਕਾਰ ਦੀ ਬੇਨਤੀ ‘ਤੇ ਅਗਸਤ 1995 ਦੇ ਬੰਬ ਧਮਾਕੇ ਦੇ ਕੇਸ ਵਿੱਚ ਉਸਨੂੰ ਭਾਰਤ ਹਵਾਲੇ ਕਰਨ ਦੇ ਹੁਕਮ ਦਿੱਤੇ ਹਨ।

“ਸਿੱਖ ਫਾਰ ਜਸਟਿਸ” ਦੇ ਕਾਨੂੰਨੀ ਸਲਾਹਕਾਰ ਗੁਰਪਤਵੰਤ ਸਿੰਘ ਪੰਨੂ ਦੇ ਨਾਲ ਥਾਈ ਵਕੀਲਾਂ ਦੀ ਇੱਕ ਟੀਮ ਭਾਈ ਜਗਤਾਰ ਸਿੰਘ ਨੂੰ ਬੈਂਕਾਕ ਦੀ ਉਚ ਸੁਰੱਖਿਆ ਜੇਲ ਵਿੱਚ ਮਿਲੀ, ਜਿੱਥੇ ਉਸਨੂੰ ਕੇਦ ਕਰਕੇ ਰੱਖਿਆ ਹੋਇਆ ਹੈ। ਥਾਈਲੈਂਡ ਦੇ ਹਵਾਲਗੀ ਮਾਹਿਰ ਵਕੀਲ ਅਤੇ ਸਿੱਖਸ ਫਾਰ ਜਸਟਿਸ ਭਾਈ ਤਾਰਾ ਦੀ ਭਾਰਤ ਨੂੰ ਹਵਾਲਗੀ ਨੂੰ ਇਸ ਅਧਾਰ ‘ਤੇ ਚੁਣੌਤੀ ਦੇਣਗੇ ਕਿ ਥਾਈ ਸਰਕਾਰ ਨੇ ਸੰਯੁਕਤ ਰਾਸ਼ਟਰ ਦੇ ਤਸ਼ੱਦਦ ਵਿਰੋਧੀ ਐਲਾਨਨਾਮੇ ‘ਤੇ ਦਸਤਖਤ ਕੀਤੇ ਹਨ, ਜਿਹੜਾ ਕਿ ਕਿਸੇ ਅਜਿਹੇ ਵਿਅਕਤੀ ਦੀ ਕਿਸੇ ਦੇਸ਼ ਨੂੰ ਹਵਾਲਗੀ ‘ਤੇ ਰੋਕ ਲਾਉਦਾ ਹੈ ਜਿੱਥੇ ਉਸਨੂੰ ਤਸ਼ੱਦਦ ਦਾ ਸ਼ਿਕਾਰ ਬਣਾਉਣ ਦੀ ਸੰਭਾਵਨਾ ਹੋਵੇ।

ਜਗਤਾਰ ਸਿੰਘ ਤਾਰਾ ਨੇ ਸਿੱਖ ਫਾਰ ਜਸਟਿਸ ਦੇ ਸਲਾਹਕਾਰ ਰਾਹੀਂ ਭੇਜੇ ਸੁਨੇਹੇ ਵਿੱਚ ਕਿਹਾ ਕਿ “ ਪੰਜਾਬ ਵਿੱਚ ਸਿੱਖਾਂ ਦੀ ਨਸਲਕੂਸ਼ੀ ਕਰਨ ਵਾਲੇ ਬੇਅੰਤ ਸਿੰਘ ਨੂੰ ਭਾਰਤ ਸਰਕਾਰ ਅੱਜ ਵੀ ਹੀਰੋ ਮੰਨਦੀ ਹੈ। ਉਹ ਭਾਰਤ ਦੇ ਸਿੱਖ ਨਾਲ ਪੱਖਪਾਤ ਅਤੇ ਬੇਇਨਸਾਫੀ ਕਰਨ ਵਾਲੇ ਭਾਰਤੀ ਨਿਆਇਕ ਢਾਂਚੇ ਨੂੰ ਚੁਣੌਤੀ ਦੇਣ ਲਈ ਤਿਆਰ ਹੈ।

“ਸਿੱਖਸ ਫਾਰ ਜਸਟਿਸ” ਦੇ ਕਾਨੂੰਨੀ ਸਲਾਹਕਾਰ ਗੁਰਪਤਵੰਤ ਸਿੰਘ ਪੰਨੂ ਅਨੁਸਾਰ ਭਾਈ ਤਾਰਾ ਦੀ ਭਾਰਤ ਨੂੰ ਹਵਾਲਗੀ ਸਯੁੰਕਤ ਰਾਸ਼ਟਰ ਕੰਨਵੈਨਸ਼ਨ ਦੀ ਉਲੰਘਣਾ ਹੋਵੇਗੀ, ਕਿਉਂਕਿ ਭਾਰਤ ਨੂੰ ਹਵਾਲਗੀ ਕਰਕੇ ਉਸਨੂੰ ਫਾਂਸੀ ਦੀ ਸਜ਼ਾ ਹੋਣ ਦੀ ਸੰਭਾਵਨਾ ਹੈ।ਉਨ੍ਹਾਂ ਕਿਹਾ ਕਿ ਉੁਹ ਅਦਲਾਤ ਸਾਹਮਣੇ ਭਾਰਤ ਵਿੱਚ ਸਿੱਖਾਂ ‘ਤੇ ਪੁਲਿਸ ਹਿਰਾਸਤ ਵਿੱਚ ਹੋ ਰਹੇ ਤਸ਼ੱਦਦ ਦੇ ਸਬੂਤ ਪੇਸ਼ ਕਰਨਗੇ।

ਬੇਅੰਤ ਸਿੰਘ ਜਿਸਦਾ ਇੱਕ ਬੰਬ ਧਮਾਕੇ ਵਿੱਚ ਅਗਸਤ 1995 ਨੂੰ ਕਤਲ ਕਰ ਦਿਤਾ ਗਿਆ ਸੀ, ਆਪਣੇ ਮੁੱਖ ਮੰਤਰੀ ਕਾਲ ਵਿੱਚ ਇੱਕ ਲੱਖ ਤੋਂ ਉਪਰ ਸਿੱਖਾਂ ਨੂੰ ਪੁਲਿਸ ਹਿਰਾਸਤ ਵਿੱਚ ਤਸੱਦਦ ਕਰਨ, ਲਾਪਤਾ ਕਰਨ ਅਤੇ ਗੈਰਕਾਨੂੰਨੀ ਕਤਲਾਂ ਲਈ ਜਿਮੇਵਾਰ ਹੈ।

Comments

comments

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:

(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related

ਇੰਗਲੈਂਡ ਦੇ ਇਕ ਪ੍ਰਮੁੱਖ ਰੋਜਾਨਾ ਅਖਬਾਰ ਫਾਈਨੈਂਸ਼ੀਅਲ ਟਾਈਮਜ਼ ਨੇ ਬੀਤੇ ਦਿਨ ਛਾਪੀ ਇਕ ਖਾਸ ਰਿਪੋਰਟ ਵਿਚ ਇਹ ਤੱਥ ਉਜਾਗਰ ਕੀਤਾ ਹੈ ਕਿ ਅਮਰੀਕੀ ਪ੍ਰਸ਼ਾਸਨ ਨੇ ਇੰਡੀਆ ਵੱਲੋਂ ਅਮਰੀਕਾ ਦੀ ਧਰਤ
ਇੰਗਲੈਂਡ ਦੇ ਇਕ ਪ੍ਰਮੁੱਖ ਰੋਜਾਨਾ ਅਖਬਾਰ ਫਾਈਨੈਂਸ਼ੀਅਲ ਟਾਈਮਜ਼ ਨੇ ਬੀਤੇ ਦਿਨ ਛਾਪੀ ਇਕ ਖਾਸ ਰਿਪੋਰਟ ਵਿਚ ਇਹ ਤੱਥ ਉਜਾਗਰ ਕੀਤਾ ਹੈ ਕਿ ਅਮਰੀਕੀ ਪ੍ਰਸ਼ਾਸਨ ਨੇ ਇੰਡੀਆ ਵੱਲੋਂ ਅਮਰੀਕਾ ਦੀ ਧਰਤ
ਭਾਰਤੀ ਸੁਪਰੀਮ ਕੋਰਟ ਵੱਲੋਂ ਸਤਲੁਜ-ਯਮੁਨਾ ਲਿੰਕ ਨਹਿਰ ਵਿਵਾਦ ਉੱਤੇ ਦਿੱਤੇ ਗਏ ਹੁਕਮ ਦਾ ਜਾਇਜ਼ਾ ਲੈਣ, ਅਗਸਤ ਵਿੱਚ ਪਾਰਟੀ ਦੇ ਜਥੇਬੰਦਕ ਢਾਂਚੇ ਵਿੱਚ ਉਸਾਰੂ ਬਦਲਾਅ ਲਿਆਉਣ ਅਤੇ ਨਵੰਬਰ ਵਿੱਚ ਸ੍ਰੀ ਗੁਰੂ

ਸਿੱਖ ਸਿਆਸਤ ਰਾਹੀਂ ਚੋਣਵੀਆਂ ਕਿਤਾਬਾਂ ਖਰੀਦੋ

ਤਾਜ਼ਾ ਖਬਰਾਂ:

ਲੇਖ/ਵਿਚਾਰ: