Follow Sikh Siyasat News at

Subscribe to our RSS feed
ਜੀ ਆਇਆਂ ਨੂੰ! ਸਿੱਖ ਸਿਆਸਤ ਦੇ ਪੰਜਾਬੀ ਖਬਰਾਂ ਦੀ ਬਿਜਾਲ-ਮੰਚ ਉੱਤੇ ਤੁਹਾਡਾ ਹਾਰਦਿਕ ਸਵਾਗਤ ਹੈ। ਤੁਸੀਂ ਆਪਣੇ ਵਿਚਾਰ, ਰਾਵਾਂ, ਸੁਝਾਅ, ਸ਼ਿਕਾਇਤਾਂ ਅਤੇ ਖਬਰਾਂ ਸਾਨੂੰ ਸਾਡੇ ਬਿਜਲ-ਪਤੇ news@sikhsiyasat.net ਉੱਤੇ ਭੇਜ ਸਕਦੇ ਹੋ।

ਦਿੱਲੀ ਵਿੱਚ ਚਰਚ ਨੂੰ ਚੋਣਾਂ ਤੋਂ ਪਹਿਲਾਂ ਅੱਗ ਲੱਗਣੀ ਸੋਚੀ ਸਮਝੀ ਸਾਜ਼ਿਸ਼, ਨਿਆਇਕ ਜਾਂਚ ਹੋਵੇ: ਆਰਕ ਬਿਸ਼ਪ

ਦਿੱਲੀ ਵਿੱਚ ਚਰਚ ਨੂੰ ਚੋਣਾਂ ਤੋਂ ਪਹਿਲਾਂ ਅੱਗ ਲੱਗਣੀ ਸੋਚੀ ਸਮਝੀ ਸਾਜ਼ਿਸ਼, ਨਿਆਇਕ ਜਾਂਚ ਹੋਵੇ: ਆਰਕ ਬਿਸ਼ਪ

ਦਿੱਲੀ (2 ਦਸੰਬਰ, 2014): ਲੰਘੀ 1 ਦਸੰਬਰ ਨੂੰ ਦਿੱਲੀ ਵਿੱਚ ਚਰਚ ਨੂੰ ਲੱਗੀ ਅੱਗ ਦੇ ਰੋਸ ਵੱਜੋ ਇਸਾਈ ਭਾਈਚਾਰੇ ਦੇ ਲੋਕਾਂ ਨੇ ਦਿੱਲੀ ਪੁਲਿਸ ਦੇ ਮੁੱਖ ਦਫਤਰ ਅੱਡਗੇ ਰੋਸ ਮੁਜ਼ਾਹਰਾ ਕੀਤਾ।ਚਰਚਾ ਦੇ ਪ੍ਰਬੰਧਕਾਂ ਅਤੇ ਇਸਾਈ ਭਾਈਚਾਰੇ ਦੇ ਲੋਖਾਂ ਦਾ ਮੰਨਣਾ ਹੈ ਕਿ ਚਰਚ ਨੂਮ ਜਾਣ ਬੁੱਝ ਕੇ ਕਿਸੇ ਵੱਲੋਂ ਅੱਗ ਲਗਾਈ ਗਈ ਸੀ।

ਦਿੱਲੀ ਪੁਲਿਸ ਦਫਤਰ ਦੇ ਸਾਹਮਣੇ ਰੋਸ ਮੁਜ਼ਾਹਰਾ ਰਕਦੇ ਹੋਏ ਇਸਾਈ ਭਾੲਚਿਾਰੇ ਦੇ ਲੋਕ
ਦਿੱਲੀ ਪੁਲਿਸ ਦਫਤਰ ਦੇ ਸਾਹਮਣੇ ਰੋਸ ਮੁਜ਼ਾਹਰਾ ਰਕਦੇ ਹੋਏ ਇਸਾਈ ਭਾੲਚਿਾਰੇ ਦੇ ਲੋਕ

ਇਸੇ ਦੌਰਾਨ ਦਿੱਲੀ ਪੁਲਿਸ ਨੇ ਘਟਨਾ ਦੀ ਜਾਂਚ ਲਈ ਵਿਸ਼ੇਸ਼ ਜਾਂਚ ਟੀਮ (ਐਸ ਆਈ ਟੀ) ਦਾ ਗਠਨ ਕਰ ਦਿੱਤਾ ਹੈ  ਸੀ।ਇਸਾਈ ਭਾਈਚਾਰੇ ਦੇ ਲੋਕ ਅੱਜ ਸਵੇਰੇ 10 ਵਜੇ ਦਿੱਲੀ ਪੁਲਿਸ ਕਮਿਸ਼ਨਰ ਦੇ ਦਫਤਰ ਦੇ ਬਾਹਰ ਇਕੱਠੇ ਹੋ ਗਏ ਅਤੇ ਉਨ੍ਹਾਂ ਘਟਨਾ ਦੇ ਵਿਰੋਧ ਵਿਚ ਰੋਸ ਪ੍ਰਦਰਸ਼ਨ ਕੀਤਾਸ।

ਦਿੱਲੀ ਦੇ ਆਰਕ ਬਿਸ਼ਪ ਅਨਿਲ ਕੂਟੋ ਨੇ ਦਿੱਲੀ ਚੋਣਾਂ ਤੋਂ ਪਹਿਲਾਂ ਵਾਪਰੀ ਇਸ ਘਟਨਾ ਨੂੰ ਸਿਆਸਤ ਤੋਂ ਪ੍ਰੇਰਿਤ ਕਰਾਰ ਦਿੰਦਿਆਂ ਕਿਹਾ ਕਿ ਇਸ ਘਟਨਾ ਨੂੰ ਇਕ ਸੋਚੀ ਸਮਝੀ ਸਾਜਿਸ਼ ਤਹਿਤ ਨੇਪਰੇ ਚਾੜਿ੍ਹਆ ਗਿਆ ਹੈ ।

ਉਨ੍ਹਾਂ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਨੂੰ ਪੱਤਰ ਲਿਖ ਕੇ ਮੰਗ ਕੀਤੀ ਹੈ ਕਿ ਘਟਨਾ ਦੀ ਨਿਆਂਇਕ ਜਾਂਚ ਕੀਤੀ ਜਾਵੇ ਙ ਇਸੇ ਦੌਰਾਨ ਆਮ ਆਦਮੀ ਪਾਰਟੀ ਦੇ ਨੇਤਾ ਅਰਵਿੰਦ ਕੇਜਰੀਵਾਲ ਅਤੇ ਕਾਂਗਰਸ ਦੇ ਨੇਤਾ ਅਰਵਿੰਦਰ ਸਿੰਘ ਲਵਲੀ ਨੇ ਘਟਨਾ ਵਾਲੀ ਥਾਂ ਦਾ ਦੌਰਾ ਕੀਤਾ ਅਤੇ ਦੋਸ਼ੀਆਂ ਵਿਰੁੱਧ ਸਖਤ ਕਾਰਵਾਈ ਦੀ ਮੰਗ ਕੀਤੀ ਹੈ ।

ਜ਼ਿਕਰਯੋਗ ਹੈ ਕਿ 1 ਦਸੰਬਰ ਨੂੰ ਸਵੇਰੇ ਅੱਗ ਲੱਗਣ ਕਾਰਨ ਚਰਚ ਦਾ ਅੰਦਰਲਾ ਹਿੱਸਾ ਪੂਰੀ ਤਰ੍ਹਾਂ ਸੜ ਗਿਆ ਸੀ ਅਤੇ ਫਾਇਰ ਬਿ੍ਗੇਡ ਦੀਆਂ ਤਿੰਨ ਗੱਡੀਆਂ ਨਾਲ ਅੱਗ ‘ਤੇ ਕਾਬੂ ਪਾਇਆ ਜਾ ਸਕਿਆ ਸੀ।  ਚਰਚ ਦੇ ਪ੍ਰਬੰਧਕਾਂ ਅਤੇ ਇਸਾਈ ਭਾਈਚਾਰੇ ਦੇ ਲੋਕਾਂ ਦਾ ਦੋਸ਼ ਹੈ ਕਿ ਚਰਚ ਨੂੰ ਅੱਗ ਜਾਣਬੁੱਝ ਕੇ ਲਗਾਈ ਗਈ ਹੈ ।   ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਜਦੋਂ ਉਹ ਚਰਚ ਵਿਚ ਪਹੁੰਚੇ ਤਾਂ ਉਥੋਂ ਮਿੱਟੀ ਦੇ ਤੇਲ ਅਤੇ ਡੀਜ਼ਲ ਦੀ ਬਦਬੂ ਆ ਰਹੀ ਸੀ ।

Comments

comments

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:

(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related

ਭਾਰਤ ਦੀ ਸੁਪਰੀਮ ਕੋਰਟ ਨੇ ਅੱਜ (12 ਦਸੰਬਰ, 2017) ਕਿਹਾ ਕਿ ਸਾਬਕਾ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਦੇ 1991 'ਚ ਹੋਏ ਕਤਲ ਦੇ ਪਿੱਛੇ "ਵੱਡੀ ਸਾਜ਼ਿਸ਼" ਦੀ ਕਈ ਏਜੰਸੀਆਂ ਨੇ ਜਾਂਚ
ਛੱਤੀਸਗੜ੍ਹ ਦੇ ਬੀਜਾਪੁਰ ਜ਼ਿਲ੍ਹੇ 'ਚ ਭਾਰਤੀ ਨੀਮ ਫੌਜੀ ਦਸਤੇ ਦੇ ਇਕ ਮੁਲਾਜ਼ਮ ਵਲੋਂ ਕੀਤੀ ਗੋਲੀਬਾਰੀ ਨਾਲ 2 ਸਬ-ਇੰਸਪੈਕਟਰਾਂ ਸਣੇ 4 ਮੁਲਾਜ਼ਮ ਮਾਰੇ ਗਏ ਹਨ ਜਦਕਿ ਇਕ ਹੋਰ ਜ਼ਖ਼ਮੀ ਹੋ ਗਿਆ
ਦਲ ਖਾਲਸਾ ਨੇ ਕੌਮਾਂਤਰੀ ਮਨੁੱਖੀ ਅਧਿਕਾਰ ਦਿਹਾੜੇ ਮੌਕੇ ਪੰਜਾਬ ਅੰਦਰ ਲਗਾਤਾਰ ਹੋ ਰਹੇ ਮਨੁੱਖੀ ਅਧਿਕਾਰਾਂ ਦੇ ਘਾਣ, ਪਿਛਲ਼ੇ ਸਮੇ ਅੰਦਰ ਹੋਏ ਫਰਜ਼ੀ ਮੁਕਾਬਲੇ, ਜਬਰੀ ਲਾਪਤਾ ਕਰਨ, ਕਾਲੇ ਕਾਨੂੰਨ ਅਤੇ ਹਿਰਾਸਤ
ਆਪਣੇ ਆਪ ਨੂੰ "ਅੱਤਵਾਦ ਵਿਰੋਧੀ ਫਰੰਟ" ਦਾ ਪ੍ਰਧਾਨ ਅਖਵਾਉਂਦੇ ਕੱਟੜ ਹਿੰਦੂਵਾਦੀ ਆਗੂ ਵਿਰੇਸ਼ ਸ਼ਾਂਡਿਲਿਆ ਨੇ ਜੰਮੂ-ਕਸ਼ਮੀਰ ਦੇ ਸਾਬਕਾ ਮੁੱਖ ਮੰਤਰੀ ਫਾਰੂਕ ਅਬਦੁੱਲਾ ਵਲੋਂ

ਸਿੱਖ ਸਿਆਸਤ ਰਾਹੀਂ ਚੋਣਵੀਆਂ ਕਿਤਾਬਾਂ ਖਰੀਦੋ

ਤਾਜ਼ਾ ਖਬਰਾਂ:

ਲੇਖ/ਵਿਚਾਰ: