Follow Sikh Siyasat News at

Subscribe to our RSS feed
ਜੀ ਆਇਆਂ ਨੂੰ! ਸਿੱਖ ਸਿਆਸਤ ਦੇ ਪੰਜਾਬੀ ਖਬਰਾਂ ਦੀ ਬਿਜਾਲ-ਮੰਚ ਉੱਤੇ ਤੁਹਾਡਾ ਹਾਰਦਿਕ ਸਵਾਗਤ ਹੈ। ਤੁਸੀਂ ਆਪਣੇ ਵਿਚਾਰ, ਰਾਵਾਂ, ਸੁਝਾਅ, ਸ਼ਿਕਾਇਤਾਂ ਅਤੇ ਖਬਰਾਂ ਸਾਨੂੰ ਸਾਡੇ ਬਿਜਲ-ਪਤੇ news@sikhsiyasat.net ਉੱਤੇ ਭੇਜ ਸਕਦੇ ਹੋ।

ਦਸਤਾਰ ਮਾਮਲੇ: ਦਸਤਾਰ ਬੰਨ੍ਹ ਕੇ ਮੋਟਰਸਾਈਕਲ ਚਲਾਉਣ ਵਾਲੇ ਸਿੱਖ ਨੂੰ ਜੱਜ ਨੇ ਜੁਰਮਾਨੇ ਤੋਂ ਦਿੱਤੀ ਛੋਟ

ਦਸਤਾਰ ਮਾਮਲੇ: ਦਸਤਾਰ ਬੰਨ੍ਹ ਕੇ ਮੋਟਰਸਾਈਕਲ ਚਲਾਉਣ ਵਾਲੇ ਸਿੱਖ ਨੂੰ ਜੱਜ ਨੇ ਜੁਰਮਾਨੇ ਤੋਂ ਦਿੱਤੀ ਛੋਟ

ਬਿ੍ਸਬੇਨ (8 ਨਵੰਬਰ, 2014): ਸਿੱਖ ਕੌਮ ਆਪਣੀ ਮਿਹਨਤ ਅਤੇ ਕਾਬਲੀਅਤ ਸਦਕਾ ਸੰਸਾਰ ਦੇ ਹਰ ਮੁਲਕ ਵਿੱਚ ਆਪਣੀ ਵਿਸ਼ੇਸ਼ ਥਾਂ ਬਣਾਈ ਹੋਈ ਹੈ, ਪਰ ਆਪਣੀ ਵੱਖਰੀ ਪਛਾਣ, ਵੱਖਰੀ ਪੁਸ਼ਾਕ ਵੱਖਰੀ ਤਰਜ਼ੇ ਜ਼ਿੰਦਗੀ ਸਦਕਾ ਉਨ੍ਹਾਂ ਨੂੰ ਕਈ ਮੂਸ਼ਕਲਾਂ ਦਾ ਸਾਹਮਣਾ ਕਰਨਾ ਪੈਦਾ ਹੈ।

Sikhs-on-Motorcycle (1)
ਇਨ੍ਹਾਂ ਵਿਚੋਂ ਸਭ ਤੋਂ ਜਿਆਦਾ ਮੁਸ਼ਕਲ ਹੈ ਉਹ ਸਿੱਖ ਦਸਤਾਰ ਸਬੰਧੀ ਹੈ। ਵੱਖ-ਵੱਖ ਮੁਲਕਾਂ ਵਿੱਚ ਵੱਖ ਸੀਭਆਚਾਰ ਅਤੇ ਜੀਵਨ ਜਾਂਚ ਹੋਣ ਕਰਕੇ ਉੱਥੋਂ ਦੇ ਕਾਨੂੰਨ ਵੀ ਵੱਖਰੇ ਹਨ, ਜਿਸ ਕਰਕੇ ਸਿੱਖਾਂ ਨੂੰ ਦਸਤਾਰ ਸਬੰਧੀ ਇਨ੍ਹਾਂ ਦੇਸ਼ਾਂ ਵਿੱਚ ਕਾਨੂੰਨੀ ਪਾਬੰਧੀਆਂ ਦਾ ਸਾਹਮਣਾ ਕਰਨਾ ਪੈਦਾਂ ਹੈ, ਪਰ ਫਿਰ ਵੱਖ-ਵੱਖ ਦੇਸ਼ਾਂ ਵਿੱਚ ਸਿੱਖ ਹਜ਼ਾਰਾਂ ਔਕੜਾਂ ਦੇ ਬਾਵਜੂਦ ਦਸਤਾਰ ਦੀ ਸ਼ਾਨ ਬਰਕਰਾਰ ਰੱਖ ਰਹੇ ਹਨ।

ਆਸਟ੍ਰੇਲੀਆ ਦੇ ਪ੍ਰਾਂਤ ਕੁਈਨਜ਼ਲੈਂਡ ਦੇ ਉੱਤਰ ‘ਚ ਸਥਿਤ ਕਸਬੇ ਟਾਊਨਸਵੇਲ ਦੀ ਅਦਾਲਤ ਵਿਚ ਹੋਏ ਫ਼ੈਸਲੇ ‘ਚ ਦਸਤਾਰ ਬੰਨ੍ਹ ਕੇ ਮੋਟਰਸਾਈਕਲ ਚਲਾਉਣ ਵਾਲੇ ਸਿੱਖ ਨੂੰ ਜੱਜ ਨੇ ਜੁਰਮਾਨੇ ਤੋਂ ਛੋਟ ਦਿੱਤੀ ਹੈ।

ਪਿਛਲੇ ਸਾਲ ਨਵੰਬਰ ‘ਚ ਭੁਪਿੰਦਰ ਸਿੰਘ ਉਮਰ 32 ਸਾਲ ਨੂੰ ਹੈਲਮਟ ਤੋਂ ਬਗੈਰ ਮੋਟਰਸਾਈਕਲ ਚਲਾਉਣ ਕਰਕੇ 18000 ਦਾ ਜੁਰਮਾਨਾ ਕੀਤਾ ਗਿਆ ਸੀ। ਇਸ ਦੇ ਵਿਰੁੱਧ ਭੁਪਿੰਦਰ ਸਿੰਘ ਨੇ ਇਸ ਨੂੰ ਅਦਾਲਤ ਵਿਚ ਚੁਣੌਤੀ ਦਿੱਤੀ ਸੀ ਅਤੇ ਦੱ ਸਿਆ ਸੀ ਕਿ ਉਹ ਸਿੱਖ ਧਰਮ ਦੇ ਅਸੂਲਾਂ/ਸਿਧਾਤਾਂ ਅਨੁਸਾਰ ਦਸਤਾਰ ‘ਤੇ ਮੋਟਰਸਾਈਕਲ ਵਾਲੀ ਹੈਲਮਟ ਨਹੀਂ ਪਾ ਸਕਦਾ।

ਜੱਜ ਨੇ ਉਸ ਦੀ ਦਲੀਲ ਨੂੰ ਮੰਨਦੇ ਹੋਏ ਜੁਰਮਾਨਾ ਮਾਫ਼ ਕਰ ਦਿੱਤਾ।  ਕੁਈਨਜ਼ਲੈਂਡ ‘ਚ ਸਿਰਫ਼ ਸਾਈਕਲ ਚਲਾਉਣ ਵਾਲੇ ਹੀ ਪਗੜੀਧਾਰੀ ਨੂੰ ਹੈਲਮਟ ਤੋਂ ਛੋਟ ਹੈ । ਇਸ ਇਤਿਹਾਸਕ ਫ਼ੈਸਲੇ ਤੋਂ ਬਾਅਦ ਦਸਤਾਰ ਬੰਨ੍ਹ ਕੇ ਮੋਟਰਸਾਈਕਲ ਚਲਾਉਣ ਦੇ ਕਾਨੂੰਨੀ ਤੌਰ ‘ਤੇ ਪੱਕੀ ਖੁੱਲ੍ਹ ਮਿਲਣ ਲਈ ਸੰਭਾਵਨਾਵਾਂ ਵਧ ਗਈਆਂ ਹਨ।

Comments

comments

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:

(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related

ਆਸਟ੍ਰੇਲੀਆ ਵਿੱਚ ਹੋਣ ਜਾ ਰਹੀਆਂ ਚੋਣਾਂ ਦੇ ਮੱਦੇ ਨਜ਼ਰ ਸਿੱਖ ਫੈਡਰੇਸ਼ਨ ਆਫ ਆਸਟ੍ਰੇਲੀਆ ਵੱਲੋਂ ਸਿੱਖ ਗੁਰਦੁਆਰਾ ਸਾਹਿਬਾਨ ਅਤੇ ਸਿੱਖ ਸੰਸਥਾਵਾਂ ਵਾਸਤੇ ਇੱਕ ਦਸਤਾਵੇਜ਼ ਜਾਰੀ ਕੀਤਾ ਗਿਆ ਹੈ। ਇਸ ਦਸਤਾਵੇਜ਼ ਵਿੱਚ
ਆਸਟ੍ਰੇਲੀਆ ਵਿੱਚ ਹੋਣ ਜਾ ਰਹੀਆਂ ਚੋਣਾਂ ਦੇ ਮੱਦੇ ਨਜ਼ਰ ਸਿੱਖ ਫੈਡਰੇਸ਼ਨ ਆਫ ਆਸਟ੍ਰੇਲੀਆ ਵੱਲੋਂ ਸਿੱਖ ਗੁਰਦੁਆਰਾ ਸਾਹਿਬਾਨ ਅਤੇ ਸਿੱਖ ਸੰਸਥਾਵਾਂ ਵਾਸਤੇ ਇੱਕ ਦਸਤਾਵੇਜ਼ ਜਾਰੀ ਕੀਤਾ ਗਿਆ ਹੈ। ਇਸ ਦਸਤਾਵੇਜ਼ ਵਿੱਚ
ਲੰਘੀ 7 ਨਵੰਬਰ 2024 ਨੂੰ ਆਸਟਰੇਲੀਅਨ ਸਿੱਖ ਐਸੋਸੀਏਸ਼ਨ ਵੱਲੋਂ ਕੈਨਬਰਾ ਸਥਿਤ ਆਸਟਰੇਲੀਆ ਦੀ ਫੈਡਰਲ ਪਾਰਲੀਮੈਂਟ ਵਿੱਚ ਨਵੰਬਰ 1984 ਦੌਰਾਨ ਇੰਡੀਆ ਭਰ ਵਿੱਚ ਕੀਤੀ ਗਈ ਸਿੱਖਾਂ ਦੀ ਨਸਲਕੁਸ਼ੀ ਦੀ 40ਵੀਂ ਯਾਦ
ਲੰਘੀ 7 ਨਵੰਬਰ 2024 ਨੂੰ ਆਸਟਰੇਲੀਅਨ ਸਿੱਖ ਐਸੋਸੀਏਸ਼ਨ ਵੱਲੋਂ ਕੈਨਬਰਾ ਸਥਿਤ ਆਸਟਰੇਲੀਆ ਦੀ ਫੈਡਰਲ ਪਾਰਲੀਮੈਂਟ ਵਿੱਚ ਨਵੰਬਰ 1984 ਦੌਰਾਨ ਇੰਡੀਆ ਭਰ ਵਿੱਚ ਕੀਤੀ ਗਈ ਸਿੱਖਾਂ ਦੀ ਨਸਲਕੁਸ਼ੀ ਦੀ 40ਵੀਂ ਯਾਦ

ਸਿੱਖ ਸਿਆਸਤ ਰਾਹੀਂ ਚੋਣਵੀਆਂ ਕਿਤਾਬਾਂ ਖਰੀਦੋ

ਤਾਜ਼ਾ ਖਬਰਾਂ:

ਲੇਖ/ਵਿਚਾਰ: