Follow Sikh Siyasat News at

Subscribe to our RSS feed
ਜੀ ਆਇਆਂ ਨੂੰ! ਸਿੱਖ ਸਿਆਸਤ ਦੇ ਪੰਜਾਬੀ ਖਬਰਾਂ ਦੀ ਬਿਜਾਲ-ਮੰਚ ਉੱਤੇ ਤੁਹਾਡਾ ਹਾਰਦਿਕ ਸਵਾਗਤ ਹੈ। ਤੁਸੀਂ ਆਪਣੇ ਵਿਚਾਰ, ਰਾਵਾਂ, ਸੁਝਾਅ, ਸ਼ਿਕਾਇਤਾਂ ਅਤੇ ਖਬਰਾਂ ਸਾਨੂੰ ਸਾਡੇ ਬਿਜਲ-ਪਤੇ news@sikhsiyasat.net ਉੱਤੇ ਭੇਜ ਸਕਦੇ ਹੋ।

ਨਵੰਬਰ1984 ਸਿੱਖ ਨਸਲਕੁਸੀ: ਪੁਰ-ਅਮਨ ਪੰਜਾਬ ਬੰਦ ਕਰਨ ਲਈ ਵੱਖ-ਵੱਖ ਜੱਥੇਬੰਦੀਆਂ ਵੱਲੋਂ ਲੋਕਾਂ ਨੂੰ ਅਪੀਲ

ਨਵੰਬਰ1984 ਸਿੱਖ ਨਸਲਕੁਸੀ: ਪੁਰ-ਅਮਨ ਪੰਜਾਬ ਬੰਦ ਕਰਨ ਲਈ ਵੱਖ-ਵੱਖ ਜੱਥੇਬੰਦੀਆਂ ਵੱਲੋਂ ਲੋਕਾਂ ਨੂੰ ਅਪੀਲ

Karnail peer muhamf
ਕਰਨੈਲ ਸਿੰਘ ਪੀਰ ਮੁਹੰਮਦ

ਚੰਡੀਗੜ੍ਹ ( 17 ਅਕਤੂਬਰ, 2014): ਦਿੱਲੀ ਸਿੱਖ ਕਤਲੇਆਮ ਦੇ 30 ਸਾਲ ਬਾਅਦ ਵੀ ਦੋਸ਼ੀਆਂ ਨੂੰ ਸਜ਼ਾ ਦੇਣ ਵਿੱਵ ਫੇਲ ਭਾਰਤੀ ਨਿਆ ਪ੍ਰਣਾਲੀ ਅਤੇ ਭਾਰਤੀ ਹਕੂਮਤ ਦੇ ਪੱਖਪਾਤੀ ਰਵੱਈਏ ਖਿਲਾਫ 1 ਨਵੰਬਰ 2014 ਦਿਨ ਸ਼ਨੀਵਾਰ ਨੂੰ ਆਲ ਇੰਡੀਆ ਸਿੱਖ ਸਟੂਡੈਂਟਸ ਫ਼ੈਡਰੇਸ਼ਨ ਵੱਲੋਂ ਦਿੱਤੇ ਬੰਦ ਦੇ ਸੱਦੇ ਨੂੰ ਅਨੇਕਾ ਪੰਥਕ ਸ਼ਖਸੀਅਤਾ ਨੇ ਸਮਰਥਨ ਦੇਣ ਦਾ ਐਲਾਨ ਕੀਤਾ ਹੈ।

ਅੱਜ ਪ੍ਰੈਸ ਨੂੰ ਭੇਜੇ ਸਾਝੇ ਬਿਆਨ ਵਿੱਚ ਅਖੰਡ ਕੀਰਤਨੀ ਜਥਾ ਇੰਟਰਨੈਸ਼ਨਲ ਦੇ ਮੁੱਖੀ ਭਾਈ ਬਲਦੇਵ ਸਿੰਘ, ਯੂਨਾਈਟਿਡ ਖਾਲਸਾ ਮੂਵਮੈਟ ਦੇ ਪ੍ਰਧਾਨ ਭਾਈ ਮੋਹਕਮ ਸਿੰਘ ਸਕੱਤਰ ਜਨਰਲ ਸ੍ਰ ਗੁਰਦੀਪ ਸਿੰਘ ਬਠਿੰਡਾ,ਸਿੱਖ ਯੂਥ ਫ਼ੈਡਰੇਸ਼ਨ ਭਿੰਡਰਾਵਾਲਾ ਦੇ ਪ੍ਰਧਾਨ ਭਾਈ ਬਲਵੰਤ ਸਿੰਘ ਗੋਪਾਲਾ, ਬੰਦੀ ਸਿੰਘਾ ਦੇ ਰਿਹਾਈ ਲਈ 44 ਦਿਨ ਭੁੱਖ ਹੜਤਾਲ ਰੱਖਣ ਵਾਲੇ ਭਾਈ ਗੁਰਬਖਸ ਸਿੰਘ ਖਾਲਸਾ (ਹਰਿਆਣਾ) ਭਾਈ ਗੁਰਿੰਦਰ ਸਿੰਘ ਗੁਰੀ, ਬਾਬੂ ਸਿੰਘ ਦੁਖੀਆਂ ਪ੍ਰਧਾਨ ਨਵੰਬਰ 1984 ਸਿੱਖ ਨਸਲਕੁਸ਼ੀ ਵੈਲਫੇਅਰ ਸੋਸੇਇਟੀ, ਸਿੱਖ ਧਰਮੀ ਫੌਜੀ ਜੂਨ 1984 ਪ੍ਰੀਵਾਰ ਵੈਲਫੇਅਰ ਐਸੋਸੀਏਸ਼ਨ ਦੇ ਪ੍ਰਧਾਨ ਜਨਰਲ ਸਕੱਤਰ ਸ੍ਰ ਜਸਪਾਲ ਸਿੰਘ, ਇੰਟਰਨੈਸ਼ਨਲ ਸਿੱਖ ਯੂਥ ਆਰਗਨਾਈਜੇਸ਼ਨ ਦੇ ਪ੍ਰਧਾਨ ਭਾਈ ਸੁਖਜਿੰਦਰ ਸਿੰਘ ਜੋੜਾ, ਸੀਨੀਅਰ ਆਗੂ ਸ੍ਰ ਸੁਖਵਿੰਦਰ ਸਿੰਘ ਖਾਲਸਾ, ਸੀਨੀਅਰ ਆਗੂ ਸ੍ਰ ਕੰਵਰਬੀਰ ਸਿੰਘ ਗਿੱਲ ਨੇ ਆਲ ਇੰਡੀਆ ਸਿੱਖ ਸਟੂਡੈਂਟਸ ਫ਼ੈਡਰੇਸ਼ਨ ਅਤੇ ਸੱਜਣ ਕੁਮਾਰ ਕੇਸ ਦੀ ਮੁੱਖ ਗਵਾਹ ਬੀਬੀ ਜਗਦੀਸ਼ ਕੌਰ ਵੱਲੋਂ ਦਿੱਤੇ ਪੰਜਾਬ ਬੰਦ ਦੇ ਸੱਦੇ ਨੂੰ ਕਾਮਯਾਬ ਕਰਨ ਲਈ ਪੰਜਾਬ ਦੇ ਹਰੇਕ ਫਿਰਕੇ ਨੂੰ ਅਪੀਲ ਕੀਤੀ ਹੈ ਕਿ ਉਹ 1 ਨਵੰਬਰ 2014 ਨੂੰ ਪੰਜਾਬ ਬੰਦ ਰੱਖਕੇ ਪੂਰਨ ਸਮਰਥਨ ਦੇਣ।

ਭਾਈ ਮੋਹਕਮ ਸਿੰਘ
ਭਾਈ ਮੋਹਕਮ ਸਿੰਘ

ਉਹਨਾਂ ਕਿਹਾ ਕਿ 30 ਸਾਲ ਬੀਤ ਜਾਣ ਦੇ ਬਾਵਯੂਦ ਸਿੱਖ ਕੌਮ ਨੂੰ ਇਨਸਾਫ਼ ਨਾ ਮਿਲਣਾ ਨਿਆ ਪਾਲਿਕਾ ਦੇ ਮੱਥੇ ਤੇ ਸਭ ਤੋਂ ਵੱਡਾ ਦਾਗ ਹੈ ਉਹਨਾਂ ਕਿਹਾ ਕਿ ਪੰਜਾਬ ਦੀਆ ਸਮੂਹ ਧਾਰਮਿਕ, ਪੰਥਕ, ਰਾਜਸੀ, ਸਮਾਜਿਕ ਜਥੇਬੰਦੀਆਂ, ਸਿੰਘ ਸਭਾਵਾ, ਸਟੱਡੀ ਸਰਕਲਾਂ, ਸਭਾ ਸੋਸਾਇਟੀਆਂ, ਨਿਹੰਗ ਸਿੰਘ ਜਥੇਬੰਦੀਆਂ, ਪਿੰਡਾ ਦੀਆ ਪੰਚਾਇਤਾਂ, ਯੂਥ ਕਲੱਬਾਂ, ਭਾਰਤੀ ਕਿਸਾਨ ਯੂਨੀਅਨ, ਮਨੁੱਖੀ ਅਧਿਕਾਰ ਸੰਗਠਨਾਂ ਨੂੰ ਪੰਜਾਬ ਬੰਦ ਕਰਨ ਵਿੱਚ ਪੂਰਨ ਸਹਿਯੋਗ ਦੇਣ ਦੀ ਕ੍ਰਿਪਾਲਤਾ ਕਰਨ।

ਬੀਬੀ ਜਗਦੀਸ਼ ਕੌਰ ਅਤੇ ਫ਼ੈਡਰੇਸ਼ਨ ਪ੍ਰਧਾਨ ਸ੍ਰ ਕਰਨੈਲ ਸਿੰਘ ਪੀਰ ਮੁਹੰਮਦ ਨੇ 1 ਨਵੰਬਰ ਨੂੰ ਪੰਜਾਬ ਬੰਦ ਵਿੱਚ ਪੰਜਾਬ ਸਰਕਾਰ, ਸ੍ਰੌਮਣੀ ਅਕਾਲੀ ਦਲ ਅਤੇ ਸ੍ਰੌਮਣੀ ਕਮੇਟੀ ਨੂੰ ਪੂਰਨ ਸਹਿਯੋਗ ਦੇਣ ਦੀ ਅਪੀਲ ਕਰਦਿਆ ਕਿਹਾ ਕਿ ਮਾਨਵਤਾ ਦੇ ਭਲੇ ਅਤੇ ਇਨਸਾਫ਼ ਦੀ ਜਦੋ ਜਹਿਦ ਲਈ ਸਭ ਨੂੰ ਪੀੜਤ ਪ੍ਰੀਵਾਰਾ ਦਾ ਸਹਿਯੋਗ ਕਰਨਾ ਚਾਹੀਦਾ ਹੈ।

ਕਰਨੈਲ ਸਿੰਘ ਪੀਰ ਮੁਹੰਮਦ ਨੇ ਕਿਹਾ ਕਿ ਪੰਜਾਬ ਬੰਦ ਦੌਰਾਨ ਮੈਡੀਕਲ ਸਹੂਲਤਾ ਸੇਵਾਵਾਂ ਨੂੰ ਛੋਟ ਦਿੱਤੀ ਗਈ ਹੈ। ਇਸੇ ਦੌਰਾਨ ਅਧਿਆਪਕਾਂ ਦੀ ਜਥੇਬੰਦੀ ਈ.ਟੀ.ਟੀ ਯੂਨੀਅਨ ਪੰਜਾਬ ਦੇ ਪ੍ਰਧਾਨ ਸ੍ਰ ਜਸਵਿੰਦਰ ਸਿੰਘ ਸਿੱਧੂ ਅਤੇ ਸੀਨੀਅਰ ਆਗੂ ਸ੍ਰ ਰਣਜੀਤ ਸਿੰਘ ਬਾਠ ਨੇ ਪੰਜਾਬ ਬੰਦ ਨੂੰ ਪੂਰਨ ਸਮਰਥਨ ਦੇਣ ਦਾ ਐਲਾਨ ਕੀਤਾ ਹੈ।

Comments

comments

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:

(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related

ਸਿੱਖ ਵਿਰਾਸਤੀ ਮਹੀਨੇ ਨੂੰ ਸਮਰਪਿਤ ਅਤੇ 1984 ਦੀ ਸਿੱਖ ਨਸਲਕੁਸ਼ੀ ਨੂੰ ਰਸਮੀ ਮਾਨਤਾ ਦਿਵਾਉਣ ਦੀ ਜ਼ੋਰਦਾਰ ਪੈਰਵੀ ਲਈ, ਕੈਨੇਡਾ ਦੀ ਸੈਨੇਟ ਵਿੱਚ ਰੱਖੇ ਗਏ ਇੱਕ ਵਿਸ਼ੇਸ਼ ਸਮਾਗਮ ਦੌਰਾਨ ਸਿੱਖ ਆਗੂ
ਹਾਲ ਹੀ ਵਿਚ ਛਪੀ “ਸਿੱਖ ਨਸਲਕੁਸ਼ੀ ਦਾ ਖੁਰਾ-ਖੋਜ (ਚਸ਼ਮਦੀਦਾਂ ਅਤੇ ਸਬੂਤਾਂ ਦੀ ਜ਼ੁਬਾਨੀ)” ਕਿਤਾਬ ਦਿੱਲੀ ਦਰਬਾਰ ਦੇ “ਦਿੱਲੀ ਦੰਗਿਆਂ” ਦੇ ਝੂਠੇ ਬਿਰਤਾਂਤ ਨੂੰ ਤੋੜ ਕੇ “ਸਿੱਖ ਨਸਲਕੁਸ਼ੀ 1984” ਦਾ ਸੱਚ
ਪਟਿਆਲਾ (04ਨਵੰਬਰ 2022): ਬੀਤੇ ਕੱਲ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਸਮੂਹ ਵਿਦਿਆਰਥੀਆਂ ਅਤੇ ਜਥੇਬੰਦੀਆਂ ਵੱਲੋ ਸਾਂਝੇ ਰੂਪ ਵਿੱਚ ਸਿੱਖ ਨਸਲਕੁਸ਼ੀ 1984 ਦੀ ਯਾਦ ਨੂੰ ਸਮਰਪਿਤ ਮਾਰਚ ਕੀਤਾ ਗਿਆ। ਇਹ ਮਾਰਚ ਭਾਈ
ਜੂਨ 1984 ਵਿਚ ਸ੍ਰੀ ਅੰਮ੍ਰਿਤਸਰ ਵਿਖੇ ਦਰਬਾਰ ਸਾਹਿਬ ਕੰਪਲੈਕਸ ਅਤੇ ਦਰਜਨਾਂ ਹੋਰ ਧਾਰਮਿਕ ਸਥਾਨਾਂ ਉੱਤੇ ਕੀਤਾ ਗਿਆ ਫੌਜੀ ਹਮਲਾ ਸਿੱਖ ਮਾਨਸਿਕਤਾ ਵਿਚ ਡੂੰਘੇ ਅਤੇ ਅਮਿੱਟ ਜ਼ਖਮ ਛੱਡ ਗਿਆ ਹੈ।

ਸਿੱਖ ਸਿਆਸਤ ਰਾਹੀਂ ਚੋਣਵੀਆਂ ਕਿਤਾਬਾਂ ਖਰੀਦੋ

ਤਾਜ਼ਾ ਖਬਰਾਂ:

ਲੇਖ/ਵਿਚਾਰ: