Follow Sikh Siyasat News at

Subscribe to our RSS feed
ਜੀ ਆਇਆਂ ਨੂੰ! ਸਿੱਖ ਸਿਆਸਤ ਦੇ ਪੰਜਾਬੀ ਖਬਰਾਂ ਦੀ ਬਿਜਾਲ-ਮੰਚ ਉੱਤੇ ਤੁਹਾਡਾ ਹਾਰਦਿਕ ਸਵਾਗਤ ਹੈ। ਤੁਸੀਂ ਆਪਣੇ ਵਿਚਾਰ, ਰਾਵਾਂ, ਸੁਝਾਅ, ਸ਼ਿਕਾਇਤਾਂ ਅਤੇ ਖਬਰਾਂ ਸਾਨੂੰ ਸਾਡੇ ਬਿਜਲ-ਪਤੇ news@sikhsiyasat.net ਉੱਤੇ ਭੇਜ ਸਕਦੇ ਹੋ।

ਸਿੱਖ ਧਰਮ ਦੇ ਅਧਿਐਨ ਲਈ ਪੰਜਾਬੀ ਯੂਨੀਵਰਸਿਟੀ ਅਤੇ ਕਨੇਡਾ ਦੀ ਯੂਨੀਵਰਸਿਟੀ ‘ਚ ਹੋਇਆ ਸਮਝੌਤਾ

ਸਿੱਖ ਧਰਮ ਦੇ ਅਧਿਐਨ ਲਈ ਪੰਜਾਬੀ ਯੂਨੀਵਰਸਿਟੀ ਅਤੇ ਕਨੇਡਾ ਦੀ ਯੂਨੀਵਰਸਿਟੀ ‘ਚ ਹੋਇਆ ਸਮਝੌਤਾ

ਪਟਿਆਲਾ (16 ਅਕਤੂਬਰ, 2014): ਵਿਦੇਸ਼ਾਂ ਵਿੱਚ ਸਿੱਖ ਧਰਮ ਦੇ ਅੀਧਐਨ ਅਤੇ  ਪੜਾਈ ਲਈ ਕਾਰਜ਼ਸ਼ੀਲ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਯਤਨਾਂ ਨੂੰ ਉਸ ਸਮੇਂ ਵੱਡਾ ਬਲ ਮਿਲਿਆ ਜਦ ਪੰਜਾਬੀ ਯੂਨੀਵਰਸਿਟੀ ਤੇ ਯੂਨੀਵਰਸਿਟੀ ਆਫ਼ ਫਰੇਜਰ ਵੈਲੀ ਕੈਨੇਡਾ ‘ਚ ਅੱਜ ਲਿਖਤੀ ਸਮਝੌਤਾ  ਹੋ ਗਿਆ।

ਦੋਵਾਂ ਯੂਨੀਵਰਸਿਟੀਆਂ ਵਿੱਚ ਸਿੱਖ ਧਰਮ ਦੇ ਅਧਿਐਨ ਕੋਰਸਾਂ ਲਈ ਹੋਏ ਇਕਰਾਰਨਾਮੇ ‘ਤੇ ਫਰੇਜਰ ਵੈਲੀ ਯੂਨੀਵਰਸਿਟੀ ਵਲੋਂ ਉੱਥੋਂ ਦੇ ਉਪ ਕੁਲਪਤੀ ਮਾਰਕ ਡੀ ਐਵਰੇਡ ਤੇ ਪੰਜਾਬੀ ਯੂਨੀਵਰਸਿਟੀ ਦੇ ਉਪ ਕੁਲਪਤੀ ਡਾ. ਜਸਪਾਲ ਸਿੰਘ ਨੇ ਦਸਤਖ਼ਤ ਕੀਤੇ।

ਪੰਜਾਬੀ ਯੂਨੀਵਰਸਿਟੀ ਦੇ ਚਾਂਸਲਰ ਡਾ. ਜਸਪਾਲ ਸਿੰਘ ਅਤੇ ਯੂਨੀਵਰਸਿਟੀ ਆਫ਼ ਫਰੇਜਰ ਵੈਲੀ ਕੈਨੇਡਾਮਾਰਕ ਡੀ ਐਵਰੇਡ
ਪੰਜਾਬੀ ਯੂਨੀਵਰਸਿਟੀ ਦੇ ਚਾਂਸਲਰ ਡਾ. ਜਸਪਾਲ ਸਿੰਘ ਅਤੇ ਯੂਨੀਵਰਸਿਟੀ ਆਫ਼ ਫਰੇਜਰ ਵੈਲੀ ਕੈਨੇਡਾਮਾਰਕ ਡੀ ਐਵਰੇਡ

ਪੰਜਾਬੀ ਯੂਨੀਵਰਸਿਟੀ ਵਲੋਂ ਇਸ ਪ੍ਰੋਗਰਾਮ ਦਾ ਕਾਰਜ ਭਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਅਧਿਐਨ ਵਿਭਾਗ ਨੂੰ ਸੌਂਪਿਆ ਗਿਆ। ਮਾਰਕ ਡੀ ਐਵਰੈਡ ਨੇ ਕਿਹਾ ਕਿ ਬਹੁਤ ਜਲਦੀ ਉੱਥੇ ਪੂਰੇ ਦਾ ਪੂਰਾ ਵੱਖਰਾ ਵਿਭਾਗ ਸਥਾਪਿਤ ਕਰ ਦਿੱਤਾ ਜਾਵੇਗਾ ਤੇ ਇਸ ਕਾਰਜ ਲਈ ਸ੍ਰੀ ਗੁਰੂ ਗ੍ਰੰਥ ਸਾਹਿਬ ਅਧਿਐਨ ਵਿਭਾਗ ਦੀਆਂ ਸੇਵਾਵਾਂ ਲਈਆਂ ਜਾਣਗੀਆਂ।

 ਡਾ. ਜਸਪਾਲ ਸਿੰਘ ਨੇ ਕਿਹਾ ਕਿ ਇਹ ਸਮਝੌਤਾ ਅਕਾਦਮਿਕ ਜਗਤ ਵਿਚ ਅਹਿਮ ਭੂਮਿਕਾ ਨਿਭਾਵੇਗਾ। ਯੂਨੀਵਰਸਿਟੀ ਦੇ ਡੀਨ ਅਕਾਦਮਿਕ ਮਾਮਲੇ ਡਾ. ਏ. ਐਸ. ਚਾਵਲਾ ਨੇ ਕਿਹਾ ਕਿ ਅੱਜ ਦੇ ਸਮੇਂ ਦੀ ਇਹ ਅਹਿਮ ਲੋੜ ਹੈ ਕਿ ਵੱਖ-ਵੱਖ ਦੇਸ਼ਾਂ ਦੀਆਂ ਯੂਨੀਵਰਸਿਟੀਆਂ ਮਿਲ ਕੇ ਕੰਮ ਕਰਨ।

 ਸ੍ਰੀ ਗੁਰੂ ਗ੍ਰੰਥ ਸਾਹਿਬ ਅਧਿਐਨ ਵਿਭਾਗ ਦੇ ਮੁਖੀ ਡਾ. ਸਰਬਜਿੰਦਰ ਸਿੰਘ ਨੇ ਕਿਹਾ ਕਿ ਇਸ ਵਿਭਾਗ ਦੀ ਸਥਾਪਨਾ ਪਿਛੇ ਮੂਲ ਭਾਵਨਾ ਹੀ ਸਿੱਖ ਭਾਵਨਾ ਨੂੰ ਦੂਸਰਿਆਂ ਤੱਕ ਲੈ ਕੇ ਜਾਣਾ ਹੈ। ਫਰੇਜਰ ਵੈਲੀ ਦੀ ਨਿਰਦੇਸ਼ਕ ਸਤਵਿੰਦਰ ਬੈਂਸ ਨੇ ਕਿਹਾ ਕਿ ਉਨ੍ਹਾਂ ਨੂੰ ਪੰਜਾਬੀ ਯੂਨੀਵਰਸਿਟੀ ਤੋਂ ਬਹੁਤ ਮਾਣ ਪ੍ਰਾਪਤ ਹੋਇਆ ਹੈ।

 ਡਾ. ਸਰਬਜਿੰਦਰ ਸਿੰਘ ਨੇ ਜਾਣਕਾਰੀ ਦਿੱਤੀ ਕਿ ਇਸ ਪ੍ਰੋਗਰਾਮ ਤਹਿਤ ‘ਸਰਟੀਫਿਕੇਟ ਕੋਰਸ ਇਨ ਸ੍ਰੀ ਗੁਰੂ ਗ੍ਰੰਥ ਸਾਹਿਬ’ ਸ਼ੁਰੂ ਕੀਤਾ ਜਾਵੇਗਾ। ਜਿਸ ਦੇ ਸਿਲੇਬਸ ਨੂੰ ਦੋਵਾਂ ਵਿਭਾਗਾਂ ਦੇ ਮੁਖੀ ਡਿਜ਼ਾਈਨ ਕਰਨਗੇ। ਵਿਭਾਗ ਇਕੱਠੀਆਂ ਕਲਾਸਾਂ ਸ਼ੁਰੂ ਕਰੇਗਾ। ਹੌਲੀ ਹੌਲੀ ਕੋਰਸਾਂ ਵਿਚ ਵਾਧਾ ਕੀਤਾ ਜਾਵੇਗਾ। ਵਿਦਿਆਰਥੀ 6 ਹਫਤੇ ਫਰੇਜਰ ਵੈਲੀ ਤੇ 6 ਹਫਤੇ ਪੰਜਾਬੀ ਯੂਨੀਵਰਸਿਟੀ ‘ਚ ਅਧਿਐਨ ਕਰਨਗੇ।

Comments

comments

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:

(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related

ਐਡਮਿੰਟਨ ਗੁਰਦੁਆਰਾ ਹਮਲੇ ਵਿੱਚ ਦੋ ਸੇਵਾਦਾਰ ਜ਼ਖਮੀ ਹੋਏ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੀ ਕੋਸ਼ਿਸ਼ ਹੋਈ। ਸਿੱਖ ਫੈਡਰੇਸ਼ਨ ਕੈਨੇਡਾ ਨੇ ਹਮਲੇ ਦੀ ਸਖ਼ਤ ਨਿੰਦਾ ਕਰਦਿਆਂ ਪ੍ਰਵਾਸੀ-ਵਿਰੋਧੀ ਬਿਆਨਬਾਜ਼ੀ,
ਵਰਲਡ ਸਿੱਖ ਆਰਗੇਨਾਈਜ਼ੇਸ਼ਨ (ਡਬਲਯੂ.ਐੱਸ.ਓ.) ਨੇ ਸੰਯੁਕਤ ਰਾਸ਼ਟਰ ਦੇ ਪੰਜ ਵਿਸ਼ੇਸ਼ ਰਿਪੋਰਟਰਾਂ ਵੱਲੋਂ ਸਿੱਖ ਕਾਰਕੁਨ ਮੋਨਿੰਦਰ ਸਿੰਘ ਬੂਆਲ ਨੂੰ ਮਿਲ ਰਹੀਆਂ ਧਮਕੀਆਂ ਬਾਰੇ ਜਤਾਈ ਗਈ ਚਿੰਤਾ ਦਾ ਸਵਾਗਤ ਕੀਤਾ ਹੈ। ਸੰਸਥਾ
ਯੂ.ਐੱਨ. ਦੇ ਪੰਜ ਸਪੈਸ਼ਲ ਰਿਪੋਰਟਰਾਂ ਨੇ ਕਨੇਡਾ ਨੂੰ ਲਿਖੀ ਇੱਕ ਸਾਂਝੀ ਚਿੱਠੀ ਵਿੱਚ ਸਿੱਖ ਫੈਡਰੇਸ਼ਨ ਕਨੇਡਾ ਦੇ ਕੌਮੀ ਬੁਲਾਰੇ ਭਾਈ ਮਨਿੰਦਰ ਸਿੰਘ ਨੂੰ ਮਿਲ ਰਹੀਆਂ ਧਮਕੀਆਂ ਦਾ ਮੁੱਦਾ ਚੁੱਕਿਆ ਹੈ।
ਯੁਕਤ ਰਾਸ਼ਟਰ ਦੇ ਪੰਜ ਸੀਨੀਅਰ ਅਧਿਕਾਰੀਆਂ ਨੇ ਸਿੱਖ ਫੈਡਰੇਸ਼ਨ ਦੇ ਭਾਈ ਮੋਨਿੰਦਰ ਸਿੰਘ ਨੂੰ ਲਗਾਤਾਰ ਮਿਲ ਰਹੀਆਂ ਧਮਕੀਆਂ ਅਤੇ ਚੇਤਾਵਨੀਆਂ ਬਾਰੇ ਕੈਨੇਡਾ ਸਰਕਾਰ ਨੂੰ ਸਾਂਝੇ ਤੌਰ ’ਤੇ ਜਨਤਕ ਪੱਤਰ ਲਿਖਿਆ

ਸਿੱਖ ਸਿਆਸਤ ਰਾਹੀਂ ਚੋਣਵੀਆਂ ਕਿਤਾਬਾਂ ਖਰੀਦੋ

ਤਾਜ਼ਾ ਖਬਰਾਂ:

ਲੇਖ/ਵਿਚਾਰ: