Follow Sikh Siyasat News at

Subscribe to our RSS feed
ਜੀ ਆਇਆਂ ਨੂੰ! ਸਿੱਖ ਸਿਆਸਤ ਦੇ ਪੰਜਾਬੀ ਖਬਰਾਂ ਦੀ ਬਿਜਾਲ-ਮੰਚ ਉੱਤੇ ਤੁਹਾਡਾ ਹਾਰਦਿਕ ਸਵਾਗਤ ਹੈ। ਤੁਸੀਂ ਆਪਣੇ ਵਿਚਾਰ, ਰਾਵਾਂ, ਸੁਝਾਅ, ਸ਼ਿਕਾਇਤਾਂ ਅਤੇ ਖਬਰਾਂ ਸਾਨੂੰ ਸਾਡੇ ਬਿਜਲ-ਪਤੇ news@sikhsiyasat.net ਉੱਤੇ ਭੇਜ ਸਕਦੇ ਹੋ।

ਇੰਗਲੈਂਡ ਦੇ ਪ੍ਰਧਾਨ ਮੰਤਰੀ ਨੇ ਸਕਾਟਲੈਂਡ ਨੂੰ ਹੋਰ ਜ਼ਿਆਦਾ ਤਾਕਤਾਂ ਦੇਣ ਦਾ ਕੀਤਾ ਐਲਾਨ

ਇੰਗਲੈਂਡ ਦੇ ਪ੍ਰਧਾਨ ਮੰਤਰੀ ਨੇ ਸਕਾਟਲੈਂਡ ਨੂੰ ਹੋਰ ਜ਼ਿਆਦਾ ਤਾਕਤਾਂ ਦੇਣ ਦਾ ਕੀਤਾ ਐਲਾਨ

cameromਲੈਸਟਰ, ਇੰਗਲੈਂਡ ( 20 ਸਤੰਬਰ, 2014): ਅੱਜ ਇੰਗਲੈਂਡ ਦੇ ਪ੍ਰਧਾਨ ਮੰਤਰੀ ਡੇਵਿਡ ਕੈਮਰੂਨ ਨੇ ਕਿਹਾ ਕਿ ਸਕਾਟਲੈਂਡ ਦੇ ਇੰਗਲੈਂਡ ਨਾਲ ਰਹਿਣ ਦੇ ਆਏ ਇਤਿਹਾਸਕ ਫੈਸਲੇ ਤੋਂ ਬਾਅਦ ਹੁਣ ਭਵਿੱਖ ਵਿਚ ਵੀ ਇਕ ਪੀੜ੍ਹੀ ਤੱਕ ਇਸ ਸਬੰਧੀ ਕੋਈ ਵਿਵਾਦ ਖੜ੍ਹਾ ਹੋਣ ਦੀਆਂ ਸੰਭਾਵਨਾਵਾਂ ਖਤਮ ਹੋ ਚੁੱਕੀਆਂ ਹਨ।

ਸਕਾਟਲੈਂਡ ਦੇ ਇੰਗਲੈਂਡ ਨਾਲੋਂ ਵੱਖ ਹੋਣ ਦੇ ਮਾਮਲੇ ਸਬੰਧੀ ਕਰਵਾਈਆਂ ਗਈਆਂ ਚੋਣਾਂ ਦੇ ਨਤੀਜੇ ਸਕਾਟਲੈਂਡ ਦੇ ਇੰਗਲੈਂਡ ਨਾਲ ਬਣੇ ਰਹਿਣ ਦੇ ਪੱਖ ਵਿਚ ਆਉਣ ‘ਤੇ ਖੁਸ਼ੀ ਪ੍ਰਗਟ ਕਰਦਿਆਂ ਇੰਗਲੈਂਡ ਦੇ ਪ੍ਰਧਾਨ ਮੰਤਰੀ ਡੈਵਿਡ ਕੈਮਰੂਨ ਨੇ ਸਕਾਟਲੈਂਡ ਨੂੰ ਅੱਗੇ ਨਾਲੋਂ ਹੋਰ ਜ਼ਿਆਦਾ ਖੁਦਮੁਖਤਿਆਰੀ ਦੇਣ ਦਾ ਐਲਾਨ ਕੀਤਾ ਹੈ।

ਪ੍ਰਧਾਨ ਮੰਤਰੀ ਕੈਮਰੂਨ ਨੇ ਕਿਹਾ ਕਿ ਇਹ ਬਹੁਤ ਹੀ ਖੁਸ਼ੀ ਵਾਲਾ ਸਮਾਂ ਹੈ ਅਤੇ ਬਰਤਾਨੀਆ ਸਰਕਾਰ ਸੰਵਿਧਾਨ ਵਿਚ ਵੱਡਾ ਬਦਲਾਅ ਕਰਕੇ ਸਕਾਟਲੈਂਡ ਨੂੰ ਵਧੇਰੇ ਅਧਿਕਾਰ ਅਤੇ ਜ਼ਿਆਦਾ ਖੁਦਮੁਖਤਿਆਰੀ ਦੇਵੇਗੀ।

ਜ਼ਿਕਰਯੋਗ ਹੈ ਕਿ ਇੰਗਲੈਂਡ ਵਿਚ ਪਿਛਲੇ ਕਾਫੀ ਸਮੇਂ ਤੋਂ ਰਹਿ ਰਹੇ ਗ਼ੈਰ-ਕਾਨੂੰਨੀ ਪ੍ਰਵਾਸੀ ਜੋ ਸਕਾਟਲੈਂਡ ਦੇ ਵੱਖ ਹੋ ਜਾਣ ਦੇ ਚਰਚਿਆਂ ਦੇ ਚਲਦੇ ਚੋਣਾਂ ਦੇ ਨਤੀਜਿਆਂ ਤੋਂ ਦੋ ਦਿਨ ਪਹਿਲਾਂ ਹਜ਼ਾਰਾਂ ਦੀ ਗਿਣਤੀ ਵਿਚ ਪੱਕੇ ਪੇਪਰ ਮਿਲ ਜਾਣ ਦੀ ਆਸ ਲੈ ਕੇ ਇੰਗਲੈਂਡ ਛੱਡ ਕੇ ਸਕਾਟਲੈਂਡ ਜਾ ਵੜੇ ਸਨ, ਹੁਣ ਇਸ ਫੈਸਲੇ ਤੋਂ ਨਿਰਾਸ਼ ਹੋ ਕੇ ਮੁੜ ਇੰਗਲੈਂਡ ਪਰਤਣੇ ਸ਼ੁਰੂ ਹੋ ਗਏ ਹਨ।

Comments

comments

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:

(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related

ਚਾਰ ਕੌਮੀਅਤਾਂ-ਅੰਗਰੇਜ, ਸਕਾਟ, ਆਇਰਿਸ਼ ਤੇ ਵੈਲਸ਼ ਮਿਲ ਕੇ ਯੂਨਾਈਟਿਡ ਕਿੰਗਡਮ ਭਾਵ ਬਣਾਉਂਦੀਆਂ ਹਨ। ਇਸ ਮੁਲਕ ਨੂੰ ਚੋਣਾਂ ਤੋਂ ਬਾਅਦ ਆਪਣੀ ਪਾਰਟੀ ਹੋਂਦ ਦੇ ਅਜਿਹੇ ਸੰਕਟ ਦਾ ਸਹਾਮਣਾ ਕਰਨਾ ਪੈ ਸਕਦਾ
ਅੰਮ੍ਰਿਤਸਰ: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਸਕਾਟਲੈਂਡ ਦੇ ਸ਼ਹਿਰ ਈਡਨਬਰਗ ਵਿਚ ਗੁਰਦੁਆਰਾ ਸਾਹਿਬ ਦੇ ਮੁੱਖ ਦਰਵਾਜ਼ੇ ’ਤੇ ਕਿਸੇ ਅਣਪਛਾਤੇ ਬੰਦਿਆਂ ਵੱਲੋਂ ਪੈਟਰੋਲ ਬੰਬ ਸੁੱਟਣ
ਭਾਰਤ ਤੋਂ ਭੱਜੇ ਹੋਏ ਸ਼ਰਾਬ ਦੇ ਕਾਰੋਬਾਰੀ ਵਿਜੇ ਮਾਲਿਆ ਨੂੰ ਮੰਗਲਵਾਰ ਨੂੰ ਬਰਤਾਨਵੀ ਪੁਲਿਸ ਸਕਾਟਲੈਂਡ ਯਾਰਡ ਨੇ ਭਾਰਤ ਦੀ ਬੇਨਤੀ ਉਤੇ ਲੰਡਨ ਵਿੱਚ ਗ੍ਰਿਫ਼ਤਾਰ ਕਰ ਲਿਆ। ਭਾਰਤੀ ਅਧਿਕਾਰੀਆਂ ਨੇ ਕਿਹਾ
ਧਰਮ, ਰੰਗ, ਲਿੰਗ, ਖੇਤਰ, ਭਾਸ਼ਾ ਦੇ ਅਧਾਰ ‘ਤੇ ਕੀਤੇ ਗਏ ਵਿਤਕਰੇ ਅਤੇ ਨਫਰਤ ਨੂੰ ਨਸਲਵਾਦ ਕਿਹਾ ਜਾਂਦਾ ਹੈ । ਨਸਲਵਾਦ ਇੱਕ ਇਸ ਤਰਾਂ ਦੀ ਬਿਮਾਰੀ ਹੈ ਜਿਸਨੇ ਸੰਸਾਰ ਦੇ ਹਰ

ਸਿੱਖ ਸਿਆਸਤ ਰਾਹੀਂ ਚੋਣਵੀਆਂ ਕਿਤਾਬਾਂ ਖਰੀਦੋ

ਤਾਜ਼ਾ ਖਬਰਾਂ:

ਲੇਖ/ਵਿਚਾਰ: