Follow Sikh Siyasat News at

Subscribe to our RSS feed
ਜੀ ਆਇਆਂ ਨੂੰ! ਸਿੱਖ ਸਿਆਸਤ ਦੇ ਪੰਜਾਬੀ ਖਬਰਾਂ ਦੀ ਬਿਜਾਲ-ਮੰਚ ਉੱਤੇ ਤੁਹਾਡਾ ਹਾਰਦਿਕ ਸਵਾਗਤ ਹੈ। ਤੁਸੀਂ ਆਪਣੇ ਵਿਚਾਰ, ਰਾਵਾਂ, ਸੁਝਾਅ, ਸ਼ਿਕਾਇਤਾਂ ਅਤੇ ਖਬਰਾਂ ਸਾਨੂੰ ਸਾਡੇ ਬਿਜਲ-ਪਤੇ news@sikhsiyasat.net ਉੱਤੇ ਭੇਜ ਸਕਦੇ ਹੋ।

ਸ਼੍ਰੀ ਗੁਰੁ ਗ੍ਰੰਥ ਸਾਹਿਬ ਦੀ ਬੇਅਦਬੀ ਕਰਨ ਵਾਲੇ ਸਾਧ ਸੂਰਜ ਮੁਨੀ ਨੂੰ ਸੋਧਾ ਲਾਉਣ ਵਾਲੇ ਸਿੰਘਾਂ ‘ਚੋਂ ਦੋ ਨੂੰ ਉਮਰਕੈਦ ਅਤੇ ਦੋ ਬਰੀ

ਸ਼੍ਰੀ ਗੁਰੁ ਗ੍ਰੰਥ ਸਾਹਿਬ ਦੀ ਬੇਅਦਬੀ ਕਰਨ ਵਾਲੇ ਸਾਧ ਸੂਰਜ ਮੁਨੀ ਨੂੰ ਸੋਧਾ ਲਾਉਣ ਵਾਲੇ ਸਿੰਘਾਂ ‘ਚੋਂ ਦੋ ਨੂੰ ਉਮਰਕੈਦ ਅਤੇ ਦੋ ਬਰੀ

ਭਦੌੜ, ਅਬੋਹਰ (10 ਸਤੰਬਰ 2014): ਸਿੱਖ ਕੌਮ ਦੇ ਮਹਾਨ ਵਿਦਵਾਨ ਪ੍ਰੋ. ਹਰਿੰਦਰ ਸਿੰਘ ਮਹਿਬੂਬ ਨੇ ਆਪਣੀ ਪ੍ਰਸਿੱਧ ਕਿਤਾਬ ਸਹਿਜੇ ਰਚਿਓੁ ਖਾਲਸਾ ਵਿੱਚ ਲਿਖਿਆ ਹੈ ਕਿ “ ਖਾਲਸਾ ਜੀ ਪੰਥਕ ਅਪਮਾਣ ਕਦੇ ਵੀ ਸਹਿਣ ਨਹੀਂ ਕਰਨਾ” ਪਰ ਅਣਖ ਨੂੰ ਪ੍ਰਚੰਡ ਰੂਪ ਵਿੱਚ ਪੈਦਾ ਕੀਤੇ ਬਿਨਾਂ ਅਜਿਹਾ ਸੰਭਵ ਨਹੀਂ ਹੋ ਸਕਦਾ।ਦੂਜੇ ਪਾਸੇ ਸਹੀ ਅਮਲ, ਤੇਜ ਬੁੱਧੀ ਤੇ ਜ਼ਿਹਨੀ ਗੁਲਾਮੀ ਤੋਂ ਅਜ਼ਾਦੀ ਹੀ ਅਣਖ ਦੇ ਪ੍ਰਚੰਡ ਰੂਪ ਵਿੱਚ ਜਨਮ ਦਿੰਦੇ ਹਨ।Suraj muni

ਪ੍ਰੋ. ਸਾਹਿਬ ਦੇ ਉਪਰੋਕਤ ਕਥਨ ਦੀ ਰੌਸ਼ਨੀ ਵਿੱਚ ਚੇਤਨ ਅਤੇ ਅਣਖੀ ਸਿੱਖਾਂ ਬਾਬਾ ਨਗਿੰਦਰ ਸਿੰਘ ਸ਼ਹਿਣਾ, ਭਾਈ ਨਿਰਮਲ ਸਿੰਘ ਖਰਲੀਆਂ, ਅੰਮ੍ਰਿਤਪਾਲ ਸਿੰਘ ਖ਼ਾਲਸਾ ਅਤੇ ਭਾਈ ਗੁਰਸੇਵਕ ਸਿੰਘ ਧੂਰਕੋਟ ਨੇ ਆਪਣੇ ਗੁਰੁ ਅਤੇ ਪੰਥ ਦਾ ਅਪਮਾਣ ਸਹਿਣ ਨਾ ਕਰਦੇ ਹੋਏ ਸ਼੍ਰੀ ਗੁਰੁ ਗ੍ਰੰਥ ਸਾਹਿਬ ਦੀ ਬੇ ਅਦਬੀ ਕਰਨ ਵਾਲੇ ਸਾਧ ਸੂਰਜ ਮੁਨੀ ਦੀ ਰਾਜਸਥਾਨ ਵਿੱਚ ਪਾਰ ਬੁਲਾ ਦਿੱਤਾ ਸੀ।

ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਨ ਵਾਲੇ ਸਾਧ ਸੂਰਜ ਮੁਨੀ ਦੀ ਹਤਿਆ ਦੇ ਦੋਸ਼ ‘ਚ ਅਦਾਲਤ ਨੇ ਦੋ ਸਿੰਘਾਂ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਹੈ ਅਤੇ ਦੋ ਜਣਿਆਂ ਨੂੰ ਬਰੀ ਕਰ ਦਿਤਾ ਹੈ। ਇਹ ਕੇਸ ਰਾਜਸਥਾਨ ਦੇ ਹਨੂੰਮਾਨਗੜ੍ਹ ਦੀ ਅਦਾਲਤ ਵਿਚ ਚਲ ਰਿਹਾ ਸੀ।

4 ਸਿੰਘਾਂ ਨੂੰ ਇਸ ਕੇਸ ‘ਚ ਮੁਲਜ਼ਮ ਬਣਾਇਆ ਗਿਆ ਸੀ। ਇਹ ਫ਼ੈਸਲਾ ਜ਼ਿਲ੍ਹਾ ਅਤੇ ਸੈਸ਼ਨ ਜੱਜ ਦਿਆਰਾਮ ਜਾਟ ਨੇ ਸੁਣਾਇਆ। ਗੁਰਦਵਾਰਾ ਪਾਤਸ਼ਾਹੀ ਛੇਵੀਂ ਸ਼ਹਿਣਾ ਦੇ ਸੇਵਾਦਾਰ ਬਾਬਾ ਨਗਿੰਦਰ ਸਿੰਘ ਸ਼ਹਿਣਾ ਅਤੇ ਭਾਈ ਨਿਰਮਲ ਸਿੰਘ ਖਰਲੀਆਂ ਨੂੰ ਸਜ਼ਾ ਸੁਣਾਈ ਗਈ ਹੈ ਜਦਕਿ ਗੁਰਦਵਾਰਾ ਗੋਲੂਵਾਲਾ ਸਾਹਿਬ ਦੇ ਮੁੱਖ ਸੇਵਾਦਾਰ ਅੰਮ੍ਰਿਤਪਾਲ ਸਿੰਘ ਖ਼ਾਲਸਾ ਅਤੇ ਭਾਈ ਗੁਰਸੇਵਕ ਸਿੰਘ ਧੂਰਕੋਟ ਨੂੰ ਬਰੀ ਕਰ ਦਿਤਾ ਗਿਆ ਹੈ।

ਹਨੂੰਮਾਨਗੜ੍ਹ ਦੀ ਅਦਾਲਤ ਦੇ ਬਾਹਰ ਅੱਜ ਪੰਜਾਬ, ਹਰਿਆਣਾ ਅਤੇ ਰਾਜਸਥਾਨ ਤੋਂ ਭਾਰੀ ਗਿਣਤੀ ਵਿਚ ਸਿੱਖ ਪੁੱਜੇ ਹੋਏ ਸਨ।

Comments

comments

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:

(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related

ਲੰਘੇ ਦਿਨ ਰਾਜਸਥਾਨ ਦੀ ਇੱਕ ਅਦਾਲਤ ਵੱਲੋਂ ਬੰਦੀ ਸਿੰਘ ਜਗਮੋਹਨ ਸਿੰਘ ਅਤੇ ਦੋ ਹੋਰਾਂ ਨੂੰ ਯੁਆਪਾ ਕਾਨੂੰਨ ਤਹਿਤ ਚੱਲੇ ਇੱਕ ਮੁਕੱਦਮੇ ਵਿੱਚ ਅੱਠ ਉਮਰ ਕੈਦਾਂ ਦੀ ਸਜ਼ਾ ਸੁਣਾਈ ਗਈ ਹੈ।
ਸਰਕਾਰਾਂ ਵੱਲੋਂ ਬੰਦੀ ਸਿੰਘਾਂ ਨਾਲ ਕੀਤੇ ਜਾਣ ਵਾਲੇ ਵਿਤਕਰੇ ਦਾ ਇੱਕ ਹੋਰ ਮਾਮਲਾ ਉਸ ਵੇਲੇ ਉਜਾਗਰ ਹੋਇਆ ਜਦੋਂ ਰਾਜਸਥਾਨ ਸਰਕਾਰ ਨੇ ਭਾਰਤੀ ਸੁਪਰੀਮ ਕੋਰਟ ਵੱਲੋਂ ਜੇਲ੍ਹਾਂ ਵਿੱਚ ਕੈਦੀਆਂ ਦੀ ਗਿਣਤੀ
ਸਾਕਾ 1978 ਦੇ ਸ਼ਹੀਦਾਂ ਦੀਆਂ ਤਸਵੀਰਾਂ, ਸਿੱਖ ਸੰਘਰਸ਼ ਬਾਰੇ ਛਪੀਆਂ ਹੋਈਆਂ ਕਿਤਾਬਾਂ ਅਤੇ ਕੁਝ ਇਸ਼ਤਿਹਾਰਾਂ ਦੀ ਬਰਾਮਦਗੀ ਵਾਲੇ ਮਾਮਲੇ ਚ ਸ਼ਹੀਦ ਭਗਤ ਸਿੰਘ ਨਗਰ (ਨਵਾਂਸ਼ਹਿਰ) ਦੀ ਇਕ ਅਦਾਲਤ ਵਲੋਂ ਤਿੰਨ
ਸ਼ਹੀਦ ਭਗਤ ਸਿੰਘ ਨਗਰ (ਨਵਾਂਸ਼ਹਿਰ) ਦੀ ਇਕ ਅਦਾਲਤ ਨੇ ਅਜਿਹਾ ਫੈਸਲਾ ਸੁਣਾਇਆ ਹੈ ਜਿਸ ਨੇ ਵਕੀਲਾਂ, ਕਾਨੂੰਨੀ ਮਾਹਿਰਾਂ ਸਮੇਤ ਹਰ ਕਿਸੇ ਨੂੰ ਹੈਰਾਨ-ਪਰੇਸ਼ਾਨ ਕਰ ਦਿੱਤਾ ਹੈ।

ਸਿੱਖ ਸਿਆਸਤ ਰਾਹੀਂ ਚੋਣਵੀਆਂ ਕਿਤਾਬਾਂ ਖਰੀਦੋ

ਤਾਜ਼ਾ ਖਬਰਾਂ:

ਲੇਖ/ਵਿਚਾਰ: