ਭਦੌੜ(12 ਜੁਲਾਈ 2014):ਸੰਗਰੂਰ ਤੋ ਆਮ ਆਦਮੀ ਪਾਰਟੀ ਦੇ ਲੋਕ ਸਭਾ ਮੈਬਰ ਭਗਵੰਤ ਨੇ ਅੱਜ ਇੱਥੇ ਭਾਈ ਜਗਤਾਰ ਸਿੰਘ ਹਵਾਰਾ ਦੀ ਨਾਜ਼ੁਕ ਹਾਲਤ ਬਾਰੇ ਸਵਾਲ ਪੁੱਛਣ ਤੇ ਭਗਵੰਤ ਮਾਨ ਨੇ ਆਖਿਆ ਕਿਭਾਈ ਹਵਾਰਾ ਦੇ ਇਲਾਜ਼ ਸਬੰਧੀ ਭਾਈ ਗੁਰਬਖ਼ਸ ਸਿੰਘ ਖਾਲਸਾ ਵੀ ਉਹਨਾਂ ਨੂੰ ਮਿਲੇ ਸੀ ਤੇ ਓਹ ਆਪ ਵੀ ਇਸ ਗੱਲ ਦੇ ਹੱਕ ਵਿੱਚ ਨੇ ਕਿ ਜੋ ਕੈਦੀ ਕਾਨੂੰਨ ਮੁਤਾਬਕ ਜੇਲ ਅੰਦਰ ਸ਼ਜਾ ਭੁਗਤ ਰਹੇ ਹਨ ਉਹਨਾਂ ਦੇ ਵੀ ਹੱਕ ਨੇ ਜ਼ੇਕਰ ਓਹ ਬਿਮਾਰ ਹੁੰਦੇ ਹਨ ਤਾਂ ਉਹਨਾਂ ਨੂੰ ਵੀ ਇਲਾਜ਼ ਲਈ ਹਸਪਤਾਲ ਲਿਜ਼ਾਇਆ ਜਾਣਾ ਹੁੰਦਾ ਤੇ ਕਾਨੂੰਨ ਤੇ ਹੱਕਾਂ ਮੁਤਾਬਕ ਉਹਨਾਂ ਨੂੰ ਵੀ ਸਮੇ ਸਿਰ ਪਰੋਲ, ਛੁੱਟੀਆਂ ਦਿੱਤੀਆਂ ਜਾਣੀਆਂ ਚਾਹੀਦੀਆਂ ਹਨ ਪਰ ਸਾਡੇ ਕਾਨੂੰਨ ਹੀ ਇਸ ਤਰਾਂ ਦੇ ਹੱਕ ਹਨ ਕਿਸੇ ਨੂੰ ਲੰਮੀ ਪਰੋਲ ਦੇ ਦਿੱਤੀ ਜਾਂਦੀ ਤੇ ਜੋ ਆਪਣੀ ਸ਼ਜਾ ਪੂਰੀ ਕਰ ਚੁੱਕੇ ਉਹਨਾਂ ਨੂੰ ਕੋਈ ਪਰੋਲ ਛੁੱਟੀ ਨਹੀ ਦਿੱਤੀ ਜਾਂਦੀ।
ਉਨ੍ਹਾਂ ਨੇ ਕਿਹਾ ਅਦਾਲਤਾਂ ਵੱਲੋਂ ਦਿੱਤੀਆਂ ਕਨੂੰਨ ਮੁਤਾਬਿਕ ਸਜ਼ਾਵਾਂ ਪੂਰੀਆਂ ਕਰਨ ਤੋਂ ਬਾਅਦ ਵੀ ਜੇਲਾਂ ਅੰਦਰ ਸੜਨਾ ਬਹੁਤ ਦੁੱਖ ਦੀ ਗੱਲ ਹੈ।
ਉਹਨਾਂ ਨੇ ਆਖ਼ਿਆ ਕਿ ਇਨਸਾਨੀਅਤ ਅਤੇ ਕਾਨੂੰਨ ਮੁਤਾਬਕ ਜੇਲ ਮੰਤਰੀਆਂ ਨੂੰ ਇਸ ਵੱਲ ਵਿਸ਼ੇਸ ਧਿਆਨ ਦੇਣਾ ਚਾਹੀਦਾ ਹੈ। ਜੇਲਾਂ ਅੰਦਰ ਸਿੱਖ ਕੈਦੀਆਂ ਨਾਲ ਹੁੰਦੇ ਵਿਤਕਰੇ ਸਬੰਧੀ ਸਵਾਲ ਦਾ ਜਵਾਬ ਦਿੰਦਾ ਸ੍ਰ ਮਾਨ ਨੇ ਕਿਹਾ ਕਿ ਕਾਨੂੰਨ ਮੁਤਾਬਕ ਹੀ ਸ਼ਜਾ ਤਹਿ ਹੋਣੀ ਚਾਹੀਦੀ ਹੈ ਤੇ ਜ਼ੇਕਰ ਕਿਸੇ ਨੇ ਕਾਨੂੰਨ ਮੁਤਾਬਕ ਸ਼ਜਾ ਭੁਗਤ ਲਈ ਉਸ ਦੀ ਤਹਿ ਸਮੇ ਅੰਦਰ ਰਿਹਾਈ ਹੋਣੀ ਚਾਹੀਦੀ ਹੈ ਤੇ ਪੰਜਾਬ ਦੀਆਂ ਜੇਲ ਜੇਲਾਂ ਅੰਦਰ ਅਜੇ ਵੀ ਕਈ ਅਜਿਹੇ ਕੈਦੀ ਹਨ ਜਿਨ੍ਹਾਂ ਨੇ ਕਾਨੂੰਨ ਮੁਤਾਬਕ ਆਪਣੀ ਸਜ਼ਾ ਪੂਰੀ ਕਰ ਲਈ ਹੈ, ਉਨ੍ਹਾਂ ਕੈਦੀਆਂ ਨੂੰ ਰਿਹਾਅ ਕਰਨਾ ਚਾਹੀਦਾ ਹੈ।ਪੰਜਾਬ ਦੀਆਂ ਜੇਲਾਂ ਦਾ ਨਾਮ ਸੁਧਾਰ ਘਰ ਹੈ ਪਰ ਅੰਦਰੋਂ ਨਸ਼ਿਆਂ ਦੇ ਵੱਡੇ ਕਾਰੋਬਾਰ ਚਲਾਏ ਜਾ ਰਹੇ ਹਨ।