Follow Sikh Siyasat News at

Subscribe to our RSS feed
ਜੀ ਆਇਆਂ ਨੂੰ! ਸਿੱਖ ਸਿਆਸਤ ਦੇ ਪੰਜਾਬੀ ਖਬਰਾਂ ਦੀ ਬਿਜਾਲ-ਮੰਚ ਉੱਤੇ ਤੁਹਾਡਾ ਹਾਰਦਿਕ ਸਵਾਗਤ ਹੈ। ਤੁਸੀਂ ਆਪਣੇ ਵਿਚਾਰ, ਰਾਵਾਂ, ਸੁਝਾਅ, ਸ਼ਿਕਾਇਤਾਂ ਅਤੇ ਖਬਰਾਂ ਸਾਨੂੰ ਸਾਡੇ ਬਿਜਲ-ਪਤੇ news@sikhsiyasat.net ਉੱਤੇ ਭੇਜ ਸਕਦੇ ਹੋ।

ਬਾਦਲ ਦਾ ਸਾਈਕਲ ਨਾ ਲੈਣ ਵਾਲੀ ਬੱਚੀ ਨੂੰ ਜਥੇਦਾਰ ਬੜਾ ਪਿੰਡ ਨੇ ਸਕੂਟਰ ਭੇਟ ਕੀਤਾ

ਬਾਦਲ ਦਾ ਸਾਈਕਲ ਨਾ ਲੈਣ ਵਾਲੀ ਬੱਚੀ ਨੂੰ ਜਥੇਦਾਰ ਬੜਾ ਪਿੰਡ ਨੇ ਸਕੂਟਰ ਭੇਟ ਕੀਤਾ

ਹੁਸ਼ਿਆਰਪੁਰ (13 ਦਸੰਬਰ, 2011): ਪਿੰਡ ਚੱਕੋਵਾਲ ਸ਼ੇਖਾ ਦੇ ਭਾਈ ਗੁਲਵਿੰਦਰ ਸਿੰਘ ਦੀ ਧੀ ਮਨਜੀਤ ਕੌਰ ਵਲੋਂ ਪਿਛਲੇ ਦਿਨੀਂ ਬਾਦਲ ਸਰਕਾਰ ਤੋਂ ਸਾਈਕਲ ਲੈਣ ਤੋਂ ਇਨਕਾਰ ਕਰਨ ਤੋਂ ਬਾਅਦ ਅੱਜ ਅਕਾਲੀ ਦਲ ਪੰਚ ਪਰਧਾਨੀ ਦੇ ਕੌਮੀ ਪੰਚ ਤੇ ਹਲਕਾ ਫਿਲ਼ੌਰ ਤੋਂ ਸ਼੍ਰੋਮਣੀ ਕਮੇਟੀ ਮੈਂਬਰ ਜਥੇਦਾਰ ਕੁਲਵੀਰ ਸਿੰਘ ਬੜਾ ਪਿੰਡ ਨੇ ਇਨਾਮ ਵਜੋਂ ਪਰਿਵਾਰ, ਪਿੰਡ ਵਾਸੀਆਂ ਤੇ ਪਾਰਟੀ ਵਰਕਰਾਂ ਦੀ ਹਾਜ਼ਰੀ ਵਿਚ “ਹਾਂਡਾ ਪਲਈਅਰ” ਸਕੂਟਰ ਭੇਟ ਕੀਤਾ।

ਉਹਨਾਂ ਦੱਸਿਆ ਕਿ ਇਹ ਸਕੂਟਰ ਕੈਨੇਡਾ ਵਾਸੀ ਬਾਬਾ ਰਣਜੀਤ ਸਿੰਘ ਖ਼ਾਲਸਾ, ਸਰੀ (ਕਨੈਡਾ) ਨੇ ਸਮੁੱਚੇ ਪੰਥ ਵਲੋਂ ਪੰਥ ਦੀ ਇਸ ਧੀ ਤੇ ਮਾਈ ਭਾਗੋ ਦੀ ਅਸਲ ਵਾਰਸ ਨੂੰ ਭੇਜਿਆ ਹੈ ਅਤੇ ਇਸ ਸਕੂਟਰ ਨਾਲ ਇਸ ਵਿਚ ਤੇਲ ਦੇ ਖਰਚੇ ਵਜੋਂ 20,000/- ਰੁਪਏ ਨਗਦ ਵੀ ਭੇਟ ਕੀਤੇ ਜਾ ਰਹੇ ਹਨ ਅਤੇ ਇਹ ਵਾਅਦਾ ਵੀ ਹੈ ਕਿ ਇਹ ਬੱਚੀ ਆਪਣੀ ਵਿਦਿਅਕ ਯੋਗਤਾ ਦੇ ਆਧਾਰ ਉੱਤੇ ਜਿੱਥੇ ਵੀ ਉੱਚ ਵਿੱਦਿਆ ਲਈ ਦਾਖਲਾ ਲੈਣਾ ਚਾਹੇਗੀ ਉਸ ਦਾ ਸਾਰਾ ਪਰਬੰਧ ਵੀ ਕੀਤਾ ਜਾਵੇਗਾ।

ਇਸ ਮੌਕੇ ਜਥੇਦਾਰ ਬੜਾਪਿੰਡ ਨੇ ਦੱਸਿਆ ਕਿ ਪਰਕਾਸ਼ ਸਿੰਘ ਬਾਦਲ ਵਲੋਂ ਆਪਣੀ ਫੋਟੋ ਲਾ ਕੇ ਦਿੱਤਾ ਜਾ ਰਿਹਾ ਸਾਈਕਲ ਲੈਣ ਤੋਂ ਇਨਕਾਰ ਕਰਕੇ ਇਸ ਬੱਚੀ ਨੇ ਸਿੱਖ ਭਾਵਨਾਵਾਂ ਦੀ ਸਹੀ ਤਰਜ਼ਮਾਨੀ ਕੀਤੀ ਹੈ ਕਿਉਂਕਿ ਬਾਦਲ ਨੇ 1978 ਤੋਂ ਲੈ ਕੇ ਹੁਣ ਤੱਕ ਦੇਹਧਾਰੀ ਪਖੰਡੀਆਂ ਨੂੰ ਸ਼ਹਿ ਦੇਣ ਵਾਲਿਆਂ ਵਿਚ ਸਦਾ ਮੋਹਰੀ ਰੋਲ ਅਦਾ ਕੀਤਾ ਹੈ ਅਤੇ ਪੰਥ ਤੇ ਗੁਰੂ ਗ੍ਰੰਥ ਸਾਹਿਬ ਨੂੰ ਹਮੇਸ਼ਾ ਪਿੱਠ ਦਿਖਾਈ ਹੈ।

ਇਸ ਮੌਕੇ ਹੋਰਨਾਂ ਤੋਂ ਇਲਾਵਾ ਪਾਰਟੀ ਦੇ ਮੀਡੀਆ ਕਮੇਟੀ ਮੈਂਬਰ ਐਡਵੋਕੇਟ ਜਸਪਾਲ ਸਿੰਘ ਮੰਝਪੁਰ, ਡਾ. ਸੁਰਿੰਦਰ ਸਿੰਘ ਈਸਪੁਰ, ਭਾਈ ਜੋਗਿੰਦਰ ਸਿੰਘ, ਭਾਈ ਕੁਲਵਿੰਦਰ ਸਿੰਘ ਮਾਲਪੁਰ, ਭਾਈ ਨਛੱਤਰ ਸਿੰਘ ਭਾਈ ਮਨਜਿੰਦਰ ਸਿੰਘ, ਮਾਤਾ ਕਮਲਜੀਤ ਕੌਰ, ਦਾਦਾ ਨਿਰਮਲ ਸਿੰਘ, ਨਾਨੀ ਸੁਖਵਿੰਦਰ ਕੌਰ, ਮਾਸੀ ਬਲਜੀਤ ਕੌਰ, ਮਾਮਾ ਪਰਮਜੀਤ ਸਿੰਘ, ਰਣਵਿੰਦਰ ਸਿੰਘ, ਭਾਈ ਰਾਮ ਸਿੰਘ ਖ਼ਾਲਸਾ, ਤਰਨਜੀਤ ਸਿੰਘ ਸ਼ੇਰਪੁਰ, ਆਦਿ ਵੀ ਹਾਜ਼ਰ ਸਨ।

Comments

comments

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:

(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related

ਸਿੱਖਾਂ ਦੇ ਬਹੁਤਾਤ ਹਿੱਸਿਆਂ ਵਿਚ ਚਰਚਾ ਕਿਹਨਾ ਗੱਲਾਂ ਉੱਤੇ ਹੋ ਰਹੀ ਹੈ ਤੇ ਕਿਹੜੇ ਪੱਖ ਚਰਚਾ ਵਿਚੋਂ ਬਾਹਰ ਹਨ ਅਤੇ ਇਸ ਸਮੁੱਚੀ ਕਾਰਵਾਈ ਦਾ ਹਾਸਲ ਕੀ ਹੈ?
ਬਾਦਲ ਦਲ ਤੋਂ ਵੱਖ ਹੋਏ ਆਗੂਆਂ ਵੱਲੋਂ ਬਣਾਈ ਗਈ ਨਵੀਂ ਸਿਆਸੀ ਪਾਰਟੀ ਸ਼੍ਰੋਮਣੀ ਅਕਾਲੀ ਦਲ (ਪੁਨਰ-ਸੁਰਜੀਤ) ਦੀ ਪੰਜ ਮੈਂਬਰੀ “ਪੰਥਕ ਕੌਂਸਲ” ਦੇ ਸੇਵਾਦਾਰ ਬੀਬੀ ਸਤਵੰਤ ਕੌਰ ਦੀ ਅਗਵਾਈ ਹੇਠ ਲੰਘੇ
11 ਅਗਸਤ 2025 ਨੂੰ ਬਾਦਲ ਪਰਿਵਾਰ ਦੀ ਅਗਵਾਈ ਵਾਲੇ ਸ਼੍ਰੋਮਣੀ ਅਕਾਲੀ ਦਲ (SAD) ਤੋਂ ਵੱਖ ਹੋਏ ਹਿੱਸੇ ਨੇ ਨਵੇਂ ਸ਼੍ਰੋਮਣੀ ਅਕਾਲੀ ਦਲ ਦਾ ਐਲਾਨ ਕੀਤੀ ਗਿਆ ਹੈ। ਸ਼੍ਰੋ.ਗੁ.ਪ੍ਰ.ਕ. ਵੱਲੋਂ ਲਗਾਏ
ਮਸਤੂਆਣਾ ਸਾਹਿਬ ਵਿਖੇ ਅਕਾਲ ਕਾਲਜ ਕੌਂਸਲ ਅਤੇ ਸਿੱਖ ਜਥੇਬੰਦੀਆਂ ਵੱਲੋਂ "ਸ਼੍ਰੋਮਣੀ ਅਕਾਲੀ ਦਲ" ਦੀ ਨੀਤੀ, ਵਿਧਾਨ ਤੇ ਪੁਨਰਸੁਰਜੀਤੀ ਦੇ ਸੰਬੰਧ ਵਿੱਚ ਇੱਕ ਤਿੰਨ ਦਿਨਾਂ ਵਿਚਾਰ ਗੋਸ਼ਟੀ ਕਰਵਾਈ ਗਈ। ਇਸ ਸਮੇਂ

ਸਿੱਖ ਸਿਆਸਤ ਰਾਹੀਂ ਚੋਣਵੀਆਂ ਕਿਤਾਬਾਂ ਖਰੀਦੋ

ਤਾਜ਼ਾ ਖਬਰਾਂ:

ਲੇਖ/ਵਿਚਾਰ: