Follow Sikh Siyasat News at

Subscribe to our RSS feed
ਜੀ ਆਇਆਂ ਨੂੰ! ਸਿੱਖ ਸਿਆਸਤ ਦੇ ਪੰਜਾਬੀ ਖਬਰਾਂ ਦੀ ਬਿਜਾਲ-ਮੰਚ ਉੱਤੇ ਤੁਹਾਡਾ ਹਾਰਦਿਕ ਸਵਾਗਤ ਹੈ। ਤੁਸੀਂ ਆਪਣੇ ਵਿਚਾਰ, ਰਾਵਾਂ, ਸੁਝਾਅ, ਸ਼ਿਕਾਇਤਾਂ ਅਤੇ ਖਬਰਾਂ ਸਾਨੂੰ ਸਾਡੇ ਬਿਜਲ-ਪਤੇ news@sikhsiyasat.net ਉੱਤੇ ਭੇਜ ਸਕਦੇ ਹੋ।

ਪੰਜਾਬੀ ਯੂਨੀਵਰਸਿਟੀ ‘ਤੇ ਵਿੱਤੀ ਸੰਕਟ, ਕੋਈ ਬੈਂਕ ਲੋਨ ਦੇਣ ਨੂੰ ਤਿਆਰ ਨਹੀਂ

ਪੰਜਾਬੀ ਯੂਨੀਵਰਸਿਟੀ ‘ਤੇ ਵਿੱਤੀ ਸੰਕਟ, ਕੋਈ ਬੈਂਕ ਲੋਨ ਦੇਣ ਨੂੰ ਤਿਆਰ ਨਹੀਂ

ਪਟਿਆਲਾ: ਪੰਜਾਬੀ ਯੂਨੀਵਰਸਿਟੀ ਪਟਿਆਲਾ ਦਾ ਆਰਥਿਕ ਸੰਕਟ ਵਿਕਰਾਲ ਰੂਪ ਧਾਰ ਗਿਆ ਹੈ। ਅਸਲ ’ਚ ਮੂਲ ਨਾਲੋਂ ਵਿਆਜ ਚੁਕਾਉਣਾ ਵੀ ਯੂਨੀਵਰਸਿਟੀ ਨੂੰ ਮੁਸ਼ਕਿਲ ਹੋ ਗਿਆ ਹੈ ਦੂਜੇ ਪਾਸੇ ਪੰਜਾਬ ਸਰਕਾਰ ਵੱਲੋਂ ਪੰਜਾਬੀ ਯੂਨੀਵਰਸਿਟੀ ਲਈ ਕੋਈ ਵਾਧੂ ਗਰਾਂਟ ਦੇਣ ਲਈ ਅਜੇ ਤੱਕ ਕੋਈ ਚਾਰਾਜੋਈ ਕੀਤੀ ਨਜ਼ਰ ਨਹੀਂ ਆ ਰਹੀ। ਤਨਖ਼ਾਹ ਤੋਂ ਪਹਿਲਾਂ ਦਿੱਤੀ ਜਾਣ ਵਾਲੀ ਪੈਨਸ਼ਨ ਵੀ ਪਿਛਲੇ ਮਹੀਨੇ ਦੀ ਅਜੇ ਤੱਕ ਨਹੀਂ ਦਿੱਤੀ ਗਈ, ਇਸ ਮਹੀਨੇ ਦੀ ਤਨਖ਼ਾਹ ਵੀ ਮਿਲਣੀ ਮੁਸ਼ਕਿਲ ਹੋ ਗਈ ਹੈ।

ਪ੍ਰਾਪਤ ਜਾਣਕਾਰੀ ਅਨੁਸਾਰ ਪੰਜਾਬੀ ਯੂਨੀਵਰਸਿਟੀ ਨੂੰ ਕੋਈ ਬੈਂਕ ਲੋਨ ਦੇਣ ਲਈ ਵੀ ਤਿਆਰ ਨਹੀਂ ਕਿਉਂਕਿ 90 ਕਰੋੜ ਦਾ ਓਵਰ ਡਰਾਫ਼ਟ ਚੁੱਕਿਆ ਹੋਇਆ ਅਜੇ ਤੱਕ ਵਾਪਸ ਨਹੀਂ ਕੀਤਾ ਜਾ ਰਿਹਾ, ਜਿਸ ਦਾ ਵਿਆਜ ਹੀ 14 ਕਰੋੜ ਰੁਪਏ ਪੰਜਾਬੀ ਯੂਨੀਵਰਸਿਟੀ ਨੂੰ ਦੇਣਾ ਪੈ ਰਿਹਾ ਹੈ। ਦੂਜੇ ਪਾਸੇ ਪੈਨਸ਼ਨਾਂ ਸਣੇ ਯੂਨੀਵਰਸਿਟੀ ਨੂੰ ਹਰ ਮਹੀਨੇ 29 ਕਰੋੜ ਰੁਪਏ ਪੱਕੇ ਤੌਰ ’ਤੇ ਦੇਣੇ ਪੈਂਦੇ ਹਨ, ਇਸ ਤੋਂ ਇਲਾਵਾ ਬਿਜਲੀ ਦੇ ਬਿਲਾਂ ਤੇ ਹੋਰ ਫੁਟਕਲ ਖਰਚੇ ਵੀ ਮੁਸ਼ਕਲਾਂ ਖੜ੍ਹੀਆਂ ਕਰਦੇ ਹਨ, ਦੂਜੇ ਪਾਸੇ ਕੁਝ ਅਧਿਆਪਕਾਂ ’ਤੇ ਇਹ ਦੋਸ਼ ਲੱਗ ਰਹੇ ਹਨ ਕਿ ਦੋ ਦੋ ਹਜ਼ਾਰ ਰੁਪਏ ਮਹੀਨੇ ਦੇ ਯੂਨੀਵਰਸਿਟੀ ਨੂੰ ਦੇ ਕੇ ਉਹ ਆਪਣੇ ਅਧਿਕਾਰ ਯੂਨੀਵਰਸਿਟੀ ਦੇ ਬਰਕਰਾਰ ਰੱਖਣਾ ਚਾਹੁੰਦੇ ਹਨ।

ਪੰਜਾਬੀ ਯੂਨੀਵਰਸਿਟੀ ਪਟਿਆਲਾ

ਪ੍ਰਾਪਤ ਜਾਣਕਾਰੀ ਅਨੁਸਾਰ ਯੂਨੀਵਰਸਿਟੀ ਨੂੰ ਕਈ ਅਲਾਮਤਾਂ ਨੇ ਘੇਰ ਰੱਖਿਆ ਹੈ ਜਿਵੇਂ ਕਿ ਐਕਸੀਅਨ ਵਿਭਾਗ ’ਚ ਕਥਿਤ 70 ਮੁਲਾਜ਼ਮ ਦਿਹਾੜੀ ’ਤੇ ਰੱਖੇ ਹਨ, ਜਿਨ੍ਹਾਂ ਦੀ ਕੋਈ ਲੋੜ ਨਹੀਂ ਕਿਉਂਕਿ ਐਕਸੀਅਨ ਵਿਭਾਗ ’ਚ ਵਿੱਤੀ ਸੰਕਟ ਕਰਕੇ ਕੋਈ ਕੰਮ ਨਹੀਂ ਹੈ। ਇਸੇ ਤਰ੍ਹਾਂ ਪ੍ਰੀਖਿਆ ਸ਼ਾਖਾ ’ਚ ਵੀ ਦਿਹਾੜੀ ’ਤੇ ਹੀ ਕਥਿਤ 296 ਮੁਲਾਜ਼ਮ ਕੰਮ ਕਰ ਰਹੇ ਹਨ ਜਦੋਂਕਿ ਇੱਥੇ ਹੋਰ ਵੀ ਵਾਧੂ ਪੱਕੇ ਮੁਲਾਜ਼ਮ ਕੰਮ ਕਰ ਰਹੇ ਹਨ। ਤਲਵੰਡੀ ਸਾਬੋ ’ਚ ਕਥਿਤ 26 ਡਰਾਈਵਰ ਰੱਖੇ ਹੋਏ ਹਨ ਜਦੋਂਕਿ ਉੱਥੇ ਛੇ ਡਰਾਈਵਰਾਂ ਦੀ ਲੋੜ ਹੈ। ਇਸੇ ਤਰ੍ਹਾਂ ਸੁਰੱਖਿਆ ਕਰਮੀਆਂ ਦੀ ਵੱਡੀ ਫ਼ੌਜ ਭਰਤੀ ਕੀਤੀ ਹੋਈ ਹੈ, ਕੈਂਪਸ ਸਣੇ ਹੋਰ ਬਾਹਰੀ ਕਾਲਜਾਂ ਤੇ ਕੈਂਪਸਾਂ ਦੀ ਸੁਰੱਖਿਆ ਮਿਲਾ ਕੇ 967 ਮੁਲਾਜ਼ਮ ਸੁਰੱਖਿਆ ਲਈ ਰੱਖੇ ਹਨ ਜਦੋਂਕਿ ਇਸ ਦੀ ਏਨੀ ਲੋੜ ਨਹੀਂ। ਜੇ ਯੂਨੀਵਰਸਿਟੀ ’ਚ ਕੋਈ ਝਗੜਾ ਹੋ ਜਾਵੇ ਤਾਂ ਉਸ ਲਈ ਤਾਂ ਪੰਜਾਬ ਪੁਲੀਸ ਹੀ ਕੰਮ ਕਰਦੀ ਹੈ, ਸੁਰੱਖਿਆ ਤਾਂ ਇੱਥੇ ਵਿਿਦਆਰਥੀਆਂ ਦੀ ਲੜਾਈ ਵੀ ਨਹੀਂ ਰੋਕ ਸਕਦੀ। ਇਕ ਥਾਂ ’ਤੇ ਕਈ ਸੁਰੱਖਿਆ ਕਰਮੀ ਖੜ੍ਹੇ ਨਜ਼ਰ ਆਉਂਦੇ ਹਨ।

ਇਸ ਸਬੰਧੀ ਸਭ ਤੋਂ ਸੀਨੀਅਰ ਪ੍ਰੋ. ਪੁਸ਼ਪਿੰਦਰ ਸਿੰਘ ਗਿੱਲ ਨੇ ਦੱਸਿਆ ਕਿ ਜਿਵੇਂ ਯੂਨੀਵਰਸਿਟੀ ਬਿਨਾਂ ਕਿਸੇ ਨੀਤੀ ਤੋਂ ਚਲਾਈ ਜਾ ਰਹੀ ਹੈ ਇਸ ਤਰ੍ਹਾਂ ਤਾਂ ਯੂਨੀਵਰਸਿਟੀ ਵਿਕ ਜਾਵੇਗੀ।

ਵਿੱਤੀ ਘਾਟੇ ਸਬੰਧੀ ਇੰਚਾਰਜ ਵਿੱਤ ਡਾ. ਰਾਧਾ ਸਰਨ ਅਰੋੜਾ ਨੇ ਕਿਹਾ ਕਿ ਯੂਨੀਵਰਸਿਟੀ ਵਿੱਤੀ ਸੰਕਟ ’ਚ ਹੈ, ਇਸ ਲਈ ਪੰਜਾਬ ਸਰਕਾਰ ਤੋਂ 300 ਕਰੋੜ ਰੁਪਏ ਦੀ ਮੰਗ ਕੀਤੀ ਹੈ।

Comments

comments

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:

(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related

ਪੰਜਾਬੀ ਯੂਨੀਵਰਸਿਟੀ, ਪਟਿਆਲਾ ਵਿਸ਼ਵ ਦੀ ਦੂਜੀ ਵੱਡੀ ਯੂਨੀਵਰਸਿਟੀ ਹੈ ਜੋ ਹਿਬਰੂ ਯੂਨੀਵਰਸਿਟੀ ਤੋਂ ਬਾਅਦ ਦੂਜੀ ਵੱਡੀ ਯੂਨੀਵਰਸਿਟੀ ਭਾਸ਼ਾ ਦੇ ਪ੍ਰਚਾਰ-ਪ੍ਰਸਾਰ ਦੇ ਮਕਸਦ ਲਈ ਸਥਾਪਿਤ ਹੋਈ। ਇਸ ਮਕਸਦ ਲਈ ਸਥਾਪਤ ਹੋਈ
ਇੰਡੀਆ ਦੀ ਨਵੀਂ ਕੇਂਦਰੀ ਸਿੱਖਿਆ ਨੀਤੀ ਦੇ ਲਾਗੂ ਹੋਣ ਨਾਲ ਪੰਜਾਬ ਅਤੇ ਪੰਜਾਬੀ ਨੂੰ ਦਰਪੇਸ਼ ਆਉਣ ਵਾਲੀਆਂ ਚੁਣੌਤੀਆਂ
ਇੰਡੀਆ ਦੀ ਨਵੀਂ ਕੇਂਦਰੀ ਸਿੱਖਿਆ ਨੀਤੀ ਦੇ ਲਾਗੂ ਹੋਣ ਨਾਲ ਪੰਜਾਬ ਅਤੇ ਪੰਜਾਬੀ ਨੂੰ ਦਰਪੇਸ਼ ਆਉਣ ਵਾਲੀਆਂ ਚੁਣੌਤੀਆਂ
ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੁਨੀਆਂ 'ਚ ਭਾਸ਼ਾ ਦੇ ਨਾਂ ਤੇ ਬਣੀ ਦੂਜੀ ਯੂਨੀਵਰਸਿਟੀ ਹੈ । ਇਹ ਯੂਨੀਵਰਸਿਟੀ ਪੰਜਾਬੀ ਭਾਸ਼ਾ, ਸਹਿਤ ਅਤੇ ਸੱਭਿਆਚਾਰ ਨੂੰ ਵਿਕਸਤ ਕਰਨ ਲਈ ਹੋਦ ਵਿੱਚ ਆਈ ਸੀ ਪਰ

ਸਿੱਖ ਸਿਆਸਤ ਰਾਹੀਂ ਚੋਣਵੀਆਂ ਕਿਤਾਬਾਂ ਖਰੀਦੋ

ਤਾਜ਼ਾ ਖਬਰਾਂ:

ਲੇਖ/ਵਿਚਾਰ: