Follow Sikh Siyasat News at

Subscribe to our RSS feed
ਜੀ ਆਇਆਂ ਨੂੰ! ਸਿੱਖ ਸਿਆਸਤ ਦੇ ਪੰਜਾਬੀ ਖਬਰਾਂ ਦੀ ਬਿਜਾਲ-ਮੰਚ ਉੱਤੇ ਤੁਹਾਡਾ ਹਾਰਦਿਕ ਸਵਾਗਤ ਹੈ। ਤੁਸੀਂ ਆਪਣੇ ਵਿਚਾਰ, ਰਾਵਾਂ, ਸੁਝਾਅ, ਸ਼ਿਕਾਇਤਾਂ ਅਤੇ ਖਬਰਾਂ ਸਾਨੂੰ ਸਾਡੇ ਬਿਜਲ-ਪਤੇ news@sikhsiyasat.net ਉੱਤੇ ਭੇਜ ਸਕਦੇ ਹੋ।

ਪੰਜਾਬ ਦਾ ਪਾਣੀ ਹੋਇਆ ਜ਼ਹਿਰੀਲਾ; ਪੰਜਾਬ ਦੇ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਦੀ ਜਾਂਚ ਵਿਚ ਖੁਲਾਸਾ

ਪੰਜਾਬ ਦਾ ਪਾਣੀ ਹੋਇਆ ਜ਼ਹਿਰੀਲਾ; ਪੰਜਾਬ ਦੇ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਦੀ ਜਾਂਚ ਵਿਚ ਖੁਲਾਸਾ

ਚੰਡੀਗੜ੍ਹ: ਪੰਜਾਬ ਦੇ ਲੋਕ ਜ਼ਹਿਰੀਲਾ ਪਾਣੀ ਪੀ ਰਹੇ ਹਨ। ਇਸ ਗੱਲ ਦਾ ਖੁਲਾਸਾ ਪੰਜਾਬ ਦੇ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਵਲੋਂ ਸੂਬੇ ਦੇ 1971 ਪਿੰਡਾਂ ਦੇ ਪਾਣੀ ਦੀ ਜਾਂਚ ਤੋਂ ਬਾਅਦ ਹੋਇਆ ਹੈ। ਪੰਜਾਬ ਦੇ ਪੀਣ ਵਾਲੇ ਪਾਣੀ ਵਿਚ ਯੂਰੇਨੀਅਮ, ਆਰਸੈਨਿਕ, ਸਿੱਕਾ, ਐਲੂਮੀਨੀਅਮ, ਫਲੋਰਾਈਡ, ਸਿਲੇਨੀਅਮ ਤੇ ਨਿੱਕਲ ਵਰਗੇ ਖ਼ਤਰਨਾਕ ਤੱਤ ਮਿਲ ਚੁੱਕੇ ਹਨ।

ਫਾਈਲ ਫੋਟੋ

ਜਾਂਚ ਮੁਤਾਬਿਕ ਅੰਮ੍ਰਿਤਸਰ ਜ਼ਿਲ੍ਹੇ ਦੇ 82 ਪਿੰਡਾਂ ਵਿੱਚ ਆਰਸੈਨਿਕ, ਸਿੱਕਾ, ਅਲੂਮੀਨੀਅਮ, ਫਲੋਰਾਈਡ ਪਾਇਆ ਗਿਆ ਹੈ। ਬਠਿੰਡਾ ਜ਼ਿਲ੍ਹੇ ਦੇ 11 ਪਿੰਡਾਂ ਵਿੱਚ ਯੂਰੇਨੀਅਮ ਮਾਤਰਾ ਵਧੇਰੇ ਹੈ। ਫ਼ਤਿਹਗੜ੍ਹ ਸਾਹਿਬ ਦੇ 51 ਪਿੰਡਾਂ ਵਿੱਚ ਯੂਰੇਨੀਅਮ, ਫਲੋਰਾਈਡ, ਸਿਲੇਨੀਅਮ ਅਤੇ ਨਿੱਕਲ ਵਰਗੇ ਤੱਤਾਂ ਦੀ ਭਰਮਾਰ ਹੈ। ਫਾਜ਼ਲਿਕਾ ਦੇ 22 ਪਿੰਡਾਂ ਵਿੱਚ ਯੂਰੇਨੀਅਮ, ਫਲੋਰਾਈਡ, ਅਲੂਮੀਨੀਅਮ, ਸਿਲੇਨੀਅਮ ਤੱਤ ਮੌਜੂਦ ਹਨ। ਫ਼ਿਰੋਜ਼ਪੁਰ ਦੇ 89 ਪਿੰਡਾਂ ਵਿੱਚ ਯੂਰੇਨੀਅਮ, ਸਿੱਕਾ, ਅਲੂਮੀਨੀਅਮ, ਸਿਲੇਨੀਅਮ ਤੱਤ ਸ਼ਾਮਲ ਹਨ। ਗੁਰਦਾਸਪੁਰ ਦੇ 206 ਪਿੰਡਾਂ ਦੀ ਰਿਪੋਰਟ ਵਿੱਚ ਬਹੁਤ ਸਾਰੇ ਪਿੰਡਾਂ ਵਿੱਚ ਸਿੱਕਾ ਪਾਇਆ ਗਿਆ ਜਦਕਿ ਇੱਥੇ ਅਲੂਮੀਨੀਅਮ, ਆਰਸੈਨਿਕ, ਕੈਡੀਮੀਅਮ, ਨਿੱਕਲ ਆਦਿ ਤੱਤ ਵੀ ਮਿਲੇ ਹਨ।

ਹੁਸ਼ਿਆਰਪੁਰ ਦੇ 150 ਪਿੰਡਾਂ ਦੇ ਟੈੱਸਟ ਕੀਤੇ ਪਾਣੀ ਵਿਚ ਜ਼ਿਆਦਾਤਰ ਕਰੋਮੀਅਮ ਤੱਤ ਮੌਜੂਦ ਹੈ, ਜਦਕਿ ਇੱਥੇ ਕਿਸੇ ਕਿਸੇ ਪਿੰਡ ਵਿੱਚ ਸਿੱਕਾ, ਸਿਲੇਨੀਅਮ, ਨਿੱਕਲ, ਅਲੂਮੀਨੀਅਮ ਤੇ ਆਰਸੈਨਿਕ ਵੀ ਪਾਇਆ ਗਿਆ ਹੈ। ਜਲੰਧਰ ਦੇ 165 ਪਿੰਡਾਂ ਵਿੱਚ ਜ਼ਿਆਦਾਤਰ ਸਿੱਕਾ ਤੇ ਸਿਲੇਨੀਅਮ ਪਾਇਆ ਗਿਆ ਹੈ, ਕਿਤੇ ਕਿਤੇ ਨਿੱਕਲ, ਅਲੂਮੀਨੀਅਮ ਦੀ ਮਾਤਰਾ ਵੀ ਸਾਹਮਣੇ ਆਈ ਹੈ। ਕਪੂਰਥਲਾ ਦੇ ਚੈੱਕ ਕੀਤੇ 67 ਪਿੰਡਾਂ ਵਿੱਚ ਸਿਲੇਨੀਅਮ, ਸਿੱਕਾ ਤੇ ਅਲੂਮੀਨੀਅਮ ਪਾਇਆ ਗਿਆ ਹੈ, ਸੁਲਤਾਨਪੁਰ ਲੋਧੀ ਬਲਾਕ ਵਿੱਚ ਕਿਤੇ ਕਿਤੇ ਯੂਰੇਨੀਅਮ ਵੀ ਮੌਜੂਦ ਹੈ। ਲੁਧਿਆਣਾ ਦੇ 95 ਪਿੰਡਾਂ ਦੇ ਪਾਣੀ ਵਿੱਚ ਜ਼ਿਆਦਾਤਰ ਸਿੱਕਾ ਪਾਇਆ ਗਿਆ ਹੈ ਪਰ ਕਿਤੇ ਕਿਤੇ ਅਲੂਮੀਨੀਅਮ, ਸਿਲੇਨੀਅਮ, ਮਰਕਰੀ ਆਦਿ ਤੱਤ ਵੀ ਮੌਜੂਦ ਹਨ। ਮੋਗਾ ਦੇ 26 ਪਿੰਡਾਂ ਵਿੱਚ ਅਲੂਮੀਨੀਅਮ, ਸਿੱਕਾ ਵੀ ਮਿਲਿਆ ਹੈ ਜਦਕਿ ਧਰਮਕੋਟ ਤੇ ਨਿਹਾਲ ਸਿੰਘ ਵਾਲਾ ਬਲਾਕ ਦੇ ਇੱਕ ਪਿੰਡ ਵਿੱਚ ਯੂਰੇਨੀਅਮ ਦੀ ਮਾਤਰਾ ਵੀ ਦਰਜ ਕੀਤੀ ਗਈ। ਪਠਾਨਕੋਟ ਦੇ 113 ਪਿੰਡਾਂ ਵਿੱਚ ਅਲੂਮੀਨੀਅਮ ਜ਼ਿਆਦਾਤਰ ਮੌਜੂਦ ਹੈ।

ਪਟਿਆਲਾ ਦੇ ਚੈੱਕ ਕੀਤੇ 411 ਪਿੰਡਾਂ ਵਿੱਚ ਜ਼ਿਆਦਾਤਰ ਸਿੱਕਾ ਮੌਜੂਦ ਹੈ ਪਰ ਉਂਜ ਇਸ ਜ਼ਿਲ੍ਹੇ ਦੇ ਵੱਖ ਵੱਖ ਬਲਾਕਾਂ ਵਿੱਚ ਸਾਰੇ ਤੱਤ ਹੀ ਮੌਜੂਦ ਹਨ। ਭੁੱਨਰਹੇੜੀ ਬਲਾਕ ਵਿੱਚ ਯੂਰੇਨੀਅਮ ਵੀ ਮਿਲਿਆ ਹੈ। ਰੋਪੜ ਦੇ 290 ਪਿੰਡਾਂ ਵਿੱਚ ਅਲੂਮੀਨੀਅਮ ਕਰੀਬ ਸਾਰੇ ਪਿੰਡਾਂ ਵਿੱਚ ਹੈ, ਉਂਜ ਸਿੱਕਾ ਵੀ ਪਾਇਆ ਗਿਆ ਹੈ ਪਰ ਇਸ ਜ਼ਿਲ੍ਹੇ ਵਿੱਚ ਯੂਰੇਨੀਅਮ ਦੀ ਮਾਤਰਾ ਨਹੀਂ ਮਿਲੀ। ਸੰਗਰੂਰ ਜ਼ਿਲ੍ਹੇ ਵਿੱਚ ਚੈੱਕ ਕੀਤੇ 62 ਪਿੰਡਾਂ ਵਿੱਚ ਖ਼ਤਰਨਾਕ ਤੱਕ ਯੂਰੇਨੀਅਮ ਵੀ ਸਾਹਮਣੇ ਆਇਆ ਹੈ ਜਦਕਿ ਇੱਥੇ ਫਲੋਰਾਈਡ, ਸਿੱਕਾ ਤੇ ਸਿਲੇਨੀਅਮ ਵੀ ਮੌਜੂਦ ਹੈ। ਮੁਹਾਲੀ ਜ਼ਿਲ੍ਹੇ ਦੇ ਚੈੱਕ ਕੀਤੇ 46 ਪਿੰਡਾਂ ਵਿੱਚ ਜ਼ਿਆਦਾਤਰ ਐਲੂਮੀਨੀਅਮ ਪਰ ਸਿੱਕਾ ਤੇ ਫਲੋਰਾਈਡ ਵੀ ਮੌਜੂਦ ਹੈ। ਨਵਾਂਸ਼ਹਿਰ ਦੇ ਚੈੱਕ ਕੀਤੇ 32 ਪਿੰਡਾਂ ਵਿੱਚ ਮਰਕਰੀ, ਸਿਲੇਨੀਅਮ, ਅਲੂਮੀਨੀਅਮ ਤੇ ਸਿੱਕਾ ਮੌਜੂਦ ਹੈ। ਤਰਨਤਾਰਨ ਦੇ 48 ਪਿੰਡਾਂ ਵਿੱਚ ਆਰਸੈਨਿਕ, ਨਿੱਕਲ, ਸਿੱਕਾ, ਸਿਲੇਨੀਅਮ ਤੇ ਪੱਟੀ ਬਲਾਕ ਵਿੱਚ ਯੂਰੇਨੀਅਮ ਵੀ ਮਿਲਿਆ ਹੈ।

Comments

comments

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:

(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related

ਫਿਰੋਜ਼ਪੁਰ ਜ਼ਿਲ੍ਹੇ ਦੇ ਸਾਰੇ ਬਲਾਕਾਂ ਵਿੱਚੋਂ ਸਭ ਤੋਂ ਵੱਧ ਪਾਣੀ ਜੀਰੇ ਇਲਾਕੇ ਵਿਚੋਂ ਕੱਢਿਆ ਜਾ ਰਿਹਾ ਹੈ। ਬਚੇ ਪਾਣੀ ਦਾ ਬਹੁਤਾ ਹਿੱਸਾ ਪਲੀਤ ਹੋ ਰਿਹਾ ਹੈ, ਜਿਸਦਾ ਇਕ ਕਾਰਨ ਜੀਰੇ
ਜਿੱਥੇ ਇੱਕ ਪਾਸੇ ਪੰਜਾਬ ਦੇ ਮੁੱਖ ਮੰਤਰੀ ਕਪਤਾਨ ਅਮਰਿੰਦਰ ਸਿੰਘ ਨੇ ਧਰਤੀ ਹੇਠਲੇ ਪਾਣੀ ਦੇ ਤੇਜੀ ਨਾਲ ਖਤਮ ਹੋਣ ਕਰਕੇ ਸੂਬੇ ਵਿੱਚ ਆ ਰਹੀ ਪਾਣੀ ਦੀ ਕਿੱਲਤ ਉੱਤੇ ਵਿਚਾਰ ਚਰਚਾ
ਪੰਜਾਬ ਵਿੱਚ ਦੁੱਧ 'ਚ ਪਾਣੀ ਰਲਾ ਕੇ ਵੇਚਣਾ ਇੱਕ ਫੌਜਦਾਰੀ ਜ਼ੁਰਮ ਹੈ, ਇੰਡੀਅਨ ਪੀਨਲ ਕੋਡ ਦੀ ਦਫ਼ਾ 272 ਤਹਿਤ ਇਸ ਜੁਰਮ ਬਦਲੇ ਮੁਜਰਮ 6 ਮਹੀਨੇ ਦੀ ਸਜ਼ਾ ਦਾ ਹੱਕਦਾਰ ਹੈ।
ਸਟੇਟ ਆਫ ਦੀ ਪਲੈਨਟ, ਅਰਥ ਇੰਸਟੀਟਊਟ ਕੋਲੰਬੀਆ ਯੁਨੀਵਰਸਿਟੀ ਵਲੋਂ ਜਾਰੀ ਕੀਤੀ ਗਈ ਇੱਕ ਸੂਚਨਾ ਵਿਚ ਇਹ ਦੱਸਿਆ ਗਿਆ ਹੈ ਕਿ ਇਹਨਾਂ ਖੇਤਰਾਂ ਦੇ ਧਰਤੀ ਹੇਠਲੇ ਪਾਣੀ ਵਿਚ ਸੰਖੀਆ (ਅਰਸੇਨਿਕ) ਵੱਡੇ

ਸਿੱਖ ਸਿਆਸਤ ਰਾਹੀਂ ਚੋਣਵੀਆਂ ਕਿਤਾਬਾਂ ਖਰੀਦੋ

ਤਾਜ਼ਾ ਖਬਰਾਂ:

ਲੇਖ/ਵਿਚਾਰ: