ਕਾਲੇ ਪਾਣੀਆਂ ਦਾ ਮੋਰਚਾ

ਪੰਜਾਬ ਵਾਸੀ ਲੰਮੇ ਸਮੇਂ ਤੋਂ ਬੁੱਢੇ ਦਰਿਆ ਦੇ ਪਲੀਤ ਹੋਣ ਕਾਰਣ ਸੰਤਾਪ ਭੋਗ ਰਹੇ ਹਨ। ਬਜ਼ੁਰਗ ਦੱਸਦੇ ਹਨ ਕਿ 1980-85 ਤੱਕ ਲੋਕ ਇਸ ਦਰਿਆ ‘ਚ ਨਹਾਉਂਦੇ ਰਹੇ ਹਨ। ਹੌਲੀ-ਹੌਲੀ ਇਸ ਦੇ ਕੰਢੇ ਤੇ ਕਾਰਖਾਨੇ ਲੱਗਣੇ ਸ਼ੁਰੂ ਹੋਏ। ਦਰਿਆ ਕੰਢੇ ਲੱਗਣ ਵਾਲੇ ਇਹਨਾਂ ਕਾਰਖਾਨਿਆਂ ‘ਚ ਜਿਆਦਾਤਰ ਕਾਰਖਾਨੇ ਸੂਤ ਅਤੇ ਕੱਪੜਾ ਰੰਗਾਈ ਅਤੇ ਧਾਤਾਂ ਤੇ ਪੱਤ ਚਾੜ੍ਹਣ (ਇਲੈਕਟ੍ਰੋਪਲੇਟਿੰਗ) ਦੇ ਹਨ। ਕੱਪੜਾ ਰੰਗਾਈ ਅਤੇ ਇਲੈਕਟ੍ਰੋਪਲੇਟਿੰਗ ਅਜਿਹੇ ਕਾਰਜ ਹਨ, ਜਿਨ੍ਹਾਂ ਲਈ ਪਾਣੀ ਦੀ ਵੱਡੀ ਮਾਤਰਾ ‘ਚ ਲੋੜ ਪੈਂਦੀ ਹੈ। ਇਹ ਕਾਰਖਾਨੇ ਵਰਤਿਆ ਗਿਆ ਪਾਣੀ, ਬਿਨਾਂ ਸੋਧੇ, ਚੋਰ ਮੋਰੀਆਂ ਰਾਹੀਂ ਦਰਿਆ ‘ਚ ਪਾ ਰਹੇ ਹਨ, ਜੋ ਅੱਗੇ ਜਾ ਕੇ ਸਤਲੁਜ ਦੇ ਪਾਣੀ ਨੂੰ ਗੰਧਲਾ ਕਰਦਾ ਹੈ।
“ਪੰਜਾਬ ਦਾ ਜਲ ਸੰਕਟ ਵਿਸ਼ੇ ਤੇ ਵਿਚਾਰ ਗੋਸ਼ਟੀ”

ਬੀਤੇ ਦਿਨੀਂ ਲੁਧਿਆਣਾ ਦੇ ਗੁਰੂ ਨਾਨਕ ਇੰਜੀਨੀਅਰਿੰਗ ਕਾਲਜ ਵਿਖੇ ਪੰਜਾਬ ਦਾ ਜਲ ਸੰਕਟ ਵਿਸ਼ੇ ਤੇ ਵਿਚਾਰ ਗੋਸ਼ਟੀ ਕਰਵਾਈ ਗਈ। ਵਿਚਾਰ ਗੋਸ਼ਟੀ ਦੌਰਾਨ ਪੰਜਾਬ ਦੇ ਜਲ ਸੰਕਟ ਦੇ ਤਿੰਨ ਵੱਖ ਵੱਖ ਪਹਿਲੂਆਂ – ਜਮੀਨੀ ਪਾਣੀਆਂ ਦੇ ਮੌਜੂਦਾ ਹਾਲਾਤ, ਦਰਿਆਈ ਪਾਣੀਆਂ ਦਾ ਮਸਲਾ ਅਤੇ ਪਾਣੀਆਂ ਦੇ ਪਲੀਤ ਹੋਣ ਦੇ ਮਸਲੇ ਨੂੰ ਵਿਚਾਰਿਆ ਗਿਆ।

“ਕਾਲੇ ਪਾਣੀਆਂ ਦਾ ਮੋਰਚਾ”

ਬੁੱਢੇ ਦਰਿਆ ਦੇ ਪ੍ਰਦੂਸ਼ਣ ਦਾ ਕਲੰਕ ਧੋਣ ਲਈ ਸਰਕਾਰਾਂ ਨੇ ਕਾਰਖਾਨੇਦਾਰਾਂ ਨੂੰ ਸਤਲੁਜ ਦੇ ਬਿਲਕੁਲ ਕੰਢੇ ਤੇ ਲਿਆਉਣ ਦੀ ਤਜ਼ਵੀਜ ਲਿਆਂਦੀ। ਇਹ ਤਜਵੀਜ ਮੱਤੇਵਾੜਾ ਇੰਡਸਟਰੀਅਲ ਪਾਰਕ ਦੀ ਸੀ। ਇਸ ਤਜ਼ਵੀਜ ਨੂੰ ਲਿਆਉਣ ਵੇਲੇ ਇਹ ਬਿਲਕੁਲ ਨਹੀਂ ਸੋਚਿਆ ਗਿਆ ਕਿ ਸਤਲੁਜ ਦੇ ਬੰਨ੍ਹ ਦੇ ਐਨ ਨਾਲ ਇਹ ਕਾਰਖਾਨੇ ਲਾਉਣ ਨਾਲ ਤਾਂ ਦਰਿਆਈ ਪਾਣੀ ਪਲੀਤ ਹੋਣ ਦਾ ਖਤਰਾ ਹੋਰ ਵਧੇਗਾ।

ਕੀ ਪੰਜਾਬ ਦੇ ਪਾਣੀਆਂ ਚ ਜ਼ਹਿਰ ਘੁਲਣ ਤੋਂ ਰੁਕੇਗੀ ਜਾਂ ਜ਼ੀਰੇ ਵਾਂਗ ਲੁਧਿਆਣੇ ਵੀ ਮੋਰਚਾ ਲਾਉਣ ਦੀ ਲੋੜ ਪਵੇਗੀ ?

ਬੀਤੇ ਦਿਨੀਂ ਬਿਲਕੁਲ ਜ਼ੀਰੇ ਵਰਗਾ ਹੀ ਮਸਲਾ ਲੁਧਿਆਣਾ ਜਿਲ੍ਹੇ ਦੇ ਪਿੰਡ ਮਾਂਗਟ ਚ ਸਾਹਮਣੇ ਆਇਆ ਹੈ। ਇੱਥੇ ਵੀ ਪਿੰਡ ਦੇ ਗੁਰਦੁਆਰਾ ਸਾਹਿਬ ਦੀ ਬੰਬੀ ਚੋਂ ਗੰਦਾ ਪਾਣੀ ਨਿਕਲਣਾ ਸ਼ੁਰੂ ਹੋ ਗਿਆ ਹੈ। ਇਸ ਤੋਂ ਬਾਅਦ ਇਲਾਕੇ ਦੀਆਂ ਹੋਰ ਬੰਬੀਆਂ ਚੋਂ ਵੀ ਗੰਦਾ ਪਾਣੀ ਆਉਣ ਦੀ ਗੱਲ ਵੀ ਪਿੰਡ ਵਾਸੀਆਂ ਨੇ ਸਾਹਮਣੇ ਰੱਖੀ ਹੈ। ਪਿੰਡ ਵਾਸੀਆਂ […]

ਕਾਰਪੋਰੇਟੀ (ਵਪਾਰਕ) ਗੁੰਡਾਗਰਦੀ ਬਨਾਮ ਜਿਓਣ ਦਾ ਹੱਕ: ਮਸਲਾ ਜ਼ੀਰੇ ਵਿਖੇ ਗੰਧਲੇ ਹੋਏ ਪਾਣੀ ਦਾ

ਜ਼ੀਰੇ ਨੇੜਲੇ ਪਿੰਡ ਮਨਸੂਰਵਾਲ ਚ ਸ਼ਰਾਬ ਅਤੇ ਖ਼ਤਰਨਾਕ ਰਸਾਇਣਾਂ (ਕੈਮੀਕਲ) ਦੇ ਕਾਰਖਾਨੇ ਮਾਲਬ੍ਰੋਸ ਵੱਲੋਂ ਰਸਾਇਣਾਂ ਵਾਲਾ ਗੰਦਾ ਪਾਣੀ ਅਤੇ ਲਾਹਣ ਧਰਤੀ ਹੇਠਾਂ ਪਾਉਣ ਕਰਕੇ ਧਰਤੀ ਹੇਠਲਾ ਪਾਣੀ ਗੰਦਾ ਹੋਇਆ। ਧਰਤੀ ਹੇਠਲੇ ਪਾਣੀ ਕਿਸ ਹੱਦ ਤੱਕ ਗੰਦਾ ਹੋਇਆ, ਇਸਦਾ ਅੰਦਾਜਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਹੈ ਕਿ ਕਾਰਖਾਨੇ ਲਾਗਲੀਆਂ ਬੰਬੀਆਂ (ਟਿਊਬਵੈੱਲ) ਤੋਂ ਕਾਲੇ ਤੇਲ ਵਰਗਾ ਪਾਣੀ ਨਿਕਲਣ ਲੱਗਾ।

ਪੰਜਾਬ ਦਾ ਜਲ ਸੰਕਟ : ਬਠਿੰਡਾ ਜਿਲ੍ਹੇ ਦੀ ਸਥਿਤੀ

ਬਠਿੰਡਾ ਜ਼ਿਲ੍ਹਾ ਜਿਸ ਨੂੰ ਕੇ ਟਿੱਬਿਆਂ ਦਾ ਦੇਸ ਵੀ ਕਿਹਾ ਜਾਂਦਾ ਹੈ। ਕਿਸੇ ਸਮੇਂ ਸਤਲੁਜ ਦਰਿਆ ਬਠਿੰਡੇ ਦੇ ਕਿਲ੍ਹੇ ਦੇ ਨਾਲ ਦੀ ਵਹਿੰਦਾ ਰਿਹਾ ਹੈ । ਪਰ ਅੱਜ ਦੀ ਸਥਿਤੀ ਪਾਣੀ ਨੂੰ ਲੈ ਕੇ ਵੱਖਰੇ ਹੀ ਹਾਲਾਤ ਬਿਆਨ ਕਰਦੀ ਹੈ। ਬਠਿੰਡਾ ਜ਼ਿਲ੍ਹੇ ਦੇ ਹਾਲਾਤ ਬਾਕੀ ਪੰਜਾਬ ਨਾਲੋਂ ਘੱਟ ਚਿੰਤਾਜਨਕ ਨਹੀਂ ਹਨ। ਇਸ ਦੇ 2017 ਵਿਚ 7 ਬਲਾਕ ਸਨ ਜਿਹਨਾਂ ਵਿੱਚੋ 3 ਅਤਿ – ਸ਼ੋਸ਼ਿਤ, 1 ਅਰਧ ਸੋਸ਼ਿਤ ਤੇ 3 ਸੁਰੱਖਿਅਤ ਬਲਾਕ ਸਨ। ਜਦ ਕਿ 2020 ਵਿਚ ਦੋ ਨਵੇਂ ਬਲਾਕ ਬਣਾ ਦਿੱਤੇ ਗਏ ਜਿਸ ਨਾਲ ਜਿਲੇ ਵਿਚ ਬਲਾਕਾਂ ਦੀ ਗਿਣਤੀ 9 ਹੋ ਗਈ ।