ਪਟਿਆਲਾ: ਇਹਨਾਂ ਦੋ ਦਿਨਾਂ ਵਿਚ ਪੰਜਾਬੀ ਸਾਹਿਤ ਦੀਆਂ ਦੋ ਨਾਮਵਰ ਸਖਸ਼ੀਅਤਾਂ ਇਸ ਫਾਨੀ ਸੰਸਾਰ ਤੋਂ ਰੁਖਸਤ ਹੋ ਗਈਆਂ।

ਬੀਤੇ ਕੱਲ੍ਹ (31 ਜਨਵਰੀ ਨੂੰ) ਸਾਹਿਤਕਾਰ ਬੀਬੀ ਦਲੀਪ ਕੌਰ ਟਿਵਾਣਾ ਚਲਾਣਾ ਕਰ ਗਏ। ਉਹ 84 ਵਰ੍ਹਿਆਂ ਦੇ ਸਨ ਅਤੇ ਲੰਘੇ ਕੁਝ ਸਮੇਂ ਤੋਂ ਬਿਮਾਰ ਸਨ।

ਅੱਜ ਨਾਵਲਕਾਰ ਸ. ਜਸਵੰਤ ਸਿੰਘ ਕੰਵਲ 101 ਸਾਲ ਦੀ ਉਮਰ ਭੋਗ ਕੇ ਪੂਰੇ ਹੋ ਗਏ।
ਇਹਨਾਂ ਦੋ ਸਾਹਿਤਕਾਰਾਂ ਦੇ ਜਹਾਨੋਂ ਤੁਰ ਜਾਣ ਨਾਲ ਇਹਨਾਂ ਦੋ ਦਿਨਾਂ ਵਿਚ ਪੰਜਾਬੀ ਸਾਹਿਤ ਦੇ ਦੋ ਜੁਗਾਂ ਦਾ ਅੰਤ ਹੋ ਗਿਆ।

ਇਹ ਸਖਸ਼ੀਅਤਾਂ ਭਾਵੇਂ ਹੁਣ ਸਰੀਰਕ ਤੌਰ ’ਤੇ ਨਹੀਂ ਹਨ ਪਰ ਆਪਣੀਆਂ ਲਿਖਤਾਂ ਰਾਹੀਂ ਸਦਾ ਪੰਜਾਬੀ ਪਾਠਕਾਂ ਦੇ ਸੰਗ ਰਹਿਣਗੀਆਂ।
