Follow Sikh Siyasat News at

Subscribe to our RSS feed
ਜੀ ਆਇਆਂ ਨੂੰ! ਸਿੱਖ ਸਿਆਸਤ ਦੇ ਪੰਜਾਬੀ ਖਬਰਾਂ ਦੀ ਬਿਜਾਲ-ਮੰਚ ਉੱਤੇ ਤੁਹਾਡਾ ਹਾਰਦਿਕ ਸਵਾਗਤ ਹੈ। ਤੁਸੀਂ ਆਪਣੇ ਵਿਚਾਰ, ਰਾਵਾਂ, ਸੁਝਾਅ, ਸ਼ਿਕਾਇਤਾਂ ਅਤੇ ਖਬਰਾਂ ਸਾਨੂੰ ਸਾਡੇ ਬਿਜਲ-ਪਤੇ news@sikhsiyasat.net ਉੱਤੇ ਭੇਜ ਸਕਦੇ ਹੋ।

732 ਨਹਿਰੀ ਪਟਵਾਰੀਆਂ ਦੀ ਨਿਯੁਕਤੀ ਭਲਕੇ

732 ਨਹਿਰੀ ਪਟਵਾਰੀਆਂ ਦੀ ਨਿਯੁਕਤੀ ਭਲਕੇ

ਚੰਡੀਗੜ: ਸਿੰਜਾਈ ਵਿਭਾਗ ਵੱਲੋਂ 732 ਨਹਿਰੀ ਪਟਵਾਰੀਆਂ ਦੀ ਭਰਤੀ ਦਾ ਕੰਮ ਮੁਕੰਮਲ ਕਰ ਲਿਆ ਗਿਆ ਹੈ। ਕੱਲ ਦਿਨ ਸ਼ੁੱਕਰਵਾਰ ਨੂੰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਇੰਨਾਂ ਨਵੇਂ ਭਰਤੀ ਹੋਏ ਨਹਿਰੀ ਪਟਵਾਰੀਆਂ ਨੂੰ ਨਿਯੁਕਤੀ ਪੱਤਰ  ਸੌਂਪਣਗੇ।

ਅੱਜ ਜਾਰੀ ਇੱਕ ਪ੍ਰੈਸ ਬਿਆਨ ਵਿੱਚ ਸਿੰਜਾਈ ਅਤੇ ਬਿਜਲੀ ਮੰਤਰੀ ਰਾਣਾ ਗੁਰਜੀਤ ਸਿੰਘ ਨੇ ਦੱਸਿਆ ਕਿ ਸ਼ਿਵਾਲਿਕ ਪਬਲਿਕ ਸਕੂਲ ਮੁਹਾਲੀ ਵਿਖੇ ਕਰਵਾਏ ਜਾ ਰਹੇ ਇਕ ਸਾਦਾ ਸਮਾਗਮ ਦੌਰਾਨ ਮੁੱਖ ਮੰਤਰੀ ਨਵੇਂ ਭਰਤੀ ਹੋਏ 732 ਨਹਿਰੀ ਪਟਵਾਰੀਆਂ ਨੂੰ ਨਿਯੁਕਤੀ ਪੱਤਰ ਸੌਂਪਣਗੇ।

ਉਨ੍ਹਾਂ ਕਿਹਾ ਕਿ ਇਸ ਭਰਤੀ ਦੀ ਲੋੜ ਵੀ ਸੀ ਕਿਉਂਕਿ 1997-98 ਵਿੱਚ ਸਿੰਜਾਈ ਵਿਭਾਗ ਵਿੱਚੋਂ ਲਗਭਗ 800 ਨਹਿਰੀ ਪਟਵਾਰੀ ਪੰਜਾਬ ਦੇ ਮਾਲ ਵਿਭਾਗ ਵਿੱਚ ਤਬਦੀਲ ਕਰ ਦਿੱਤੇ ਗਏ ਸਨ, ਉਦੋਂ ਤੋਂ ਸਿੰਜਾਈ ਵਿਭਾਗ ਨਹਿਰੀ ਪਟਵਾਰੀਆਂ ਦੀ ਬਹੁਤ ਘਾਟ ਮਹਿਸੂਸ ਕਰ ਰਿਹਾ ਸੀ।

ਸਿੰਜਾਈ ਮੰਤਰੀ ਨੇ ਕਿਹਾ ਕਿ ਨਵੇਂ ਭਰਤੀ ਕੀਤੇ ਗਏ 732 ਨਹਿਰੀ ਪਟਵਾਰੀਆਂ ਵਿੱਚੋਂ 236 ਸਰਹੰਦ ਨਹਿਰ ਹਲਕਾ ਲੁਧਿਆਣਾ, 116 ਫਿਰੋਜ਼ਪੁਰ ਨਹਿਰ ਹਲਕਾ ਫਿਰੋਜ਼ਪੁਰ, 214 ਆਈ.ਬੀ. ਹਲਕਾ ਪਟਿਆਲਾ, 41 ਭਾਖੜਾ ਮੇਨ ਲਾਈਨ ਹਲਕਾ ਪਟਿਆਲਾ, 83 ਅੱਪਰ ਬਾਰੀ ਦੁਆਬ ਨਹਿਰ ਹਲਕਾ ਅੰਮ੍ਰਿਤਸਰ ਅਤੇ 42 ਬਿਸਤ ਦੁਆਬ ਮੰਡਲ ਜਲੰਧਰ ਵਿਖੇ ਤੈਨਾਤ ਕੀਤੇ ਜਾਣਗੇ।

ਰਾਣਾ ਗੁਰਜੀਤ ਸਿੰਘ ਨੇ ਕਿਹਾ ਕਿ ਇਨਾਂ ਨਵੇਂ ਚੁਣੇ ਗਏ ਉਮੀਦਵਾਰਾਂ ਨੂੰ ਸਿੰਜਾਈ ਵਿਭਾਗ ਵੱਲੋਂ 3 ਮਹੀਨਿਆਂ ਦੀ ਸਿਖਲਾਈ ਦਿੱਤੀ ਗਈ ਹੈ ਜਿਸ ਉਪਰੰਤ ਇਹਨਾਂ ਉਮੀਦਵਾਰਾਂ ਵੱਲੋਂ ਨਿਯਮਾਂ ਅਨੁਸਾਰ ਵਿਭਾਗੀ ਇਮਤਿਹਾਨ ਪਾਸ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਇਹ ਸਾਰੀ ਪ੍ਰਕਿਿਰਆ ਬਹੁਤ ਥੋੜੇ ਸਮੇਂ ਅਤੇ ਇੱਕ ਪਾਰਦਰਸ਼ੀ ਢੰਗ ਨਾਲ ਮੁਕੰਮਲ ਕੀਤੀ ਗਈ ਹੈ।

Comments

comments

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:

(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related

ਪੰਜਾਬ ਸਰਕਾਰ ਵੱਲੋਂ ਲੰਘੇ ਕੱਲ 1 ਪੀ.ਸੀ.ਐਸ. ਅਤੇ 13 ਆਈ. ਏ. ਐਸ. ਅਫਸਰਾਂ ਦੇ ਤਬਾਦਲੇ ਤੇ ਤੈਨਾਤੀਆਂ ਦੇ ਹੁਕਮ ਜਾਰੀ ਕੀਤੇ ਗਏ। ਸਰਕਾਰੀ ਨੁਮਾਇੰਦੇ ਨੇ ਕਿਹਾ ਕਿ ਇਹ ਹੁਕਮ ਤੁਰੰਤ
ਪੰਜਾਬ ਸਰਕਾਰ ਦੇ ਵਜ਼ੀਰਾਂ ਦੇ ਟੋਲੇ, ਜਿਸ ਨੂੰ ਸਰਕਾਰੀ ਭਾਸ਼ਾ ਵਿੱਚ ਕੈਬਨਿਟ ਕਿਹਾ ਜਾਂਦਾ ਹੈ, ਨੇ ਬੀਤੇ ਕੱਲ ਚੰਡੀਗੜ੍ਹ ਵਿੱਚ ਬੈਠ ਕੇ ਇਹ ਮਤਾ ਪਕਾਇਆ ਕਿ ਪੰਜਾਬ ਵਿੱਚ 17 ਕੰਮਾਂ

ਸਿੱਖ ਸਿਆਸਤ ਰਾਹੀਂ ਚੋਣਵੀਆਂ ਕਿਤਾਬਾਂ ਖਰੀਦੋ

ਤਾਜ਼ਾ ਖਬਰਾਂ:

ਲੇਖ/ਵਿਚਾਰ: