ਚੰਡੀਗੜ੍ਹ: ਪੰਜਾਬ ਸਰਕਾਰ ਵੱਲੋਂ ਅੱਜ 4 ਆਈ.ਪੀ.ਐਸ. ਤੇ 13 ਪੀ.ਪੀ.ਐਸ. ਅਧਿਕਾਰੀਆਂ ਦੇ ਤਬਾਦਲੇ ਅਤੇ ਨਿਯੁਕਤੀਆਂ ਦੇ ਤੁਰੰਤ ਪ੍ਰਭਾਵ ਨਾਲ ਹੁਕਮ ਜਾਰੀ ਕੀਤੇ ਗਏ ਹਨ। ਪੰਜਾਬ ਸਰਕਾਰ ਦੇ ਬੁਲਾਰੇ ਵੱਲੋਂ ਅੱਜ ਇਥੇ ਜਾਣਕਾਰੀ ਅਨੁਸਾਰ ਆਈ.ਪੀ.ਐਸ. ਅਧਿਕਾਰੀਆਂ ਵਿੱਚੋਂ ਸ੍ਰੀਮਤੀ ਅਮਨੀਤ ਕੁੰਡਲ ਨੂੰ ਏ.ਡੀ.ਪੀ.ਸੀ. ਟਰੈਫਿਕ ਜਲੰਧਰ, ਸ੍ਰੀ ਧਰੁਵ ਦਾਹੀਆ ਨੂੰ ਏ.ਡੀ.ਸੀ.ਪੀ. ਹੈਡਕੁਆਟਰ ਤੇ ਸੁਰੱਖਿਆ ਲੁਧਿਆਣਾ, ਸ੍ਰੀ ਗੁਲਨੀਤ ਸਿੰਘ ਖੁਰਾਣਾ ਨੂੰ ਐਸ.ਪੀ.ਹੈਡਕੁਆਟਰ ਪਠਾਨਕੋਟ ਅਤੇ ਸ੍ਰੀ ਸੰਦੀਪ ਕੁਮਾਰ ਗਰਗ ਨੂੰ ਹੈਡ ਕੁਆਟਰ ਰੋਪੜ ਲਗਾਇਆ ਗਿਆ ਹੈ।

ਬੁਲਾਰੇ ਨੇ ਦੱਸਿਆ ਕਿ ਇਸੇ ਤਰ੍ਹਾਂ ਪੀ.ਪੀ.ਐਸ. ਅਧਿਕਾਰੀਆਂ ਵਿੱਚੋਂ ਸ੍ਰੀ ਪਰਮਿੰਦਰ ਸਿੰਘ ਭੰਡਾਲ ਨੂੰ ਏ.ਡੀ.ਸੀ.ਪੀ. ਸਨਅਤੀ ਸੁਰੱਖਿਆ ਜਲੰਧਰ, ਸ੍ਰੀ ਕੁਲਵੰਤ ਸਿੰਘ ਨੂੰ ਐਸ.ਪੀ. ਇਨਵੈਸਟੀਗੇਸ਼ਨ ਹੁਸ਼ਿਆਰਪੁਰ, ਸ੍ਰੀ ਆਸ਼ੀਸ਼ ਕਪੂਰ ਨੂੰ ਐਸ.ਪੀ. ਸਨਅਤੀ ਸੁਰੱਖਿਆ ਮੁਹਾਲੀ, ਸ੍ਰੀ ਗਗਨ ਅਜੀਤ ਸਿੰਘ ਨੂੰ ਐਸ.ਪੀ.ਸਿਟੀ ਮੁਹਾਲੀ, ਸ੍ਰੀ ਸੁਖਪਾਲ ਸਿੰਘ ਨੂੰ ਐਸ.ਪੀ. ਇਨਵੈਸਟੀਗੇਸ਼ਨ ਸ਼ਹੀਦ ਭਗਤ ਸਿੰਘ ਨਗਰ, ਸ੍ਰੀ ਵਿਪੀਨ ਚੌਧਰੀ ਨੂੰ ਏ.ਆਈ.ਜੀ. ਆਈ.ਟੀ.ਐਂਡ ਟੀ. ਪੰਜਾਬ ਚੰਡੀਗੜ੍ਹ, ਸ੍ਰੀ ਜਗਜੀਤ ਸਿੰਘ ਸਰੋਆ ਨੂੰ ਐਸ.ਪੀ.ਹੈਡਕੁਆਟਰ ਬਟਾਲਾ, ਸ੍ਰੀ ਦਿਲਬਾਗ ਸਿੰਘ ਨੂੰ ਸਹਾਇਕ ਕਮਾਂਡੈਂਟ, ਤੀਜੀ ਕਮਾਂਡੋ ਬਟਾਲੀਅਨ ਮੁਹਾਲੀ, ਸ੍ਰੀ ਜਸਪਾਲ ਸਿੰਘ ਨੂੰ ਐਸ.ਪੀ. (ਡੀ) ਗੁਰਦਾਸਪੁਰ, ਸ੍ਰੀ ਅਮਰੀਕ ਸਿੰਘ ਨੂੰ ਐਸ.ਪੀ. ਹੈਡਕੁਆਟਰ ਹੁਸ਼ਿਆਰਪੁਰ, ਸ੍ਰੀ ਕੇਹਰ ਸਿੰਘ ਨੂੰ ਏ.ਡੀ.ਸੀ.ਪੀ.-2 ਲੁਧਿਆਣਾ ਸਿਟੀ, ਸ੍ਰੀ ਅਨਿਲ ਕੁਮਾਰ ਨੂੰ ਸਹਾਇਕ ਕਮਾਂਡੈਟ, ਸੱਤਵੀਂ ਬਟਾਲੀਅਨ ਪੀ.ਏ.ਪੀ. ਜਲੰਧਰ ਅਤੇ ਸ੍ਰੀ ਹਰਗੋਬਿੰਦ ਸਿੰਘ ਨੂੰ ਐਸ.ਪੀ./ਆਪ੍ਰੇਸ਼ਨ ਤੇ ਟਰੈਫਿਕ ਬਠਿੰਡਾ ਲਗਾਇਆ ਗਿਆ ਹੈ।