ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪ੍ਰਧਾਨ ਨੇ ਅੱਜ ਚੁੱਪ ਚੁਪੀਤੇ ਹੀ ਸਾਲ 2016-17 ਲਈ ਸੰਮਤ 548 ਦਾ ਨਾਨਕਸ਼ਾਹੀ ਬੈਨਰ ਵਾਲਾ ਬਿਕਰਮੀ ਕੈਲੰਡਰ ਜਾਰੀ ਕੀਤਾ।ਕੈਲੰਡਰ ਜਾਰੀ ਕਰਦਿਆਂ ਸ੍ਰੀ ਅਕਾਲ ਤਖਤ ਸਾਹਿਬ ਸਮੇਤ ਕਮੇਟੀ ਪ੍ਰਬੰਧ ਹੇਠਲੇ ਤਖਤ ਸਾਹਿਬ ਦੇ ਕਿਸੇ ਵੀ ਮੁੱਖ ਸੇਵਾਦਾਰ ,ਸ੍ਰੀ ਹਰਿਮੰਦਰ ਸਾਹਿਬ ਦੇ ਹੈੱਡ ਗ੍ਰੰਥੀ ਜਾਂ ਕਿਸੇ ਹੋਰ ਗ੍ਰੰਥੀ ਸਾਹਿਬ ਨੂੰ ਇਸ ਰਲੀਜ ਰਸਮ ਵਿੱਚ ਸ਼ਾਮਿਲ ਕਰਨਾ ਜਰੂਰੀ ਨਹੀ ਸਮਝਿਆ ਗਿਆ।