Follow Sikh Siyasat News at

Subscribe to our RSS feed
ਜੀ ਆਇਆਂ ਨੂੰ! ਸਿੱਖ ਸਿਆਸਤ ਦੇ ਪੰਜਾਬੀ ਖਬਰਾਂ ਦੀ ਬਿਜਾਲ-ਮੰਚ ਉੱਤੇ ਤੁਹਾਡਾ ਹਾਰਦਿਕ ਸਵਾਗਤ ਹੈ। ਤੁਸੀਂ ਆਪਣੇ ਵਿਚਾਰ, ਰਾਵਾਂ, ਸੁਝਾਅ, ਸ਼ਿਕਾਇਤਾਂ ਅਤੇ ਖਬਰਾਂ ਸਾਨੂੰ ਸਾਡੇ ਬਿਜਲ-ਪਤੇ news@sikhsiyasat.net ਉੱਤੇ ਭੇਜ ਸਕਦੇ ਹੋ।

February 2026

February 2026

ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਵੱਲੋਂ ਸ਼੍ਰੋਮਣੀ ਕਮੇਟੀ ਅੰਦਰ ਵੱਢੀਖੋਰੀ ਅਤੇ ਸਿਆਸੀ ਦਖ਼ਲ ਦੇ ਗੰਭੀਰ ਦੋਸ਼ ਲਾਏ ਜਾਣ ਮਗਰੋਂ ਵੱਡਾ ਪੰਥਕ ਵਿਵਾਦ ਛਿੜ ਪਿਆ ਹੈ, ਜਿਸਦੇ ਜਵਾਬ ਵਿੱਚ ਕਮੇਟੀ ਨੇ ਉਨ੍ਹਾਂ ਨੂੰ 72 ਘੰਟਿਆਂ ਦੀ ਮੁਹਲਤ ਦਿੱਤੀ ਹੈ।
ਸ੍ਰੀ ਗੁਰੂ ਗ੍ਰੰਥ ਸਾਹਿਬ ਵਿਸ਼ਵ ਯੂਨੀਵਰਸਿਟੀ ਦੇ ਪੰਜਾਬੀ ਵਿਭਾਗ ਵੱਲੋਂ ਸਿੱਖ ਵਿਦਿਅਕ ਕੌਂਸਲ (ਯੂ.ਕੇ.) ਦੇ ਸਹਿਯੋਗ ਨਾਲ ਅੰਤਰਰਾਸ਼ਟਰੀ ਮਾਂ-ਬੋਲੀ ਦਿਹਾੜੇ ਨੂੰ ਸਮਰਪਿਤ ਤਿੰਨ ਰੋਜ਼ਾ ਪੰਜਾਬੀ ਕਾਨਫਰੰਸ ਦਾ ਆਗਾਜ਼ ਕੀਤਾ ਗਿਆ। 'ਪੰਜਾਬ ਅਤੇ ਸਿੱਖੀ: ਅਵਾਸ ਅਤੇ ਪਰਵਾਸ ਦੇ ਸਰੋਕਾਰ' ਵਿਸ਼ੇ 'ਤੇ ਅਧਾਰਿਤ ਇਸ ਕਾਨਫਰੰਸ ਦਾ ਮੁੱਖ ਮਨੋਰਥ ਮਨੁੱਖੀ ਹਿਜਰਤ ਅਤੇ ਪਰਵਾਸ ਦੇ ਬਹੁ-ਪੱਖੀ ਪਹਿਲੂਆਂ ਦੀ ਪੜਚੋਲ ਕਰਨਾ ਹੈ।
ਸਰਵਉੱਚ ਅਦਾਲਤ 18 ਮਾਰਚ ਨੂੰ ਭਾਈ ਬਲਵੰਤ ਸਿੰਘ ਰਾਜੋਆਣਾ ਦੀ ਫਾਂਸੀ ਦੀ ਸਜ਼ਾ ਮੁਆਫ਼ੀ ਵਾਲੀ ਅਰਜ਼ੀ ਉੱਤੇ ਸੁਣਵਾਈ ਕਰੇਗੀ।
ਇਸ ਖ਼ਾਸ ਮੁਲਾਕਾਤ ਵਿੱਚ ਪੱਤਰਕਾਰ ਮਨਦੀਪ ਸਿੰਘ, ਦਲ ਖਾਲਸਾ ਦੇ ਕਾਰਜਕਾਰੀ ਪ੍ਰਧਾਨ ਪਰਮਜੀਤ ਸਿੰਘ ਮੰਡ ਨਾਲ ਵਿਸਤਾਰਪੂਰਵਕ ਗੱਲਬਾਤ ਕਰਦੇ ਹਨ। ਉਹ ਤੇਜ਼ੀ ਨਾਲ ਬਦਲ ਰਹੇ ਰਾਜਨੀਤਿਕ ਹਾਲਾਤਾ 'ਤੇ ਚਰਚਾ ਕਰਦੇ ਹਨ ਅਤੇ ਇਹ ਸਮਝਾਉਂਦੇ ਹਨ ਕਿ ਸਿੱਖ ਇਨ੍ਹਾਂ ਉਥਲ-ਪੁਥਲ ਭਰੇ ਸਮਿਆਂ ਵਿੱਚ ਕਿਵੇਂ ਰਾਹ ਬਣਾਉਂਦਾ ਹੋਇਆ ਆਪਣੀ ਮੰਜ਼ਿਲ ਸਰ ਕਰ ਸਕਦਾ ਹੈ।
ਅਡਾਨੀ ਸਮੂਹ ਇੱਕ ਵਾਰ ਫਿਰ ਸਵਾਲਾਂ ਦੇ ਘੇਰੇ ਵਿੱਚ ਹੈ। 'ਫਾਈਨੈਂਸ਼ੀਅਲ ਟਾਈਮਜ਼' ਅਤੇ 'ਓ.ਸੀ.ਸੀ.ਆਰ.ਪੀ.' ਦੀ ਤਾਜ਼ਾ ਰਿਪੋਰਟ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਇਟਲੀ ਦੇ ਇੱਕ ਬੈਂਕ ਨੇ ਅਡਾਨੀ ਦੇ ਸਹਿਯੋਗੀਆਂ ਦੇ ਖਾਤਿਆਂ ਵਿੱਚ ਸ਼ੱਕੀ ਗਤੀਵਿਧੀਆਂ ਫੜੀਆਂ ਸਨ। ਨਾਲ ਹੀ, ਅਮਰੀਕੀ ਖਜ਼ਾਨਾ ਵਿਭਾਗ ਵੀ ਈਰਾਨ ਪਾਬੰਦੀਆਂ ਨੂੰ ਲੈ ਕੇ ਸਮੂਹ ਦੀ ਜਾਂਚ ਕਰ ਰਿਹਾ ਹੈ। ਪੜ੍ਹੋ ਪੂਰੀ ਖ਼ਬਰ।
ਆਪਣੀ ਨਵੀਂ ਕਿਤਾਬ 'ਨੋ ਵਨ ਹਰਡ ਦ ਹਾਰਵੈਸਟ ਕਰਾਈ' ਵਿੱਚ, 18 ਸਾਲਾ ਇਰਮ ਕੌਰ ਪੰਨੂ ਨੇ ਪੰਜਾਬ ਦੇ ਕਿਸਾਨੀ ਭਾਈਚਾਰੇ ਦੇ ਤਜਰਬਿਆਂ ਨੂੰ ਦਰਜ ਕੀਤਾ ਹੈ। ਮੁਲਾਕਾਤਾਂ ਅਤੇ ਜ਼ਮੀਨੀ ਤੱਥਾਂ ਰਾਹੀਂ, ਇਹ ਕਿਤਾਬ ਕਰਜ਼ੇ, ਉਜਾੜੇ ਅਤੇ ਅੰਤਾਂ ਦੇ ਸਿਦਕ ਦੀ ਕਹਾਣੀ ਬਿਆਨ ਕਰਦੀ ਹੈ ਤਾਂ ਜੋ ਪੇਂਡੂ ਆਵਾਜ਼ਾਂ ਨੂੰ ਮੁੱਖ ਧਾਰਾ ਵਿੱਚ ਸੁਣਿਆ ਜਾ ਸਕੇ।
ਪੰਜਾਬ ਦੇ ਆਲੂ ਉਤਪਾਦਕ ਵੱਡੇ ਆਰਥਿਕ ਸੰਕਟ ਵਿੱਚ ਫਸ ਗਏ ਹਨ। ਲਾਗਤ 95 ਹਜ਼ਾਰ ਅਤੇ ਆਮਦਨ ਮਹਿਜ਼ 45 ਹਜ਼ਾਰ ਹੋਣ ਕਾਰਨ ਪ੍ਰਤੀ ਏਕੜ 50 ਹਜ਼ਾਰ ਰੁਪਏ ਦਾ ਸਿੱਧਾ ਨੁਕਸਾਨ ਹੋ ਰਿਹਾ ਹੈ। ਉੱਧਰ, ਇਕਰਾਰਨਾਮੇ ਤਹਿਤ ਖੇਤੀ ਕਰਵਾਉਣ ਵਾਲੀਆਂ ਕੰਪਨੀਆਂ ਵੱਲੋਂ ਹੱਥ ਪਿੱਛੇ ਖਿੱਚਣ ਕਾਰਨ ਕਿਸਾਨ ਦੋਹਰੀ ਮਾਰ ਝੱਲ ਰਹੇ ਹਨ। ਚੋਣ ਵਰ੍ਹੇ ਵਿੱਚ ਵੀ ਨੇਤਾਵਾਂ ਦੀ ਚੁੱਪੀ ਨੇ ਕਿਸਾਨਾਂ ਦੀ ਚਿੰਤਾ ਵਧਾ ਦਿੱਤੀ ਹੈ।
ਵਕੀਲ ਸਿਮਰਜੀਤ ਸਿੰਘ ਪੰਜਾਬ ਵਿੱਚ ਪੁਲਿਸ ਪ੍ਰਬੰਧ ਅਤੇ ਅਮਨ-ਕਾਨੂੰਨ ਦੀ ਸਥਿਤੀ ਬਾਰੇ ਇੱਕ ਬੇਬਾਕ ਆਵਾਜ਼ ਹਨ। ਇਸ ਵਿਸਤਾਰਤ ਗੱਲਬਾਤ ਵਿੱਚ, ਪੱਤਰਕਾਰ ਮਨਦੀਪ ਸਿੰਘ ਉਨ੍ਹਾਂ ਨਾਲ ਸੂਬੇ ਦੇ ਮੌਜੂਦਾ ਹਾਲਾਤਾਂ ਬਾਰੇ ਡੂੰਘੀ ਵਿਚਾਰ-ਚਰਚਾ ਕਰ ਰਹੇ ਹਨ।

ਭਾਈ ਘਨਈਆ ਜੀ ਨੇ ਦੁਸ਼ਮਣਾਂ ਦੀ ਮਦਦ ਲਈ ਨਹੀਂ, ਗੁਰੂ ਦਾ ਉਪਦੇਸ਼ ਕਮਾਉਣ ਲਈ ਪਾਣੀ ਪਿਲਾਇਆ… ਭਾਈ ਘਨਈਆ ਜੀ ਨੇ ਦੁਸ਼ਮਣਾਂ ਦੇ ਖੇਮੇ ਵਿਚ ਜਾ ਕੇ ਨਹੀਂ, ਜੰਗ ਦੇ ਮੈਦਾਨ ਵਿਚ ਪਾਣੀ ਪਿਲਾਇਆ… ਭਾਈ ਘਨਈਆ ਜੀ ਨੇ ਦੁਸ਼ਮਣਾਂ ਨੂੰ ਨਹੀਂ, ਜਖ਼ਮੀਆਂ ਨੂੰ ਹੀ ਪਾਣੀ ਪਿਲਾਇਆ… ਭਾਈ ਘਨਈਆ ਜੀ ਨੇ ਹਰੇਕ ਨੂੰ ਨਹੀਂ, ਮਰ ਰਹੇ ਜਖ਼ਮੀਆਂ […]

ਭਾਈ ਘਨਈਆ ਜੀ ਨੇ ਦੁਸ਼ਮਣਾਂ ਦੀ ਮਦਦ ਲਈ ਨਹੀਂ, ਗੁਰੂ ਦਾ ਉਪਦੇਸ਼ ਕਮਾਉਣ ਲਈ ਪਾਣੀ ਪਿਲਾਇਆ… ਭਾਈ ਘਨਈਆ ਜੀ ਨੇ ਦੁਸ਼ਮਣਾਂ ਦੇ ਖੇਮੇ ਵਿਚ ਜਾ ਕੇ ਨਹੀਂ, ਜੰਗ ਦੇ ਮੈਦਾਨ ਵਿਚ ਪਾਣੀ ਪਿਲਾਇਆ… ਭਾਈ ਘਨਈਆ ਜੀ ਨੇ ਦੁਸ਼ਮਣਾਂ ਨੂੰ ਨਹੀਂ, ਜਖ਼ਮੀਆਂ ਨੂੰ ਹੀ ਪਾਣੀ ਪਿਲਾਇਆ… ਭਾਈ ਘਨਈਆ ਜੀ ਨੇ ਹਰੇਕ ਨੂੰ ਨਹੀਂ, ਮਰ ਰਹੇ ਜਖ਼ਮੀਆਂ […]

ਸਿੱਖ ਵਿਆਖਿਆ ਬਾਰੇ ਇਹ ਵਖਿਆਨ ਜਰੂਰ ਸੁਣੋ:

ਸਿੱਖ ਸਿਆਸਤ ਰਾਹੀਂ ਚੋਣਵੀਆਂ ਕਿਤਾਬਾਂ ਖਰੀਦੋ

ਤਾਜ਼ਾ ਖਬਰਾਂ:

ਖਾਸ ਖਬਰਾਂ

ਭਾਈ ਸੁਰਿੰਦਰਪਾਲ ਸਿੰਘ ਠਰੂਆ ਦੀ ਵਿਰਾਸਤ ਨੂੰ ਸ਼ਾਇਦ ਇੱਕ ਵਾਕ ਵਿੱਚ ਇੰਝ ਸਮਝਿਆ ਜਾ ਸਕਦਾ ਹੈ। ਉਹਨਾਂ ਨੇ ਸੰਘਰਸ਼ ਦੀ ਇੱਕ ਪੀੜ੍ਹੀ ਦੀ ਯਾਦ, ਸੋਚ ਅਤੇ ਸਵਾਲਾਂ ਨੂੰ ਅਗਲੀ ਪੀੜ੍ਹੀ ਤੱਕ ਪਹੁੰਚਾਉਣ ਵਿੱਚ ਆਪਣਾ ਵਡਮੁੱਲਾ ਹਿੱਸਾ ਪਾਇਆ।
ਭਾਈ ਹਰਦੀਪ ਸਿੰਘ ਨਿੱਝਰ ਦੇ ਕਤਲ ਮਾਮਲੇ ਦੀ ਫਾਈਵ ਆਈਜ਼ ਦੇਸ਼ਾਂ ਦੀ ਦੇਖ-ਰੇਖ ਹੇਠ ਅੰਤਰ-ਰਾਸ਼ਟਰੀ ਨਿਰਪੱਖ ਅਤੇ ਪਾਰਦਰਸ਼ੀ ਜਾਂਚ ਹੋਣੀ ਚਾਹੀਦੀ ਹੈ ਤੇ ਇਸ ਵਿੱਚ ਦੋਸ਼ੀ ਪਾਏ ਜਾਣ ਵਾਲੇ ਭਾਰਤ ਸਰਕਾਰ ਦੇ ਆਗੂਆਂ, ਰਾਅ ਮੁਖੀ ਅਤੇ ਹੋਰ ਦੋਸ਼ੀਆਂ ਉੱਤੇ ਮੁਕੱਦਮਾ ਚੱਲਣਾ ਚਾਹੀਦਾ ਹੈ।
ਅਕਾਲ ਤਖ਼ਤ ਅਕਾਲ ਪੁਰਖ ਦੀ ਸਰਵਉੱਚ ਪ੍ਰਭੂਸੱਤਾ ਦਾ ਪ੍ਰਤੀਕ ਹੈ। ਸਿੱਖਾਂ ਲਈ, ਪਰਮ ਵਫ਼ਾਦਾਰੀ ਦੁਨਿਆਵੀ ਸਰਕਾਰਾਂ ਪ੍ਰਤੀ ਨਹੀਂ, ਬਲਕਿ ਅਕਾਲ ਦੇ ਇਲਾਹੀ ਨਿਯਮਾਂ ਪ੍ਰਤੀ ਹੈ। ਕੋਈ ਵੀ ਸੰਸਾਰਕ ਤਾਕਤ ਸਿੱਖ ਧਰਮ, ਉਨ੍ਹਾਂ ਦੇ ਅਭਿਆਸ ਜਾਂ ਧਾਰਮਿਕ ਮਾਮਲਿਆਂ ਵਿੱਚ ਉਨ੍ਹਾਂ ਦੇ ਅਮਲ ਅਤੇ ਪ੍ਰਤੀਕਰਮ 'ਤੇ ਰਾਜ ਕਰਨ ਦਾ ਅਧਿਕਾਰ ਨਹੀਂ ਰੱਖਦੀ।