Follow Sikh Siyasat News at

Subscribe to our RSS feed
ਜੀ ਆਇਆਂ ਨੂੰ! ਸਿੱਖ ਸਿਆਸਤ ਦੇ ਪੰਜਾਬੀ ਖਬਰਾਂ ਦੀ ਬਿਜਾਲ-ਮੰਚ ਉੱਤੇ ਤੁਹਾਡਾ ਹਾਰਦਿਕ ਸਵਾਗਤ ਹੈ। ਤੁਸੀਂ ਆਪਣੇ ਵਿਚਾਰ, ਰਾਵਾਂ, ਸੁਝਾਅ, ਸ਼ਿਕਾਇਤਾਂ ਅਤੇ ਖਬਰਾਂ ਸਾਨੂੰ ਸਾਡੇ ਬਿਜਲ-ਪਤੇ news@sikhsiyasat.net ਉੱਤੇ ਭੇਜ ਸਕਦੇ ਹੋ।
Book No One Heard The Harvest Cry The Unwritten Story of Punjabs Farmers

ਚੰਡੀਗੜ੍ਹ ਦੀ ਵਿਦਿਆਰਥਣ ਨੇ ਨਵੀਂ ਕਿਤਾਬ ‘ਨੋ ਵਨ ਹਰਡ ਦ ਹਾਰਵੈਸਟ ਕਰਾਈ’ ਰਾਹੀਂ ਪੰਜਾਬ ਦੀ ਕਿਸਾਨੀ ਦੇ ਸੰਘਰਸ਼ ਨੂੰ ਆਵਾਜ਼ ਦਿੱਤੀ

ਚੰਡੀਗੜ੍ਹ ਦੀ ਵਿਦਿਆਰਥਣ ਨੇ ਨਵੀਂ ਕਿਤਾਬ ‘ਨੋ ਵਨ ਹਰਡ ਦ ਹਾਰਵੈਸਟ ਕਰਾਈ’ ਰਾਹੀਂ ਪੰਜਾਬ ਦੀ ਕਿਸਾਨੀ ਦੇ ਸੰਘਰਸ਼ ਨੂੰ ਆਵਾਜ਼ ਦਿੱਤੀ

ਚੰਡੀਗੜ੍ਹ – ਚੰਡੀਗੜ੍ਹ ਦੀ ਇੱਕ 18 ਵਰ੍ਹਿਆਂ ਦੀ ਲਿਖਾਰਨ ਵੱਲੋਂ ਲਿਖੀ ਗਈ ਨਵੀਂ ਕਿਤਾਬ ਨੇ ਪੰਜਾਬ ਦੇ ਪਿੰਡਾਂ ਅਤੇ ਕਿਸਾਨੀ ਜੀਵਨ ਦੀਆਂ ਅਣਗੌਲੀਆਂ ਹਕੀਕਤਾਂ ਨੂੰ ਮੁੱਖ ਧਾਰਾ ਵਿੱਚ ਲਿਆਉਣ ਦਾ ਯਤਨ ਕੀਤਾ ਹੈ। ‘ਨੋ ਵਨ ਹਰਡ ਦ ਹਾਰਵੈਸਟ ਕਰਾਈ’ (No One Heard The Harvest Cry) ਨਾਂ ਦੀ ਇਹ ਕਿਤਾਬ ਪਿਛਲੇ ਛੇ ਦਹਾਕਿਆਂ ਦੌਰਾਨ ਪੰਜਾਬ ਦੇ ਕਿਸਾਨੀ ਭਾਈਚਾਰੇ ਦੇ ਹੱਡ-ਬੀਤੀਆਂ ਤਜਰਬਿਆਂ ਦਾ ਦਸਤਾਵੇਜ਼ ਹੈ।

ਬਾਰ੍ਹਵੀਂ ਜਮਾਤ ਦੀ ਵਿਦਿਆਰਥਣ ਇਰਮ ਕੌਰ ਪੰਨੂ ਨੇ ਇਸ ਕਿਤਾਬ ਵਿੱਚ ਪੀੜਤਾਂ ਨਾਲ ਮੁਲਾਕਾਤਾਂ ਅਤੇ ਜ਼ਮੀਨੀ ਹਕੀਕਤਾਂ ਨੂੰ ਅਧਾਰ ਬਣਾਇਆ ਹੈ। ਲਿਖਾਰਨ ਮੁਤਾਬਕ, ਇਹ ਲਿਖਤ “ਉਨ੍ਹਾਂ ਕਿਸਾਨਾਂ, ਪਰਿਵਾਰਾਂ ਅਤੇ ਪੇਂਡੂ ਨੌਜਵਾਨਾਂ ਦੀ ਆਵਾਜ਼ ਨੂੰ ਸਾਂਭਣ ਦਾ ਉਪਰਾਲਾ ਹੈ, ਜਿਨ੍ਹਾਂ ਦੇ ਸੰਘਰਸ਼ ਅਕਸਰ ਦੁਨੀਆ ਦੀ ਨਜ਼ਰ ਤੋਂ ਓਹਲੇ ਰਹਿ ਜਾਂਦੇ ਹਨ।”

Book No One Heard The Harvest Cry The Unwritten Story of Punjabs Farmers
ਕੀਤਾਬ ‘ਨੋ ਵਨ ਹਰਡ ਦ ਹਾਰਵੈਸਟ ਕਰਾਈ’fa

ਲਿਖਾਰਨ ਅਨੁਸਾਰ, ਇਹ ਕਿਤਾਬ ਕਰਜ਼ੇ, ਉਜਾੜੇ, ਮਾਨਸਿਕ ਸਿਹਤ ਅਤੇ ਵਾਤਾਵਰਨ ਦੇ ਵਿਗਾੜ ਵਰਗੇ ਗੰਭੀਰ ਮਸਲਿਆਂ ਦੀ ਪੜਚੋਲ ਕਰਦੀ ਹੈ। ਇਸ ਵਿੱਚ ਸਰਕਾਰੀ ਨੀਤੀਆਂ ਦੀਆਂ ਖਾਮੀਆਂ ਕਾਰਨ ਪਰਿਵਾਰਾਂ ‘ਤੇ ਪਏ ਸਮਾਜਿਕ ਅਸਰਾਂ ਅਤੇ ਪੀੜ੍ਹੀ-ਦਰ-ਪੀੜ੍ਹੀ ਚੱਲ ਰਹੇ ਦੁੱਖਾਂ ਦੀ ਗੱਲ ਕੀਤੀ ਗਈ ਹੈ। ਦੁਸ਼ਵਾਰੀਆਂ ਦੇ ਨਾਲ-ਨਾਲ, ਇਰਮ ਕੌਰ ਨੇ ਪੰਜਾਬ ਦੀ ਕਿਸਾਨੀ ਦੇ ਉਸ ‘ਸਿਦਕ’ ਨੂੰ ਵੀ ਉਭਾਰਿਆ ਹੈ ਜੋ ਅੱਜ ਵੀ ਉਨ੍ਹਾਂ ਦੀ ਪਛਾਣ ਹੈ।

ਇਰਮ ਕੌਰ ਨੇ ਦੱਸਿਆ ਕਿ ਇਹ ਕਿਤਾਬ ਖਾਸ ਤੌਰ ‘ਤੇ ਨੌਜਵਾਨ ਪਾਠਕਾਂ, ਅਧਿਆਪਕਾਂ ਅਤੇ ਹਰ ਉਸ ਸ਼ਖ਼ਸ ਲਈ ਲਿਖੀ ਗਈ ਹੈ ਜੋ ਭਾਰਤ ਦੇ ਖੇਤੀ ਸੰਕਟ ਪਿੱਛੇ ਛੁਪੇ ਮਨੁੱਖੀ ਦਰਦ ਨੂੰ ਡੂੰਘਾਈ ਨਾਲ ਸਮਝਣਾ ਚਾਹੁੰਦਾ ਹੈ।

ਇਹ ਕਿਤਾਬ ਐਮਾਜ਼ਾਨ ‘ਤੇ ਪ੍ਰਾਪਤ ਕੀਤੀ ਜਾ ਸਕਦੀ ਹੈ।

Comments

comments

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:

(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related

ਪੰਜਾਬ ਅਤੇ ਉੱਤਰੀ ਭਾਰਤ ਵਿੱਚ ਸਮੇਂ ਤੋਂ ਪਹਿਲਾਂ ਆਈ ਗਰਮੀ ਨੇ ਕਣਕ ਦੇ ਕਿਸਾਨਾਂ ਦੀ ਨੀਂਦ ਉਡਾ ਦਿੱਤੀ ਹੈ। ਤਾਪਮਾਨ ਆਮ ਨਾਲੋਂ 5-7 ਡਿਗਰੀ ਸੈਲਸੀਅਸ ਵੱਧ ਹੋਣ ਕਾਰਨ ਕਣਕ ਦੇ
ਪੰਜਾਬ ਦੇ ਆਲੂ ਉਤਪਾਦਕ ਵੱਡੇ ਆਰਥਿਕ ਸੰਕਟ ਵਿੱਚ ਫਸ ਗਏ ਹਨ। ਲਾਗਤ 95 ਹਜ਼ਾਰ ਅਤੇ ਆਮਦਨ ਮਹਿਜ਼ 45 ਹਜ਼ਾਰ ਹੋਣ ਕਾਰਨ ਪ੍ਰਤੀ ਏਕੜ 50 ਹਜ਼ਾਰ ਰੁਪਏ ਦਾ ਸਿੱਧਾ ਨੁਕਸਾਨ ਹੋ
ਜੂਨ ਅਤੇ ਨਵੰਬਰ ੧੯੮੪ ਦੇ ਘਟਨਾਕ੍ਰਮਾਂ ਅਤੇ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਦੀ ਸ਼ਖਸੀਅਤ ਨੂੰ ਸਮਰਪਿਤ ਕਿਤਾਬ ‘ਜਾਂਬਾਜ਼ ਰਾਖਾ’ ਕੱਲ ਤਖਤ ਸ਼੍ਰੀ ਦਮਦਮਾ ਸਾਹਿਬ ਵਿਖੇ ਲੱਖੀ ਜੰਗਲ ਖਾਲਸਾ ਜਥੇ ਵੱਲੋਂ ਆਪਣੇ
ਪੰਜਾਬ ‘ਚ ਹੜ੍ਹਾਂ ਵਰਗੇ ਹਾਲਾਤ ਹਮੇਸ਼ਾ ਬਣਦੇ ਰਹੇ ਹਨ। ਸਿਰਫ ਸਾਲ ਬਦਲਦੇ ਰਹੇ ਹਨ ਕਦੇ 1988, 1993, 2019, 2023 ਅਤੇ ਹੁਣ 2025। ਹੁਣ ਪਠਾਨਕੋਟ, ਅੰਮ੍ਰਿਤਸਰ, ਹੁਸ਼ਿਆਰਪੁਰ, ਗੁਰਦਾਸਪੁਰ,ਤਰਨਤਾਰਨ ਅਤੇ ਫਿਰੋਜ਼ਪੁਰ ਆਦਿ

ਸਿੱਖ ਸਿਆਸਤ ਰਾਹੀਂ ਚੋਣਵੀਆਂ ਕਿਤਾਬਾਂ ਖਰੀਦੋ

ਤਾਜ਼ਾ ਖਬਰਾਂ:

ਲੇਖ/ਵਿਚਾਰ: