Follow Sikh Siyasat News at

Subscribe to our RSS feed
ਜੀ ਆਇਆਂ ਨੂੰ! ਸਿੱਖ ਸਿਆਸਤ ਦੇ ਪੰਜਾਬੀ ਖਬਰਾਂ ਦੀ ਬਿਜਾਲ-ਮੰਚ ਉੱਤੇ ਤੁਹਾਡਾ ਹਾਰਦਿਕ ਸਵਾਗਤ ਹੈ। ਤੁਸੀਂ ਆਪਣੇ ਵਿਚਾਰ, ਰਾਵਾਂ, ਸੁਝਾਅ, ਸ਼ਿਕਾਇਤਾਂ ਅਤੇ ਖਬਰਾਂ ਸਾਨੂੰ ਸਾਡੇ ਬਿਜਲ-ਪਤੇ news@sikhsiyasat.net ਉੱਤੇ ਭੇਜ ਸਕਦੇ ਹੋ।

January 1, 2019

January 1, 2019

ਵਿਚਾਰ ਮੰਚ ਸੰਵਾਦ ਵੱਲੋਂ “ਅਕਾਲ ਤਖਤ ਸਾਹਿਬ ਦੀ ਸਰਵਉੱਚਤਾ ਕਿਵੇਂ ਬਹਾਲ ਕਰੀਏ?” ਵਿਸ਼ੇ ਉੱਤੇ ਸਿੱਖ ਵਿਚਾਰਕ ਤੇ ਸਿੱਖ ਰਿਸਰਚ ਇੰਸਟੀਟਯੂਟ ਦੇ ਬਾਨੀ ਨਿਰਦੇਸ਼ਕ ਸ. ਹਰਿੰਦਰ ਸਿੰਘ (ਯੂ.ਐਸ.ਏ.) ਨਾਲ ਇਕ ਸੱਥ ਚਰਚਾ ਕੀਤੀ ਗਈ। ਗੁਰਦੁਆਰਾ ਸਰਾਭਾ ਨਗਰ ਲੁਧਿਆਣਾ ਵਿਖੇ ਸ਼ੁੱਕਰਵਾਰ (17 ਨਵੰਬਰ) ਨੂੰ ਹੋਈ ਇਸ ਚਰਚਾ ਦੀ ਸ਼ੁਰੂਆਤ ਵਿਚ “ਵਰਲਡ ਸਿੱਖ ਨਿਊਜ਼” ਦੇ ਸੰਪਾਦਕ ਪ੍ਰੋ. ਜਗਮੋਹਣ ਸਿੰਘ ਨੇ ਸ. ਹਰਿੰਦਰ ਸਿੰਘ ਨੂੰ ਜੀ ਆਇਆਂ ਨੂੰ ਕਿਹਾ।
ਅੱਜ ਨਵੇਂ ਸਾਲ ਦੇ ਸ਼ੁਰੂਆਤੀ ਪਹਿਲੇ ਦਿਨ ਨੂੰ ਹੀ ਦਲ ਖ਼ਾਲਸਾ ਤੇ ਸਿੱਖ ਯੂਥ ਆਫ਼ ਪੰਜਾਬ ਨੇ ਰੋਸ ਵਜੋਂ ਮਨਾਉਦਿਆ ਬੰਦੀ ਸਿੰਘਾਂ ਨੂੰ ਰਿਹਾਅ ਨਾ ਕਰਨ 'ਤੇ ਰੋਸ ਪ੍ਰਗਟ ਕੀਤਾ। ਬਠਿੰਡਾ ਵਿੱਚ ਦਲ ਖ਼ਾਲਸਾ ਦੇ ਆਗੂ ਭਾਈ ਬਲਦੇਵ ਸਿੰਘ ਸਿਰਸਾ ਨੇ ਸਿੱਖ ਸੰਗਤਾਂ ਨੂੰ ਸੰਬੋਧਨ ਕਰਦਿਆ ਉਹਨਾਂ 'ਤੇ ਹੋ ਰਹੇ ਚੁਰਤਫ਼ਾ ਹਮਲਿਆਂ ਤੋਂ ਜਾਣੂ ਹੋਣ ਦੀ ਅਪੀਲ ਕੀਤੀ।
ਭਾਰਤ ਵਿਚ ਬਾਲ ਦਿਹਾੜਾ ਛੋਟੇ ਸਾਹਿਬਜ਼ਾਦਿਆਂ ਨੂੰ ਸਮਰਪਿਤ ਕਰਕੇ ਮਨਾਏ ਜਾਣ ਦਾ ਮੁੱਦਾ ਚਰਚਾ ਦਾ ਵਿਸ਼ਾ ਹੈ। ਖਬਰਨਾਮੇ ਦੇ ਵੱਖ ਵੱਖ ਸਾਧਨਾਂ ਉੱਪਰ ਜਿਥੇ ਇਸ ਦੀ ਹਾਮੀ ਭਰੀ ਗਈ ਹੈ, ੳੁੱਥੇ ਇਸ ਨਾਲ ਵੱਡੇ ਪੱਧਰ ’ਤੇ ਅਸਹਿਮਤੀ ਵੀ ਪ੍ਰਗਟਾਈ ਗਈ ਹੈ। ਇਸ ਲੇਖ ਦਾ ਵਿਸ਼ਾ ਮਸਲੇ ਨੂੰ ਤਹਿ ਤਕ ਜਾਣਨ ਅਤੇ ਸਿੱਖੀ ਵਿਚ ਸਾਹਿਬਾਜ਼ਾਦਿਆਂ ਦੀ ਲਾਸਾਨੀ ਤੇ ਅਨੋਖੀ ਸ਼ਖ਼ਸੀਅਤ ਦੇ ਨਜ਼ਰੀਏ ਤੋਂ ਮੁੱਦੇ ਦੀ ਪੜਚੋਲ ਕਰਨੀ ਹੈ। ਬਾਲ ਦਿਵਸ ਕੀ ਹੈ ? ਬਾਲ ਦਿਵਸ ਬੱਚਿਆਂ ਨੂੰ ਸਮਰਪਿਤ ਇਕ ਤਿਉਹਾਰ ਹੈ।
ਪੱਛਮੀ ਪੰਜਾਬ ਦੇ ਜਿਲ੍ਹੇ ਨਾਰੋਵਾਲ ਚ ਪੈਂਦੇ ਕਰਤਾਰਪੁਰ ਸਾਹਿਬ ਨੂੰ ਪੂਰਬੀ ਪੰਜਾਬ ਦੇ ਜਿਲ੍ਹਾ ਗੁਰਦਾਸਪੁਰ ਵਿਚ ਪੈਂਦੇ ਡੇਰਾ ਬਾਬਾ ਨਾਨਕ ਨਾਲ ਜੋੜਨ ਲਈ ਉਸਾਰੇ ਜਾ ਰਹੇ ਕਰਤਾਰਪੁਰ ਸਾਹਿਬ ਤੋਂ ਡੇਰਾ ਬਾਬਾ ਨਾਨਕ ਲਾਂਘੇ ਦੀ ਉਸਾਰੀ ਦਾ ਕੰਮ ਪੱਛਮੀ ਪੰਜਾਬ ਵਿਚ ਜ਼ੋਰਾਂ ਤੇ ਚੱਲਣ ਦੀਆਂ ਖਬਰਾਂ ਹਨ।
ਸਿੱਖ ਵਿਚਾਰਧਾਰਾ ਦੀ ਨੁਮਾਇਦਗੀ ਕਰ ਰਹੀ ਜਥੇਬੰਦੀ ਪੰਚ ਪਰਧਾਨੀ ਯੂ.ਕੇ ਵਲੋਂ ਭਾਈ ਅਮਰਜੀਤ ਸਿੰਘ ਸਮੇਤ ਹੋਰ ਅਨੇਕਾਂ ਕਾਰਕੁੰਨਾਂ ਨੇ ਮੀਟਿੰਗ ਵਿਚ ਹਿੱਸਾ ਲਿਆ। ਮੀਟਿੰਗ ਵਿਚ ਅੰਤਰਰਾਸ਼ਟਰੀ ਬਦਲਦੇ ਰਾਜਨੀਤਿਕ ਹਾਲਾਤਾਂ ਦਾ ਮੁਲਾਂਕਣ ਕੀਤਾ ਗਿਆ ਤੇ ਭਾਈ ਜਸਪਾਲ ਸਿੰਘ ਮੰਝਪੁਰ ਜੀ ਦੀਆਂ ਕੌਮ ਪ੍ਰਤੀ ਸੇਵਾਵਾਂ ਦੀ ਸ਼ਲਾਘਾ ਅਤੇ ਸਨਮਾਨ ਕੀਤਾ ਗਿਆ।
ਅਸੀਂ ਤਾਂ ਨਵੇਂ ਸਾਲ ਦੀ 'ਖੁਸ਼ੀ' ਮੌਕੇ, ਉਦਾਸੀਆਂ ਦੀ ਪੰਡ ਖੋਲ ਬੈਠੇ ਹਾਂ। ਬਹੁਤਿਆਂ ਲਈ ਤਾਂ ਇਹ ਸਮਾਂ 'ਫੱਨ ਕਰਨ' ਤੋਂ ਵੱਧ ਕੋਈ ਅਹਿਮੀਅਤ ਨਹੀਂ ਰੱਖਦਾ। ਫੇਰ 'ਬੇਘਰੀ ਕੌਮ' ਦੀ ਨੁਮਾਇੰਦਗੀ ਕਰਨ ਵਾਲੇ 'ਬੇ-ਸਿਰਨਾਵੇਂ' ਇਨਸਾਨਾਂ ਦੀ ਔਕਾਤ ਵੀ ਕੀ ਹੈ, ਜਿਨਾਂ ਨੂੰ 'ਰੰਗ 'ਚ ਭੰਗ ਪਾਉਣ' ਦੀ ਐਵੇਂ ਵਾਦੀ ਜਿਹੀ ਪਈ ਹੋਈ ਹੈ।

ਸਿੱਖ ਵਿਆਖਿਆ ਬਾਰੇ ਇਹ ਵਖਿਆਨ ਜਰੂਰ ਸੁਣੋ:

ਸਿੱਖ ਸਿਆਸਤ ਰਾਹੀਂ ਚੋਣਵੀਆਂ ਕਿਤਾਬਾਂ ਖਰੀਦੋ

ਤਾਜ਼ਾ ਖਬਰਾਂ:

ਖਾਸ ਖਬਰਾਂ

ਭਾਈ ਸੁਰਿੰਦਰਪਾਲ ਸਿੰਘ ਠਰੂਆ ਦੀ ਵਿਰਾਸਤ ਨੂੰ ਸ਼ਾਇਦ ਇੱਕ ਵਾਕ ਵਿੱਚ ਇੰਝ ਸਮਝਿਆ ਜਾ ਸਕਦਾ ਹੈ। ਉਹਨਾਂ ਨੇ ਸੰਘਰਸ਼ ਦੀ ਇੱਕ ਪੀੜ੍ਹੀ ਦੀ ਯਾਦ, ਸੋਚ ਅਤੇ ਸਵਾਲਾਂ ਨੂੰ ਅਗਲੀ ਪੀੜ੍ਹੀ ਤੱਕ ਪਹੁੰਚਾਉਣ ਵਿੱਚ ਆਪਣਾ ਵਡਮੁੱਲਾ ਹਿੱਸਾ ਪਾਇਆ।
ਭਾਈ ਹਰਦੀਪ ਸਿੰਘ ਨਿੱਝਰ ਦੇ ਕਤਲ ਮਾਮਲੇ ਦੀ ਫਾਈਵ ਆਈਜ਼ ਦੇਸ਼ਾਂ ਦੀ ਦੇਖ-ਰੇਖ ਹੇਠ ਅੰਤਰ-ਰਾਸ਼ਟਰੀ ਨਿਰਪੱਖ ਅਤੇ ਪਾਰਦਰਸ਼ੀ ਜਾਂਚ ਹੋਣੀ ਚਾਹੀਦੀ ਹੈ ਤੇ ਇਸ ਵਿੱਚ ਦੋਸ਼ੀ ਪਾਏ ਜਾਣ ਵਾਲੇ ਭਾਰਤ ਸਰਕਾਰ ਦੇ ਆਗੂਆਂ, ਰਾਅ ਮੁਖੀ ਅਤੇ ਹੋਰ ਦੋਸ਼ੀਆਂ ਉੱਤੇ ਮੁਕੱਦਮਾ ਚੱਲਣਾ ਚਾਹੀਦਾ ਹੈ।
ਅਕਾਲ ਤਖ਼ਤ ਅਕਾਲ ਪੁਰਖ ਦੀ ਸਰਵਉੱਚ ਪ੍ਰਭੂਸੱਤਾ ਦਾ ਪ੍ਰਤੀਕ ਹੈ। ਸਿੱਖਾਂ ਲਈ, ਪਰਮ ਵਫ਼ਾਦਾਰੀ ਦੁਨਿਆਵੀ ਸਰਕਾਰਾਂ ਪ੍ਰਤੀ ਨਹੀਂ, ਬਲਕਿ ਅਕਾਲ ਦੇ ਇਲਾਹੀ ਨਿਯਮਾਂ ਪ੍ਰਤੀ ਹੈ। ਕੋਈ ਵੀ ਸੰਸਾਰਕ ਤਾਕਤ ਸਿੱਖ ਧਰਮ, ਉਨ੍ਹਾਂ ਦੇ ਅਭਿਆਸ ਜਾਂ ਧਾਰਮਿਕ ਮਾਮਲਿਆਂ ਵਿੱਚ ਉਨ੍ਹਾਂ ਦੇ ਅਮਲ ਅਤੇ ਪ੍ਰਤੀਕਰਮ 'ਤੇ ਰਾਜ ਕਰਨ ਦਾ ਅਧਿਕਾਰ ਨਹੀਂ ਰੱਖਦੀ।