ਪੰਜਾਬ ਦੀ ਅਕਾਲੀ-ਭਾਜਪਾ ਹਕੂਮਤ ਜੋ ਆਪਣੇ ਆਪ ਨੂੰ ਪੰਥਕ ਅਤੇ ਧਰਮੀ ਕਹਾਉਂਦੀ ਹੈ, ਉਸ ਵਲੋਂ ਭਾਈ ਬਲਜੀਤ ਸਿੰਘ ਦਾਦੂਵਾਲ, ਭਾਈ ਅਮਰੀਕ ਸਿੰਘ ਅਜਨਾਲਾ, ਸਿਮਰਨਜੀਤ ਸਿੰਘ ਮਾਨ (ਦਾਸ) ਨੂੰ ਘਰ 'ਚ ਨਜ਼ਰਬੰਦ ਕਰਨ, ਜ਼ਿਲ੍ਹਾ ਪ੍ਰਧਾਨਾਂ ਅਤੇ ਅਹੁਦੇਦਾਰਾਂ ਦੀ ਬੀਤੀ ਰਾਤ ਗ੍ਰਿਫ਼ਤਾਰੀਆਂ ਕਰਕੇ ਸਾਬਤ ਕਰ ਦਿੱਤਾ ਗਿਆ ਹੈ ਕਿ ਪੰਜਾਬ ਦੇ ਹੁਕਮਰਾਨ ਬੇਸ਼ੱਕ ਉਪਰੋਂ ਧਰਮੀ ਬਣੇ ਫਿਰਦੇ ਹੋਣ ਪਰ ਇਹਨਾਂ ਦੇ ਅਮਲ ਗੈਰ-ਧਰਮੀ ਅਤੇ ਗੈਰ-ਇਨਸਾਨੀ ਹਨ। ਪੰਥਕ ਆਗੂਆਂ ਅਤੇ ਕਾਰਜਕਰਤਾਵਾਂ ਦੀਆਂ ਗ੍ਰਿਫ਼ਤਾਰੀਆਂ ਕਰਕੇ ਸਿੱਖ ਆਗੂਆਂ ਨੂੰ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕਰਨ ਤੋਂ ਰੋਕਣਾ ਅਤਿ ਨਿੰਦਣਯੋਗ ਕਦਮ ਹੈ।