ਕਾਮਾਗਾਟਾਮਾਰੂ ਦੀ ਤ੍ਰਾਸਦੀ 'ਤੇ ਇਕ ਨਵੀਂ ਕਿਤਾਬ 28 ਸਤੰਬਰ, 2016 ਨੂੰ ਕਿਸਾਨ ਭਵਨ (ਸੈਕਟਰ 35-ਏ), ਚੰਡੀਗੜ੍ਹ ਵਿਖੇ ਜਾਰੀ ਹੋਣ ਜਾ ਰਹੀ ਹੈ। ਰਾਜਵਿੰਦਰ ਸਿੰਘ ਰਾਹੀ ਦੀ ਲਿਖੀ ਇਸ ਕਿਤਾਬ ਦਾ ਨਾਂ "ਕਾਮਾਗਾਟਾਮਾਰੂ ਦਾ ਸੱਚ" ਹੈ। ਇਸ ਵਿਚ ਕਾਮਾਗਾਟਾਮਾਰੂ ਦੀ ਘਟਨਾ ਦੇ ਕਈ ਮਹੱਤਵਪੂਰਨ ਪਹਿਲੂਆਂ 'ਤੇ ਵਿਚਾਰ ਰੱਖੇ ਗਏ ਹਨ ਜੋ ਕਿ ਭਾਰਤੀ ਰਾਸ਼ਟਰ ਦੇ ਨਿਰਮਾਣ ਦੀ ਆੜ ਵਿਚ ਜਾਣਬੁੱਝ ਕੇ ਵਿਸਾਰ ਦਿੱਤੇ ਗਏ ਸਨ।