Follow Sikh Siyasat News at

Subscribe to our RSS feed
ਜੀ ਆਇਆਂ ਨੂੰ! ਸਿੱਖ ਸਿਆਸਤ ਦੇ ਪੰਜਾਬੀ ਖਬਰਾਂ ਦੀ ਬਿਜਾਲ-ਮੰਚ ਉੱਤੇ ਤੁਹਾਡਾ ਹਾਰਦਿਕ ਸਵਾਗਤ ਹੈ। ਤੁਸੀਂ ਆਪਣੇ ਵਿਚਾਰ, ਰਾਵਾਂ, ਸੁਝਾਅ, ਸ਼ਿਕਾਇਤਾਂ ਅਤੇ ਖਬਰਾਂ ਸਾਨੂੰ ਸਾਡੇ ਬਿਜਲ-ਪਤੇ news@sikhsiyasat.net ਉੱਤੇ ਭੇਜ ਸਕਦੇ ਹੋ।

ਨਰਸ ਦੀ ਕੁਟਮਾਰ ਮਾਮਲੇ ‘ਚ ਅਕਾਲੀ ਸਰਪੰਚ ‘ਤੇ ਹਲਕੀਆਂ ਧਾਰਾਵਾਂ ਲਾਉਣਾ, ਖਰਾਬ ਨੀਅਤ ਦਰਸਾਉਂਦੀ ਹੈ: ‘ਆਪ’

ਨਰਸ ਦੀ ਕੁਟਮਾਰ ਮਾਮਲੇ ‘ਚ ਅਕਾਲੀ ਸਰਪੰਚ ‘ਤੇ ਹਲਕੀਆਂ ਧਾਰਾਵਾਂ ਲਾਉਣਾ, ਖਰਾਬ ਨੀਅਤ ਦਰਸਾਉਂਦੀ ਹੈ: ‘ਆਪ’

ਚੰਡੀਗੜ੍ਹ: ਬਾਘਾਪੁਰਾਣਾ ਵਿਚ ਅਕਾਲੀ ਸਰਪੰਚ ਦੁਆਰਾ ਨਰਸ ਦੀ ਕੁੱਟਮਾਰ ਕਰਨ ਦੀ ਨਿਖੇਧੀ ਕਰਦਿਆਂ ਆਮ ਆਦਮੀ ਪਾਰਟੀ ਦੇ ਬੁਲਾਰੇ ਸੁਖਪਾਲ ਸਿੰਘ ਖਹਿਰਾ ਨੇ ਇਸ ਨੂੰ ਅਕਾਲੀਆਂ ਵਲੋਂ ਪੁਲਿਸ ਦਾ ਰਾਜਨੀਤੀਕਰਨ ਦੀ ਇਕ ਮਿਸਾਲ ਦੱਸਿਆ। ਉਨਾਂ ਕਿਹਾ ਕਿ ਅਕਾਲੀ ਲੀਡਰਾਂ ਦੇ ਦਬਾਅ ਹੇਠ ਹੀ ਪੁਲਿਸ ਨੇ ਦੋਸ਼ੀਆਂ ਖਿਲਾਫ ਕਮਜ਼ੋਰ ਧਾਰਾਵਾਂ ਹੇਠ ਕੇਸ ਦਰਜ ਕਰਕੇ ਉਨਾਂ ਦਾ ਬਚਾਅ ਕੀਤਾ ਹੈ।

ਖਹਿਰਾ ਨੇ ਕਿਹਾ ਕਿ ਅਕਾਲੀ ਗੁੰਡਿਆਂ ਦੁਆਰਾ ਇਕ ਔਰਤ ਦੀ ਕੁੱਟਮਾਰ ਕਰਨਾ ਉਨ੍ਹਾਂ ਦੀ ਕਾਇਰਤਾ ਦਰਸਾਉਂਦਾ ਹੈ। ਪੁਲਿਸ ਪੀੜਿਤ ਔਰਤ ਨੂੰ ਇਨਸਾਫ ਦੇਣ ਦੀ ਥਾਂ ਦੋਸ਼ੀਆਂ ਦੇ ਬਚਾਅ ਵਿਚ ਲੱਗੀ ਹੈ। ਉਨ੍ਹਾਂ ਕਿਹਾ ਕਿ ਇਹ ਅਕਾਲੀਆਂ ਦੀ ਗੁੰਡਾਗਰਦੀ ਦਾ ਕੋਈ ਪਹਿਲਾ ਕੇਸ ਨਹੀਂ ਬਲਕਿ ਇਸ ਤੋਂ ਪਹਿਲਾਂ ਵੀ ਮੁੱਖ ਮੰਤਰੀ ਦੇ ਖੇਤਰ ਲੰਬੀ ਵਿਚ ਅਕਾਲੀ ਸਰਪੰਚ ਨੇ ਇਕ ਔਰਤ ਸਰਪੰਚ ਨੂੰ ਬੁਰੀ ਤਰ੍ਹਾਂ ਕੁੱਟਿਆ ਸੀ। ਇਸ ਤੋਂ ਬਿਨਾ ਸਿੱਖਿਆ ਮੰਤਰੀ ਸਿਕੰਦਰ ਸਿੰਘ ਮਲੂਕਾ ਨੇ ਵੀ ਹਰਸਿਮਰਤ ਕੌਰ ਬਾਦਲ ਦੇ ਪ੍ਰੋਗਰਾਮ ਦੌਰਾਨ ਪ੍ਰਦਰਸ਼ਨ ਕਰ ਰਹੀਆਂ ਅਧਿਆਪਕਾਵਾਂ ਨੂੰ ਬੇਰਹਿਮੀ ਨਾਲ ਕੁੱਟਿਆ ਸੀ।

nurse-akali-sarpanch
ਜਦੋਂ ਇੰਤਜ਼ਾਰ ਕਰਨ ਲਈ ਕਿਹਾ ਗਿਆ ਤਾਂ ਅਕਾਲੀ ਸਰਪੰਚ ਨੇ ਨਰਸ ‘ਤੇ ਹਮਲਾ ਕਰ ਦਿੱਤਾ

ਖਹਿਰਾ ਨੇ ਕਿਹਾ ਕਿ ਇਹ ਘਟਨਾ ਵੀ ਜੇਕਰ ਸੀਸੀਟੀਵੀ ਕੈਮਰੇ ਵਿਚ ਰਿਕਾਰਡ ਨਾ ਹੁੰਦੀ ਅਤੇ ਸੋਸ਼ਲ ਮੀਡੀਆ ‘ਤੇ ਨਾ ਆਉਂਦੀ ਤਾਂ ਪੁਲਿਸ ਨੇ ਇਸ ਕੇਸ ਨੂੰ ਦਬਾਅ ਦੇਣਾ ਸੀ। ਪੁਲਿਸ ਅਫਸਰਾਂ ਉਤੇ ਅਕਾਲੀ ਜੱਥੇਦਾਰਾਂ ਵਾਂਗ ਕੰਮ ਕਰਨ ਦੀ ਇਲਜ਼ਾਮ ਲਾਉਂਦਿਆਂ ਖਹਿਰਾ ਨੇ ਕਿਹਾ ਕਿ ਇਸ ਕੇਸ ਵਿਚ ਦੋਸ਼ੀ ਅਕਾਲੀ ਸਰਪੰਚ ਵਿਰੁੱਧ ਧਾਰਾ 452 ਅਤੇ 354 ਦੇ ਅਧੀਨ ਕੇਸ ਦਰਜ ਕੀਤਾ ਜਾਣਾ ਚਾਹੀਦਾ ਹੈ।

ਖਹਿਰਾ ਨੇ ਕਿਹਾ ਕਿ ਅਕਾਲੀਆਂ ਦੇ ਅਜਿਹੇ ਵਿਵਹਾਰ ਨੇ ਪੰਜਾਬੀਆਂ ਦਾ ਨਾਂ ਸਾਰੇ ਵਿਸ਼ਵ ਵਿਚ ਬਦਨਾਮ ਕੀਤਾ ਹੈ। ਉਨਾਂ ਪੁਛਿਆ ਕਿ ਅਜਿਹੇ ਮਾੜੇ ਹਲਾਤਾਂ ਵਿਚ ਕਿਹੜਾ ਵਪਾਰੀ ਆਪਣਾ ਪੈਸਾ ਪੰਜਾਬ ਵਿਚ ਲਗਾਉਣਾ ਪਸੰਦ ਕਰੇਗਾ? ਅਜਿਹੇ ਹਲਾਤਾਂ ਵਿਚ ਤਾਂ ਪੰਜਾਬ ਦੀ ਮੌਜੂਦਾ ਇੰਡਸਟਰੀ ਵੀ ਪੰਜਾਬ ਤੋਂ ਬਾਹਰ ਚਲੀ ਜਾ ਰਹੀ ਹੈ।

ਖਹਿਰਾ ਨੇ ਕਿਹਾ ਕਿ ਪੰਜਾਬ ਪੁਲਿਸ ਸੁਖਬੀਰ ਦੀ ਨਿੱਜੀ ਫੌਜ ਵਜੋਂ ਕਾਰਜ ਕਰ ਰਹੀ ਹੈ ਪਰੰਤੂ ਹੁਣ ਅਕਾਲੀਆਂ ਦੇ ਗਿਣਤੀ ਦੇ ਦਿਨ ਹੀ ਬਚੇ ਹਨ। ਆਮ ਆਦਮੀ ਪਾਰਟੀ ਦੁਆਰਾ ਪੰਜਾਬ ਵਿਚ ਸਰਕਾਰ ਬਣਾਉਣ ਤੋਂ ਬਾਅਦ ਅਜਿਹੇ ਸਾਰੇ ਕੇਸਾਂ ਦੇ ਦੋਸ਼ੀਆਂ ਨੂੰ ਸਖਤ ਸਜਾਵਾਂ ਦਿੱਤੀਆਂ ਜਾਣਗੀਆਂ।

Comments

comments

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:

(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related

ਬਾਦਲ ਦਲ ਦੇ ਦੋਹਾਂ ਧੜਿਆਂ ਨੂੰ ਆਪਣੀ ਸੁਹਿਰਦਤਾ ਸਾਬਿਤ ਕਰਨ ਲਈ ਅਕਾਲ ਤਖਤ ਸਾਹਿਬ ਦੇ ਨਿਜ਼ਾਮ ਨੂੰ ਪਾਰਟੀ ਤੇ ਸ਼੍ਰੋਮਣੀ ਕਮੇਟੀ ਦੇ ਗਲਬੇ ਤੋਂ ਮੁਕਤ ਕਰਕੇ ਪੰਥਕ ਲੀਹਾ ਉੱਤੇ ਉਸਾਰਨ
ਬਾਦਲ ਦਲ ਦੇ ਦੋਹਾਂ ਧੜਿਆਂ ਨੂੰ ਆਪਣੀ ਸੁਹਿਰਦਤਾ ਸਾਬਿਤ ਕਰਨ ਲਈ ਅਕਾਲ ਤਖਤ ਸਾਹਿਬ ਦੇ ਨਿਜ਼ਾਮ ਨੂੰ ਪਾਰਟੀ ਤੇ ਸ਼੍ਰੋਮਣੀ ਕਮੇਟੀ ਦੇ ਗਲਬੇ ਤੋਂ ਮੁਕਤ ਕਰਕੇ ਪੰਥਕ ਲੀਹਾ ਉੱਤੇ ਉਸਾਰਨ
ਲੋਕ ਸਭਾ ਚੋਣਾਂ ਦੇ ਨਤੀਜਿਆਂ ਤੋਂ ਪਹਿਲਾਂ ਅਸੀਂ ਇਹ ਪੜਚੋਲ ਪੇਸ਼ ਕੀਤੀ ਸੀ ਕਿ ਪੰਜਾਬ ਦੀ ਸਿੱਖ ਵੋਟ ਰਾਜਨੀਤੀ ਵਿਚ ਖਿੰਡਾਓ ਹੋਰ ਵਧੇਗਾ, ਅਤੇ ਬਾਦਲ ਦਲ ਦਾ ਸਿਆਸੀ ਅਧਾਰ ਹੋਰ
ਲੋਕ ਸਭਾ ਚੋਣਾਂ ਦੇ ਨਤੀਜਿਆਂ ਤੋਂ ਪਹਿਲਾਂ ਅਸੀਂ ਇਹ ਪੜਚੋਲ ਪੇਸ਼ ਕੀਤੀ ਸੀ ਕਿ ਪੰਜਾਬ ਦੀ ਸਿੱਖ ਵੋਟ ਰਾਜਨੀਤੀ ਵਿਚ ਖਿੰਡਾਓ ਹੋਰ ਵਧੇਗਾ, ਅਤੇ ਬਾਦਲ ਦਲ ਦਾ ਸਿਆਸੀ ਅਧਾਰ ਹੋਰ

ਸਿੱਖ ਸਿਆਸਤ ਰਾਹੀਂ ਚੋਣਵੀਆਂ ਕਿਤਾਬਾਂ ਖਰੀਦੋ

ਤਾਜ਼ਾ ਖਬਰਾਂ:

ਲੇਖ/ਵਿਚਾਰ: