ਚੰਡੀਗੜ੍ਹ: ਕਾਮਾਗਾਟਾਮਾਰੂ ਦੀ ਤ੍ਰਾਸਦੀ ‘ਤੇ ਇਕ ਨਵੀਂ ਕਿਤਾਬ 28 ਸਤੰਬਰ, 2016 ਨੂੰ ਕਿਸਾਨ ਭਵਨ (ਸੈਕਟਰ 35-ਏ), ਚੰਡੀਗੜ੍ਹ ਵਿਖੇ ਜਾਰੀ ਹੋਣ ਜਾ ਰਹੀ ਹੈ। ਰਾਜਵਿੰਦਰ ਸਿੰਘ ਰਾਹੀ ਦੀ ਲਿਖੀ ਇਸ ਕਿਤਾਬ ਦਾ ਨਾਂ “ਕਾਮਾਗਾਟਾਮਾਰੂ ਦਾ ਸੱਚ” ਹੈ। ਇਸ ਵਿਚ ਕਾਮਾਗਾਟਾਮਾਰੂ ਦੀ ਘਟਨਾ ਦੇ ਕਈ ਮਹੱਤਵਪੂਰਨ ਪਹਿਲੂਆਂ ‘ਤੇ ਵਿਚਾਰ ਰੱਖੇ ਗਏ ਹਨ ਜੋ ਕਿ ਭਾਰਤੀ ਰਾਸ਼ਟਰ ਦੇ ਨਿਰਮਾਣ ਦੀ ਆੜ ਵਿਚ ਜਾਣਬੁੱਝ ਕੇ ਵਿਸਾਰ ਦਿੱਤੇ ਗਏ ਸਨ।
ਰਾਜਵਿੰਦਰ ਸਿੰਘ ਰਾਹੀ ਨੇ ਇਸ ਤੋਂ ਪਹਿਲਾਂ ਸੰਤ ਰਾਮ ਉਦਾਸੀ ਦੀਆਂ ਕਿਤਾਬਾਂ, ਗਦਰ ਪਾਰਟੀ ਦੇ ਮੋਢੀ ਬਾਬਾ ਸੋਹਣ ਸਿੰਘ ਭਕਨਾ ਦੀ ਆਤਮਕਥਾ (ਜੋ ਕਿ ਬਾਬਾ ਸੋਹਣ ਸਿੰਘ ਭਕਨਾ ਨੇ ਜੇਲ੍ਹ ਵਿਚ ਲਿਖੀ ਸੀ) ਅਤੇ ਗਦਰ ਪਾਰਟੀ ਨਾਲ ਸੰਬੰਧਤ ਦੋ ਹੋਰ ਕਿ ਕਿਤਾਬਾਂ ਦੀ ਸੰਪਾਦਨਾ ਵੀ ਕੀਤੀ ਹੈ।

ਰਾਜਵਿੰਦਰ ਸਿੰਘ ਰਾਹੀ ਨੇ ਸਿੱਖ ਸਿਆਸਤ ਨਿਊਜ਼ ਨੂੰ ਫੋਨ ‘ਤੇ ਦੱਸਿਆ ਕਿ ਕਿਤਾਬ ਜਾਰੀ ਕਰਨ ਦਾ ਪ੍ਰੋਗਰਾਮ 28 ਸਤੰਬਰ, ਬੁੱਧਵਾਰ ਨੂੰ ਸਵੇਰੇ 11 ਵਜੇ ਸ਼ੁਰੂ ਹੋਵੇਗਾ।
ਰਾਜਿਵੰਦਰ ਸਿੰਘ ਰਾਹੀ ਦੀ ਕਿਤਾਬ “ਕਾਮਾਗਾਟਾ ਮਾਰੂ ਦਾ ਅਸਲੀ ਸੱਚ” ਸਾਂਝੇ ਤੌਰ ‘ਤੇ ਸਿੱਖ ਵਿਦਵਾਨ ਸ. ਅਜਮੇਰ ਸਿੰਘ, ਪੱਤਰਕਾਰ ਸ. ਸੁਖਦੇਵ ਸਿੰਘ, ਸ. ਜਸਪਾਲ ਸਿੰਘ ਸਿੱਧੂ, ਸ. ਕਰਮਜੀਤ ਸਿੰਘ ਅਤੇ ਸ. ਹਮੀਰ ਸਿੰਘ ਜਾਰੀ ਕਰਨਗੇ।