ਪਿੱਛਲੇ ਦਿਨੀ ਔਰਬਿਟ ਬੱਸ ਦੇ ਚਾਲਕਾਂ ਤੇ ਸਹਾਇਕਾਂ ਵੱਲੋਂ ਇੱਕ ਔਰਤ ਅਤੇ ਉਸਦੀ ਬੱਚੀ ਨਾਲ ਛੇੜਖਾਨੀ ਕਰਨ ਅਤੇ ਧੱਕਾ ਦੇ ਕੇ ਬਾਹਰ ਸੁੱਟਣ ਦੀ ਕੀਤੀ ਗਈ ਸ਼ਰਮਨਾਕ ਕਾਰਵਾਈ, ਜਿਸ ਵਿੱਚ ਬੱਚੀ ਦੀ ਮੌਤ ਹੋ ਗਈ ਸੀ, ਸਬੰਧੀ ਅੱਜ ਸਵੇਰੇ ਪੰਜਾਬ ਦੀਆਂ ਵੱਖ-ਵੱਖ ਜਥੇਬੰਦੀਆਂ ਦੀ ਇਕ ਵਿਸ਼ੇਸ਼ ਮੀਟਿੰਗ ਹੋਈ, ਜਿਸ 'ਚ ਇਸ ਕਾਂਡ ਨੂੰ ਲੈ ਕੇ ਤੇ ਪੀੜਤ ਪਰਿਵਾਰ ਨੂੰ ਇਨਸਾਫ਼ ਦਿਵਾਉਣ ਲਈ ਇਕ ਐਕਸ਼ਨ ਕਮੇਟੀ ਦਾ ਗਠਨ ਕੀਤਾ ਗਿਆ ਹੈ।