Follow Sikh Siyasat News at

Subscribe to our RSS feed
ਜੀ ਆਇਆਂ ਨੂੰ! ਸਿੱਖ ਸਿਆਸਤ ਦੇ ਪੰਜਾਬੀ ਖਬਰਾਂ ਦੀ ਬਿਜਾਲ-ਮੰਚ ਉੱਤੇ ਤੁਹਾਡਾ ਹਾਰਦਿਕ ਸਵਾਗਤ ਹੈ। ਤੁਸੀਂ ਆਪਣੇ ਵਿਚਾਰ, ਰਾਵਾਂ, ਸੁਝਾਅ, ਸ਼ਿਕਾਇਤਾਂ ਅਤੇ ਖਬਰਾਂ ਸਾਨੂੰ ਸਾਡੇ ਬਿਜਲ-ਪਤੇ news@sikhsiyasat.net ਉੱਤੇ ਭੇਜ ਸਕਦੇ ਹੋ।

December 13, 2014

December 13, 2014

ਮਨੀਪੁਰ ਦੀ 42 ਸਾਲਾ ਆਰੋਮ ਸ਼ਰਮੀਲਾ ਨਵੰਬਰ 2000 ਤੋਂ ਕੁਝ ਵੀ ਖਾ-ਪੀ ਨਹੀਂ ਰਹੀ। ਮਨੀਪੁਰ ਦੀ ਜਾਂਬਾਜ਼ ਸ਼ਰਮੀਲਾ ਚਾਹੁੰਦੀ ਹੈ ਕਿ ਫੌਜ ਦੀਆਂ ਵਿਸ਼ੇਸ਼ ਤਾਕਤਾਂ ਵਾਪਸ ਲਈਆਂ ਜਾਣ ਤੇ ਜਦੋਂ ਤੱਕ ਇਹ ਵਾਪਸ ਨਹੀਂ ਲਈਆਂ ਜਾਂਦੀਆਂ ਉਹ ਭੁੱਖ ਹੜਤਾਲ ਜਾਰੀ ਰੱਖੇਗੀ। ਇਸ ਕਾਰਨ ਉਸ ਉਪਰ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਦਾ ਕੇਸ ਦਰਜ ਕੀਤਾ ਗਿਆ ਸੀ।
ਨਵੰਬਰ 1984 ਵਿੱਚ ਸਿੱਖ ਨਸਲਕੁਸ਼ੀ ਦੀ ਭੜਕੀ ਅੱਗ ਦੌਰਾਨ ਹਰਿਆਣਾ ਵਿੱਚ ਗੁੜਗਾਉਂ ਨੇੜਲੇ ਪਿੰਡ ਹੋਨਦ ਚਿੱਲੜ ਵਿੱਚ ਜਨੰਨੀ ਕਾਤਲ ਭੀੜ ਵੱਲੋਂ ਇਸ ਪਿੰਡ ਵਿੱਚ ਵੱਸਦੇ ਸਿੱਖਾਂ ਦੇ ਘਰਾਂ ‘ਤੇ ਹਮਲਾ ਕਰਕੇ 32 ਸਿੱਖਾਂ ਦਾ ਦਿਨ ਦਿਹਾੜੇ ਕਤਲ ਕਰ ਦਿੱਤਾ ਸੀ।ਪਿੱਛਲੇ ਸਾਲਾਂ ਦੌਰਾਨ ਜਦੋਂ ਇਸ ਕਤਲੇਆਮ ਨੇ ਵੱਡੇ ਪੱਧਰ ‘ਤੇ ਲੋਕਾਂ ਦਾ ਧਿਆਨ ਆਪਣੇ ਵੱਲ ਖਿੱਚਿਆ ਤਾਂ ਹਰਿਆਣਾ ਸਰਕਾਰ ਨੂੰ ਇਸ ਪੂਰੇ ਮਾਮਲੇ ਦੀ ਜਾਂਚ ਲਈ ਇੱਕ ਮੇਂਬਰੀ ਕਮਿਸ਼ਨ ਕਾਇਮ ਕਰਨਾ ਪਿਆ।
ਬਾਦਲ ਦਲ ਦਿੱਲ਼ੀ ਦੀ ਇਕਾਈ ਦੇ ਸਿਖਰਲੇ ਅਗੂਆਂ ਵੱਲੋਂ ਪਾਰਟੀ ਨੂੰ ੳਲਵਿਦਾ ਆਖਣ ਦਾ ਸਿਲਸਿਲਾ ਜਾਰੀ ਹੈ।ਪਾਰਟੀ ਦੀਆਂ ਕਾਰਵਾਈ ਤੋਂ ਨਾਰਾਜ਼ ਮੈਂਬਰ ਪਾਰਟੀ ਦੇ ਮੁੱਖ ਅਹੁਦੇ ਹੀ ਨਹੀਂ ਛੱਡ ਰਹੇ ਬਲਕਿ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਤੋਂ ਵੀ ਅਸਤੀਫੇ ਦੇ ਰਹੇ ਹਨ।
ਗੁਰਦੁਆਰਾ ਸਾਹਿਬਾਨ ਵਿੱਚ ਸ੍ਰੀ ਗੁਰੁ ਗ੍ਰੰਥ ਸਾਹਿਬ ਦੇ ਸਰੂਪ ਅਗਨ ਭੇਟ ਹੋਣੇ ਅਤਿ ਮੰਦਭਾਗੇ ਹਨ ਅਤੇ ਇਸਤੋਂ ਬਾਅਦ ਅਜਿਹੀ ਘਟਨਾਂ ਲਈ ਗੁਰੁ ਘਰ ਦੀ ਪ੍ਰਬੰਧਕ ਕਮੇਟੀ ਅਤੇ ਗ੍ਰੰਥੀ ਸਹਿਬਾਨ ਜਿਮੇਵਾਰ ਹੋਣਗੇ।
ਲੰਮੇ ਸਮੇਂ ਤੋਂ ਸਿੱਖ ਮੁੱਦਿਆਂ ਤੋਂ ਕਿਮਾਰਾ ਕਰਕੇ ਚੱਲ ਰਿਹਾ ਬਾਦਲ ਦਲ ਆਪਣੀ ਸਹਿਯੋਗੀ ਪਾਰਟੀ ਭਾਜਪਾ ਵੱਲੋਂ ਸਿਆਸੀ ਖੇਤਰ ਵਿੱਚ ਬਾਦਲ ਦਲ ਦੇ ਪੈਰਾਂ ਥੱਲਿਉ ਸਿੱਖ ਸਿਆਸਤ ਦੀ ਜ਼ਮੀਨ ਖਿੱਚਣ ਦੀਆਂ ਕੀਤੀਆਂ ਜਾ ਰਹੀਆਂ ਲਗਾਤਾਰ ਕੋਸ਼ਿਸ਼ਾਂ ਤੋਂ ਬਾਅਦ ਬਾਦਲ ਦਲ ਨੇ ਵੀ ਸਿਆਸੀ ਮਜਬੂਰੀ ਤਹਿਤ ਸਿੱਖ ਵੋਟ ਨੂੰ ਖੋਰਾ ਲੱਗਣ ਦੇ ਡਰੋਂ ਕੁਝ ਕੂ ਸਿੱਖ ਮੁੱਦਿਆਂ ‘ਤੇ ਚੂੰ-ਚਾ ਕਰਨੀ ਸ਼ੁਰੂ ਕਰ ਦਿੱਤੀ ਹੈ।
ਵਿਲਵੋਰਦੋ ਸ਼ਹਿਰ ਦੇ ਮੇਅਰ ਵੱਲੌਂ ਪਿੱਛਲੇ ਡੇਢ ਮਹੀਨੇ ਤੋਂ ਬੰਦ ਗੁਰਦੁਆਰਾ ਗੁਰੂ ਨਾਨਕ ਸਾਹਿਬ ਸਿੱਖਾਂ ਅਤੇ ਮੇਅਰ ਵਿਚਕਾਰ ਹੋਈ ਗੱਲਬਾਤ ਤੋਂ ਬਾਅਦ ਖੁੱਲ ਗਿਆ ਹੈ।
ਅੱਜ ਤੋਂ ਤੀਹ ਵਰੇ ਪਹਿਲਾਂ ਭਾਰਤ ਦੀ ਰਾਜਧਾਨੀ ਦਿੱਲ਼ੀ ਵਿੱਚ ਸਿੱਖਾਂ ਦੇ ਯੋਜਨਬੱਧ ਕਤਲੇਆਮ ਵਿੱਚ ਪੀੜਤਾਂ ਨੂੰ ਨਿਆਂ ਨਾਲ ਮਿਲਣ ਅਤੇ ਭਾਰਤੀ ਨਿਆਇਕ, ਰਾਜਸੀ ਅਤੇ ਪ੍ਰਸ਼ਾਸ਼ਨਿਕ ਢਾਂਚੇ ਵੱਲੋਂ ਸਿੱਖਾਂ ਖਿਲਾਫ ਕਤਿੇ ਜਾ ਰਹੇ ਪੱਖਪਾਤ ਨੂੰ ਸਿੱਖਾਂ ਨੇ ਹੁਣ ਕੌਮਾਂਤਰੀ ਪੱਧਰ ‘ਤੇ ਪ੍ਰਚਾਰਨਾ ਸ਼ੁਰੂ ਕਰ ਦਿੱਤਾ ਹੈ। ਇਸੇ ਸੰਦਰਭ ਵਿੱਚ ਅੱਜ ਸਿੱਖ ਫੈਡਰੇਸ਼ਨ ਯੂ. ਕੇ. ਵੱਲੋਂ ਅੱਜ ਇਥੇ ਯੂਰਪੀਅਨ ਸੰਸਦ ਬਰੱਸਲਜ਼ ਵਿਖੇ ਸਿੱਖ ਨਸਲਕੁਸ਼ੀ ਅਤੇ ਪਹਿਲੀ ਸੰਸਾਰ ਜੰਗ ਦੀ 100ਵੀ ਵਰ੍ਹੇਗੰਢ ਦੇ ਸਬੰਧ ਵਿਚ ਇਕ ਕਾਨਫ਼ਰੰਸ ਕੀਤੀ ਗਈ ਜਿਸ ਵਿਚ ਯੂਰਪ ਭਰ ਤੋਂ ਵੱਖ-ਵੱਖ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਅਤੇ ਸਿੱਖ ਜਥੇਬੰਦੀਆਂ ਨੇ ਭਾਗ ਲਿਆ।
ਅੱਜ ਚੰਡੀਗੜ੍ਹ ਵਿੱਚ ਇੱਕ ਬੇਰੁਜਗਾਰ ਲੜਕੀ ਨੇ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਇੱਥੇ ਸਥਿਤ ਰਿਹਾਇਸ਼ ਸਾਹਮਣੇ ਆਪਣੇ ਆਪ ਨੂੰ ਅੱਗ ਲਾਕੇ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ। ਗੁਰਦਾਸਪੁਰ ਦੀ ਇਸ ਗੁਰਸਿੱਖ ਲੜਕੀ ਗੁਰਪ੍ਰੀਤ ਕੌਰ (38) ਨੇ ਬੇਰੁਜ਼ਗਾਰੀ ਤੋਂ ਤੰਗ ਆ ਕੇ ਪੰਜਾਬ ਦੇ ਮੁੱਖ ਮੰਤਰੀ ਨੂੰ ਵਾਰਵਾਰ ਮਿਲਜ਼ ਦੀ ਕੋਸ਼ਿਸ਼ ਕੀਤੀ ਪਰ ਉਹ ਉਨ੍ਹਾਂ ਨੂੰ ਮਿਲਜ਼ ਵਿੱਚ ਕਾਮਣਾਬ ਨਾ ਹੋ ਸਕੀ ‘ਤੇ ਆਖਰ ਨਿਰਾਸ਼ਾ ਵਿੱਚ ਆਕੇ ਉਸਨੇ ਇਹ ਸਖਤ ਕਦਮ ਪੁੱਟ ਲਿਆ।
ਪੰਥਕ ਜੱਥੇਬੰਦੀਆਂ ਵੱਲੋਂ ਸਾਹਿਬ ਸੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਅਗਨ ਭੇਂਟ ਕਰਨ ਦੇ ਦੋਸ਼ੀ ਡੇਰੇ ਨੂੰ ਬੰਦ ਕਰਵਾਉਣ ਦੇ ਦਿੱਤੇ ਐਲਟੀਮੇਟਮ ‘ਤੇ ਅੱਜ ਪ੍ਰਸਾਸ਼ਨ ‘ਤੇ ਸਬਾਅਦ ਬਣਾਉਦਿਆਂ ਪਿੰਡ ਜੋਧਪੁਰ ਵਿੱਚ ਸਥਿਤ ਨੂਰਮਹਿਲੀਆਂ ਦਾ ਡੇਰਾ ਬੰਦ ਕਰਵਾ ਦਿੱਤਾ ਹੈ।

ਸਿੱਖ ਵਿਆਖਿਆ ਬਾਰੇ ਇਹ ਵਖਿਆਨ ਜਰੂਰ ਸੁਣੋ:

ਸਿੱਖ ਸਿਆਸਤ ਰਾਹੀਂ ਚੋਣਵੀਆਂ ਕਿਤਾਬਾਂ ਖਰੀਦੋ

ਤਾਜ਼ਾ ਖਬਰਾਂ:

ਖਾਸ ਖਬਰਾਂ

ਭਾਈ ਸੁਰਿੰਦਰਪਾਲ ਸਿੰਘ ਠਰੂਆ ਦੀ ਵਿਰਾਸਤ ਨੂੰ ਸ਼ਾਇਦ ਇੱਕ ਵਾਕ ਵਿੱਚ ਇੰਝ ਸਮਝਿਆ ਜਾ ਸਕਦਾ ਹੈ। ਉਹਨਾਂ ਨੇ ਸੰਘਰਸ਼ ਦੀ ਇੱਕ ਪੀੜ੍ਹੀ ਦੀ ਯਾਦ, ਸੋਚ ਅਤੇ ਸਵਾਲਾਂ ਨੂੰ ਅਗਲੀ ਪੀੜ੍ਹੀ ਤੱਕ ਪਹੁੰਚਾਉਣ ਵਿੱਚ ਆਪਣਾ ਵਡਮੁੱਲਾ ਹਿੱਸਾ ਪਾਇਆ।
ਭਾਈ ਹਰਦੀਪ ਸਿੰਘ ਨਿੱਝਰ ਦੇ ਕਤਲ ਮਾਮਲੇ ਦੀ ਫਾਈਵ ਆਈਜ਼ ਦੇਸ਼ਾਂ ਦੀ ਦੇਖ-ਰੇਖ ਹੇਠ ਅੰਤਰ-ਰਾਸ਼ਟਰੀ ਨਿਰਪੱਖ ਅਤੇ ਪਾਰਦਰਸ਼ੀ ਜਾਂਚ ਹੋਣੀ ਚਾਹੀਦੀ ਹੈ ਤੇ ਇਸ ਵਿੱਚ ਦੋਸ਼ੀ ਪਾਏ ਜਾਣ ਵਾਲੇ ਭਾਰਤ ਸਰਕਾਰ ਦੇ ਆਗੂਆਂ, ਰਾਅ ਮੁਖੀ ਅਤੇ ਹੋਰ ਦੋਸ਼ੀਆਂ ਉੱਤੇ ਮੁਕੱਦਮਾ ਚੱਲਣਾ ਚਾਹੀਦਾ ਹੈ।
ਅਕਾਲ ਤਖ਼ਤ ਅਕਾਲ ਪੁਰਖ ਦੀ ਸਰਵਉੱਚ ਪ੍ਰਭੂਸੱਤਾ ਦਾ ਪ੍ਰਤੀਕ ਹੈ। ਸਿੱਖਾਂ ਲਈ, ਪਰਮ ਵਫ਼ਾਦਾਰੀ ਦੁਨਿਆਵੀ ਸਰਕਾਰਾਂ ਪ੍ਰਤੀ ਨਹੀਂ, ਬਲਕਿ ਅਕਾਲ ਦੇ ਇਲਾਹੀ ਨਿਯਮਾਂ ਪ੍ਰਤੀ ਹੈ। ਕੋਈ ਵੀ ਸੰਸਾਰਕ ਤਾਕਤ ਸਿੱਖ ਧਰਮ, ਉਨ੍ਹਾਂ ਦੇ ਅਭਿਆਸ ਜਾਂ ਧਾਰਮਿਕ ਮਾਮਲਿਆਂ ਵਿੱਚ ਉਨ੍ਹਾਂ ਦੇ ਅਮਲ ਅਤੇ ਪ੍ਰਤੀਕਰਮ 'ਤੇ ਰਾਜ ਕਰਨ ਦਾ ਅਧਿਕਾਰ ਨਹੀਂ ਰੱਖਦੀ।