Follow Sikh Siyasat News at

Subscribe to our RSS feed
ਜੀ ਆਇਆਂ ਨੂੰ! ਸਿੱਖ ਸਿਆਸਤ ਦੇ ਪੰਜਾਬੀ ਖਬਰਾਂ ਦੀ ਬਿਜਾਲ-ਮੰਚ ਉੱਤੇ ਤੁਹਾਡਾ ਹਾਰਦਿਕ ਸਵਾਗਤ ਹੈ। ਤੁਸੀਂ ਆਪਣੇ ਵਿਚਾਰ, ਰਾਵਾਂ, ਸੁਝਾਅ, ਸ਼ਿਕਾਇਤਾਂ ਅਤੇ ਖਬਰਾਂ ਸਾਨੂੰ ਸਾਡੇ ਬਿਜਲ-ਪਤੇ news@sikhsiyasat.net ਉੱਤੇ ਭੇਜ ਸਕਦੇ ਹੋ।

ਸਿਆਸੀ ਮਜਬੂਰੀ ਤਹਿਤ ਬਾਦਲ ਦਲ ਨੇ ਸਿੱਖ ਮੁੱਦਿਆਂ ਵੱਲ ਵੇਖਣਾ ਕੀਤਾ ਸ਼ੁਰੂ, ਧਾਰਾ 25 ਨੂੰ ਰੱਦ ਕਰਵਾਉਣ ਲਈ ਯਤਨ ਕਰਾਂਗੇ : ਸੂਖਬੀਰ

ਸਿਆਸੀ ਮਜਬੂਰੀ ਤਹਿਤ ਬਾਦਲ ਦਲ ਨੇ ਸਿੱਖ ਮੁੱਦਿਆਂ ਵੱਲ ਵੇਖਣਾ ਕੀਤਾ ਸ਼ੁਰੂ, ਧਾਰਾ 25 ਨੂੰ ਰੱਦ ਕਰਵਾਉਣ ਲਈ ਯਤਨ ਕਰਾਂਗੇ : ਸੂਖਬੀਰ

Sukhbir badal
ਸੁਖਬੀਰ ਬਾਦਲ

ਅੰਮਿ੍ਤਸਰ (12 ਦਸੰਬਰ, 2014): ਲੰਮੇ ਸਮੇਂ ਤੋਂ ਸਿੱਖ ਮੁੱਦਿਆਂ ਤੋਂ ਕਿਨਾਰਾ ਕਰਕੇ ਚੱਲ ਰਿਹਾ ਬਾਦਲ ਦਲ ਆਪਣੀ ਸਹਿਯੋਗੀ ਪਾਰਟੀ ਭਾਜਪਾ ਵੱਲੋਂ ਸਿਆਸੀ ਖੇਤਰ ਵਿੱਚ ਬਾਦਲ ਦਲ ਦੇ ਪੈਰਾਂ ਥੱਲਿਉ ਸਿੱਖ ਸਿਆਸਤ ਦੀ ਜ਼ਮੀਨ ਖਿੱਚਣ ਦੀਆਂ ਕੀਤੀਆਂ ਜਾ ਰਹੀਆਂ ਲਗਾਤਾਰ ਕੋਸ਼ਿਸ਼ਾਂ ਤੋਂ ਬਾਅਦ ਬਾਦਲ ਦਲ ਨੇ ਵੀ ਸਿਆਸੀ ਮਜਬੂਰੀ ਤਹਿਤ ਸਿੱਖ ਵੋਟ ਨੂੰ ਖੋਰਾ ਲੱਗਣ ਦੇ ਡਰੋਂ ਕੁਝ ਕੂ ਸਿੱਖ ਮੁੱਦਿਆਂ ‘ਤੇ ਚੂੰ-ਚਾ ਕਰਨੀ ਸ਼ੁਰੂ ਕਰ ਦਿੱਤੀ ਹੈ।

ਪੰਥਕ ਮੁੱਦਿਆਂ ਦੀ ਰਾਜਨੀਤਿਕ ਸਫਾਂ ‘ਚ ਅਹਿਮੀਅਤ ਨੂੰ ਘੋਖਦਿਆਂ ਮੁੜ ਆਪਣੀ ਪੁਰਾਣੀ ਸਿਆਸੀ ਸ਼ੈਲੀ ਵੱਲ ਆਏ ਦਿਨ ਪਰਤ ਰਹੇ ਬਾਦਲ ਦਲ ਵੱਲੋਂ ‘ਸਿੱਖ ਵੱਖਰੀ ਕੌਮ’ ਮੁੱਦੇ ‘ਤੇ 1985 ‘ਚ ਭਾਰਤੀ ਸੰਸਦ ਮੂਹਰੇ ਸੰਵਿਧਾਨ ਦੀ ਮੱਦ 25ਬੀ ਦੀਆਂ ਕਾਪੀਆਂ ਸਾੜਨ ਨਾਲ ਸ਼ੁਰੂ ਕੀਤੇ ਵਿਰੋਧ ਨੂੰ ਮੁੜ ਛੇੜਣ ਦਾ ਮਨ ਬਣਾ ਲਿਆ ਹੈ।
ਉਪ ਮੁੱਖ ਮੰਤਰੀ ਸੁਖਬੀਰ ਬਾਦਲ ਨੇ ਅੱਜ ਇਥੇ ਕਿਹਾ ਕਿ ਸਿੱਖ ਕੌਮ ਗੁਰੂ ਸਾਹਿਬਾਨ ਵੱਲੋਂ ਸਾਜਿਆ ਗਿਆ ਨਿਆਰਾ ਧਰਮ ਹੈ ਅਤੇ ਇਸ ਦੀ ਪ੍ਰਭੂਸੱਤਾ ‘ਤੇ ਸਮੁੱਚਾ ਸਿੱਖ ਜਗਤ ਇਕਮੁੱਠ ਹੈ । ਧਾਰਾ 25 ਬੀ ਜਿਸ ‘ਚ ਸਿੱਖਾਂ ਨੂੰ ਕੇਸਾਧਾਰੀ ਹਿੰਦੂ ਵਜੋਂ ਦਰਸਾਇਆ ਗਿਆ ਹੈ, ‘ਚੋਂ ਉਕਤ ਮੱਦ ਰੱਦ ਕਰਵਾਉਣ ਲਈ ਕਾਨੂੰਨੀ ਰਾਏ ਲੈਂਦਿਆਂ ਯਤਨ ਆਰੰਭੇ ਜਾਣਗੇ।

ਦੇਸ਼ ਦੀਆਂ ਵੱਖ ਵੱਖ ਜੇਲ੍ਹਾਂ ‘ਚ ਬੰਦ ਸਿੱਖ ਨੌਜਵਾਨਾਂ ਦੀ ਰਿਹਾਈ ਲਈ ਕੀਤੇ ਜਾ ਰਹੇ ਯਤਨਾਂ ਬਾਰੇ ਉਪ ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਵੱਲੋਂ ਪਹਿਲਾਂ ਹੀ ਕੇਂਦਰੀ ਗ੍ਰਹਿ ਮੰਤਰੀ ਨੂੰ ਪੱਤਰ ਲਿਖ ਕੇ ਨੌਜਵਾਨਾਂ ਦੀ ਰਿਹਾਈ ਦਾ ਮਾਮਲਾ ਉਠਾਇਆ ਹੈ।

 ਭਾਵੇਂ ਉਮਰ ਕੈਦ ਦਾ ਅਰਥ 14 ਜਾਂ 18 ਸਾਲ ਨਹੀਂ ਹੈ ਪਰ ਸੂਬੇ ਦੇ ਰਾਜਪਾਲ ਕੋਲ ਇਸ ਨੂੰ ਘਟਾਉਣ ਦੀ ਸ਼ਕਤੀ ਸੰਵਿਧਾਨ ਵੱਲੋਂ ਦਿੱਤੀ ਹੈ ਤੇ ਇਸ ਮਾਮਲੇ ‘ਚ ਸੁਪਰੀਮ ਕੋਰਟ ਵੱਲੋਂ ਉਕਤ ਸ਼ਕਤੀਆਂ ‘ਤੇ ਰੋਕ ਲੱਗੀ ਹੋਣ ਕਾਰਨ ਰਿਹਾਈ ਲਟਕ ਰਹੀ ਹੈ।

 ਸੂਬਾ ਸਰਕਾਰ ਵੱਲੋਂ ਐਡਵੋਕੇਟ ਜਨਰਲ ਰਾਹੀਂ ਸੁਪਰੀਮ ਕੋਰਟ ‘ਚ ਮਾਮਲਾ ਚੁੱਕਣ ਦੀ ਤਿਆਰੀ ਕੀਤੀ ਜਾ ਰਹੀ ਹੈ ਤਾਂ ਜੋ ਜਲਦ ਰਿਹਾਈ ਸੰਭਵ ਹੋ ਸਕੇ।

ਅੱਜ ਇਥੇ ਕੇਂਦਰੀ ਡੱਬਾ ਬੰਦ ਖੁਰਾਕ ਮੰਤਰੀ ਬੀਬਾ ਹਰਸਿਮਰਤ ਕੌਰ ਬਾਦਲ ਨਾਲ ਸ੍ਰੀ ਹਰਿਮੰਦਰ ਸਾਹਿਬ ਮੱਥਾ ਟੇਕਣ ਉਪਰੰਤ ਉਪ ਮੁੱਖ ਮੰਤਰੀ ਨੇ ਪੱਤਰਕਾਰਾਂ ਵੱਲੋਂ ਆਗਰਾ ‘ਚ ਧਰਮ ਪਰਿਵਰਤਨ ਮਾਮਲੇ ਬਾਰੇ ਪੁੱਛਣ ‘ਤੇ ਟਿੱਪਣੀ ਕੀਤੀ ਕਿ ਇਸ ਗੰਭੀਰ ਮੁੱਦੇ ਦਾ ਅਰਥ ਦੂਸਰੇ ਧਰਮਾਂ ‘ਤੇ ਹਮਲੇ ਦੇ ਤੁੱਲ ਹੈ, ਜਿਸ ਸਬੰਧੀ ਕੇਂਦਰ ਨੂੰ ਨਿਰਪੱਖ ਫ਼ੈਸਲਾ ਲੈਣਾ ਚਾਹੀਦਾ ਹੈ ।

Comments

comments

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:

(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related

ਸੁਖਬੀਰ ਬਾਦਲ ਹਮਲਾ ਕੇਸ ਵਿੱਚ ਭਾਈ ਨਰਾਇਣ ਸਿੰਘ ਚੌੜਾ ਅੰਮ੍ਰਿਤਸਰ ਅਦਾਲਤ ਵਿੱਚ ਪੇਸ਼ ਹੋਏ। ਐਡਵੋਕੇਟ ਜਸਪਾਲ ਸਿੰਘ ਮੰਝਪੁਰ ਨੇ ਦੱਸਿਆ ਕਿ ਮਾਮਲਾ ਗਵਾਹੀਆਂ ਦੇ ਪੜਾਅ ’ਤੇ ਹੈ ਅਤੇ ਅਗਲੀ ਤਰੀਕ
ਸਿੱਖਾਂ ਦੇ ਬਹੁਤਾਤ ਹਿੱਸਿਆਂ ਵਿਚ ਚਰਚਾ ਕਿਹਨਾ ਗੱਲਾਂ ਉੱਤੇ ਹੋ ਰਹੀ ਹੈ ਤੇ ਕਿਹੜੇ ਪੱਖ ਚਰਚਾ ਵਿਚੋਂ ਬਾਹਰ ਹਨ ਅਤੇ ਇਸ ਸਮੁੱਚੀ ਕਾਰਵਾਈ ਦਾ ਹਾਸਲ ਕੀ ਹੈ?
ਬਾਦਲ ਦਲ ਤੋਂ ਵੱਖ ਹੋਏ ਆਗੂਆਂ ਵੱਲੋਂ ਬਣਾਈ ਗਈ ਨਵੀਂ ਸਿਆਸੀ ਪਾਰਟੀ ਸ਼੍ਰੋਮਣੀ ਅਕਾਲੀ ਦਲ (ਪੁਨਰ-ਸੁਰਜੀਤ) ਦੀ ਪੰਜ ਮੈਂਬਰੀ “ਪੰਥਕ ਕੌਂਸਲ” ਦੇ ਸੇਵਾਦਾਰ ਬੀਬੀ ਸਤਵੰਤ ਕੌਰ ਦੀ ਅਗਵਾਈ ਹੇਠ ਲੰਘੇ
ਹਾਲ ਵਿਚ ਹੀ ਦਿੱਲੀ ਹਾਈ ਕੋਰਟ ਨੇ ਭਾਜਪਾ ਦੀ ਅਗਵਾਈ ਵਾਲੀ ਦਿੱਲੀ ਦੀ ਸੂਬਾ ਸਰਕਾਰ ਦੇ "ਸੰਟੈਂਸ ਰਿਵਿਊ ਬੋਰਡ" ਨੂੰ ਬੰਦੀ ਸਿੰਘ ਪ੍ਰੋ. ਦਵਿੰਦਰਪਾਲ ਸਿੰਘ ਭੁੱਲਰ ਦੀ ਰਿਹਾਈ ਦਾ ਮਸਲਾ

ਸਿੱਖ ਸਿਆਸਤ ਰਾਹੀਂ ਚੋਣਵੀਆਂ ਕਿਤਾਬਾਂ ਖਰੀਦੋ

ਤਾਜ਼ਾ ਖਬਰਾਂ:

ਲੇਖ/ਵਿਚਾਰ: