
ਚੰਡੀਗੜ੍ਹ (22 ਅਪ੍ਰੈਲ, 2015): ਪੰਜਾਬ ਅਤੇ ਹਰਿਆਣਾ ਹਾਈਕੋਰਟ ਵੱਲੋਂ ਸਰਸਾ ਦੇ ਸੌਦਾ ਸਾਧ ਤੇ ਆਪਣੇ ਸੈਂਕੜੇ ਮਰਦ ਪੈਰੋਕਾਰਾਂ ਨੂੰ ਨਿਪੁੰਸਕ ਬਣਾਏ ਜਾਣ ਦੇ ਦੋਸ਼ਾਂ ਦੀ ਸੀ.ਬੀ.ਆਈ. ਜਾਂਚ ਦੇ ਹੁਕਮਾਂ ‘ਤੇ ਰੋਕ ਲਾਉਣ ਬਾਰੇ ਨਾਂਹ ਕਰਦਿਆਂ ਜਸਟਿਸ ਸੂਰਿਆ ਕਾਂਤ ਅਤੇ ਜਸਟਿਸ ਪੀ. ਬੀ. ਬਜੰਥਰੀ ਵਾਲੇ ਡਿਵੀਜ਼ਨ ਬੈਂਚ ਵੱਲੋਂ ਅੱਜ ਸੌਦਾ ਸਾਧ, ਨਿਪੁੰਸਕਤਾ ਅਪਰੇਸ਼ਨ ਕਰਨ ਦੇ ਦੋਸ਼ਾਂ ਦਾ ਸਾਹਮਣਾ ਕਰ ਰਹੇ ਡਾਕਟਰਾਾਂ ਸਣੇ ਸੀ.ਬੀ.ਆਈ. ਜਾਂਚ ਦੇ ਫੈਸਲੇ ਵਿਰੁੱਧ ਇੱਕ ਦਰਜਨ ਦੇ ਕਰੀਬ ਆਈਆਾ ਅਰਜ਼ੀਆਾ ਉੱਤੇ ਇੱਕਠਿਆਾ ਸੁਣਵਾਈ ਕਰਦਿਆਾ ਜਾਂਚ ਏਜੰਸੀ ਕੋਲੋਂ 6 ਮਹੀਨਿਆਾ ਦੀ ਜਾਂਚ ਬਾਰੇ ਮੁਕੰਮਲ ਸਟੇਟਸ ਰਿਪੋਰਟ ਤਲਬ ਕਰ ਲਈ ਗਈ ਹੈ ।
ਸੌਦਾ ਸਾਧ ਵੈਸੇ ਇਸ ਸਾਲ ਜਨਵਰੀ ਮਹੀਨੇ ਤੋਂ ਹੀ ਹਾਈਕੋਰਟ ‘ਚ ਅਰਜ਼ੀ ਦਾਇਰ ਕਰ ਉਸ ਖਿਲਾਫ਼ ਸ਼ੁਰੂ ਕੀਤੀ ਗਈ ਸੀ.ਬੀ.ਆਈ. ਜਾਂਚ ਦਾ ਵਿਰੋਧ ਕਰਦਾ ਆ ਰਿਹਾ ਹੈ, ਪਰ ਉਸ ਦੀ ਅਤੇ ਹੋਰਨਾਕਥਿਤ ਦੋਸ਼ੀਆਾ/ਪੀੜਤਾਂ ਦੀਆਂ ਅਪੀਲਾਂ ਉੱਤੇ ਹੁਣ ਤੱਕ ਹੋਈਆਾ ਕਰੀਬ ਤਿੰਨ ਸੁਣਵਾਈਆਾ ਦੌਰਾਨ ਅਦਾਲਤ ਦਾ ਰੁਖ ਸੀ.ਬੀ.ਆਈ. ਜਾਂਚ ਮੁਕੰਮਲ ਹੋਣ ਦੇਣ ਦਾ ਹੀ ਰਿਹਾ ਹੈ ।
ਦੋਹਰੇ ਬੈਂਚ ਵੱਲੋਂ ਸੀ. ਬੀ. ਆਈ. ਜਾਂਚ ਉੱਤੇ ਅੰਤਰਿਮ ਰੋਕ ਲਾਉਣ ਤੋਂ ਤਾਂ ਕੋਰੀ ਨਾਂਹ ਕਰ ਕੀਤੀ ਗਈ ਹੈ ਪਰ ਨਾਲ ਹੀ ਸੀ.ਬੀ.ਆਈ. ਦੀ ਜਾਂਚ ਨੂੰ ਡੇਰਾ ਮੁਖੀ ਦੀ ਇਸ ਅਪੀਲ ਦੇ ਸੰਭਾਵੀ ਫ਼ੈਸਲੇ ਉੱਤੇ ਨਿਰਭਰ ਕਰ ਦਿੱਤਾ ਗਿਆ । ਇਸ ਮਾਮਲੇ ਉੱਤੇ ਅਗਲੀ ਸੁਣਵਾਈ ਹੁਣ ਆਉਂਦੀ 8 ਜੁਲਾਈ ਨੂੰ ਹੋਵੇਗੀ।