ਲੰਡਨ ( 23 ਅਪ੍ਰੈਲ, 2015): ਵਿਵਾਦਤ ਫਿਲਮ ਨਾਨਕ ਸ਼ਾਹ ਫਕੀਰ ਨੂੰ ਇਸ ਦੇ ਨਿਰਮਾਤਾ ਹਰਿੰਦਰ ਸਿੱਅਤੇ ਕਾ ਨੇ ਕਿਸੇ ਕੌਮੀ ਪਿਆਰ ਨਾਲ ਜਾਂ ਸਿੱਖ ਗੁਰੂ ਸਹਿਬਾਨ ਪ੍ਰਤੀ ਸਤਿਕਾਰ ਦੀ ਭਾਵਨਾ ਤਹਿਤ ਵਾਪਸ ਨਹੀਂ ਲਿਆ ਬਲਕਿ ਮਜਬੂਰੀ ਵੱਸ ਵਾਪਸ ਲਿਆ ਗਿਆ ਹੈ ।
ਸਿੱਖ ਸੰਗਤਾਂ ਦੇ ਭਾਰੀ ਵਿਰੋਧ ਕਾਰਨ ਜਿਸ ਕਦਰ ਇਹ ਫਿਲਮ ਵਿਦੇਸ਼ਾਂ ਵਿੱਚ ਖਾਸ ਕਰਕੇ ਇੰਗਲੈਂਡ ਵਿੱਚ ਬੁਰੀ ਤਰਾਂ ਠੁੱਸ ਹੋਈ ਹੈ ਉਹ ਇੱਕ ਮਿਸਾਲ ਹੈ। ਕੋਈ ਵੀ ਸਿੱਖ ਗੁਰੂ ਸਹਿਬਾਨ ਦਾ ਅਪਮਾਨ ਕਦੀ ਵੀ ਬਰਦਾਸ਼ਤ ਨਹੀਂ ਕਰ ਸਕਦਾ ।

ਅਸਲੀਅਤ ਤੋਂ ਅਣਜਾਣ ਼ਿਫਲਮ ਦੇਖਣ ਆਏ ਸੈਂਕੜੇ ਲੋਕ ਪ੍ਰੋਟੈਸਟ ਕਰ ਰਹੇ ਸਿੰਘਾਂ ਦੇ ਸਮਝਾਉਣ ਤੇ ਬੇਰੰਗ ਵਾਪਸ ਘਰਾਂ ਨੂੰ ਪਰਤਦੇ ਰਹੇ । ਜਿਸ ਨੇ ਹਰਿੰਦਰ ਸਿੱਕਾ ਦੀ ਨੀਂਦ ਉਡਾ ਦਿੱਤੀ ਅਤੇ ਉਸ ਨੁੰ ਮਾਲੀ ਨੁਕਸਾਨ ਦੇ ਨਾਲ ਨਾਲ ਆਪਣੀ ਖੱਲ ਵੀ ਨਾਸ ਹੁੰਦੀ ਪ੍ਰਤੀਤ ਹੋਈ ।
ਇਸ ਕਰਕੇ ਹੀ ਉਸ ਨੇ ਸਿੱਖਾਂ ਨੂੰ ੳੇੁਲਝਾਉਣ ਅਤੇ ਭਰਮਾਉਣ ਲਈ ਰਚੇ ਜਾ ਰਹੇ ਡਰਾਮੇ ਦਾ ਅੰਤ ਕਰਦਿਆਂ ਇਹ ਫਿਲਮ ਵਾਪਸ ਲਈ ,ਜੋ ਕਿ ਸਿੱਖ ਸੰਗਤਾਂ ਦੇ ਏਕੇ ਦੀ ਵੱਡੀ ਜਿੱਤ ਹੈ ।
ਯੂਨਾਈਟਿਡ ਖਾਲਸਾ ਦਲ ਯੂ,ਕੇ ਦੇ ਜਨਰਲ ਸਕੱਤਰ ਸ੍ਰ, ਲਵਸਿ਼ੰਦਰ ਸਿੰਘ ਡੱਲੇਵਾਲ ,ਸਿੱਖ ਫੈਡਰੇਸ਼ਨ ਯੂ,ਕੇ ਦੇ ਚੇਅਰਮੈਨ ਸ੍ਰ, ਅਮਰੀਕ ਸਿੰਘ ਗਿੱਲ ਅਤੇ ਧਰਮ ਯੁੱਧ ਜਥਾ ਦਮਦਮੀ ਟਕਸਾਲ ਦੇ ਆਗੂ ਸ੍ਰ, ਬਲਵਿੰਦਰ ਸਿੰਘ ਚਹੇੜੂ ਵਲੋਂ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੂੰ ਅਪੀਲ ਕੀਤੀ ਹੈ ਕਿ ਸਿੱੰਘ ਸਹਿਬਾਨ ਦੀ ਅਗਲੇਰੀ ਮੀਟਿੰਗ ਵਿੱਚ ਇਸ ਗੱਲ ਤੇ ਠੋਸ ਫੈਂਸਲਾ ਲਿਆ ਜਾਵੇਕਿ ਭਵਿੱਖ ਵਿੱਚ ਕੋਈ ਵੀ ਵਿਅਕਤੀ ਗੁਰੂ ਸਾਹਿਬ ਅਤੇ ਗੁਰੂ ਪਰਿਵਾਰ ਦੇ ਮੈਂਬਰ ਦਾ ਰੋਲ ਨਾ ਕਰ ਸਕੇ ।ਇਸ ਤੇ ਮੁਕੰਮਲ ਪਬੰਦੀ ਲੱਗਣੀ ਚਾਹੀਦੀ ਹੈ ।
ਜਿ਼ਕਰਯੋਗ ਹੇ ਐਮੀਨੇਸ਼ਨ ਫਿਲਮ ਚਾਰ ਸਾਹਿਬਜਾਦਿਆਂ ਤੋਂ ਅਣਕਿਆਸੀ ਕਮਾਈ ਹੋਣ ਤੋਂ ਬਾਅਦ ਸਿੱਖ ਗੁਰੂ ਸਾਹਿਬਾਨ ,ਗੁਰੂ ਪਰਿਵਾਰ ਅਤੇ ਸਿੱਖ ਸ਼ਹੀਦਾਂ ਬਾਰੇ ਫਿਲਮਾਂ ਬਣਾਉਣ ਦਾ ਰੁਝਾਨ ਇੱਕ ਦਮ ਵਧ ਗਆ ਹੈ। ਫਿਲਮ ਇੰਡਸਰਟੀ ਨਾਲ ਜੁੜੇ ਵਪਾਰੀ ਲੋਕਾਂ ਵਿੱਚ ਸਿੱਖ ਧਰਮ ਬਾਰੇ ਫਿਲਮਾਂ ਬਣਾਉਣ ਦੀ ਹੋੜ ਲੱਗ ਗਈ ਹੈ ।
ਸਿੱਕੇ ਦੀ ਇਸ ਫਿਲਮ “ਨਾਨਕ ਸ਼ਾਹ ਫਕੀਰ” ਵਿੱਚ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੂੰ ਸ਼ਾਹ ਫਕੀਰ ਆਖਣਾ ਹੀ ਵੱਡਾ ਜੁਰਮ ਹੈ । ਅਗਰ ਹੁਣ ਸਿੱਖ ਕੌਮ ਨੇ ਕੋਈ ਠੋਸ ਫੈਂਸਲਾ ਨਾ ਲਿਆ ਤਾਂ ਭਵਿੱਖ ਵਿੱਚ ਗੁਰੂ ਸਾਹਿਬ ਦੀ ਸ਼ਰੇਆਮ ਐਕਟਿੰਗ ਅਰੰਭ ਹੋ ਸਕਦੀ ਹੈ ਜਿਸ ਨੂੰ ਸਿੱਖ ਕੌਮ ਬਰਦਾਸ਼ਤ ਨਹੀਂ ਕਰੇਗੀ ।
ਸ੍ਰੀ ਅਕਾਲ ਤਖਤ ਸਾਹਿਬ ਤੋਂ ਸਿੱਖ ਧਰਮ ਨਾਲ ਸਬੰਿਧਤ ਫਿਲਮਾਂ ਬਾਰੇ ਕੋਡ ਆਫ ਕੰਡਕਟ ਜਾਰੀ ਹੋਵੇ ਤਾਂ ਕਿ ਗੁਰੂ ਸਹਿਬਾਨ ਦੇ ਸਤਿਕਾਰ ਨੂੰ ਕਿਸੇ ਤਰੀਕੇ ਕੋਈ ਸੱਟ ਨਾ ਵੱਜੇ । ਸ਼ਹੀਦਾਂ ਪ੍ਰਤੀ ਫਿਲਮਾਂ ਤਾਂ ਹੀ ਸਿੱਖ ਕੌਮ ਦੇ ਜਜਬਾਤਾਂ ਦੀ ਤਰਜਮਾਨੀ ਕਰਨ ਦੇ ਯੋਗ ਅਖਵਾ ਸਕਦੀਆਂ ਅਗਰ ਉਹਨਾਂ ਵਿੱਚ ਸਿੱਖ ਸੰਘਰਸ਼ ਦਾ ਅਕਸ ਅਤੇ ਨਿਸ਼ਾਨੇ ਪ੍ਰਤੀ ਪਾਰਦਸ਼ਦਤਾ ਦਿਖਾਈ ਜਾਵੇ ਅਤੇ ਸ਼ਹੀਦਾਂ ਦੇ ਕਾਰਜ ਦੀ ਅਸਲ ਤਸਵੀਰ ਪੇਸ਼ ਕੀਤੀ ਜਾਵੇ । ਪਰ ਸ਼ਹੀਦਾਂ ਦਾ ਨਾਮ ਵਰਤ ਕੇ ਸਰਕਾਰ ਦਾ ਪੱਖ ਪੂਰਨ ਦਾ ਸੁਨੇਹਾ ਦੇਣ ਵਾਲੀਆਂ ਫਿਲਮਾਂ ਬਣਾਉਣ ਵਾਲੇ ਲੋਕ ਸਿੱਖ ਦੁਸ਼ਮਣਾਂ ਦੀ ਕਤਾਰ ਵਿੱਚ ਸ਼ਾਮਲ ਸਮਝੇ ਜਾਣਗੇ ।
ਸਿੱਖ ਜਥੇਬੰਦੀਆਂ ਵਲੋਂ ਅਜਿਹੇ ਲੋਕਾਂ ਨੂੰ ਸਿੱਖ ਜ਼ਜ਼ਬਾਤਾਂ ਨਾਲ ਖੇਡਣ ਤੋਂ ਬਾਜ਼ ਆਉਣ ਲਈ ਆਖਿਆ ਗਿਆ ਹੈ । ਅਗਰ ਇਹ ਆਪਣੀਆਂ ਹਰਕਤਾਂ ਤੋਂ ਬਾਜ਼ ਨਹੀਂ ਆਉਂਦੇ ਤਾਂ ਇਹਨਾਂ ਨੂੰ ਸਿੱਖ ਰਵਾਇਤਾਂ ,ਸਿੱਖ ਪ੍ਰੰਪਰਾਵਾਂ ਨੂੰ ਸਮਝਦਿਆਂ ਸਿੱਖ ਕੌਮ ਦੇ ਜਬਰਦਸਤ ਵਿਰੋਧ ਦਾ ਸਾਹਮਣਾ ਕਰਨ ਲਈ ਤਿਆਰ ਰਹਿਣਾ ਚਾਹੀਦਾ ਹੈ ।