Follow Sikh Siyasat News at

Subscribe to our RSS feed
ਜੀ ਆਇਆਂ ਨੂੰ! ਸਿੱਖ ਸਿਆਸਤ ਦੇ ਪੰਜਾਬੀ ਖਬਰਾਂ ਦੀ ਬਿਜਾਲ-ਮੰਚ ਉੱਤੇ ਤੁਹਾਡਾ ਹਾਰਦਿਕ ਸਵਾਗਤ ਹੈ। ਤੁਸੀਂ ਆਪਣੇ ਵਿਚਾਰ, ਰਾਵਾਂ, ਸੁਝਾਅ, ਸ਼ਿਕਾਇਤਾਂ ਅਤੇ ਖਬਰਾਂ ਸਾਨੂੰ ਸਾਡੇ ਬਿਜਲ-ਪਤੇ news@sikhsiyasat.net ਉੱਤੇ ਭੇਜ ਸਕਦੇ ਹੋ।

ਸੈਲਾਨੀਆਂ ਨੂੰ ਇਕ ਮਹੀਨਾ ਮੁਫਤ ਝੂਟਿਆਂ ਦਾ ਲਾਰਾ ਲਾ ਕੇ ਪਾਣੀ ‘ਚ ਚੱਲਣ ਵਾਲੀ ਬੱਸ ਹੋਈ ਬੰਦ

ਸੈਲਾਨੀਆਂ ਨੂੰ ਇਕ ਮਹੀਨਾ ਮੁਫਤ ਝੂਟਿਆਂ ਦਾ ਲਾਰਾ ਲਾ ਕੇ ਪਾਣੀ ‘ਚ ਚੱਲਣ ਵਾਲੀ ਬੱਸ ਹੋਈ ਬੰਦ

ਚੰਡੀਗੜ੍ਹ: ਪੰਜਾਬ ਦੇ ਉਪ ਮੰਤਰੀ ਸੁਖਬੀਰ ਬਾਦਲ ਦੇ ਸੁਪਨਮਈ ਪ੍ਰਾਜੈਕਟ ‘ਜਲ ਬੱਸ’ ਨੂੰ ਸ਼ੁਰੂ ਹੋਣ ਤੋਂ ਪਹਿਲਾਂ ਦੀ ਬ੍ਰੇਕ ਲੱਗ ਗਈ ਹੈ। ਬੀਤੀ 12 ਦਸਬੰਰ ਨੂੰ ਚੋਣ ਜ਼ਾਬਤੇ ਦੇ ਡਰੋਂ ਜਲਦਬਾਜ਼ੀ ਵਿੱਚ ਹਰੀਕੇ ਪੱਤਣ ਝੀਲ ਵਿੱਚ ਰਸਮੀ ਤੌਰ ’ਤੇ ਜਲ ਬੱਸ ਚਾਲੂ ਕੀਤੀ ਗਈ ਸੀ ਪਰ ਇਹ ਬੱਸ ਸੁਖਬੀਰ ਬਾਦਲ ਨੂੰ ਹਰੀਕੇ ਝੀਲ ਵਿੱਚ ਦੋ ਚੱਕਰ ਲਵਾਉਣ ਤੋਂ ਬਾਅਦ ਹੁਣ ਗੈਰਾਜ ਵਿੱਚ ਖੜ੍ਹੀ ਹੈ।

ਬੰਦ ਪਿਆ ਜਲ ਬੱਸ ਦਾ ਗੈਰਾਜ
ਬੰਦ ਪਿਆ ਜਲ ਬੱਸ ਦਾ ਗੈਰਾਜ

ਪਾਣੀ ਵਿੱਚ ਬੱਸ ਚਲਾਉਣ ਤੋਂ ਬਾਅਦ ਸੈਰ ਸਪਾਟਾ ਵਿਭਾਗ ਨੇ ਐਲਾਨ ਕੀਤਾ ਸੀ ਕਿ ਇਸ ਬੱਸ ਰਾਹੀਂ ਸੈਲਾਨੀਆਂ ਨੂੰ ਇੱਕ ਮਹੀਨਾ ਮੁਫ਼ਤ ਸਫਰ ਦੀ ਸਹੂਲਤ ਦਿੱਤੀ ਜਾਵੇਗੀ। ਇਸ ਕਰਕੇ ਕਈ ਸੈਲਾਨੀ ਹਰ ਰੋਜ਼ ਹਰੀਕੇ ਹੈੱਡ ਉਪਰ ਜਲ ਬੱਸ ਦਾ ਝੂਟਾ ਲੈਣ ਲਈ ਪੁੱਜ ਰਹੇ ਹਨ ਪ੍ਰੰਤੂ ਉਹ ਨਿਰਾਸ਼ ਪਰਤਦੇ ਹਨ। ਨਹਿਰੀ ਵਿਭਾਗ ਨੇ ਵੀ ਸੈਰ ਸਪਾਟਾ ਵਿਭਾਗ ’ਤੇ ਇਤਰਾਜ਼ ਕਰਦਿਆਂ ਕਿਹਾ ਹੈ ਕਿ ਬੱਸ ਦੇ ਬੰਦ ਹੋਣ ਦਾ ਪਾਣੀ ਦੇ ਪੱਧਰ ਨਾਲ ਕੋਈ ਸਬੰਧ ਨਹੀਂ ਹੈ। ਨਹਿਰੀ ਵਿਭਾਗ ਦੇ ਐਕਸੀਅਨ ਵਿਜੈਪਾਲ ਸਿੰਘ ਮਾਨ ਨੇ ਦੱਸਿਆ ਕਿ ਸੈਰ ਸਪਾਟਾ ਵਿਭਾਗ ਆਪਣੀ ਨਲਾਇਕੀ ਛਪਾਉਣ ਲਈ ਹਰੀਕੇ ਝੀਲ ਦੇ ਪਾਣੀ ਦੇ ਪੱਧਰ ਨੂੰ ਨਿਸ਼ਾਨਾ ਬਣਾ ਕੇ ਬੱਸ ਬੰਦ ਹੋਣ ਦਾ ਬਹਾਨਾ ਬਣਾ ਰਿਹਾ ਹੈ ਜਦਕਿ ਪਾਣੀ ਦੇ ਪੱਧਰ ਦਾ ਜਲ ਬੱਸ ਨਾਲ ਕੋਈ ਸਬੰਧ ਨਹੀਂ ਹੈ। ਉਨ੍ਹਾਂ ਦੱਸਿਆ ਕਿ ਬੱਸ ਚਲਾਉਣ ਵਾਲੇ ਰੂਟ ਉਪਰ ਅੱਜ ਵੀ ਪਾਣੀ ਦਾ ਪੱਧਰ 8 ਤੋਂ 10 ਫੁੱਟ ਹੈ ਜਦਕਿ ਜਲ ਬੱਸ ਲਈ ਸਿਰਫ 4.50 ਫੁੱਟ ਪਾਣੀ ਦੇ ਪੱਧਰ ਦੀ ਜ਼ਰੂਰਤ ਹੈ। ਉਨ੍ਹਾਂ ਕਿਹਾ ਕਿ ਜਲ ਬੱਸ ਚਲਾਉਣ ਵਾਲੀ ਟੀਮ ਕੋਲ ਲਾਇਸੈਂਸ ਨਹੀਂ ਹੈ ਅਤੇ ਹੁਣ ਟੀਮ ਟਰੇਨਿੰਗ ਪ੍ਰਾਪਤ ਕਰਕੇ ਤੇ ਲਾਇਸੈਂਸ ਲੈ ਕੇ ਹੀ ਬੱਸ ਨੂੰ ਝੀਲ ਵਿੱਚ ਉਤਾਰਿਆ ਜਾਵੇਗਾ। ਐਕਸੀਅਨ ਵਿਜੈਪਾਲ ਸਿੰਘ ਨੇ ਦੱਸਿਆ ਕਿ ਉਪ ਮੁੱਖ ਮੰਤਰੀ ਸੁਖਬੀਰ ਬਾਦਲ ਵੱਲੋਂ 12 ਦਸਬੰਰ ਨੂੰ ਜਲ ਬੱਸ ਦਾ ਹਰੀਕੇ ਹੈੱਡ ਵਿਖੇ ਉਦਘਾਟਨ ਕੀਤਾ ਗਿਆ ਸੀ ਅਤੇ ਫ਼ਿਰੋਜ਼ਪੁਰ ਦੇ ਦਰਿਆ ਏਰੀਆ ’ਚੋਂ ਵਾਧੂ ਪਾਣੀ ਛੱਡਣ ਕਾਰਨ ਕਿਸਾਨਾਂ ਨੇ ਫਸਲਾਂ ਖਰਾਬ ਹੋਣ ਬਾਰੇ ਕਿਹਾ ਹੈ ਜਦਕਿ ਫਸਲਾਂ ਬਿਲਕੁਲ ਸਹੀ ਹਨ ਕਿਉਂਕਿ ਅੱਜ ਵੀ ਹਰੀਕੇ ਹੈੱਡ ਤੋਂ 500 ਕਿਊਜ਼ਿਕ ਪਾਣੀ ਹੁਸੈਨੀਵਾਲਾ ਨੂੰ ਛੱਡਿਆ ਜਾਂਦਾ ਹੈ।

ਜਲ ਬੱਸ ਚਲਾਉਣ ਵਾਲੀ ਕ੍ਰਿਸ਼ਨਾ ਐਮ.ਫੀ.ਬੀ. ਐਸ ਟੂਰਜ਼ ਕੰਪਨੀ ਦੇ ਐਮ.ਡੀ. ਸੰਜੀਵ ਅਗਰਵਾਲ ਨਾਲ ਮੀਡੀਆ ਵਲੋਂ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਕਿਹਾ ਕਿ ਜਲ ਬੱਸ ਚਲਾਉਣ ਸਬੰਧੀ ਪੇਸ਼ ਆ ਰਹੀਆ ਮੁਸ਼ਕਲਾਂ ਬਾਰੇ ਸਬੰਧਤ ਵਿਭਾਗ ਨੂੰ ਲਿਖ ਕੇ ਭੇਜਿਆ ਗਿਆ ਹੈ ਅਤੇ ਬੱਸ ਨੂੰ ਜਲਦੀ ਹੀ ਸੈਲਾਨੀਆਂ ਵਾਸਤੇ ਚਾਲੂ ਕਰ ਦਿੱਤਾ ਜਾਵੇਗਾ।

Comments

comments

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:

(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related

ਪੰਜਾਬ ਸਰਕਾਰ ਵੱਲੋਂ ਲੰਘੇ ਕੱਲ 1 ਪੀ.ਸੀ.ਐਸ. ਅਤੇ 13 ਆਈ. ਏ. ਐਸ. ਅਫਸਰਾਂ ਦੇ ਤਬਾਦਲੇ ਤੇ ਤੈਨਾਤੀਆਂ ਦੇ ਹੁਕਮ ਜਾਰੀ ਕੀਤੇ ਗਏ। ਸਰਕਾਰੀ ਨੁਮਾਇੰਦੇ ਨੇ ਕਿਹਾ ਕਿ ਇਹ ਹੁਕਮ ਤੁਰੰਤ
ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਗੱਡੀ ਨੂੰ ਘੇਰਨ ਦੇ ਦੋਸ਼ਾਂ ਵਿਚ ਗਿ੍ਫ਼ਤਾਰ ਕੀਤ ਗਏੇ ਛੇ ਸਿੱਖ ਕਾਰਕੁੰਨ, ਜੋ ਕਿ ਜ਼ਿਲ੍ਹਾ ਜੇਲ੍ਹ ਸੰਗਰੂਰ ਵਿਚ ਬੰਦ ਹਨ,
ਅੱਜ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਹੋਏ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਇਜਲਾਸ ਵਿੱਚ ਰਸਮੀ ਤੌਰ ਉੱਤੇ ਸ਼੍ਰੋਮਣੀ ਕਮੇਟੀ ਦੇ ਨਵੇਂ ਪ੍ਰਧਾਨ ਲਈ ਚੋਣ ਹੋਈ। ਜਿਸ ਵਿੱਚ ਇਹ ਐਲਾਨ ਹੋਇਆ
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪ੍ਰਬੰਧ ਹੇਠਲੇ ਗੁਰਦੁਆਰਾ ਸਾਹਿਬਾਨ ਅਤੇ ਹੋਰ ਸੰਸਥਾਵਾਂ ਦਾ ਪ੍ਰਬੰਧ ਸੁਚਾਰੂ ਤਰੀਕੇ ਅਤੇ ਬਿਨਾ ਕਿਸੇ ਸਿਆਸੀ ਪ੍ਰਭਾਵ ਅਧੀਨ ਚਲਾਉਣ ਲਈ ਚੁਣੇ ਗਏ 130 ਕਮੇਟੀ ਮੈਂਬਰਾਂ ਨੇ ਬਿਨ੍ਹਾ

ਸਿੱਖ ਸਿਆਸਤ ਰਾਹੀਂ ਚੋਣਵੀਆਂ ਕਿਤਾਬਾਂ ਖਰੀਦੋ

ਤਾਜ਼ਾ ਖਬਰਾਂ:

ਲੇਖ/ਵਿਚਾਰ: