ਲੰਡਨ (22 ਮਾਰਚ, 2016): ਸਿੱਖ ਰਾਜ ਨਾਲ ਅਤੇ ਭਾਰਤ ਨਾਲ ਸਬੰਧਤ ਬਹੁਤ ਸਾਰੇ ਕੀਮਤੀ ਚਿੱਤਰ, ਗਹਿਣੇ ਅਤੇ ਹੋਰ ਅਹਿਮ ਨਿਸ਼ਾਨੀਆਂ ਦੀ ਲੰਡਨ ਦੇ ਬੋਨਹੈਮਸ ਨਿਲਾਮੀ ਘਰ ‘ਚ ਨਿਲਾਮੀ ਹੋ ਰਹੀ ਹੈ । ਇਸ ਸਬੰਧੀ ਨਿਲਾਮੀ ਘਰ ਵੱਲੋਂ ਦਿੱਤੀ ਜਾਣਕਾਰੀ ਅਨੁਸਾਰ ਇਸ ਮੌਕੇ 17ਵੀਂ ਸਦੀ ਤੋਂ 19ਵੀਂ ਸਦੀ ਵਿਚਕਾਰ ਬਣੇ ਕਈ ਅਹਿਮ ਚਿੱਤਰ ਨਿਲਾਮ ਹੋਣਗੇ।

ਨਿਲਾਮੀ ਘਰ ਅਨੁਸਾਰ ਇਸ ਦੀ ਕੀਮਤ 20 ਹਜ਼ਾਰ ਪੌਾਡ ਤੋਂ 30 ਹਜ਼ਾਰ ਪੌਾਡ ਤੱਕ ਵਿਕਣ ਦੀ ਸੰਭਾਵਨਾ ਹੈ, ਇਸੇ ਤਰ੍ਹਾਂ ਇਕ ਸੋਨ ਪੱਤਰੇ ਵਾਲਾ ਸਿੱਖ ਰਾਜੇ ਦਾ ਚਿੱਤਰ ਹੈ ਜਿਸ ਦੀ ਕੀਮਤ 10 ਹਜ਼ਾਰ ਤੋਂ 15 ਹਜ਼ਾਰ ਪੌਾਡ ਤੱਕ ਮਿਥੀ ਗਈ ਹੈ ।
ਇਸੇ ਤਰ੍ਹਾਂ ਜੋਧਪੁਰ ਨਾਲ ਸਬੰਧਤ ਚਿੱਤਰ ਅਤੇ ਆਗਰਾ ਦੇ ਕਿਲ੍ਹੇ ਦਾ ਸੀਤਾ ਰਾਮ ਦਾ ਚਿੱਤਰ ਹੈ ਜੋ 1815 ਈਸਵੀ ਨੂੰ ਬਣਾਇਆ ਮੰਨਿਆ ਜਾ ਰਿਹਾ ਹੈ, ਜਿਸ ਦੀ ਅੰਦਾਜ਼ਨ ਕੀਮਤ 15 ਹਜ਼ਾਰ ਪੌਾਡ ਤੋਂ 20 ਹਜ਼ਾਰ ਪੌਾਡ ਤੱਕ ਹੋਣ ਦਾ ਅੰਦਾਜ਼ਾ ਹੈ । ਨਿਲਾਮੀਘਰ ਦੀ ਬੁਲਾਰੀ ਰੁਕਮਨੀ ਕੁਮਾਰੀ ਨੇ ਕਿਹਾ ਹੈ ਕਿ ਇਹ ਚਿੱਤਰ ਮੁਗ਼ਲ ਸਾਮਰਾਜ ਵੇਲੇ ਸਦੀਆਂ ਤੋਂ ਸਾਂਭੇ ਹੋਏ ਹਨ ।