ਅੰਮ੍ਰਿਤਸਰ ਸਾਹਿਬ: ਫਿਲਮਾਂ ਵਿੱਚ ਸਿੱਖ ਧਰਮ ਦੇ ਚਿੰਨ੍ਹਾਂ ਦੀ ਦੁਰਵਰਤੋਂ ਦਾ ਸਿਲਸਿਲਾ ਰੁਕਣ ਦਾ ਨਾਮ ਨਹੀਂ ਲੈ ਰਿਹਾ।ਇਸ ਸਾਲ ਰਿਲੀਜ਼ ਹੋਣ ਜਾ ਰਹੀ ਇੱਕ ਹਿੰਦੀ ਫਿਲਮ “ਫਲਾਈਂਗ ਜੱਟ” ਵਿੱਚ ਫਿਲਮ ਦੇ ਨਾਇਕ ਦੀ ਪੁਸ਼ਾਕ ਤੇ ਖੰਡੇ ਦਾ ਚਿੰਨ੍ਹ ਬਣਾਇਆ ਗਿਆ ਹੈ ਤੇ ਇਹ ਪੁਸ਼ਾਕ ਨਿਹੰਗ ਸਿੰਘਾਂ ਦੇ ਬਾਣੇ ਵਰਗੀ ਤੇ ਉਸ ਹੀ ਰੰਗ ਦੀ ਹੈ।

ਫਿਲਮ ਦਾ ਪ੍ਰੋਮੋ ਜਾਰੀ ਹੋਣ ਤੋਂ ਬਾਅਦ ਸਿੱਖਾਂ ਵੱਲੋਂ ਸੋਸ਼ਲ਼ ਮੀਡੀਆ ਤੇ ਇਸ ਫਿਲਮ ਖਿਲਾਫ ਇਤਰਾਜ ਪ੍ਰਗਟ ਕੀਤਾ ਸੀ।ਹੁਣ ਸ਼੍ਰੋਮਣੀ ਗੁਰਦੁਆਰਾ ਪਫ੍ਰਬੰਧਕ ਕਮੇਟੀ ਵੱਲੋਂ ਵੀ ਇਸ ਫਿਲਮ ਵਿੱਚ ਸਿੱਖ ਚਿੰਨ੍ਹਾਂ ਦੀ ਕੀਤੀ ਗਈ ਦੁਰਵਰਤੋਂ ਖਿਲਾਫ ਇਤਰਾਜ਼ ਪ੍ਰਗਟ ਕੀਤਾ ਗਿਆ ਹੈ।
ਸ਼੍ਰੋਮਣੀ ਕਮੇਟੀ ਦੀ ਧ੍ਰਮ ਪ੍ਰਚਾਰ ਕਮੇਟੀ ਦੇ ਵਧੀਕ ਸਕੱਤਰ ਸੁਖਦੇਵ ਸਿੰਘ ਭੂਰਾ ਕੋਹਨਾ ਨੇ ਆਖਿਆ ਕਿ ਫਿਲਮ ਦੇ ਨਾਇਕ ਦੀ ਪੁਸ਼ਾਕ ‘ਤੇ ਸੁਨਿਹਰੇ ਰੰਗ ਵਿੱਚ ਖੰਡਾ ਬਣਾਇਆ ਹੋਇਆ ਹੈ ਜੋ ਕਿ ਸਿੱਖ ਧਰਮ ਦੇ ਚਿੰਨ੍ਹਾਂ ਦੀ ਦੁਰਵਰਤੋਂ ਹੈ ਅਤੇ ਇਸ ਸਬੰਧੀ ਸਖ਼ਤ ਇਤਰਾਜ਼ ਪ੍ਰਗਟਾਇਆ ਗਿਆ ਹੈ। ਫਿਲਮ ਦੇ ਨਿਰਮਾਤਾ ਨਿਰਦੇਸ਼ਕ ਨੂੰ ਇਸ ਸਬੰਧ ਵਿੱਚ ਪੱਤਰ ਭੇਜ ਕੇ ਆਪਣੀਆਂ ਭਾਵਨਾਵਾਂ ਦਾ ਪ੍ਰਗਟਾਵਾ ਕੀਤਾ ਗਿਆ ਹੈ ਅਤੇ ਉਨ੍ਹਾਂ ਨੂੰ ਫਿਲਮ ਜਾਰੀ ਕਰਨ ਤੋਂ ਪਹਿਲਾਂ ਇਤਰਜਯੋਗ ਦ੍ਰਿਸ਼ ਹਟਾਉਣ ਲਈ ਕਿਹਾ ਗਿਆ ਹੈ। ਉਨ੍ਹਾਂ ਦੱਸਿਆ ਕਿ ਫਿਲਹਾਲ ਸ਼ਿਕਾਇਤ ਪੱਤਰ ਦਾ ਕੋਈ ਹੁੰਗਾਰਾ ਨਹੀਂ ਆਇਆ ਹੈ।ਉਨ੍ਹਾਂ ਕਿਹਾ ਕਿ ਜੇਕਰ ਫਿਲਮ ਨਿਰਮਾਤਾ ਨਿਰਦੇਸ਼ਕ ਕੋਈ ਕਾਰਵਾਈ ਨਹੀਂ ਕਰਦੇ ਹਨ ਤਾਂ ਸ਼੍ਰੋਮਣੀ ਕਮੇਟੀ ਇਸ ਸੰਬੰਧੀ ਲੋੜੀਂਦੀ ਕਾਨੂੰਨੀ ਚਾਰਜੋਈ ਬਾਰੇ ਵੀ ਵਿਚਾਰ ਕਰੇਗੀ।
ਜਿਕਰਯੌਗ ਹੈ ਕਿ ਬਾਲਾ ਜੀ ਮੋਸ਼ਨ ਪਿਕਚਰ ਦੇ ਬੈਨਰ ਹੇਠ ਤਿਆਰ ਹੋ ਰਹੀ ਇਸ ਫਿਲਮ ਨੂੰ ਇਸ ਸਾਲ ਦੇ ਅੱਧ ਵਿੱਚ ਜਾਰੀ ਕੀਤਾ ਜਾਵੇਗਾ।