Follow Sikh Siyasat News at

Subscribe to our RSS feed
ਜੀ ਆਇਆਂ ਨੂੰ! ਸਿੱਖ ਸਿਆਸਤ ਦੇ ਪੰਜਾਬੀ ਖਬਰਾਂ ਦੀ ਬਿਜਾਲ-ਮੰਚ ਉੱਤੇ ਤੁਹਾਡਾ ਹਾਰਦਿਕ ਸਵਾਗਤ ਹੈ। ਤੁਸੀਂ ਆਪਣੇ ਵਿਚਾਰ, ਰਾਵਾਂ, ਸੁਝਾਅ, ਸ਼ਿਕਾਇਤਾਂ ਅਤੇ ਖਬਰਾਂ ਸਾਨੂੰ ਸਾਡੇ ਬਿਜਲ-ਪਤੇ news@sikhsiyasat.net ਉੱਤੇ ਭੇਜ ਸਕਦੇ ਹੋ।

ਸਿੱਖ ਖਿਡਾਰੀ ਨੂੰ ਮੈਚ ਦੌਰਾਨ ਦਸਤਾਰ ਸਜ਼ਾ ਕੇ ਨਾ ਖੇਡਣ ਦੇਣ ਦੇ ਵਿਰੁੱਧ ਇਟਲੀ ‘ਚ ਉੱਠੀ ਆਵਾਜ਼

ਸਿੱਖ ਖਿਡਾਰੀ ਨੂੰ ਮੈਚ ਦੌਰਾਨ ਦਸਤਾਰ ਸਜ਼ਾ ਕੇ ਨਾ ਖੇਡਣ ਦੇਣ ਦੇ ਵਿਰੁੱਧ ਇਟਲੀ ‘ਚ ਉੱਠੀ ਆਵਾਜ਼

ਬਰੇਸ਼ੀਆ, ਇਟਲੀ (7 ਫਰਵਰੀ, 2015): ਦਸਤਾਰ ਸਿੱਖ ਧਰਮ ਅਤੇ ਸਿੱਖ ਦੇ ਪਰਿਰਾਵੇ ਦਾ ਅਟੁੱਟ ਅੰਗ ਹੈ, ਕੋਈ ਵੀ ਸਿੱਖ ( ਜੋ ਆਪਣੇ ਨਿਆਰੇ ਵਿਰਸੇ ਤੋਂ ਜਾਣੂ ਹੈ) ਇਸ ਤੋਂ ਜੁਦਾ ਹੋ ਕੇ ਨਹੀਂ ਜੀਅ ਸਕਦਾ। ਪਰ ਸਿੱਖਾਂ ਨੂੰ ਸੰਸਾਰ ਦੇ ਵੱਖ-ਵੱਖ ਹਿੱਸਿਆਂ ਵਿੱਚ ਇਸਦੀ ਸ਼ਾਨ ਨੂੰ ਬਰਕਰਾਰ ਰੱਖਣ ਲਈ ਬੜੀਆਂ ਚੋਣੌਤੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਕਈ ਵਾਰ ਤਾਂ ਸਬੰਧਿਤ ਸਿੱਖ ਇਸ ਲਈ ਆਪਣਾ ਭਵਿੱਖ ਤੱਕ ਦਾਅ ‘ਤੇ ਲਾਅ ਦਿੰਦਾ ਹੈ ।

Turban-and-the-sky-150x112
ਅਜਿਹਾ ਹੀ ਇਟਲੀ ‘ਚ ਬਾਸਕਿਟਬਾਲ ਦੇ ਮੈਚ ਦੌਰਾਨ ਇੱਕ ਸਿੱਖ ਖਿਡਾਰੀ ਨਾਲ ਵਾਪਰਿਆ ਜਦ ਉਸਦੇ ਦਸਤਾਰ ਸਜ਼ਾ ਕੇ ਖੇਡਣ ‘ਤੇ ਪਾਬੰਦੀ ਲਾ ਦਿੱਤੀ ਗਈ . ਪਰ ਸਿੱਖ ਖਿਡਾਰੀ ਨੇ ਦਸਤਾਰ ਉਤਾਰਣ ਦੀ ਮੈਚ ਖੇਡਣ ਤੋਂ ਇਨਕਾਰ ਕਰ ਦਿੱਤਾ ਅਤੇ ਸਮੁਚੀ ਟੀਮ ਨੇ ਵੀ ਉਸਦਾ ਸਾਥ ਦਿੰਦਿਆਂ ਮੈਚ ਨਾ ਖੇਡਿਆ।

ਇਟਲੀ ਦੇ ਸ਼ਹਿਰ ਵਿਲੋਂਗੋ (ਬੈਰਗਾਮੋ) ਵਿਖੇ ਯੂਥ ਚੈਂਪੀਅਨਸ਼ਿਪ ਦੇ ਬਾਸਕਿਟਬਾਲ ਮੈਚ ਦੌਰਾਨ ਸਿੱਖ ਖਿਡਾਰੀ ‘ਤੇ ਦਸਤਾਰ ਸਜਾ ਕੇ ਖੇਡਣ ‘ਤੇ ਲਗਾਈ ਗਈ ਪਾਬੰਦੀ ਦੇ ਮੁੱਦੇ ਦੀ ਗੂੰਜ ਪੂਰੀ ਇਟਲੀ ਵਿਚ ਪੈ ਰਹੀ ਹੈ। ਇਟਲੀ ਦੇ ਸਿੱਖਾਂ ਦੀ ਵੱਖ- ਵੱਖ ਸੰਸਥਾਵਾਂ ਦੇ ਆਗੂਆਂ ਵੱਲੋਂ ਇਸ ਮੁੱਦੇ ਨੂੰ ਸਰਕਾਰ ਤੱਕ ਪਹੁੰਚਾਉਣ ਲਈ ਯਤਨ ਕੀਤੇ ਜਾ ਰਹੇ ਹਨ।

ਉੱਤਰੀ ਇਟਲੀ ਦੇ ਸੀਨੀਅਰ ਸਿੱਖ ਆਗੂ ਸ: ਹਰਪਾਲ ਸਿੰਘ ਦਾਦੂਵਾਲ ਦੁਆਰਾ ਉਠਾਏ ਗਏ ਇਸ ਮੁੱਦੇ ਨੂੰ ਇਟਲੀ ਦੇ ਅੱਠ ਲੋਕ ਸਭਾ ਮੈਂਬਰਾਂ ਦੁਆਰਾ ਇਟਲੀ ਸਰਕਾਰ ਦੇ ਮੰਤਰੀਆਂ ਦੀ ਪ੍ਰੀਸ਼ਦ ਦੇ ਮੁਖੀ ਅਤੇ ਗ੍ਰਹਿ ਮੰਤਰੀ ਕੋਲ ਉਠਾਇਆ ਗਿਆ।

ਸ: ਦਾਦੂਵਾਲ ਨੇ ਦੱਸਿਆ ਕਿ ਲੋਕ ਸਭਾ ਮੈਂਬਰਾਂ ਦਾਲਾ ਜੁਆਨਾ, ਕੂਕਾ ਦੀ ਬਿਆਜੋ, ਫਾਬੇਰੋ, ਫੇਰਾਰਾ ਏਲੇਨਾ, ਈਦੇਮ, ਲੋ ਯੁਦੀਸ਼ੇ ਮਾਤੇਸੀਨੀ ਅਤੇ ਪਾਲੇਰਮੋ ਦੁਆਰਾ ਗ੍ਰਹਿ ਮੰਤਰੀ ਨੂੰ ਇਸ ਸਬੰਧੀ ਪੱਤਰ ਲਿਖ ਕੇ ਸਿੱਖ ਖਿਡਾਰੀ ‘ਤੇ ਪਾਬੰਦੀ ਲਗਾਉਣ ਲਈ ਇਟਾਲੀਅਨ ਬਾਸਕਿਟਬਾਲ ਫੈਡਰੇਸ਼ਨ (ਢੀਪ) ਦੇ ਜ਼ਿਲ੍ਹਾ ਬੈਰਗਾਮੋ ਦੇ ਮੁਖੀ ਤੋਂ ਕਾਰਨ ਪੁਛਿਆ ਹੈ।

ਉਨ੍ਹਾਂ ਕਿਹਾ ਕਿ ਇਹ ਸਿੱਖ ਖਿਡਾਰੀ ਪਹਿਲਾਂ ਵੀ ਇਸੇ ਤਰ੍ਹਾਂ ਇਟਲੀ ਵਿਚ ਬਹੁਤ ਸਾਰੇ ਬਾਸਕਿਟਬਾਲ ਮੈਚ ਖੇਡ ਚੁੱਕਾ ਹੈ ਫਿਰ ਇਸ ਮੈਚ ਵਿਚ ਇਸ ਸਿੱਖ ਖਿਡਾਰੀ ‘ਤੇ ਪਾਬੰਦੀ ਕਿਉਂ ਲਗਾਈ ਗਈ। ਉਨ੍ਹਾਂ ਕਿਹਾ ਕਿ ਇਸ ਖਿਡਾਰੀ ਨੂੰ ਸਰਕਾਰ ਕੋਲੋਂ ਪੂਰਨ ਇਨਸਾਫ਼ ਦਿਵਾਇਆ ਜਾਵੇਗਾ ।

ਵਰਨਣਯੋਗ ਹੈ ਕਿ ਪਿਛਲੇ 15 ਜਨਵਰੀ ਨੂੰ ਬੈਰਗਾਮੋ ਵਿਖੇ ਯੂਥ ਚੈਂਪੀਅਨਸ਼ਿਪ ਦੇ ਇੱਕ ਮਹੱਤਵਪੂਰਨ ਮੈਚ ਦੌਰਾਨ ਰੈਫ਼ਰੀ ਵੱਲੋਂ ਸਿੱਖ ਖਿਡਾਰੀ ‘ਤੇ ਦਸਤਾਰ ਬੰਨ੍ਹ ਕੇ ਖੇਡਣ ‘ਤੇ ਪਾਬੰਦੀ ਲਗਾ ਦਿੱਤੀ ਗਈ ਸੀ, ਜਦਕਿ ਸਿੱਖ ਖਿਡਾਰੀ ਨੇ ਦਸਤਾਰ ਸਮੇਤ ਹੀ ਖੇਡਣ ਦੀ ਜਿਦ ਕੀਤੀ ਸੀ,ਜਿਸ ਦਾ ਸਾਥ ਉਸ ਦੀ ਪੂਰੀ ਟੀਮ ਵੱਲੋਂ ਦਿੱਤਾ ਗਿਆ ਸੀ ਅਤੇ ਉਸ ਦੀ ਪੂਰੀ ਟੀਮ ਨੇ ਰੈਫਰੀ ਦੇ ਇਸ ਵਿਵਾਦ ਪੂਰਨ ਫ਼ੈਸਲੇ ਦੇ ਰੋਸ ਵਜੋਂ ਮੈਚ ਨਾ ਖੇਡਣ ਦਾ ਫ਼ੈਸਲਾ ਕੀਤਾ ਸੀ।

Comments

comments

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:

(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related

ਪਹਿਲੇ ਪਾਤਿਸ਼ਾਹ ਗੁਰੂ ਨਾਨਕ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਆਸਟਰੇਲੀਆ ਦੇ ਸੂਬੇ ਵਿਕਟੋਰੀਆ ਦੀ ਸਰਕਾਰ ਨੇ ਵੱਡੇ ਪੱਧਰ 'ਤੇ ਮਨਾਉਣ ਦਾ ਐਲਾਨ ਕੀਤਾ ਹੈ ਜਿਸ ਤਹਿਤ ਮੈਲਬਰਨ ਦੇ ਪ੍ਰਮੁੱਖ
ਸਿੱਖ ਯੂਥ ਤੇ ਸਿੱਖ ਫੈਡਰੇਸ਼ਨ ਆਫ ਆਸਟਰੇਲੀਆ ਨੇ ਸਾਂਝੇ ਤੌਰ ’ਤੇ ‘ਪਰਦੇਸ ਵਿੱਚ ਸਿੱਖੀ ਤੇ ਰਾਜਨੀਤਕ ਪਹੁੰਚ’ ਵਿਸ਼ੇ ੳੁੱਤੇ ਸਮਾਗਮ ਕਰਵਾਇਆ। ਜਿਸ ਵਿੱਚ ਵਿਸ਼ੇਸ਼ ਤੌਰ ਤੇ ਭਾਗ ਲੈਣ ਲਈ ਓਂਟਾਰੀਓ
1984 ਸਿੱਖ ਨਸਲਕੁਸ਼ੀ ਦੀ 31ਵੀਂ ਵਰ੍ਹੇਗੰਢ ਮੌਕੇ ਸੁਪਰੀਮ ਸਿੱਖ ਕੌਂਸਲ ਆਫ ਆਸਟ੍ਰੇਲੀਆ ਵਲੋਂ ਸਿੱਖ ਨਸਲਕੁਸ਼ੀ ਯਾਦਗਾਰੀ ਮਾਰਚ ਦਾ ਅਯੋਜਨ ਕੀਤਾ ਗਿਆ ਜਿਸ ਵਿੱਚ ਆਸਟ੍ਰੇਲੀਆ ਭਰ ਤੋਂ ਸੈਂਕੜੇ ਸਿੱਖਾਂ ਨੇ ਭਾਗ
ਸਿੱਖ ਪਛਾਣ ਬਾਰੇ ਲੋਕਾਂ ਨੂੰ ਜਾਗਰੂਕ ਕਰਨ, ਸਿੱਖ ਧਰਮ ਅਤੇ ਸਿੱਖ ਸੱਭਿਆਚਾਰ ਬਾਰੇ ਜਾਣਕਾਰੀ ਦੇਣ ਲਈ ਇੱਕ ਜਾਗਰੂਕਤਾ ਕੈਂਪ ਲਾਇਆ ਗਿਆ।

ਸਿੱਖ ਸਿਆਸਤ ਰਾਹੀਂ ਚੋਣਵੀਆਂ ਕਿਤਾਬਾਂ ਖਰੀਦੋ

ਤਾਜ਼ਾ ਖਬਰਾਂ:

ਲੇਖ/ਵਿਚਾਰ: