Follow Sikh Siyasat News at

Subscribe to our RSS feed
ਜੀ ਆਇਆਂ ਨੂੰ! ਸਿੱਖ ਸਿਆਸਤ ਦੇ ਪੰਜਾਬੀ ਖਬਰਾਂ ਦੀ ਬਿਜਾਲ-ਮੰਚ ਉੱਤੇ ਤੁਹਾਡਾ ਹਾਰਦਿਕ ਸਵਾਗਤ ਹੈ। ਤੁਸੀਂ ਆਪਣੇ ਵਿਚਾਰ, ਰਾਵਾਂ, ਸੁਝਾਅ, ਸ਼ਿਕਾਇਤਾਂ ਅਤੇ ਖਬਰਾਂ ਸਾਨੂੰ ਸਾਡੇ ਬਿਜਲ-ਪਤੇ news@sikhsiyasat.net ਉੱਤੇ ਭੇਜ ਸਕਦੇ ਹੋ।

ਸਿਡਨੀ ਵਿਚ ‘ਪਰਦੇਸ ਵਿੱਚ ਸਿੱਖੀ ਤੇ ਰਾਜਨੀਤਕ ਪਹੁੰਚ’ ਵਿਸ਼ੇ ‘ਤੇ ਹੋਇਆ ਸੈਮੀਨਾਰ

ਸਿਡਨੀ ਵਿਚ ‘ਪਰਦੇਸ ਵਿੱਚ ਸਿੱਖੀ ਤੇ ਰਾਜਨੀਤਕ ਪਹੁੰਚ’ ਵਿਸ਼ੇ ‘ਤੇ ਹੋਇਆ ਸੈਮੀਨਾਰ

ਸਿਡਨੀ (20 ਦਸੰਬਰ, 2015): ਸਿੱਖ ਯੂਥ ਤੇ ਸਿੱਖ ਫੈਡਰੇਸ਼ਨ ਆਫ ਆਸਟਰੇਲੀਆ ਨੇ ਸਾਂਝੇ ਤੌਰ ’ਤੇ ‘ਪਰਦੇਸ ਵਿੱਚ ਸਿੱਖੀ ਤੇ ਰਾਜਨੀਤਕ ਪਹੁੰਚ’ ਵਿਸ਼ੇ ੳੁੱਤੇ ਸਮਾਗਮ ਕਰਵਾਇਆ। ਜਿਸ ਵਿੱਚ ਵਿਸ਼ੇਸ਼ ਤੌਰ ਤੇ ਭਾਗ ਲੈਣ ਲਈ ਓਂਟਾਰੀਓ ਤੋਂ ਸੰਸਦ ਮੈਂਬਰ ਜਗਮੀਤ ਸਿੰਘ ਪੁੱਜੇ। ਉਨ੍ਹਾਂ ਨਾਲ ਵੈਨਕੂਵਰ ਤੋਂ ਆਏ ਸਿੱਖ ਵਿਦਵਾਨ ਮਨਿੰਦਰ ਸਿੰਘ ਅਤੇ ਆਸਟਰੇਲੀਅਨ ਗਾਇਕ ਸੁਖਦੀਪ ਸਿੰਘ ਵੀ ਸ਼ਾਮਲ ਸਨ।

ਸ੍ਰ. ਜਗਮੀਤ ਸਿੰਘ ਐੱਮਪੀਪੀ ਕੈਨੇਡਾ ਸਿੱਖ ਨੌਜਵਾਨਾਂ ਨਾਲ
ਸ੍ਰ. ਜਗਮੀਤ ਸਿੰਘ ਐੱਮਪੀਪੀ ਕੈਨੇਡਾ ਸਿੱਖ ਨੌਜਵਾਨਾਂ ਨਾਲ

ਸਮਾਗਮ ਦੇ ਪ੍ਰਬੰਧਕ ਗੁਰਪ੍ਰੀਤ ਸਿੰਘ ਬਡਵਾਲ, ਸਰਵਿੰਦਰ ਸਿੰਘ ਰੂਮੀ ਤੇ ਦਮਨ ਸਿੰਘ ਪੂਰੇਵਾਲ ਅਨੁਸਾਰ ਸਿਡਨੀ ਅਤੇ ਇਸ ਦੇ ਨੇੜੇ ਪੈਂਦੇ ਅਰਧ ਸ਼ਹਿਰੀ ਇਲਾਕੇ ਵਿੱਚੋਂ ਸੈਂਕੜੇ ਤੋਂ ਵੱਧ ਲੜਕੇ ਅਤੇ ਲੜਕੀਅਾਂ ਸਮਾਗਮ ਵਿੱਚ ਸ਼ਾਮਲ ਹੋੲੇ। ਉਨ੍ਹਾਂ ਨੇ ਕਾਫ਼ੀ ਦਿਲਚਸਪੀ ਨਾਲ ਮੁੱਖ ਬੁਲਾਰਿਅਾਂ ਨਾਲ ਸਵਾਲ ਜਵਾਬ ਕੀਤੇ। ਸਮਾਗਮ ਵਿੱਚ ਮੁੱਖ ਤੌਰ ’ਤੇ ਇਹ ਗੱਲ ਉਭਰ ਕੇ ਸਾਹਮਣੇ ਆਈ ਕਿ ਪਰਦੇਸ ਵਿੱਚ ਆਪਣੇ ਸਿੱਖੀ ਪਹਿਰਾਵੇ, ਪਛਾਣ ਤੇ ਵਿਰਸੇ ਨੂੰ ਕਾਇਮ ਰੱਖ ਕੇ ਵਿਚਰਨ ਦੀ ਮੁਢਲੀ ਜ਼ਰੂਰਤ ਹੈ। ਸੰਸਦ ਮੈਂਬਰ ਜਗਮੀਤ ਸਿੰਘ ਨੇ ਕਿਹਾ ਕਿ ਉਹ ਦੂਜੀ ਵਾਰ ਸੰਸਦ ਮੈਂਬਰ ਬਣੇ ਹਨ।

ਇਸ ਤੋਂ ਪਹਿਲਾਂ ਉਹ ਮਨੁੱਖੀ ਹੱਕਾਂ ਦੀ ਰਾਖੀ ਲਈ ਕਿੱਤੇ ਵਜੋਂ ਵਕਾਲਤ ਕਰਦੇ ਸਨ। ਸਕੂਲੀ ਪੜ੍ਹਾਈ ਤੋਂ ਉੱਚ ਵਿਦਿਆ ਲੈਣ ਤੱਕ ਉਨ੍ਹਾਂ ਨੂੰ ਸਿੱਖੀ ਪਹਿਰਾਵੇ ਕਾਰਨ ਨਸਲੀ ਟਿੱਪਣੀਅਾਂ ਦਾ ਵੀ ਸਾਹਮਣਾ ਕਰਨਾ ਪਿਆ ਪਰ ਅੱਜ ਉਹ ਜੋ ਵੀ ਹਨ ਸਿੱਖੀ ਸਰੂਪ ਤੇ ਅਸੂਲਾਂ ਕਾਰਨ ਹੀ ਹਨ। ਉਨ੍ਹਾਂ ਕਿਹਾ ਕਿ ਭਾਈਚਾਰੇ ਦੀ ਅਾਵਾਜ਼ ਕੌਮੀ ਤੇ ਕੌਮਾਂਤਰੀ ਪੱਧਰ ’ਤੇ ਬੁਲੰਦ ਕਰਨ ਲਈ ਨੌਜਵਾਨ ਵਰਗ ਨੂੰ ਅੱਗੇ ਆਉਣਾ ਹੋਵੇਗਾ।

ਇਸ ਮੌਕੇ ਸਿੱਖ ਚਿੰਤਕ ਮਨਿੰਦਰ ਸਿੰਘ ਨੇ ਕਿਹਾ ਕਿ ਭਾਰਤ ਵਿੱਚ ਘੱਟ ਗਿਣਤੀਅਾਂ ਖਾਸ ਕਰਕੇ ਸਿੱਖਾਂ ਦੀ ਨਸਲਕੁਸ਼ੀ ਅਤੇ ਮਨੁੱਖੀ ਹੱਕਾਂ ਦੇ ਘਾਣ ਵਿਰੁੱਧ ਅਾਵਾਜ਼ ਹੋਰ ਬੁਲੰਦ ਕੀਤੀ ਜਾਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਹਾਲ ਹੀ ਵਿੱਚ ਪੰਜਾਬ ਪੁਲੀਸ ਦੇ ਕੈਟ ਪਿੰਕੀ ਦੇ ਖੁਲਾਸੇ ਨੇ ਮਨੁੱਖੀ ਹੱਕਾਂ ਲਈ ਲੜਦੇ ਰਹੇ ਜਸਵੰਤ ਸਿੰਘ ਖਾਲੜਾ ਦੇ ਕੰਮ ’ਤੇ ਮੋਹਰ ਲਾਈ ਹੈ। ਇਸ ਮੌਕੇ ਯੂਥ ਕਾਰਕੁਨਾਂ ਨੇ ਜਗਮੀਤ ਸਿੰਘ ਦਾ ਸਨਮਾਨ ਕੀਤਾ।

Comments

comments

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:

(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related

ਪਹਿਲੇ ਪਾਤਿਸ਼ਾਹ ਗੁਰੂ ਨਾਨਕ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਆਸਟਰੇਲੀਆ ਦੇ ਸੂਬੇ ਵਿਕਟੋਰੀਆ ਦੀ ਸਰਕਾਰ ਨੇ ਵੱਡੇ ਪੱਧਰ 'ਤੇ ਮਨਾਉਣ ਦਾ ਐਲਾਨ ਕੀਤਾ ਹੈ ਜਿਸ ਤਹਿਤ ਮੈਲਬਰਨ ਦੇ ਪ੍ਰਮੁੱਖ
ਯੂ.ਐਸ ਈਸਟ ਕੋਸਟ ਸਿੱਖ ਕੋਆਰਡੀਨੇਸ਼ਨ ਕਮੇਟੀ, ਜਿਸ ਵਿੱਚ ਈਸਟ ਕੋਸਟ ਅਮਰੀਕਾ ਦੀਆਂ 45 ਦੇ ਕਰੀਬ ਪੰਥਕ ਜਥੇਬੰਦੀਆਂ ਅਤੇ ਗੁਰਦੁਆਰਾ ਕਮੇਟੀਆਂ ਸ਼ਾਮਲ ਹਨ, ਵੱਲੋਂ ਖਾਲਸਾ ਸਾਜਣਾ ਦਿਵਸ, ਪੰਜਾਬ ਵਿੱਚ ਗੁਰੂ ਗ੍ਰੰਥ
30 ਮਿਲੀਅਨ ਸਿੱਖ ਕੌਮ ਦੇ ਮੁੱਢਲੇ ਹੱਕਾਂ ਦੇ ਮੁੱਦੇ ਨੂੰ ਆਮ ਲੋਕਾਂ ਤੱਕ ਪਹੁੰਚਾਉਣ ਅਤੇ ਦੁਨੀਆ ਭਰ ਵਿੱਚ ਵਾਪਰ ਰਹੀਆਂ ਮਨੁੱਖੀ ਅਧਿਕਾਰਾਂ ਦੇ ਹਨਨ ਦੀਆਂ ਘਟਨਾਵਾਂ ਨੂੰ ਸੁਚੱਜੇ ਢੰਗ ਨਾਲ
ਸਿੱਖਾਂ ਦੇ ਕੌਮੀ ਮਸਲਿਆਂ ਅਤੇ ਮਨੁੱਖੀ ਹੱਕਾਂ ਲਈ ਕੰਮ ਕਰ ਰਹੇ ਸਿੱਖ ਟੀਵੀ ਚੈਨਲ ਟੀ. ਵੀ 84 ਲਈ ਮਾਇਆ ਇਕੱਤਰ ਕਰਨ ਲਈ ਇੱਕ ਵਿਸ਼ੇਸ਼ ਸਮਾਗਮ ਦਾ ਪ੍ਰਬੰਧ ਲੋਕ ਆਇਲੈਂਡ ਸਿਟੀ

ਸਿੱਖ ਸਿਆਸਤ ਰਾਹੀਂ ਚੋਣਵੀਆਂ ਕਿਤਾਬਾਂ ਖਰੀਦੋ

ਤਾਜ਼ਾ ਖਬਰਾਂ:

ਲੇਖ/ਵਿਚਾਰ: