Follow Sikh Siyasat News at

Subscribe to our RSS feed
ਜੀ ਆਇਆਂ ਨੂੰ! ਸਿੱਖ ਸਿਆਸਤ ਦੇ ਪੰਜਾਬੀ ਖਬਰਾਂ ਦੀ ਬਿਜਾਲ-ਮੰਚ ਉੱਤੇ ਤੁਹਾਡਾ ਹਾਰਦਿਕ ਸਵਾਗਤ ਹੈ। ਤੁਸੀਂ ਆਪਣੇ ਵਿਚਾਰ, ਰਾਵਾਂ, ਸੁਝਾਅ, ਸ਼ਿਕਾਇਤਾਂ ਅਤੇ ਖਬਰਾਂ ਸਾਨੂੰ ਸਾਡੇ ਬਿਜਲ-ਪਤੇ news@sikhsiyasat.net ਉੱਤੇ ਭੇਜ ਸਕਦੇ ਹੋ।

ਸਿੱਖ ਕਤਲੇਆਮ: ਪੁਲਿਸ ਨੂੰ ਕਾਤਲ ਭੀੜ ਨੂੰ ਨਾ ਰੋਕਣ ਲਈ ਆਖਿਆ ਗਿਆ ਸੀ (ਸੰਜ਼ੇ ਸੂਰੀ ਦੀ ਨਵੀ ਕਿਤਾਬ ਵਿੱਚ ਹੋਏ ਖੁਲਾਸੇ)

ਸਿੱਖ ਕਤਲੇਆਮ: ਪੁਲਿਸ ਨੂੰ ਕਾਤਲ ਭੀੜ ਨੂੰ ਨਾ ਰੋਕਣ ਲਈ ਆਖਿਆ ਗਿਆ ਸੀ (ਸੰਜ਼ੇ ਸੂਰੀ ਦੀ ਨਵੀ ਕਿਤਾਬ ਵਿੱਚ ਹੋਏ ਖੁਲਾਸੇ)

ਨਵੀਂ ਦਿੱਲੀ (5 ਜੁਲਾੲੀ, 2015): ਭਾਰਤ ਦੀ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੇ ਦੋ ਸਿੱਖਾਂ ਵੱਲੋਂ ਕਤਲ ਤੋਂ ਬਾਅਦ ਦਿੱਲੀ ਵਿੱਚ ਹੋਏ ਨਵੰਬਰ 1984 ਦੇ ਕਤਲੇਆਮ ਬਾਰੇ ਪੱਤਰਕਾਰ ਅਤੇ ਲੇਖਕ ਸੰਜੈ ਸੂਰੀ ਦੀ ਕਿਤਾਬ ‘1984-ਦਿ ਐਂਟੀ ਸਿੱਖ ਵਾਇਲੈਂਸ ਐਂਡ ਆਫਟਰ (1984-ਸਿੱਖ ਵਿਰੋਧੀ ਹਿੰਸਾ ਅਤੇ ਬਾਅਦ) ’ਚ ਪੁਲੀਸ ਅਧਿਕਾਰੀਆਂ ਦੇ ਹਵਾਲੇ ਨਾਲ ਕਤਲੇਆਮ ਨੂੰ ਰੋਕਣ ਦੇ ਯਤਨ ਨਾ ਕਰਨ ਦਾ ਭੇਤ ਜੱਗ ਜ਼ਾਹਰ ਹੋਇਆ ਹੈ। ਇਹ ਕਿਤਾਬ ਮੰਗਲਵਾਰ ਨੂੰ ਰਿਲੀਜ਼ ਹੋਣ ਜਾ ਰਹੀ ਹੈ।

 1984 ’ਚ ਵਾਪਰੇ ਸਿੱਖ ਕਤਲੇਆਮ ਬਾਰੇ ਨਿਤ ਦਿਨ ਕੋੲੀ ਨਾ ਕੋੲੀ ਭੇਤ ੳੁਜਾਗਰ ਹੁੰਦਾ ਰਹਿੰਦਾ ਹੈ। ਹੁਣ ਪੱਤਰਕਾਰ ਸੰਜੈ ਸੂਰੀ ਦੀ ਇਸ ਨਵੀਂ ਕਿਤਾਬ ’ਚ ਖ਼ੁਲਾਸਾ ਹੋਇਆ ਹੈ ਕਿ ੳੁਸ ਸਮੇਂ ਦੇ ਸੀਨੀਅਰ ਪੁਲੀਸ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ਨੇ ਕਾਤਲਾਂ ਤੋਂ ਸਿੱਖਾਂ ਨੂੰ ਬਚਾੳੁਣ ਦੇ ੳੁਪਰਾਲੇ ਕੀਤੇ ਸਨ ਪਰ ੳੁਚੇ ਅਹੁਦਿਆਂ ’ਤੇ ਬੈਠੇ ਅਫ਼ਸਰਾਂ ਨੇ ਚੁਪ ਵੱਟ ਲੲੀ ਸੀ। ੳੁਨ੍ਹਾਂ ਨਾ ਤਾਂ ਕੋੲੀ ਸਹਿਯੋਗ ਦਿੱਤਾ ਅਤੇ ਨਾ ਹੀ ਪੁਲੀਸ ਨੂੰ ਦੰਗੇ ਰੋਕਣ ਲੲੀ ਕੋੲੀ ਨਿਰਦੇਸ਼ ਦਿੱਤੇ।Sanjay-Suris-Book-on-1984-e1436009704298

ਤਤਕਾਲੀ ਵਧੀਕ ਡਿਪਟੀ ਕਮਿਸ਼ਨਰ ਮੈਕਸਵੈਲ ਪਰੇਰਾ ਨੇ ਪਹਿਲੀ ਨਵੰਬਰ ਨੂੰ ਸੀਸਗੰਜ ਗੁਰਦੁਆਰੇ ਦੇ ਬਾਹਰ ਕਾਤਲ ਭੀੜ ਨੂੰ ਰੋਕਣ ਲੲੀ ਗੋਲੀਬਾਰੀ ਦੇ ਹੁਕਮ ਦਿੱਤੇ ਸਨ। ੳੁਸ ਘਟਨਾ ’ਚ ਇਕ ਵਿਅਕਤੀ ਮਾਰਿਆ ਗਿਆ ਸੀ ਅਤੇ ਦੰਗਾੲੀਆਂ ਦੇ ਭੱਜ ਜਾਣ ਕਰਕੇ ਇਤਿਹਾਸਕ ਗੁਰਦੁਆਰਾ ਬਚ ਗਿਆ ਸੀ। ਇਸ ਤੋਂ ਬਾਅਦ ਜੋ ਕੁਝ ਵਾਪਰਿਆ ੳੁਸ ਨੇ ਸ੍ਰੀ ਪਰੇਰਾ ਨੂੰ ਝੰਬ ਕੇ ਰੱਖ ਦਿੱਤਾ।

ਸ੍ਰੀ ਪਰੇਰਾ ਨੇ ਦੱਸਿਆ,‘‘ਘਟਨਾ ਤੋਂ ਬਾਅਦ ਮੈਂ ਤੁਰੰਤ ਕੰਟਰੋਲ ਰੂਮ ਨੂੰ ਗੋਲੀਬਾਰੀ ਕਰਨ ਅਤੇ ਇਕ ਵਿਅਕਤੀ ਦੇ ਮਰਨ ਦੀ ਜਾਣਕਾਰੀ ਦਿੱਤੀ। ਮੈਨੂੰ ਮੁਸ਼ਕਲ ਤਾਂ ਆੲੀ ਜਦੋਂ ਅੱਗਿਓਂ ਕੋੲੀ ਜਵਾਬ ਨਾ ਮਿਲਿਆ ਅਤੇ ਕੰਟਰੋਲ ਰੂਮ ’ਚ ਖਾਮੋਸ਼ੀ ਛਾੲੀ ਰਹੀ।’’

ਇਸੇ ਤਰ੍ਹਾਂ ਤਤਕਾਲੀ ਮੱਧ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਅਮੋਦ ਕੰਠ ਮੁਤਾਬਕ ਕਾਤਲ ਭੀੜ ਨਾਲ ਨਜਿੱਠਣ ਲੲੀ ੳੁਨ੍ਹਾਂ ਨੂੰ ਪੁਲੀਸ ਹੈਡਕੁਆਰਟਰ ਤੋਂ ਕੋੲੀ ਨਿਰਦੇਸ਼ ਨਹੀਂ ਮਿਲੇ। ਕਿਤਾਬ ਅਨੁਸਾਰ ਸ੍ਰੀ ਕੰਠ ਨੇ ਆਪਣੇ ਜ਼ਿਲ੍ਹੇ ’ਚ ਕਾਤਲ ਭੀੜ ਨਾਲ ਨਜਿੱਠਣ ਲੲੀ ਸਖ਼ਤ ਕਾਰਵਾੲੀ ਦੇ ਹੁਕਮ ਦਿੱਤੇ ਸਨ ਪਰ ਬਾਅਦ ’ਚ ਪੁਲੀਸ ਹੈਡਕੁਆਰਟਰ ’ਤੇ ਹੋੲੀ ਬੈਠਕ ਦੌਰਾਨ ੳੁਨ੍ਹਾਂ ਦੇ ਇਸ ਕਦਮ ਲੲੀ ਝਾਡ਼ ਝੰਬ ਵੀ ਹੋੲੀ। ਬੈਠਕ ’ਚ ੳੁਨ੍ਹਾਂ ਨੂੰ ਸਪਸ਼ਟ ਕਿਹਾ ਗਿਆ ਕਿ ੳੁਨ੍ਹਾਂ ਐਵੇਂ ਹੀ ਕਾਹਲੀ ’ਚ ਇਹ ਕਦਮ ਚੁੱਕ ਲਿਆ ਹੈ।

ਕਿਤਾਬ ’ਚ ਦਿੱਲੀ ਆਰਮਡ ਪੁਲੀਸ ਦੇ ਇੰਸਪੈਕਟਰ ਨਾਲ ਵਾਪਰੀ ਘਟਨਾ ਦਾ ਵੀ ਜ਼ਿਕਰ ਕੀਤਾ ਗਿਆ ਹੈ। ਤਤਕਾਲੀ ਡਿਪਟੀ ਕਮਿਸ਼ਨਰ ਸ਼ਮਸ਼ੇਰ ਦਿਓਲ ਨੂੰ ਦਿੱਲੀ ਆਰਮਡ ਪੁਲੀਸ ਦੀ ਜ਼ਿੰਮੇਵਾਰੀ ਵੀ ਸੌਂਪੀ ਸੀ। ੳੁਨ੍ਹਾਂ ਦੱਸਿਆ ਕਿ ਇੰਸਪੈਕਟਰ ਨੇ ਪੂਰਬੀ ਦਿੱਲੀ ’ਚ ਨੰਦ ਨਗਰੀ ਵਿਖੇ ਹਮਲਾਵਰਾਂ ਨੂੰ ਖਿੰਡਾੳੁਣ ਲੲੀ ਹਵਾੲੀ ਫਾਇਰ ਕੀਤੇ ਸਨ।

ਇੰਸਪੈਕਟਰ ਨੂੰ ਕਿਹਾ ਗਿਆ ਕਿ ਸਖ਼ਤੀ ਦਿਖਾੳੁਣ ਕਰਕੇ ੳੁਸ ਲੲੀ ਮੁਸ਼ਕਲ ਖਡ਼੍ਹੀ ਹੋ ਸਕਦੀ ਹੈ। ੳੁਹ ਤੁਰੰਤ ਛੁੱਟੀ ’ਤੇ ਚਲਾ ਗਿਆ ਪਰ ਜਾਣ ਤੋਂ ਪਹਿਲਾਂ ੳੁਸ ਨੇ ਦਿੱਲੀ ਛਾੳੁਣੀ ਦੀ ਫ਼ੌਜੀ ਯੂਨਿਟ ’ਚੋਂ ਤਿੰਨ ਕਾਰਤੂਸ ਖ਼ਰੀਦੇ। ਸ੍ਰੀ ਦਿਓਲ ਮੁਤਾਬਕ,‘‘ਥ੍ਰੀ ਨਾਟ ਥ੍ਰੀ ਰਾੲੀਫਲ ’ਚੋਂ ਤਿੰਨ ਗੋਲੀਆਂ ਦਾਗ਼ਣ ਕਰਕੇ ੳੁਸ ਨੇ ਇਨ੍ਹਾਂ ਦੀ ਪੂਰਤੀ ਲੲੀ ਇਹ ਗੋਲੀਆਂ ਖ਼ਰੀਦੀਆਂ ਸਨ। ੳੁਹ ਇਹ ਦਿਖਾੳੁਣਾ ਚਾਹੁੰਦਾ ਸੀ ਕਿ ੳੁਸ ਨੇ ਕਦੇ ਵੀ ਗੋਲੀਆਂ ਨਹੀਂ ਦਾਗ਼ੀਆਂ ਅਤੇ ੳੁਸ ਕੋਲ ਕਾਰਤੂਸਾਂ ਦੀ ਮਿਕਦਾਰ ਪੂਰੀ ਹੈ। ੳੁਸ ਨੂੰ ਕਿਹਾ ਗਿਆ ਕਿ ੳੁਸ ਨੇ ਰਾਸ਼ਟਰ ਵਿਰੋਧੀ ਕਾਰਵਾੲੀ ਕੀਤੀ ਸੀ।’’

ਅਸਿਸਟੈਂਟ ਪੁਲੀਸ ਕਮਿਸ਼ਨਰ ਕੇਵਲ ਸਿੰਘ ਨੇ 31 ਅਕਤੂਬਰ ਦੀ ਸ਼ਾਮ ਨੂੰ ਲੁਟੇਰਿਆਂ ਖ਼ਿਲਾਫ਼ ਕਾਰਵਾੲੀ ਆਰੰਭ ਦਿੱਤੀ ਸੀ। ੳੁਸ ਨੇ ਜਦੋਂ ਦੇਖਿਆ ਕਿ ਹਾਲਾਤ ਕਾਬੂ ਤੋਂ ਬਾਹਰ ਹੋ ਰਹੇ ਹਨ ਤਾਂ ੳੁਸ ਨੇ ਰਾਤ 8 ਵਜ ਕੇ 32 ਮਿੰਟ ’ਤੇ ਫਾਇਰਿੰਗ ਦੀ ਇਜਾਜ਼ਤ ਮੰਗੀ ਪਰ ੳੁਸ ਨੂੰ ਕੋੲੀ ਇਜਾਜ਼ਤ ਨਹੀਂ ਮਿਲੀ ਸਗੋਂ 50 ਕੁ ਮਿੰਟਾਂ ਬਾਅਦ ਰਾਤ 9 ਵਜ ਕੇ 22 ਮਿੰਟ ’ਤੇ ਸੁਨੇਹਾ ਮਿਲਿਆ ਕਿ ੳੁਸ ਨੂੰ ਡਿੳੂਟੀ ਤੋਂ ਹਟਾ ਲਿਆ ਗਿਆ ਹੈ।

ਸ੍ਰੀ ਸੂਰੀ ਨੇ ਕਿਹਾ ਕਿ ੳੁਪਰੋਂ ਦੀ ਸੰਕੇਤ ਸਾਫ਼ ਸਨ ਕਿ ਲੁਟੇਰਿਆਂ ਅਤੇ ਕਾਤਲਾਂ ਖ਼ਿਲਾਫ਼ ਪੁਲੀਸ ਕਾਰਵਾੲੀ ਦਾ ਸਵਾਗਤ ਨਹੀਂ ਕੀਤਾ ਜਾਏਗਾ। ਕਿਤਾਬ ’ਚ ਦਾਅਵਾ ਕੀਤਾ ਗਿਆ ਹੈ ਕਿ ਰਾਜੀਵ ਗਾਂਧੀ ਦੇ ੳੁਦਾਸੀਨ ਰਵੲੀਏ ਨੇ ਵੀ ਅਖੀਰ ’ਚ ਸਾਰੀਆਂ ਹੱਦਾਂ ਪਾਰ ਕਰ ਦਿੱਤੀਆਂ ਸਨ।

ਲੇਖਕ ਨੇ ਇੰਟਰਵਿੳੂ, ਰਿਕਾਰਡਾਂ ਅਤੇ ਆਪਣੇ ਤਜਰਬਿਆਂ ਰਾਹੀਂ ਲਿਖਿਆ ਹੈ ਕਿ ਕਾਂਗਰਸ ਪਾਰਟੀ ਦੇ ਸੀਨੀਅਰ ਆਗੂਆਂ ਨੇ ਸਿੱਖ ਕਤਲੇਆਮ ’ਚ ਅਹਿਮ ਭੂਮਿਕਾ ਨਿਭਾੲੀ ਅਤੇ ਚੋਟੀ ਦੀ ਲੀਡਰਸ਼ਿਪ ਨੇ ੳੁਨ੍ਹਾਂ ’ਤੇ ਕੋੲੀ ਰੋਕ ਲਾੳੁਣ ਲੲੀ ਸਰਗਰਮੀ ਨਹੀਂ ਦਿਖਾੲੀ।

ਕਿਤਾਬ ’ਚ ਕਿਹਾ ਗਿਆ ਹੈ ਕਿ ਰਾਜੀਵ ਗਾਂਧੀ ਨੂੰ 31 ਅਕਤੂਬਰ ਨੂੰ ਪ੍ਰਧਾਨ ਮੰਤਰੀ ਵਜੋਂ ਸਹੁੰ ਚੁਕਾ ਦਿੱਤੀ ਗੲੀ ਸੀ ਪਰ ੳੁਨ੍ਹਾਂ ਵੱਲੋਂ ਸਿੱਖਾਂ ਦੇ ਕਾਤਲਾਂ ਖ਼ਿਲਾਫ਼ ਸਖ਼ਤ ਕਾਰਵਾੲੀ ਦੇ ਨਿਰਦੇਸ਼ 2 ਨਵੰਬਰ ਦੀ ਸ਼ਾਮ ਨੂੰ ਸਾਢੇ 5 ਵਜੇ ਆਏ ਜਦੋਂ ੳੁਨ੍ਹਾਂ ਤਤਕਾਲੀ ੳੁਪ ਰਾਜਪਾਲ ਪੀ ਜੀ ਗਵੲੀ ਨੂੰ ਤਲਬ ਕਰਕੇ ਕਿਹਾ ਕਿ ਕਤਲੇਆਮ 15 ਮਿੰਟਾਂ ’ਚ ਮੁੱਕ ਜਾਣਾ ਚਾਹੀਦਾ ਹੈ। ਪਰ ੳੁਸ ਸਮੇਂ ਤਕ ਜ਼ਿਆਦਾਤਰ ਸਿੱਖਾਂ ਨੂੰ ਨਿਸ਼ਾਨਾ ਬਣਾਇਆ ਜਾ ਚੁੱਕਾ ਸੀ।

ਕਿਤਾਬ ’ਚ ਸ੍ਰੀ ਸੂਰੀ ਨੇ ਦੂਰਦਰਸ਼ਨ ਨੂੰ ਵੀ ਜ਼ਿੰਮੇਵਾਰ ਠਹਿਰਾਇਆ ਹੈ। ਕਿਤਾਬ ’ਚ ਵੇਰਵਿਆਂ ਨਾਲ ਦੱਸਿਆ ਗਿਆ ਹੈ ਕਿ ਦੂਰਦਰਸ਼ਨ ਨੇ 18 ਵਾਰ ਲੋਕਾਂ ਨੂੰ ਭਡ਼ਕਾੳੁਣ ਵਾਲੀ ਹਰਕਤ ਕੀਤੀ। ੳੁਂਜ ਲੇਖਕ ਨੇ ਕਿਹਾ ਕਿ ਲੋਕਾਂ ਮੁਤਾਬਕ ਸਰਕਾਰੀ ਟੈਲੀਵਿਜ਼ਨ ਨੇ ੳੁਸ ਸਵੇਰ ਨੂੰ ਇਸ ਤੋਂ ਵੱਧ ਭਡ਼ਕਾਹਟ ਪੈਦਾ ਕੀਤੀ ਸੀ। ਕਿਤਾਬ ’ਚ ਕਿਹਾ ਗਿਆ ਹੈ ਕਿ ਤਿੰਨ ਹਜ਼ਾਰ ਤੋਂ ਵੱਧ ਕਤਲਾਂ ਲੲੀ ਜ਼ਿੰਮੇਵਾਰ ਤਤਕਾਲੀ ਅਧਿਕਾਰੀਆਂ ਖ਼ਿਲਾਫ਼ ਕਾਰਵਾੲੀ ਹੋਣੀ ਚਾਹੀਦੀ ਹੈ।

ਸੂਰੀ ਨੇ ਲਿਖਿਆ ਹੈ ਕਿ ਰਾਜੀਵ ਗਾਂਧੀ ਨੇ ਕੲੀ ਭਾਸ਼ਨ ਦਿੱਤੇ ਪਰ ਦਿੱਲੀ ਦੇ ਸਿੱਖ ਫੋਕੇ ਭਾਸ਼ਨ ਸੁਣਨ ਦੀ ਬਜਾਏ ਇਨਸਾਫ਼ ਲੲੀ ਚੁੱਕੇ ਜਾਣ ਵਾਲੇ ਕਦਮਾਂ ਬਾਰੇ ਸੁਣਨਾ ਚਾਹੁੰਦੇ ਸਨ। ਕਿਤਾਬ ਮੁਤਾਬਕ ਰਾਜੀਵ ਗਾਂਧੀ ਨੇ ਅਜਿਹੇ ਫ਼ੈਸਲੇ ਲਏ ਜਿਨ੍ਹਾਂ ਨਾਲ ਬਾਅਦ ’ਚ ਇਨਸਾਫ਼ ਦੀ ਤੱਕਡ਼ੀ ਡੋਲ ਗੲੀ। ਪੁਲੀਸ ਅਧਿਕਾਰੀ ਵੇਦ ਮਰਵਾਹ ਵੱਲੋਂ ਕਤਲੇਆਮ ਦੀ ਕੀਤੀ ਜਾ ਰਹੀ ਜਾਂਚ ਨੂੰ ਵਿਚਾਲੇ ਹੀ ਰੋਕ ਦਿੱਤਾ ਗਿਆ।

Comments

comments

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:

(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related

ਸਿੱਖ ਵਿਰਾਸਤੀ ਮਹੀਨੇ ਨੂੰ ਸਮਰਪਿਤ ਅਤੇ 1984 ਦੀ ਸਿੱਖ ਨਸਲਕੁਸ਼ੀ ਨੂੰ ਰਸਮੀ ਮਾਨਤਾ ਦਿਵਾਉਣ ਦੀ ਜ਼ੋਰਦਾਰ ਪੈਰਵੀ ਲਈ, ਕੈਨੇਡਾ ਦੀ ਸੈਨੇਟ ਵਿੱਚ ਰੱਖੇ ਗਏ ਇੱਕ ਵਿਸ਼ੇਸ਼ ਸਮਾਗਮ ਦੌਰਾਨ ਸਿੱਖ ਆਗੂ
ਹਾਲ ਹੀ ਵਿਚ ਛਪੀ “ਸਿੱਖ ਨਸਲਕੁਸ਼ੀ ਦਾ ਖੁਰਾ-ਖੋਜ (ਚਸ਼ਮਦੀਦਾਂ ਅਤੇ ਸਬੂਤਾਂ ਦੀ ਜ਼ੁਬਾਨੀ)” ਕਿਤਾਬ ਦਿੱਲੀ ਦਰਬਾਰ ਦੇ “ਦਿੱਲੀ ਦੰਗਿਆਂ” ਦੇ ਝੂਠੇ ਬਿਰਤਾਂਤ ਨੂੰ ਤੋੜ ਕੇ “ਸਿੱਖ ਨਸਲਕੁਸ਼ੀ 1984” ਦਾ ਸੱਚ
ਪਟਿਆਲਾ (04ਨਵੰਬਰ 2022): ਬੀਤੇ ਕੱਲ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਸਮੂਹ ਵਿਦਿਆਰਥੀਆਂ ਅਤੇ ਜਥੇਬੰਦੀਆਂ ਵੱਲੋ ਸਾਂਝੇ ਰੂਪ ਵਿੱਚ ਸਿੱਖ ਨਸਲਕੁਸ਼ੀ 1984 ਦੀ ਯਾਦ ਨੂੰ ਸਮਰਪਿਤ ਮਾਰਚ ਕੀਤਾ ਗਿਆ। ਇਹ ਮਾਰਚ ਭਾਈ
ਜੂਨ 1984 ਵਿਚ ਸ੍ਰੀ ਅੰਮ੍ਰਿਤਸਰ ਵਿਖੇ ਦਰਬਾਰ ਸਾਹਿਬ ਕੰਪਲੈਕਸ ਅਤੇ ਦਰਜਨਾਂ ਹੋਰ ਧਾਰਮਿਕ ਸਥਾਨਾਂ ਉੱਤੇ ਕੀਤਾ ਗਿਆ ਫੌਜੀ ਹਮਲਾ ਸਿੱਖ ਮਾਨਸਿਕਤਾ ਵਿਚ ਡੂੰਘੇ ਅਤੇ ਅਮਿੱਟ ਜ਼ਖਮ ਛੱਡ ਗਿਆ ਹੈ।

ਸਿੱਖ ਸਿਆਸਤ ਰਾਹੀਂ ਚੋਣਵੀਆਂ ਕਿਤਾਬਾਂ ਖਰੀਦੋ

ਤਾਜ਼ਾ ਖਬਰਾਂ:

ਲੇਖ/ਵਿਚਾਰ: