Follow Sikh Siyasat News at

Subscribe to our RSS feed
ਜੀ ਆਇਆਂ ਨੂੰ! ਸਿੱਖ ਸਿਆਸਤ ਦੇ ਪੰਜਾਬੀ ਖਬਰਾਂ ਦੀ ਬਿਜਾਲ-ਮੰਚ ਉੱਤੇ ਤੁਹਾਡਾ ਹਾਰਦਿਕ ਸਵਾਗਤ ਹੈ। ਤੁਸੀਂ ਆਪਣੇ ਵਿਚਾਰ, ਰਾਵਾਂ, ਸੁਝਾਅ, ਸ਼ਿਕਾਇਤਾਂ ਅਤੇ ਖਬਰਾਂ ਸਾਨੂੰ ਸਾਡੇ ਬਿਜਲ-ਪਤੇ news@sikhsiyasat.net ਉੱਤੇ ਭੇਜ ਸਕਦੇ ਹੋ।

ਸਿੱਖਾਂ ਨੂੰ ਜਾਗਰੂਕ ਕਰਨ ਲਈ ਪੰਥਕ ਸੰਸਥਾਵਾਂ ਦੇ ਸਹਿਯੋਗ ਨਾਲ ‘ਸਿੱਖ ਯੂਥ ਫਰੰਟ’ਨੇ ਕੱਢਿਆ ਗੁਲਾਮੀ ਚੇਤਨਾ ਮਾਰਚ

ਸਿੱਖਾਂ ਨੂੰ ਜਾਗਰੂਕ ਕਰਨ ਲਈ ਪੰਥਕ ਸੰਸਥਾਵਾਂ ਦੇ ਸਹਿਯੋਗ ਨਾਲ ‘ਸਿੱਖ ਯੂਥ ਫਰੰਟ’ਨੇ ਕੱਢਿਆ ਗੁਲਾਮੀ ਚੇਤਨਾ ਮਾਰਚ

ਅੰਮ੍ਰਿਤਸਰ (9ਨਵੰਬਰ, 2014): ਸਿੱਖ ਨਸਲਕੁਸ਼ੀ ਦੇ ਚਾਰ ਦਹਾਕਿਆਂ ਬਾਅਦ ਵੀ ਇਨਸਾਫ ਨਾ ਮਿਲਣ ਨੂੰ ਲੈਕੇ ਨਵ ਗਠਿਤ ਸਿੱਖ ਸੰਸਥਾ ‘ਸਿੱਖ ਯੂਥ ਫਰੰਟ’ਨੇ ਹਮ ਖਿਆਲੀ ਪੰਥਕ ਸੰਸਥਾਵਾਂ ਦੇ ਸਹਿਯੋਗ ਨਾਲ ਅੱਜ ਇਥੇ ਗੁਲਾਮੀ ਚੇਤਨਾ ਮਾਰਚ ਦਾ ਅਯੋਜਨ ਕੀਤਾ।

ਹੱਥਾਂ ਵਿੱਚ ਸਿੱਖ ਕੌਮ ਦੇ ਜੇਲ੍ਹਾਂ ਵਿੱਚ ਨਜਰਬੰਦ ਕੈਦੀਆਂ ,ਸਿੱਖ ਨਸਲਕੁਸ਼ੀ ਦਾ ਸ਼ਿਕਾਰ ਪ੍ਰੀਵਾਰਾਂ ਅਤੇ ਜਲਾਵਤਨੀ ਕੱਟ ਰਹੇ ਸਿੱਖਾਂ ਦੇ ਜਜਬਾਤਾਂ ਦੀ ਤਰਜਮਾਨੀ ਕਰਨ ਵਾਲੇ ਪੋਸਟਰ ਤੇ ਬੈਨਰ ਫੜੀ ਮਾਰਚ ਵਿੱਚ ਸ਼ਾਮਲ ਲੋਕ ਸਤਿਨਾਮ ਵਾਹਿਗੁਰੂ ਦਾ ਜਾਪ ਕਰਦੇ ਹੋਏ ਚਲ ਰਹੇ ਸਨ।

DSCF3164
ਗੁਲਾਮੀ ਚੇਤਨਾ ਮਾਰਚ ਵਿੱਚ ਜੱਥੇਬੰਦੀਆਂ ਦੇ ਆਗੂ ਅਤੇ ਬੱਚੇ

ਹਾਲ ਗੇਟ ਵਿਖੇ ਪੱਤਰਕਾਰਾਂ ਨਾਲ ਗਲਬਾਤ ਕਰਦਿਆਂ ਸਿੱਖ ਯੂਥ ਫਰੰਟ ਦੇ ਪ੍ਰਧਾਨ ਡਾ: ਸ਼ਰਨਜੀਤ ਸਿੰਘ ਰਟੌਲ ਨੇ ਕਿਹਾ ਕਿ ਸਿੱਖ ਨਸਲਕੁਸ਼ੀ ਤਾਂ ਭਾਰਤ-ਪਾਕਿ ਵੰਡ ਬਾਅਦ ਹੀ ਭਾਰਤ ਵਿੱਚ ਸ਼ੁਰੂ ਹੋ ਗਈ ਸੀ ਲੇਕਿਨ ਇਸਦਾ ਪਹਿਲਾਂ ਪ੍ਰਤੱਖ ਪ੍ਰਮਾਣ 1978 ਵਿੱਚ ਮਿਲਿਆ ਜਦ ਸਰਕਾਰੀ ਸ਼ਹਿ ਤੇ ਨਕਲੀ ਨਿਰੰਕਾਰੀਆਂ ਹਥੋਂ 13 ਸਿੱਖਾਂ ਦਾ ਸ਼ਰੇਆਮ ਕਤਲ ਕਰਵਾਇਆ ।

ਉਨ੍ਹਾਂ ਦੱਸਿਆ ਕਿ ਸਿੱਖ ਨਸਲਕੁਸ਼ੀ ਅਜੇ ਵੀ ਜਾਰੀ ਹੈ ਤੇ ਅੱਜ ਦੇ ਇਸ ਮਾਰਚ ਦਾ ਮਕਸਦ ਕਿਸੇ ਪਾਸੋਂ ਇਨਸਾਫ ਦੀ ਆਸ ਕਰਨਾ ਨਹੀ ਹੈ ਬਲਕਿ ਸਿੱਖਾਂ ਨੂੰ ਜਾਗਰੂਕ ਕਰਨਾ ਹੈ ਕਿ ਉਹ ਇਸ ਦੇਸ਼ ਵਿੱਚ ਗੁਲਾਮ ਹਨ ਤੇ ਗੁਲਾਮਾਂ ਨੁੰ ਇਨਸਾਫ ਨਹੀ ਮਿਲਦੇ ।

DSCF3200
ਮੀਡੀਆ ਨਾਲ ਗੱਲ ਕਰਦੇ ਹੋਏ ਜੱਥੇਬੰਦੀ ਦੇ ਜਨਰਲ ਸਕੱਤਰ ਸ੍ਰ ਪਪਲਪ੍ਰੀਤ ਸਿੰਘ

ਫਰੰਟ ਦੇ ਜਨਰਲ ਸਕੱਤਰ ਸ੍ਰ ਪਪਲਪ੍ਰੀਤ ਸਿੰਘ ਨੇ ਕਿਹਾ ਕਿ 30 ਸਾਲ ਤਾਂ ਲਗਾਤਾਰ ਹੀ ਸਿੱਖ ,ਸਰਕਾਰੀ ਅੱਤਵਾਦ ਦੇ ਸ਼ਿਕਾਰ ਹੋ ਰਹੇ ਹਨ ਜਿਸਦੀ ਦੁਹਾਈ ਹੁਣ ਤਾਂ ਅੰਤਰਰਾਸ਼ਟਰੀ ਮਨੁਖੀ ਅਧਿਕਾਰ ਸੰਗਠਨ ਵੀ ਪਾ ਰਹੇ ਹਨ ਲੇਕਿਨ ਦੇਸ਼ ਦੀ ਸਰਕਾਰ ਟੱਸ ਤੋਂ ਮੱਸ ਨਹੀ ਹੋ ਰਹੀ ,ਇਹ ਇੱਕ ਖੁਲਾ ਸੰਕੇਤ ਹੈ ਕਿ ਸਿੱਖ ਇਸ ਦੇਸ਼ ਵਿੱਚ ਗੁਲਾਮ ਹਨ ,ਉਨ੍ਹਾਂ ਨੁੰ ਜਾਗਰੂਕ ਕਰਨਾ ਅਸੀਂ ਆਪਣਾ ਫਰਜ ਸਮਝਿਆ ਹੈ ।

DSCF3186
ਗੁਲਾਮੀ ਚੇਤਨਾ ਮਾਰਚ ਦਾ ਇੱਕ ਹੋਰ ਦ੍ਰਿਸ਼

ਸਥਾਨਕ ਚੌਕ ਫਵਾਰਾ ਤੋਂ ਸ਼ੁਰੂ ਹੋਕੇ ਸਥਾਨਕ ਹਾਲ ਗੇਟ ਅਤੇ ਵਾਪਸ ਚੌਕ ਫਵਾਰਾ ਪੁਜੇ ਗੁਲਾਮੀ ਚੇਤਨਾ ਮਾਰਚ ਵਿੱਚ ਸਿੱਖ ਯੂਥ ਫਰੰਟ ਦੇ ਪ੍ਰਧਾਨ ਡਾ:ਸ਼ਰਨਜੀਤ ਸਿੰਘ ਰਟੌਲ,ਮੀਤ ਪ੍ਰਧਾਨ ਸ੍ਰ ਸੁਖਦੇਵ ਸਿੰਘ ,ਜਨਰਲ ਸਕੱਤਰ ਸ੍ਰ ਪਪਲਪ੍ਰੀਤ ਸਿੰਘ ਅਤੇ ਮੀਡੀਆ ਸਲਾਹਕਾਰ ਸ੍ਰ ਪ੍ਰਿਤਪਾਲ ਸਿੰਘ,ਭਾਈ ਦਿਲਬਾਗ ਸਿੰਘ ਨਾਗੋਕੇ,ਸ਼੍ਰੋਮਣੀ ਅਕਾਲੀ ਦਲ ਅਮਰੀਕਾ ਦੇ ਨੁਮਾਇੰਦੇ ਨਵਦੀਪ ਸਿੰਘ ,ਭਾਈ ਰਣਜੀਤ ਸਿੰਘ,ਸਿੱਖ ਯੂਥ ਫੈਡਰੇਸ਼ਨ ਭਿੰਡਰਾਂਵਾਲਾ ਦੇ ਮੀਤ ਪਰਧਾਨ ਭਾਈ ਰਣਜੀਤ ਸਿੰਘ ਦਮਦਮੀ ਟਕਸਾਲ, ਏਕ ਨੂਰ ਚੈਰੀਟੇਬਲ ਟਰੱਸਟ ਦੀ ਚੇਅਰਪਰਸਨ ਬੀਬੀ ਮਨਜੀਤ ਕੌਰ,ਸਿੱਖ ਯੂਥ ਫੈਡਰੇਸ਼ਨ ਭਿੰਡਰਾਂਵਾਲਾ(ਅੰਮ੍ਰਿਤਸਰ) ਦੇ ਪ੍ਰਧਾਨ ਡਾ:ਗੁਰਜਿੰਦਰ ਸਿੰਘ ,ਰਾਜਬੀਰ ਸਿੰਘ,ਕਰਨਬੀਰ ਸਿੰਘ ,ਸੁਖਵਿੰਦਰ ਸਿੰਘ ਮੰਡ ਆਪਣੇ ਸੈਂਕੜੇ ਸਾਥੀਆਂ ,ਸਿੱਖ ਸੰਘਰਸ਼ ਦੇ ਸ਼ਹੀਦ ਪ੍ਰੀਵਾਰਾਂ ਦੀਆਂ ਬੀਬੀਆਂ ਅਤੇ ਬੱਚੇ ਸ਼ਾਮਿਲ ਹੋਏ।

Comments

comments

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:

(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related

ਸਿੱਖ ਯੂਥ ਫਰੰਟ ਵੱਲੋਂ ਜਾਰੀ ਤਾਜ਼ਾ ਪੈਸ ਬਿਆਨ ਵਿੱਚ ਜਨਰਲ ਸਕੱਤਰ ਪਪਲਪ੍ਰੀਤ ਸਿੰਘ ਨੇ ਸਿੱਖ ਰਾਜਸੀ ਕੈਦੀਆਂ ਦੀ ਰਿਹਾਈ ਲਈ ਕਾਗਜ਼ੀ ਕਾਰਵਾਈ ਦੀ ਮੱਠੀ ਚਾਲ ਦੀ ਸਖਤ ਨਿਖੇਧੀ ਕਰਦਿਆਂ ਕਿਹਾ
ਸਿੱਖ ਨੌਜਵਾਨ ਦੀ ਸੰਸਥਾ "ਸਿੱਖ ਯੂਥ ਫਰੰਟ" ਵੱਲੋਂ ਤੀਜੇ ਘੱਲੂਘਾਰੇ ਦੀ 31ਵੀ ਵਰੇਗੰਢ ਮੌਕੇ ਸ਼੍ਰੀ ਅਕਾਲ ਤਖਤ ਸਾਹਿਬ ਤੋਂ "ਧਰਮ ਯੁੱਧ " ਰਸਾਲਾ ਜਾਰੀ ਕਰਨ ਦਾ ਐਲਾਨ ਕੀਤਾ ਗਿਆ ਹੈ।
ਲੰਘੇ ਸਿੱਖ ਸੰਘਰਸ਼ ਦੇ ਲਾਸਾਨੀ ਸ਼ਹੀਦ ਭਾਈ ਸੇਖਦੇਵ ਸਿੰਘ ਸਖੀਰਾ ਦਾ 29ਵਾਂ ਸ਼ਹੀਦੀ ਦਿਹਾੜਾ ਸਿੱਖ ਕੌਮ ਵੱਲੋਂ ਉਨ੍ਹਾਂ ਦੇ ਜੱਦੀ ਪਿੰਡ ਸਖੀਰਾ ਵਿੱਚ ਮਨਾਇਆ ਗਿਆ। ਇਸ ਸਬੰਧੀ ਸਿੱਖ ਜੱਥੇਬੰਦੀ ਸਿੱਖ
ਅੰਮ੍ਰਿਤਸਰ ( 23 ਅਪ੍ਰੈਲ, 2015): ਨਵੀ ਆ ਰਹੀ ਪੰਜਾਬੀ ਫਿਲਮ ਅਜ਼ਾਦੀ ਦੇ ਵਫਦ ਨੇ ਅੱਜ ਅੰਮ੍ਰਿਤਸਰ ਸ਼ਹਿਰ ਵਿੱਚ ਸ਼ਿਰਕਤ ਕੀਤੀ ਅਤੇ ਸਿੱਖ ਯੂਥ ਫਰੰਟ ਤੋਂ ਫਿਲਮ ਦੇ ਪ੍ਰਚਾਰ ਲਈ ਸਹਿਯੋਗ

ਸਿੱਖ ਸਿਆਸਤ ਰਾਹੀਂ ਚੋਣਵੀਆਂ ਕਿਤਾਬਾਂ ਖਰੀਦੋ

ਤਾਜ਼ਾ ਖਬਰਾਂ:

ਲੇਖ/ਵਿਚਾਰ: