Follow Sikh Siyasat News at

Subscribe to our RSS feed
ਜੀ ਆਇਆਂ ਨੂੰ! ਸਿੱਖ ਸਿਆਸਤ ਦੇ ਪੰਜਾਬੀ ਖਬਰਾਂ ਦੀ ਬਿਜਾਲ-ਮੰਚ ਉੱਤੇ ਤੁਹਾਡਾ ਹਾਰਦਿਕ ਸਵਾਗਤ ਹੈ। ਤੁਸੀਂ ਆਪਣੇ ਵਿਚਾਰ, ਰਾਵਾਂ, ਸੁਝਾਅ, ਸ਼ਿਕਾਇਤਾਂ ਅਤੇ ਖਬਰਾਂ ਸਾਨੂੰ ਸਾਡੇ ਬਿਜਲ-ਪਤੇ news@sikhsiyasat.net ਉੱਤੇ ਭੇਜ ਸਕਦੇ ਹੋ।

ਸਿੱਖਸ ਫਾਰ ਹਿਊਮਨ ਰਾਈਟਸ ਵਲੋਂ 10 ਦਿਸੰਬਰ ਨੂੰ ਕਨਵੈਂਨਸ਼ਨ ਕਰਵਾਏ ਜਾਣ ਦਾ ਐਲਾਨ

ਸਿੱਖਸ ਫਾਰ ਹਿਊਮਨ ਰਾਈਟਸ ਵਲੋਂ 10 ਦਿਸੰਬਰ ਨੂੰ ਕਨਵੈਂਨਸ਼ਨ ਕਰਵਾਏ ਜਾਣ ਦਾ ਐਲਾਨ

ਜਲੰਧਰ (3 ਦਸੰਬਰ, 2015): ਵਿਚਾਰਾਂ ਦੇ ਵਖਰੇਵੇਂ ਅਤੇ ਵਿਰੋਧ ਕਰਨ ਦੇ ਹੱਕ ਨੂੰ ਸਿਆਸੀ ਦਲਾਂ ਵਲੋਂ ਪਰਵਾਨ ਨਾ ਕਰਨ ਕਰਕੇ ਵਧ ਰਹੀ ਅਸਹਿਣਸ਼ੀਲਤਾ ਦਾ ਦਾਅਵਾ ਕਰਦਿਆਂ ਪੰਜਾਬ ਦੇ ਮਨੁੱਖੀ ਅਧਿਕਾਰ ਸੰਗਠਨ ‘ਸਿੱਖਸ ਫਾਰ ਹਿਊਮਨ ਰਾਈਟਸ” ਵਲੋਂ 10 ਦਿਸੰਬਰ ਨੂੰ ਕੌਮਾਂਤਰੀ ਮਨੁਖੀ ਅਧਿਕਾਰ ਦਿਹਾੜੇ ਮੌਕੇ ਚੰਡੀਗੜ੍ਹ ਵਿਚ ਇਕ ਕਨਵੈਂਨਸ਼ਨ ਕਰਵਾਏ ਜਾਣ ਦਾ ਐਲਾਨ ਕੀਤਾ ਗਿਆ ਹੈ ਜਿਥੇ ਮਨੁਖੀ ਅਧਿਕਾਰਾਂ ਦੀ ਮਾੜੀ ਸਥਿਤੀ, ਤਸ਼ੱਦਦ, ਗੈਰ-ਕਾਨੂੰਨੀ ਗਤੀਵਿਧੀਆਂ ਰੋਕੂ ਕਾਨੂੰਨ ਦੀ ਦੁਰਵਰਤੋਂ, ਦੇਸ਼ਧਰੋਹ ਤੇ ਹੋਰ ਕਾਨੂੰਨਾਂ ਦੀ ਦੁਰਵਰਤੋਂ ਤੇ ਹੋਰ ਸੰਵੇਦਨਸ਼ੀਲ ਮਸਲੇ ਉਭਾਰੇ ਜਾਣਗੇ।

ਮਨੁੱਖੀ ਅਧਿਕਾਰਾਂ ਦੇ 67ਵੇਂ ਕੌਮਾਂਤਰੀ ਦਿਹਾੜੇ ਮੌਕੇ ਪੰਜਾਬ, ਕਸ਼ਮੀਰ ਅਤੇ ਭਾਰਤ ਦੇ ਹੋਰਨਾਂ ਖਿੱਤਿਆਂ ਵਿਚ ਵਧ ਰਹੀ ਅਸਹਿਣਸ਼ੀਲ਼ਤਾ ਦੇ ਗੰਭੀਰ ਮਸਲੇ ਬਾਰੇ ਹੋਣ ਜਾ ਰਹੇ ਇਸ ਕਨਵੈਨਸ਼ਨ ਨਾਲ ਪੰਜਾਬ ਮਨੁਖੀ ਅਧਿਕਾਰ ਆਰਗੇਨਾਈਜੇਸ਼ਨ, ਲਾਇਰਜ ਫਾਰ ਹਿਊਮਨ ਰਾਈਟਸ, ਅਤੇ ਸਿਖ ਯੂਥ ਆਫ ਪੰਜਾਬ ਨੇ ਆਪਣੀ ਸਹਿਮਤੀ ਪ੍ਰਗਟਾਈ ਹੈ।

image (2)
ਸਿਖਸ ਫਾਰ ਹਿਊਮਨ ਰਾਈਟਸ ਦੇ ਮੁਖੀ ਐਡਵੋਕੇਟ ਹਰਪਾਲ ਸਿੰਘ ਚੀਮਾ ਪੱਤਰਕਾਰਾਂ ਨਾਲ ਗੱਲ ਕਰਦੇ ਹੋਏ

‘ਸਿੱਖਸ ਫਾਰ ਹਿਊਮਨ ਰਾਈਟਸ ਦੇ ਮੁਖੀ ਐਡਵੋਕੇਟ ਹਰਪਾਲ ਸਿੰਘ ਚੀਮਾ ਨੇ ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਕਿਹਾ ਕਿ ਕਨਵੈਨਸ਼ਨ ਦਾ ਮਕਸਦ ਹਕੂਮਤੀ ਤਸ਼ੱਦਦ ਦਾ ਸ਼ਿਕਾਰ ਹੋਏ ਲੋਕਾਂ ਲਈ ਆਵਾਜ਼ ਬੁਲੰਦ ਕਰਨਾ ਹੈ।ਉਨਾਂ ਕਿਹਾ ਕਿ ਚੰਡੀਗੜ੍ਹ ਦੇ ਭਾਈ ਮੱਖਣ ਸ਼ਾਹ ਲੁਬਾਣਾ ਆਡੀਟੋਰੀਅਮ ਵਿਚ ਪਹਿਲਾਂ ਮੱਨੁਖੀ ਅਧਿਕਾਰਾਂ ਦੇ ਹੋ ਰਹੇ ਘਾਣ ਨੂੰ ਰੋਕਣ ਲਈ ਚਰਚਾ ਹੋਵੇਗੀ ਉਪਰੰਤ ਸੈਕਟਰ 17 ਵਿਚ ਮੋਮਬੱਤੀ ਮਾਰਚ ਕਰਕੇ ਹਕੂਮਤੀ ਦਹਿਸ਼ਤਗਰਦੀ ਦਾ ਸ਼ਿਕਾਰ ਲੋਕਾਂ ਪ੍ਰਤੀ ਇਕਮੁਠਤਾ ਪ੍ਰਗਟਾਈ ਜਾਵੇਗੀ।ਉਨਾਂ ਕਿਹਾ ਕਿ ਪੰਜਾਬ ਵਿਚ ਹੁਣ ਫਿਰ ਦੋਬਾਰਾ ਮਨੂਖੀ ਹੱਕਾਂ ਦੇ ਘਾਣ ਦਾ ਦੌਰ ਚੱਲ ਪਿਆ ਹੈ ਅਤੇ ਸਿਆਸੀ ਤੇ ਧਾਰਮਿਕ ਵਖਰੇਵੈਂ ਕਾਰਨ ਅਸਹਿਣਸ਼ੀਲਤਾ ਵਧ ਰਹੀ ਹੈ।

ਉਨਾਂ ਕਿਹਾ ਕਿ ਅੰਮ੍ਰਿਤਸਰ ਕੋਲ ਚੱਬੇ ਪਿੰਡ ਵਿਚ 10 ਨਵੰਬਰ ਨੂੰ ਲੱਖਾਂ ਲੋਕਾਂ ਦੇ ਇਕੱਠ ਨਾਲ ਨਜਿਠਣ ਲਈ ਅਕਾਲੀ ਸਰਕਾਰ ਨੇ ਧੱਕੇਸ਼ਾਹੀ ਵਾਲੀ ਨੀਤੀ ਵਰਤੀ। ਉਨਾਂ ਕਿਹਾ ਕਿ ਇਸ ਇਕੱਠ ਨੂੰ ਦੇਸ਼-ਵਿਰੋਧੀ ਅਤੇ ਕੌਮ-ਵਿਰੋਧੀ ਗਰਦਾਨਿਆਂ ਅਕਾਲੀ ਸਰਕਾਰ ਨੇ ਵਿਰੋਧੀ ਦਲਾਂ ਦੇ ਆਗੂਆਂ, ਤਿੰਨ ਦਰਜਣ ਕਾਰਕੁੰਨਾਂ, ਸਿਖ ਪਰਚਾਰਕਾਂ, ਪ੍ਰਦਰਸ਼ਨਕਾਰੀਆਂ, ਸ਼ੋਸ਼ਲ ਮੀਡੀਆ ਉਤੇ ਲਿਖਣ ਵਾਲਿਆਂ ਨੂੰ ਜਾਂ ਸੰਗੀਨ ਦੋਸ਼ਾਂ ਹੇਠ ਜੇਲਾਂ ਵਿਚ ਧੱਕ ਦਿਤਾ ਅਤੇ ਜਾਂ ਘਰਾਂ ਵਿਚ ਨਜਰਬੰਦ ਕਰ ਦਿਤਾ।ਉਨਾਂ ਕਿਹਾ ਕਿ ਸਾਰੇ ਭਾਰਤ ਵਿਚ ਹਰ ਕੋਨੇ ਤੋਂ ਅਸਹਿਣਸ਼ੀਲਤ ਵਰਤਾਰੇ ਦੀਆਂ ਮੰਦਭਾਗੀਆਂ ਘਟਨਾਵਾਂ ਸਾਹਮਣੇ ਆ ਰਹੀਆ ਹਨ ਜਿਸ ਵਿਰੁਧ ਸਮਾਜਿਕ ਭਾਈਚਾਰੇ ਨੂੰ ਆਵਾਣ ਬੁਲੰਦ ਕਰਨੀ ਚਾਹੀਦੀ ਹੈ।

ਉਹਨਾਂ ਕਿਹਾ ਕਿ ਬੇਲਗਾਮ ਅਤੇ ਅੰਨ੍ਹੀ ਤਾਕਤਾਂ ਨਾਲ ਲੈਸ ਸੁਰੱਖਿਆ ਫੋਰਸਾਂ ਅਤੇ ਪੁਲਿਸ ਨੇ ਕਾਨੂੰਨ ਦੀਆਂ ਧਾਰਾਂ ਦਾ ਗਲਤ ਇਸਤੇਮਾਲ ਕਰਕੇ ਲੋਕਾਂ ਦੇ ਮਨੁੱਖੀ ਅਧਿਕਾਰ ਕੁਚਲੇ ਹਨ।

ਉਹਨਾਂ ਕਿਹਾ ਕਿ ਲੰਮਾ ਸਮਾ ਪੰਜਾਬ ਅੰਦਰ ਭਾਰਤ ਦੀ ਏਕਤਾ ਅਤੇ ਅਖੰਡਤਾ ਬਣਾਈ ਰੱਖਣ ਦੇ ਬੁਰਕੇ ਹੇਠ, ਸਾਧਾਰਨ ਲੋਕਾਂ, ਸਿੱਖ ਸੰਘਰਸ਼ ਦੇ ਹਮਾਇਤੀਆਂ, ਵਕੀਲਾਂ, ਲਿਖਾਰੀਆਂ, ਪਨਾਹ ਦੇਣ ਵਾਲਿਆਂ ਦੀ ਬਲੀ ਚੜਾਈ ਗਈ, ਮਨੁੱਖੀ ਅਧਿਕਾਰ ਕੁਚਲੇ ਗਏ ਅਤੇ ਅਫਸੋਸ ਕਿ ਇਹ ਸਭ ਕੁਝ ਕਾਨੂੰਨ ਨੂੰ ਛਿੱਕੇ ਟੰਗ ਕੇ ਕੀਤਾ ਗਿਆ। ਉਹਨਾਂ ਕਿਹਾ ਕਿ ਇਨਸਾਫ ਦੀ ਉਮੀਦ ਦੂਰ-ਦੂਰ ਤੱਕ ਦਿਖਾਈ ਨਹੀ ਦੇ ਰਹੀ ਅਤੇ ਜ਼ਬਰੀ ਲਾਪਤਾ ਕੀਤੇ ਗਏ ਨੌਜਵਾਨਾਂ ਦੇ ਬੁਢੇ ਮਾਂ-ਬਾਪ ਅੱਜ ਵੀ ਆਪਣੇ ਬੱਚਿਆਂ ਦੀ ਉਡੀਕ ਦੀ ਪੀੜਾ ਵਿੱਚ ਜੀਅ ਰਹੇ ਹਨ।

ਉਹਨਾਂ ਅਫਸੋਸ ਜਿਤਾਉਦਿਆਂ ਕਿਹਾ ਕਿ ਕਾਨੂੰਨ ਦੇ ਰਖਵਾਲੇ ਕਹਾਉਣ ਵਾਲਿਆਂ ਨੇ ਹੀ ਕਾਨੂੰਨ ਦੀਆਂ ਧਜੱਅੀਆਂ ਉਡਾਈਆਂ ਹਨ। ਉਹਨਾਂ ਕਿਹਾ ਕਿ ਇਸੇ ਤਰਾਂ ਦਾ ਹੀ ਵਰਤਾਰਾ ਕਸ਼ਮੀਰ, ਤਾਮਿਲਨਾਡੂ, ਦਿੱਲ਼ੀ ਅਤੇ ਹੋਰਨਾਂ ਥਾਵਾਂ ਉਤੇ ਵਰਤ ਰਿਹਾ ਹੈ।

ਉਹਨਾਂ ਦਸਿਆ ਕਿ 10 ਦੀ ਕਾਨਫਰੰਸ ਵਿੱਚ ਕਸ਼ਮੀਰ, ਤਾਮਿਲਨਾਡੂ, ਦਿੱਲ਼ੀ ਤੋਂ ਮਨੁੱਖੀ ਅਧਿਕਾਰਾਂ ਨਾਲ ਸਬੰਧਤਿ ਨਾਮਵਰ ਸ਼ਖਸ਼ੀਅਤਾਂ ਪਹੁੰਚ ਰਹੀਆਂ ਹਨ ਜੋ ਭਾਰਤ ਅੰਦਰ ਨਿਘਰਦੀ ਮਨੁੱਖੀ ਅਧਿਕਾਰਾਂ ਦੀ ਸਥਿਤੀ ਉਤੇ ਵਿਚਾਰ-ਚਰਚਾ ਕਰਨਗੇ।

ਇਸ ਮੌਕੇ ਸਿੱਖ ਯੂਥ ਆਫ ਪੰਜਾਬ ਦੇ ਪ੍ਰਧਾਨ ਸ.ਪਰਮਜੀਤ ਸਿੰਘ ਟਾਂਡਾ ਨੇ ਹੁੰਦਿਆਂ ਕਿਹਾ ਕਿ ਪਿਛਲੇ ਤਿੰਨ ਦਹਾਕਿਆਂ ਦੌਰਾਨ,ਪੀੜਿਤਾਂ ਨੂੰ ਇਨਸਾਫ ਦਿਵਾਉਣ ਦੀ ਹਰ ਕੋਸ਼ਿਸ ਨੂੰ ਮੁਲਕ ਦੀ ਏਕਤਾ ਤੇ ਅਖੰਡਤਾ ਦੇ ਦੇ ਨਾਂ ਹੇਠ ਦਬਾਅ ਦਿਤਾ ਗਿਆ।

Comments

comments

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:

(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related

ਪੀਪਲਜ਼ ਡਾਕੂਮੈਂਟੇਸ਼ਨ ਐਂਡ ਐਡਵੋਕੇਸੀ ਪ੍ਰੋਜੈਕਟ (ਪੀਡੈਪ) ਨੇ ਭਾਈ ਜਸਵੰਤ ਸਿੰਘ ਖਾਲੜਾ ਦੇ ਕਾਰਜ ਨੂੰ ਅੱਗੇ ਵਧਾਉਣ ਲਈ ਪਿਛਲੇ ਦੋ ਦਹਾਕਿਆਂ ਦੌਰਾਨ ਕੀਤੇ ਯਤਨਾਂ ਦਾ ਵੇਰਵਾ ਸਾਂਝਾ ਕੀਤਾ ਅਤੇ ਅਕਾਲ ਤਖ਼ਤ
ਦਲ ਖਾਲਸਾ ਨੇ ਭਾਰਤੀ ਸਟੇਟ, ਨਿਆਂਪਾਲਿਕਾ ਅਤੇ ਡੇਰਾਵਾਦ/ਗੁਰੂਡੰਮ ਵਿਚਕਾਰ ਚੱਲ ਰਹੇ ਡੂੰਘੇ ਗਠਜੋੜ ਨੂੰ ਗੰਭੀਰਤਾ ਨਾਲ ਲੈੰਦਿਆਂ ਕਿਹਾ ਹੈ ਅਕਾਲੀ ਆਗੂ ਬਿਕਰਮਜੀਤ ਸਿੰਘ ਮਜੀਠੀਆ ਨੂੰ ਸੁਪਰੀਮ ਕੋਰਟ ਵੱਲੋਂ ਜ਼ਮਾਨਤ ਮਿਲਣਾ
ਦਲ ਖਾਲਸਾ ਨੇ ਭਾਰਤ ਵਿੱਚ ਨਵ-ਨਿਯੁਕਤ ਅਮਰੀਕੀ ਰਾਜਦੂਤ ਸਰਜੀਓ ਗੋਰ ਨੂੰ ਅਪੀਲ ਕੀਤੀ ਹੈ ਕਿ ਉਹ ਆਰਥਿਕ ਅਤੇ ਵਪਾਰਕ ਚਿੰਤਾਵਾਂ ਤੋਂ ਉੱਪਰ ਉੱਠ ਕੇ ਦੱਖਣੀ ਏਸ਼ੀਆ ਵਿੱਚ ਸ਼ਾਂਤੀ ਕਾਇਮ ਕਰਨ
ਅੱਜ 10 ਦਸੰਬਰ 2025 ਨੂੰ ਮਨੁੱਖੀ ਅਧਿਕਾਰ ਦਿਹਾੜੇ ਉੱਤੇ ਪੰਜਾਬ ਵਿਚ ਮਨੁੱਖੀ ਹੱਕਾਂ ਦੇ ਘਾਣ ਦੇ ਇਕ ਅਣਗੌਲੇ ਪੰਨੇ ਦੀ ਚਸ਼ਮਦੀਦ ਗਵਾਹਾਂ ਅਤੇ ਜ਼ਿੰਦਾ ਬਚੇ ਜੀਆਂ ਦੀ ਆਤਮ ਬਿਆਨੀ ਤੇ

ਸਿੱਖ ਸਿਆਸਤ ਰਾਹੀਂ ਚੋਣਵੀਆਂ ਕਿਤਾਬਾਂ ਖਰੀਦੋ

ਤਾਜ਼ਾ ਖਬਰਾਂ:

ਲੇਖ/ਵਿਚਾਰ: