ਅੰਮ੍ਰਿਤਸਰ (23 ਅਕਤੂਬਰ, 2015): ਸ਼੍ਰੀ ਅਕਾਲ ਤਖਤ ਸਾਿਹਬ ‘ਤੇ ਅੱਜ ਪੰਜ ਪਿਆਰਿਆਂ ਵੱਲੋਂ ਸੌਦਾ ਸਾਧ ਮਾਫੀ ਮਮਾਲੇ ‘ਤੇ ਸਪੱਸ਼ਟੀਕਰਨ ਦੇਣ ਲਈ ਤਲਬ ਕੀਤੇ ਪੰਜ ਤਖਤਾਂ ਦੇ ਜੱਥੇਦਾਰਾਂ ਦੇ ਨਾ ਪਹੁੰਚਣ ‘ਤੇ ਸ਼੍ਰੋਮਣੀ ਕਮੇਟੀ ਦੇ ਅਧਿਕਾਰੀਆਂ ਰਾਹੀਂ ਪੰਜਾਂ ਪਿਆਰਿਆਂ ਨੇ ਸ਼੍ਰੋਮਣੀ ਕਮੇਟੀ ਨੂੰ ਜੱਥੇਦਾਰਾਂ ਦੀਆਂ ਸੇਵਾਵਾਂ ਰੱਦ ਕਰਨ ਦੇ ਹੁਕਮ ਨੂੰ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਅਵਤਾਰ ਸਿੰਘ ਮੱਕੜ ਕੇ ਰੱਦ ਕਰ ਦਿੱਤਾ ਹੈ।ਉਨ੍ਹਾਂ ਕਿਹਾ ਕਿ ਉਹ ਮੁਅੱਤਲ ਹਨ ਤੇ ਅਧਿਕਾਰਕ ਤੌਰ ‘ਤੇ ਉਹ ਆਦੇਸ਼ ਨਹੀਂ ਦੇ ਸਕਦੇ।


ਅੱਜ ਅਕਾਲ ਤਖ਼ਤ ਸਾਹਿਬ ਵਿਖੇ ਪੰਜ ਪਿਆਰਿਆਂ ਵੱਲੋਂ ਪੰਜ ਤਖਤਾਂ ਦੇ ਜਥੇਦਾਰਾਂ ਨੂੰ ਤਲਬ ਕੀਤਾ ਗਿਆ ਸੀ।ਜਥੇਦਾਰਾਂ ਨੂੰ ਪੇਸ਼ ਹੋ ਕੇ ਸਪਸ਼ਟੀਕਰਣ ਦੇਣ ਲਈ 10 ਵਜੇ ਦਾ ਸਮਾਂ ਦਿੱਤਾ ਗਿਆ ਸੀ।ਪਰ 90 ਮਿੰਟ ਦੇ ਕਰੀਬ ਅਕਾਲ ਤਖ਼ਤ ਸਾਹਿਬ ਵਿਖੇ ਪੰਜ ਪਿਆਰੇ ਅਤੇ ਸੰਗਤਾਂ ਜਥੇਦਾਰਾਂ ਦੀ ੳੇਡੀਕ ਕਰਦੀਆਂ ਰਹੀਆਂ ਪਰ ਜਥੇਦਾਰ ਅਕਾਲ ਤਖ਼ਤ ਸਾਹਿਬ ਵਿਖੇ ਨਾ ਪਹੁੰਚੇ।ਜਿਸ ਤੋਂ ਬਾਅਦ ਗੁਰੂ ਗ੍ਰੰਥ ਸਾਹਿਬ ਜੀ ਦੀ ਹਜੂਰੀ ਵਿੱਚ ਪੰਜ ਪਿਆਰਿਆਂ ਵੱਲੋਂ ਇੱਕ ਗੁਰਮਤਾ ਕਰਕੇ ਐਸ.ਜੀ.ਪੀ.ਸੀ ਦੀ ਐਗਜੇਕਟਿਵ ਕਮੇਟੀ ਨੂੰ ਆਦੇਸ਼ ਕੀਤਾ ਹੈ ਕਿ ਪੰਥ ਦੇ ਵਡੇਰੇ ਹਿੱਤਾਂ ਲਈ ਪੰਜ ਤਖ਼ਤ ਸਾਹਿਬਾਨਾਂ ਦੇ ਮੁੱਖ ਸੇਵਾਦਾਰਾਂ ਦੀਆਂ ਹਰ ਪ੍ਰਕਾਰ ਦੀਆਂ ਸੇਵਾਵਾਂ ਨੂੰ ਬੰਦ ਕਰ ਦਿੱਤਾ ਜਾਵੇ।
ਪੰਜ ਪਿਆਰਿਆਂ ਦੇ ਹੁਕਮ ਨੂੰ ਰੱਦ ਕਰਨਾ ਪ੍ਰਧਾਨ ਦਾ ਨਿੱਜ਼ੀ ਫੈਸਲਾ, ਸ਼੍ਰੋਮਣੀ ਕਮੇਟੀ ਦਾ ਨਹੀ: ਭੌਰ
ਸ਼੍ਰੋਮਣੀ ਕਮੇਟੀ ਨੂੰ ਦਿੱਤੇ ਹੁਕਮ ਨੂੰ ਪ੍ਰਧਾਨ ਵੱਲੋਂ ਰੱਦ ਕਰਨ ਦੇ ਫੈਸਲੇ ਬਾਰੇ ਜਨਰਲ ਸਕੱਤਰ ਸ੍ਰ. ਸੁਖਦੇਵ ਸਿੰਘ ਭੌਰ ਨਾਲ ਫੋਨ ‘ਤੇ ਉਨ੍ਹਾਂ ਦੇ ਵਿਚਾਰ ਜਾਨਣ ਲਈ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ “ਇਹ ਫੈਸਲਾ ਪ੍ਰਧਾਨ ਦਾ ਨਿੱਜ਼ੀ ਫੈਸਲਾ ਹੈ, ਸ਼੍ਰੋਮਣੀ ਕਮੇਟੀ ਦਾ ਨਹੀਂ।ਇਹ ਪ੍ਰਧਾਨ ਦਾ ਆਪਣਾ ਫੈਸਲਾ ਹੈ, ਉਹ ਇਸ ਲਈ ਜਵਾਬ ਦੇਹ ਹਨ।ਜਦੋਂ ਅੰਤਰਿੰਗ ਕਮੇਟੀ ਕੋਈ ਫੈਸਲਾ ਕਰਦੀ ਹੈ ਤਾਂ ਉਹ ਸ਼੍ਰੋਮਣੀ ਕਮੇਟੀ ਦਾ ਫੈਸਲਾ ਹੁੰਦਾ ਹੈ”।

ਸਿੱਖ ਸਿਆਸਤ ਨਿਊਜ਼ ਨਾਲ ਫੋਨ ‘ਤੇ ਗੱਲ ਕਰਦਿਆਂ, ਪੰਜਾਂ ਪਿਆਰਿਆਂ ਵੱਲੋਂ ਲਏ ਫੈਸਲੇ ‘ਤੇ ਉਨ੍ਹਾਂ ਕਿਹਾ ਕਿ “ਮੈਂ ਸਮਝਦਾ ਹਾਂ ਕਿ ਸਿੰਘ ਸਹਿਬਾਨਾਂ ਲਈ ਇਹ ਬੜਾ ਵਧੀਆ ਮੌਕਾ ਸੀ।ਪੰਜਾਂ ਪਿਆਰਿਆਂ ਦੀ ਇਹ ਸੰਸਥਾ……।ਇਸਦਾ ਮਤਲਬ ਤਾਂ ਇਹ ਹੋਇਆ ਕਿ ਜੱਥੇਦਾਰ ਜੋ ਮਰਜ਼ੀ ਗਲਤੀ ਕਰ ਦੇਣ, ਜਿਸ ਮਰਜ਼ੀ ਸੰਸਥਾ ਦਾ ਅਪਮਾਣ ਕਰ ਦੇਣ, ਉਨ੍ਹਾਂ ਨੂੰ ਕੋਈ ਪੁੱਛਣ ਵਾਲਾ ਹੀ ਨਹੀ।ਜੇਕਰ ਪੰਜ ਪਿਆਰਿਆਂ ਨੇ ਗੁਰੂ ਸਾਹਿਬ ਦੀ ਹਜ਼ੂਰੀ ਵਿੱਚ ਅਰਦਾਸ ਕਰਕੇ ਇਹ ਉਨ੍ਹਾਂ ਨੂੰ ਕਹਿਤਾ ਪਈ ਆਕੇ ਸਪੱਸ਼ਟੀ ਕਰਨ ਦਿਓੁ, ਇਹ ਤਾਂ ਪੱਖ ਬੜਾਂ ਵਧੀਆਂ, ਆਕੇ ਉਨ੍ਹਾਂ ਨੂੰ ਆਪਣਾ ਪੱਖ ਸਪੱਸ਼ਟ ਕਰ ਦਿੰਦੇ ਸਾਰੀਆਂ ਸੰਸਥਾ ਬਚ ਜਾਂਦੀਆਂ”।
ਕੱਲ ਅੰਤਰਿੰਗ ਕਮੇਟੀ ਦੀ ਮੀਟਿੰਗ ਵਿੱਚ ਪੰਜਾਂ ਪਿਆਰਿਆਂ ਦੀ ਮੁਅੱਤਲੀ ਬਾਰੇ ਹੋਈ ਵਿਚਾਰ ਬਾਰੇ ਗੱਲ ਕਰਦਿਆਂ ਉਨਾਂ ਦੱਸਿਆ ਕਿ ਉਨ੍ਹਾਂ ਨੇ ਪ੍ਰਧਾਨ ਨੂੰ ਬੇਨਤੀ ਕੀਤੀ ਸੀ ਕਿ “ਪੰਜ ਪਿਆਰੇ ਜਦੋਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਹੁਕਮ ਲੈਕੇ ਕਿਸੇ ਮਕਸਦ ਲਈ ਅਰਦਾਸ ਕਰਦੇ ਹਨ ਤਾਂ ਉਹ ਸੰਸਥਾ ਦੇ ਰੂਪ ਵਿੱਚ ਹੁੰਦੇ ਹਨ, ਵਿਅਕਤੀ ਨਹੀਂ ਹੁੰਦੇ।ਪੰਜਾਂ ਪਿਆਰਿਆਂ ਦੀ ਸੰਸਥਾ ਗੁਰੂ ਸਾਹਿਬਾਨ ਨੇ ਖੁਦ ਸਥਾਪਿਤ ਕੀਤੀ ਸੀ, ਕਿਸੇ ਵਿਅਕਤੀ ਵਿਸ਼ੇਸ਼ ਨੇ ਨਹੀਂ। ਪੰਜਾਂ ਪਿਆਰਿਆਂ ਦੀ ਸੰਸਥਾ ਅੱਗੇ ਗੁਰੂ ਸਾਹਿਬ ਨੇ ਖੁਦ ਵੀ ਝੁਕ ਹੁਕਮ ਪ੍ਰਵਾਨ ਕੀਤਾ ਸੀ।ਇਨ੍ਹਾਂ ਨੂੰ ਮੁਅੱਤਲ ਕਰਕੇ ਪੰਥ ਵਿੱਚ ਹੋਰ ਦੁਫੇੜ ਨਾ ਪਾਓੁ ਪੰਥ ਵਿੱਚ”।
ਉਨਾਂ ਕਿਹਾ ਕਿ ਉਨਾਂ ਨੇ ਮੀਟਿੰਗ ਵਿੱਚ ਕਿਹਾ ਕਿ ਪੰਜਾਂ ਪਿਆਰਿਆਂ ਨੇ ਕਿਸੇ ਮੰਦ ਭਾਵਨਾ ਅਧੀਨ ਇਹ ਫੈਸਲਾ ਨਹੀਂ ਲਿਆ, ਉਨ੍ਹਾਂ ਦੀ ਭਾਵਨਾ ਸਿਰਫ ਤਖਤ ਸਾਹਿਬਾਨਾਂ ਦੇ ਸਤਿਕਾਰ ਨੂੰ ਬਹਾਲ ਰੱਖਣ ਦੀ ਹੈ, ਇਸ ਲਈ ਉਨ੍ਹਾਂ ਦੀ ਮੁਅੱਤਲੀ ਰੱਦ ਕੀਤੀ ਜਾਵੇ।
ਸ਼੍ਰੋਮਣੀ ਕਮੇਟੀ ਦੇ ਹੋਰ ਮੁਲਾਜ਼ਮਾਂ ਦੀ ਮੁਅੱਤਲੀ ਬਾਰੇ ਉਨ੍ਹਾਂ ਮੀਟੰਗ ਵਿੱਚ ਕਿਹਾ ਕਿ “ਸਾਰੇ ਸਿੱਖਾਂ ਦੇ ਜ਼ਜਬਾਤ ਗੁਰੂ ਸਾਹਿਬ ਦੀ ਹੋਈ ਬੇਅਦਬੀ ਕਾਰਣ ਭੜਕੇ ਹੋਏ ਹਨ। ਸਾਡੇ ਮੁਲਾਜ਼ਮ ਵੀ ਸਿੱਖ ਹਨ। ਉਨ੍ਹਾਂ ਦਾ ਗੁਰੂ ਵੀ ਗੁਰੂ ਗ੍ਰੰਥ ਸਾਹਿਬ ਜੀ ਹੈ। ਜੇ ਇਸ ਭਾਵਨਾ ਦੇ ਤਹਿਤ ਹੀ ਉਨ੍ਹਾਂ ਨੇ ਬਿਨ੍ਹਾਂ ਬੁਲਾਏ ਜੱਥੇਦਾਰ ਨੂੰ ਉੱਥੋਂ ਜਾਣ ਲਈ ਕਹਿ ਦਿੱਤਾ।ਸਾਰੇ ਜੱਥੇਦਾਰਾਂ ਦਾ ਸਤਿਕਾਰ ਕਰਦੇ ਸੀ, ਇਹ ਬਦਲਾਅ 14 ਨਵੰਬਰ ਤੋਂ ਬਾਅਦ ਸ਼ੁਰੂ ਹੋਇਆ, ਜਦੋਂ ਉਨ੍ਹਾਂ ਚੁੱਪ ਕੀਤਿਆਂ ਸੌਦਾ ਸਾਧ ਨੂੰ ਮਾਫ ਕਰ ਦਿੱਤਾ। ਇਨ੍ਹਾਂ ਹਾਲਾਤਾਂ ਨੂੰ ਸਮਝਦੇ ਹੋਏ ਪੰਥ ਦੀ ਭਾਵਨਾ ਅਨੁਸਾਰ ਫੈਸਲੇ ਲਓੁ, ਪੰਥ ਨੂੰ ਹੋਰ ਦੁਬਿਧਾ ਵਿੱਚ ਨਾ ਪਾਓੁ।
ਉਨ੍ਹਾਂ ਕਿਹਾ ਪ੍ਰਧਾਨ ਸਾਹਿਬ ਕਹਿਣ ਲੱਗੇ ਕਿ ਪਹਿਲਾਂ ਮੈਨੂੰ ਸਬੰਧਿਤ ਧਿਰਾਂ ਨਾਲ ਗੱਲ ਕਰ ਲੈਣ ਦਿਓੁ ਫੈਸਲਾ ਕਰਨ ਤੋਂ ਪਹਿਲਾਂ । ਇਹ ਗੱਲ ਵੀ ਹੋਈ ਸੀ ਕਿ ਜੇ ਕਰ ਫੈਸਲਾ ਤੁਸੀ ਹੀ (ਪ੍ਰਧਾਨ ਨੇ) ਕਰਨਾ ਤਾਂ ਉਨ੍ਹਾਂ ( ਮੈਬਰਾਂ) ਨੂੰ ਕਿਉਂ ਬੁਲਾਇਆ ਗਿਆ। ਫੈਸਲਾ ਤਾਂ ਤੁਸੀ ਕੱਲ ਰਕ ਹੀ ਦਿੱਤਾ ਸੀ, ਮੁਅੱਤਲ ਕਰਕੇ। ਪਰ ਸਾਡੀ ਰਾਇ ਆਹ (ਮੁਅੱਤਲ) ਨਾ ਕਰਨ ਦੀ ਹੈ।
ਫਿਰ ਸਾਰੇ ਮੈਂਬਰ ਕਹਿਣ ਲੱਗੇ ਕਿ ਚਲੋਂ ਪ੍ਰਧਾਨ ਜੀ ਨੂੰ ਇਕੱਲੇ ਨੂੰ ਕਰ ਲੈਣ ਦਿਓੁ। ਫਿਰ ਮੈਂ ਪ੍ਰਧਾਨ ਜੀ ਨੂੰ ਇਹ ਬੇਨਤੀ ਕੀਤੀ ਕਿ ਠੀਕ ਹੈ ਤੁਸੀ ਸਬੰਧਿਤ ਧਿਰਾਂ ਦਾ ਪੱਖ ਲੈ ਲਓੁ, ਪਰ ਫੈਸਲਾ ਜੋ ਅਸੀ ਸਾਰਿਆਂ ਨੇ ਭਾਵਨਾਂ ਦੱਸੀਆਂ, ਉਨ੍ਹਾਂ ਭਾਵਨਾਂ ਅਨੁਸਾਰ ਹੀ ਕਰਿਓੁ।