Follow Sikh Siyasat News at

Subscribe to our RSS feed
ਜੀ ਆਇਆਂ ਨੂੰ! ਸਿੱਖ ਸਿਆਸਤ ਦੇ ਪੰਜਾਬੀ ਖਬਰਾਂ ਦੀ ਬਿਜਾਲ-ਮੰਚ ਉੱਤੇ ਤੁਹਾਡਾ ਹਾਰਦਿਕ ਸਵਾਗਤ ਹੈ। ਤੁਸੀਂ ਆਪਣੇ ਵਿਚਾਰ, ਰਾਵਾਂ, ਸੁਝਾਅ, ਸ਼ਿਕਾਇਤਾਂ ਅਤੇ ਖਬਰਾਂ ਸਾਨੂੰ ਸਾਡੇ ਬਿਜਲ-ਪਤੇ news@sikhsiyasat.net ਉੱਤੇ ਭੇਜ ਸਕਦੇ ਹੋ।

ਸਰ ਰਬਿੰਦਰ ਸਿੰਘ ਯੂਕੇ ਕੋਰਟ ਆਫ ਅਪੀਲ ਦੇ ਪਹਿਲੇ ਸਿੱਖ ਜੱਜ ਬਣੇ

ਸਰ ਰਬਿੰਦਰ ਸਿੰਘ ਯੂਕੇ ਕੋਰਟ ਆਫ ਅਪੀਲ ਦੇ ਪਹਿਲੇ ਸਿੱਖ ਜੱਜ ਬਣੇ

ਲੰਦਨ: ਯੂਕੇ ਦੀ ਨਿਆਂਇਕ ਪ੍ਰਣਾਲੀ ਵਿੱਚ ਸਭ ਤੋਂ ਸੀਨੀਅਰ ਅਹੁਦਿਆਂ ਵਿੱਚੋਂ ਇਕ ਉਤੇ ਤਰੱਕੀ ਪ੍ਰਾਪਤ ਕਰਕੇ ਪਹੁੰਚਣ ਵਾਲੇ ਸਰ ਰਬਿੰਦਰ ਸਿੰਘ ਪਹਿਲੇ ਸਿੱਖ ਹਨ। ਸੱਤ ਮੈਂਬਰੀ ਯੂਕੇ ਕੋਰਟ ਆਫ ਅਪੀਲ ਵਿੱਚ ਸਰ ਰਬਿੰਦਰ ਸਿੰਘ ਨੂੰ ਨਿਯੁਕਤ ਕੀਤਾ ਗਿਆ ਹੈ। ਇੰਗਲੈਂਡ ਦੀ ਸਰਕਾਰ ਨੇ ਇਸ ਹਫ਼ਤੇ ਇਹ ਨਵੀਆਂ ਨਿਆਂਇਕ ਨਿਯੁਕਤੀਆਂ ਕੀਤੀਆਂ ਹਨ।

ਸਰ ਰਬਿੰਦਰ ਸਿੰਘ ਯੂਕੇ ਕੋਰਟ ਆਫ ਅਪੀਲ ਦੇ ਪਹਿਲੇ ਸਿੱਖ ਜੱਜ ਬਣੇ
ਸਰ ਰਬਿੰਦਰ ਸਿੰਘ ਯੂਕੇ ਕੋਰਟ ਆਫ ਅਪੀਲ ਦੇ ਪਹਿਲੇ ਸਿੱਖ ਜੱਜ ਬਣੇ

53 ਸਾਲਾ ਇਸ ਹਾਈ ਕੋਰਟ ਜੱਜ ਨੂੰ ਅਦਾਲਤ ਵਿੱਚ ਸਫੈਦ ਦਸਤਾਰ ਲਈ ਜਾਣਿਆ ਜਾਂਦਾ ਹੈ। ਉਨ੍ਹਾਂ ਦਾ ਜਨਮ ਦਿੱਲੀ ਵਿੱਚ ਹੋਇਆ ਸੀ ਅਤੇ ਉਹ ਆਪਣੇ ਪਰਿਵਾਰ ਨਾਲ ਯੂਕੇ ਵਿੱਚ ਆ ਕੇ ਵਸ ਗਏ ਸਨ। ਉਨ੍ਹਾਂ ਨੇ ਬ੍ਰਿਸਟਲ ਸ਼ਹਿਰ ਦੇ ਇਕ ਉੱਘੇ ਸਕੂਲ ਵਿੱਚ ਸਕਾਲਰਸ਼ਿਪ ਹਾਸਲ ਕੀਤੀ ਸੀ ਅਤੇ ਉਨ੍ਹਾਂ ਨੇ ਕਾਨੂੰਨ ਦੀ ਪੜ੍ਹਾਈ ਕੈਂਬਰਿਜ ਯੂਨੀਵਰਸਿਟੀ ਦੇ ਟ੍ਰਿਨਿਟੀ ਕਾਲਜ ਤੋਂ ਕੀਤੀ। ਇਸ ਬਾਅਦ ਉਨ੍ਹਾਂ ਨੇ ਬਰਕਲੇ ਵਿੱਚ ਯੂਨੀਵਰਸਿਟੀ ਵਿੱਚ ਕੈਲੀਫੋਰਨੀਆ ਤੋਂ ਪੜ੍ਹਾਈ ਕੀਤੀ। 1986 ਵਿੱਚ ਉਨ੍ਹਾਂ ਨੇ ਮਾਸਟਰਜ਼ ਇਨ ਲਾਅ ਕੀਤੀ। ਯੂਕੇ ਬਾਰ ਪ੍ਰੀਖਿਆ ਲਈ ਸਿੱਖਿਆ ਦਾ ਖਰਚ ਨਾ ਉਠਾ ਸਕਣ ਕਾਰਨ ਉਹ 1986 ਤੋਂ 1988 ਤਕ ਯੂਨੀਵਰਸਿਟੀ ਆਫ ਨੌਟਿੰਘਮ ਵਿੱਚ ਲਾਅ ਦੇ ਲੈਕਚਰਾਰ ਬਣ ਗਏ। ਇਸ ਬਾਅਦ ਉਨ੍ਹਾਂ ਨੇ ਲੰਡਨ ਵਿੱਚ ਇਨਜ਼ ਆਫ ਕੋਰਟ ਤੋਂ ਵਜ਼ੀਫ਼ਾ ਹਾਸਲ ਕੀਤਾ। ਉਨ੍ਹਾਂ ਨੂੰ ਬਾਰ ਲਈ 1989 ਵਿੱਚ ਸੱਦਾ ਦਿੱਤਾ ਗਿਆ ਅਤੇ 2002 ਵਿੱਚ ਉਹ ਕੁਈਨਜ਼ ਕੌਂਸਲ ਬਣ ਗਏ।

ਜਸਟਿਸ ਰਬਿੰਦਰ ਸਿੰਘ ਹੁਣ ਅਪੀਲੀ ਅਦਾਲਤ ਦੇ ਬੈਂਚ ਵਿੱਚ ਸ਼ਾਮਲ ਹੋਣਗੇ, ਜੋ ਇੰਗਲੈਂਡ ਤੇ ਵੇਲਜ਼ ਦੀਆਂ ਉੱਚ ਅਦਾਲਤਾਂ ਅੰਦਰ ਸਭ ਤੋਂ ਉੱਚੀ ਅਦਾਲਤ ਹੈ। ਇਸ ਅਦਾਲਤ ਵੱਲੋਂ ਹੋਰ ਅਦਾਲਤਾਂ ਜਾਂ ਟ੍ਰਿਬਿਊਨਲਾਂ ਤੋਂ ਆਉਣ ਵਾਲੀਆਂ ਅਪੀਲਾਂ ਉਤੇ ਹੀ ਸੁਣਵਾਈ ਕੀਤੀ ਜਾਂਦੀ ਹੈ। ਇੰਗਲੈਂਡ ਵਿੱਚ ਸਾਰੀਆਂ ਅਦਾਲਤਾਂ ਤੇ ਅਪੀਲਾਂ ਦੇ ਫ਼ੈਸਲਿਆਂ ਉਤੇ ਸੁਪਰੀਮ ਕੋਰਟ ਵੱਲੋਂ ਅੰਤਿਮ ਸੁਣਵਾਈ ਕੀਤੀ ਜਾਂਦੀ ਹੈ।

Comments

comments

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:

(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related

ਸਿੱਖ ਫੈਡਰੇਸ਼ਨ ਇੰਟਰਨੈਸ਼ਨਲ ਅਤੇ ਬਾਕੂ ਇਨੀਸ਼ੀਏਟਿਵ ਗਰੁੱਪ ਨੇ ਵਿਦੇਸ਼ਾਂ ਵਿੱਚ ਸਿੱਖ ਆਗੂਆਂ 'ਤੇ ਹੋ ਰਹੇ ਹਮਲਿਆਂ ਅਤੇ ਭਾਰਤ ਦੀਆਂ ਗੁਪਤ ਕਾਰਵਾਈਆਂ ਦਾ ਪਰਦਾਫਾਸ਼ ਕਰਦਿਆਂ ਯੂਨਾਈਟਿਡ ਨੇਸ਼ਨਜ਼ ਹਿਊਮਨ ਰਾਈਟਸ ਕੌਂਸਲ ਦੇ
ਬਰਤਾਨੀਆ ਦੀ ਸਿੱਖ ਸੰਗਤ ਲਈ ਇੱਕ ਵੱਡੀ ਜਿੱਤ ਵਜੋਂ, ਕਰਾਊਨ ਕੋਰਟ ਨੇ 28 ਜਨਵਰੀ 2026 ਨੂੰ ਇੱਕ ਅਹਿਮ ਫੈਸਲਾ ਸੁਣਾਉਂਦੇ ਹੋਏ ਉਨ੍ਹਾਂ ਤਿੰਨ ਸਿੰਘਾਂ ਨੂੰ ਬਰੀ ਕਰ ਦਿੱਤਾ ਹੈ, ਜਿਨ੍ਹਾਂ
ਸ਼ਹੀਦ ਜਸਵੰਤ ਸਿੰਘ ਖਾਲੜਾ ਦੀ ਯਾਦ 'ਚ ਗੁਰੂ ਨਾਨਕ ਗੁਰਦੁਆਰਾ ਸਮੈਦਿਕ ਵਿਖੇ ਸ਼ਹੀਦੀ ਸਮਾਗਮ ਕਰਵਾਇਆ ਗਿਆ।
ਯੂਕੇ ਸੰਸਦ ਦੀ ਸਾਂਝੀ ਮਨੁੱਖੀ ਅਧਿਕਾਰ ਕਮੇਟੀ ਦੀ ਇੱਕ ਤਾਜ਼ਾ ਰਿਪੋਰਟ ਨੇ ਦੁਨੀਆ ਦੇ ਇੱਕ ਦਰਜਨ ਤੋਂ ਵੱਧ ਦੇਸ਼ਾਂ ਵੱਲੋਂ ਕੀਤੇ ਜਾ ਰਹੇ ਵਿਦੇਸ਼ੀ ਜ਼ਬਰ (ਟ੍ਰਾਂਸਨੈਸ਼ਨਲ ਰਿਪਰੈਸ਼ਨ) 'ਤੇ ਗੰਭੀਰ ਚਿੰਤਾ

ਸਿੱਖ ਸਿਆਸਤ ਰਾਹੀਂ ਚੋਣਵੀਆਂ ਕਿਤਾਬਾਂ ਖਰੀਦੋ

ਤਾਜ਼ਾ ਖਬਰਾਂ:

ਲੇਖ/ਵਿਚਾਰ: