Follow Sikh Siyasat News at

Subscribe to our RSS feed
ਜੀ ਆਇਆਂ ਨੂੰ! ਸਿੱਖ ਸਿਆਸਤ ਦੇ ਪੰਜਾਬੀ ਖਬਰਾਂ ਦੀ ਬਿਜਾਲ-ਮੰਚ ਉੱਤੇ ਤੁਹਾਡਾ ਹਾਰਦਿਕ ਸਵਾਗਤ ਹੈ। ਤੁਸੀਂ ਆਪਣੇ ਵਿਚਾਰ, ਰਾਵਾਂ, ਸੁਝਾਅ, ਸ਼ਿਕਾਇਤਾਂ ਅਤੇ ਖਬਰਾਂ ਸਾਨੂੰ ਸਾਡੇ ਬਿਜਲ-ਪਤੇ news@sikhsiyasat.net ਉੱਤੇ ਭੇਜ ਸਕਦੇ ਹੋ।

ਸਮੁੱਚੀ ਕੌਮ ਇਕੱਠੇ ਹੋਕੇ ਦਿੱਲੀ ਸਿੱਖ ਕਤਲੇਆਮ ਦੀ 30ਵੀਂ ਵਰੇਗੰਢ ਮੌਕੇ ਕੀਤੇ ਜਾ ਰਹੇ ਰੋਸ ਮੁਜ਼ਾਹਰਿਆਂ ਨੂੰ ਸਫਲ ਬਣਾਵੇ

ਸਮੁੱਚੀ ਕੌਮ ਇਕੱਠੇ ਹੋਕੇ ਦਿੱਲੀ ਸਿੱਖ ਕਤਲੇਆਮ ਦੀ 30ਵੀਂ ਵਰੇਗੰਢ ਮੌਕੇ ਕੀਤੇ ਜਾ ਰਹੇ ਰੋਸ ਮੁਜ਼ਾਹਰਿਆਂ ਨੂੰ ਸਫਲ ਬਣਾਵੇ

ਈਪਰ, ਬੈਲਜ਼ੀਅਮ (19 ਅਕਤੂਬਰ, 2014 ): ਸਿੱਖ ਨਸਲਕੁਸ਼ੀ ਦੀ ਤੀਹਵੀਂ ਵਰੇਗੰਢ ਮੌਕੇ ਸਿੱਖ ਕੌਮ ਵੱਲੋਂ ਭਾਰਤੀ ਸਟੇਟ ਅਤੇ ਭਾਰਤੀ ਨਿਆਇਕ ਢਾਂਚੇ ਵੱਲੋਂ ਨਸਲਕੁਸ਼ੀ ਦੇ ਪੀੜਤਾਂ ਨੂੰ ਇਨਸਾਫ ਨਾ ਦੇਣ ਦੇ ਰੋਸ ਵੱਜੋਂ ਕੀਤੇ ਜਾ ਰਹੇ ਮੁਜ਼ਾਰਿਆਂ ਲਈ ਜਲਾਵਤਨ ਸਿੱਖ ਆਗੂਆਂ ਨੇ ਪੰਥਕ ਧਿਰਾਂ ਦੇ ਨਾਲ-ਨਾਲ ਹਰ ਸਿੱਖ ਨੂੰ ਅਪੀਲ ਕੀਤੀ ਹੈ ਕਿ ਉਹਨਾਂ ਤਿੰਨ ਦਿਨਾਂ ਵਿੱਚ ਵਹਿਸੀ ਢੰਗ ਨਾਲ ਜਿੰਦਾਂ ਸਾੜੇ ਗਏ ਮਾਸੂਮਾਂ ਅਤੇ ਬਜੁਰਗਾਂ, ਬੇਪੱਤ ਕੀਤੀਆਂ ਔਰਤਾਂ ਅਤੇ ਨਾਬਾਲਗ ਬੱਚੀਆਂ, ਕਾਨਪੁਰ ਦੀਆਂ ਭੱਠੀਆਂ ਵਿੱਚ ਸੁੱਟੇ ਕੁੱਝ ਮਹੀਨਿਆਂ ਦੇ ਬੱਚਿਆਂ ਦੀ ਯਾਦ ਨੂੰ ਸੀਨਿਆਂ ਵਿੱਚ ਸਾਂਭਦੇ ਹੋਏ ਇੱਕ ਜੋਰਦਾਰ ਰੋਸ ਪ੍ਰੋਗਰਾਮ ਉਲੀਕਿਆ ਜਾਵੇ ਤਾਂ ਜੋ ਪੂਰੀ ਦੁਨੀਆਂ ਅਖੌਤੀ ਲੋਕਤੰਤਰ ਦੀ ਸੱਚਾਈ ਜਾਣ ਸਕੇ।

Protest march at Mohali on 29th anniversary of the Sikh genocide 1984
ਨਵੰਬਰ 1984 ਦੀ 29ਵੀਂ ਵਰ੍ਹੇਗੰਢ ਮੌਕੇ ਮੋਹਾਲੀ ਵਿਖੇ ਹੋਏ ਰੋਸ ਮਾਰਚ ਦਾ ਦ੍ਰਿਸ਼

ਉਨ੍ਹਾਂ ਕਿਹਾ ਕਿ ਨਵੰਬਰ 1984 ‘ਚ ਭਾਰਤ ਵਿੱਚ ਸਿੱਖ ਕੌਂਮ ਦੀ ਕੀਤੀ ਯੋਜਨਾਵੱਧ ਨਸਲਕੁਸ਼ੀ ਦੀ 30ਵੀਂ ਵਰੇਗੰਢ ਮੌਕੇ ਸਮੂਹ ਸਿੱਖ ਸੰਪਰਦਾਵਾਂ, ਜਥੇਬੰਦੀਆਂ ਅਤੇ ਸਰਗਰਮ ਨੌਜਵਾਨਾਂ ਨੂੰ ਸਾਂਝੇਂ ਤੌਰ ‘ਤੇ ਸਿਰਫ ਇੱਕ ਹੀ ਪਰ ਪ੍ਰਵਾਵਸ਼ਾਲੀ ਪ੍ਰੋਗਰਾਮ ਉਲੀਕ ਕੇ ਉਸ ਨੂੰ ਸਫਲ ਬਣਾਉਣਾਂ ਚਾਹੀਦਾਂ ਹੈ ।

ਕੌਮ ਨੂੰ ਅਪੀਲ ਕਰਦਿਆਂ ਜਥੇਦਾਰ ਰੇਸ਼ਮ ਸਿੰਘ ਬੱਬਰ, ਭਾਈ ਗੁਰਮੀਤ ਸਿੰਘ ਖਨਿਆਣ, ਭਾਈ ਸੁਰਿੰਦਰ ਸਿੰਘ ਸੇਖੋਂ, ਭਾਈ ਸੋਹਣ ਸਿੰਘ ਕੰਗ ਅਤੇ ਭਾਈ ਲਖਵਿੰਦਰ ਸਿੰਘ ਮੱਲ੍ਹੀ ਹੋਰਾਂ ਨੇ ਜਾਰੀ ਪ੍ਰੈਸ ਬਿਆਨ ਵਿੱਚ ਕਿਹਾ ਕਿ ਕੌਂਮ ਦੀ ਅਸਹਿ ਪੀੜ ਨੂੰ ਮਹਿਸੂਸ ਕਰਦੇ ਹੋਏ ਆਪੋ-ਅਪਣੇ ਦਲਾਂ ਜਾਂ ਜਥੇਬੰਦੀਆਂ ‘ਤੋ ਉੱਪਰ ਉੱਠ ਕੇ ਕੌਂਮੀ ਰੋਸ ਜਾਹਰ ਕਰਨ ਲਈ ਸਾਨੂੰ ਇੱਕਜੁਟਦਾ ਦਾ ਪ੍ਰਗਟਾਵਾ ਕਰਨਾ ਚਾਹੀਦਾਂ ਹੈ।

ਇਹਨਾਂ ਸਿੱਖ ਆਗੂਆਂ ਨੇ ਸਿੱਖ ਨਸਲਕੁਸ਼ੀ ਦੀ 30ਵੀਂ ਵਰੇਗੰਢ ਮੌਕੇ ਵੱਖਰੋ-ਵੱਖਰੇ ਤੌਰ ‘ਤੇ ਰੋਸ ਜਤਾਉਣ ਲਈ ਤਤਪਰ ਆਗੂਆਂ ਨੂੰ ਭਾਵੁਕ ਅਪੀਲ ਕਰਦਿਆਂ ਕਿਹਾ ਕਿ ਜਦ ਕਾਤਲਾਂ ਨੇ ਜੁਲਮ ਕਰਨ ਵੇਲੇ ਸਾਡੇ ਦਲ ਜਾਂ ਪਾਰਟੀਆਂ ਦਾ ਫਰਕ ਨਹੀ ਦੇਖਿਆਂ ਤਾਂ ਫਿਰ ਅਸੀਂ ਅਜਿਹੇ ਨਾਜੁਕ ਮੌਕਿਆਂ ‘ਤੇ ਵੀ ਕਿਉਂ ਵੱਖਰੋ-ਵੱਖਰੀ ਡਫਲੀ ਵਜਾਉਣ ‘ਤੋਂ ਪ੍ਰਹੇਜ਼ ਕਿਉਂ ਨਹੀ ਕਰ ਸਕਦੇ ?

Comments

comments

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:

(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related

ਸਿੱਖ ਵਿਰਾਸਤੀ ਮਹੀਨੇ ਨੂੰ ਸਮਰਪਿਤ ਅਤੇ 1984 ਦੀ ਸਿੱਖ ਨਸਲਕੁਸ਼ੀ ਨੂੰ ਰਸਮੀ ਮਾਨਤਾ ਦਿਵਾਉਣ ਦੀ ਜ਼ੋਰਦਾਰ ਪੈਰਵੀ ਲਈ, ਕੈਨੇਡਾ ਦੀ ਸੈਨੇਟ ਵਿੱਚ ਰੱਖੇ ਗਏ ਇੱਕ ਵਿਸ਼ੇਸ਼ ਸਮਾਗਮ ਦੌਰਾਨ ਸਿੱਖ ਆਗੂ
ਹਾਲ ਹੀ ਵਿਚ ਛਪੀ “ਸਿੱਖ ਨਸਲਕੁਸ਼ੀ ਦਾ ਖੁਰਾ-ਖੋਜ (ਚਸ਼ਮਦੀਦਾਂ ਅਤੇ ਸਬੂਤਾਂ ਦੀ ਜ਼ੁਬਾਨੀ)” ਕਿਤਾਬ ਦਿੱਲੀ ਦਰਬਾਰ ਦੇ “ਦਿੱਲੀ ਦੰਗਿਆਂ” ਦੇ ਝੂਠੇ ਬਿਰਤਾਂਤ ਨੂੰ ਤੋੜ ਕੇ “ਸਿੱਖ ਨਸਲਕੁਸ਼ੀ 1984” ਦਾ ਸੱਚ
ਪਟਿਆਲਾ (04ਨਵੰਬਰ 2022): ਬੀਤੇ ਕੱਲ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਸਮੂਹ ਵਿਦਿਆਰਥੀਆਂ ਅਤੇ ਜਥੇਬੰਦੀਆਂ ਵੱਲੋ ਸਾਂਝੇ ਰੂਪ ਵਿੱਚ ਸਿੱਖ ਨਸਲਕੁਸ਼ੀ 1984 ਦੀ ਯਾਦ ਨੂੰ ਸਮਰਪਿਤ ਮਾਰਚ ਕੀਤਾ ਗਿਆ। ਇਹ ਮਾਰਚ ਭਾਈ
ਜੂਨ 1984 ਵਿਚ ਸ੍ਰੀ ਅੰਮ੍ਰਿਤਸਰ ਵਿਖੇ ਦਰਬਾਰ ਸਾਹਿਬ ਕੰਪਲੈਕਸ ਅਤੇ ਦਰਜਨਾਂ ਹੋਰ ਧਾਰਮਿਕ ਸਥਾਨਾਂ ਉੱਤੇ ਕੀਤਾ ਗਿਆ ਫੌਜੀ ਹਮਲਾ ਸਿੱਖ ਮਾਨਸਿਕਤਾ ਵਿਚ ਡੂੰਘੇ ਅਤੇ ਅਮਿੱਟ ਜ਼ਖਮ ਛੱਡ ਗਿਆ ਹੈ।

ਸਿੱਖ ਸਿਆਸਤ ਰਾਹੀਂ ਚੋਣਵੀਆਂ ਕਿਤਾਬਾਂ ਖਰੀਦੋ

ਤਾਜ਼ਾ ਖਬਰਾਂ:

ਲੇਖ/ਵਿਚਾਰ: