Follow Sikh Siyasat News at

Subscribe to our RSS feed
ਜੀ ਆਇਆਂ ਨੂੰ! ਸਿੱਖ ਸਿਆਸਤ ਦੇ ਪੰਜਾਬੀ ਖਬਰਾਂ ਦੀ ਬਿਜਾਲ-ਮੰਚ ਉੱਤੇ ਤੁਹਾਡਾ ਹਾਰਦਿਕ ਸਵਾਗਤ ਹੈ। ਤੁਸੀਂ ਆਪਣੇ ਵਿਚਾਰ, ਰਾਵਾਂ, ਸੁਝਾਅ, ਸ਼ਿਕਾਇਤਾਂ ਅਤੇ ਖਬਰਾਂ ਸਾਨੂੰ ਸਾਡੇ ਬਿਜਲ-ਪਤੇ news@sikhsiyasat.net ਉੱਤੇ ਭੇਜ ਸਕਦੇ ਹੋ।

ਭਾਈ ਗੁਰਬਖਸ਼ ਸਿੰਘ ਖਾਲਸਾ ਨੇ ਅਕਾਲ ਤਖਤ ਸਾਹਿਬ ਦੇ ਜੱਥੇਦਾਰ ਨੂੰ ਸਿੱਖ ਨਜ਼ਰਬੰਦਾਂ ਦੀ ਸੌਂਪੀ ਲਿਸਟ, ਸ਼੍ਰੋਮਣੀ ਕਮੇਟੀ ਨਹੀਂ ਦੇ ਰਹੀ ਭੁੱਖ ਹੜਤਾਲ ਲਈ ਥਾਂ

ਭਾਈ ਗੁਰਬਖਸ਼ ਸਿੰਘ ਖਾਲਸਾ ਨੇ ਅਕਾਲ ਤਖਤ ਸਾਹਿਬ ਦੇ ਜੱਥੇਦਾਰ ਨੂੰ ਸਿੱਖ ਨਜ਼ਰਬੰਦਾਂ ਦੀ ਸੌਂਪੀ ਲਿਸਟ, ਸ਼੍ਰੋਮਣੀ ਕਮੇਟੀ ਨਹੀਂ ਦੇ ਰਹੀ ਭੁੱਖ ਹੜਤਾਲ ਲਈ ਥਾਂ

ਅੰਮ੍ਰਿਤਸਰ (19 ਅਕਤੂਬਰ, 2014): ਭਾਈ ਗੁਰਬਖਸ਼ ਸਿੰਘ ਖਾਲਸਾ ਨੇ ਸਜ਼ਾ ਪੂਰੀ ਕਰਨ ਤੋਂ ਬਾਅਦ ਵੀ ਜੇਲਾਂ ਵਿੱਚ ਬੰਦ ਸਿੱਖ ਰਾਜਸੀ ਨਜ਼ਰਬੰਦਾਂ ਦੀ ਲਿਸਟ ਅੱਜ ਸ੍ਰੀ ਅਕਾਲ ਤਖਤ ਸਾਹਿਬ ਦੇ ਜੱਥੇਦਾਰ ਨੂੰ ਅਕਾਲ ਤਖਤ ਸਹਿਬ ਦੇ ਸਕੱਤਰੇਤ ਵਿੱਚ ਮਿਲਕੇ ਸੌਂਪ ਦਿੱਤੀ ਹੈ।ੳੇੁਨਾਂ ਦਾਅਵਾ ਕੀਤਾ ਕਿ ਉਹਨਾਂ ਪਾਸੋਂ ਇਹ ਲਿਸਟ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੇ ਟੈਲੀਫੂਨ ਕਰਕੇ ਆਪ ਮੰਗਵਾਈ ਸੀ।

ਭਾਈ ਗੁਰਬਖਸ਼ ਸਿੰਘ ਖਾਲਸਾ ਮੀਡੀਆ ਨਾਲ ਗੱਲ ਕਰਦੇ ਹੋਏ
ਭਾਈ ਗੁਰਬਖਸ਼ ਸਿੰਘ ਖਾਲਸਾ ਮੀਡੀਆ ਨਾਲ ਗੱਲ ਕਰਦੇ ਹੋਏ

ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨਾਲ ਕੋਈ ਇੱਕ ਘੰਟਾ ਮੁਲਾਕਾਤ ਕਰਨ ਬਾਅਦ ਪੱਤਰਕਾਰਾਂ ਨਾਲ ਗਲਬਾਤ ਕਰਦਿਆਂ ਭਾਈ ਗੁਰਬਖਸ਼ ਸਿੰਘ ਖਾਲਸਾ ਨੇ ਦੱਸਿਆ ਕਿ ਉਨ੍ਹਾ ਨੇ ਤਕਰੀਬਨ ਇੱਕ ਮਹੀਨਾ ਪਹਿਲਾ ਸ਼੍ਰੋਮਣੀ ਕਮੇਟੀ ਪ੍ਰਧਾਨ ਸ੍ਰ ਅਵਤਾਰ ਸਿੰਘ ਮੱਕੜ ਅਤੇ ਜਥੇਦਾਰ ਸ੍ਰੀ ਅਕਾਲ ਤਖਤ ਗਿਆਨੀ ਗੁਰਬਚਨ ਸਿੰਘ ਨੂੰ ਪੱਤਰ ਲਿਖਕੇ ਮੰਗ ਕੀਤੀ ਸੀ ਸਾਲ 2013 ਵਿੱਚ ਉਨ੍ਹਾ ਵਲੋਂ ਸਿੱਖ ਨਜਰਬੰਦਾਂ ਦੀ ਰਿਹਾਈ ਲਈ ਰੱਖੀ ਭੁੱਖ ਹੜਤਾਲ ਗਿਆਨੀ ਗੁਰਬਚਨ ਸਿੰਘ ਵਲੋਂ ਇਹ ਭਰੋਸਾ ਦਿੱਤੇ ਜਾਣ ਤੇ ਖਤਮ ਕੀਤੀ ਸੀ ਕਿ ਉਹ ਪੰਜਾਬ ਸਰਕਾਰ ਨਾਲ ਗਲਬਾਤ ਕਰਕੇ ਰਿਹਾਈ ਯਕੀਨੀ ਬਨਾਉਣਗੇ।

ਉਨ੍ਹਾਂ ਦੱਸਿਆ ਕਿ ਸੌਪੀ ਗਈ ਲਿਸਟ ਅਨੁਸਾਰ ,ਭਾਈ ਗੁਰਮੀਤ ਸਿੰਘ ,ਭਾਈ ਲਖਵਿੰਦਰ ਸਿੰਘ ਅਤੇ ਭਾਈ ਸ਼ਮਸ਼ੇਰ ਸਿੰਘ ,ਤਿੰਨੋ ਇਸ ਮੌਕੇ ਚੰਡੀਗੜ੍ਹ ਦੀ ਬੂੜੈਲ ਜੇਲ੍ਹ ਵਿੱਚ ਬੰਦ ਹਨ ,ਭਾਈ ਲਾਲ ਸਿੰਘ ਨਾਭਾ ਜੇਲ੍ਹ,ਭਾਈ ਵਰਿਆਮ ਸਿੰਘ ਬਰੇਲੀ ਜੇਲ੍ਹ (ਯੂਪੀ),ਭਾਈ ਗੁਰਦੀਪ ਸਿੰਘ ਗੁਲਬਰਗ ਜੇਲ੍ਹ ਕਰਨਾਟਕ ਵਿੱਚ ਬੰਦ ਹਨ ਜਦਕਿ ਪ੍ਰੋ;ਦਵਿੰਦਰ ਪਾਲ ਸਿੰਘ ਭੁਲਰ ਦੀ ਫਾਂਸੀ ਦੀ ਸਜਾ ਮੁਆਫ ਹੋ ਜਾਣ ਬਾਅਦ ਉਹ ਵੀ ਅਜੇਹੇ ਨਜਰਬੰਦਾਂ ਵਿੱਚ ਸ਼ਾਮਿਲ ਹੋ ਗਏ ਹਨ ਜਿਨ੍ਹਾਂ ਨੇ ਅਦਾਲਤ ਵਲੋਂ ਦਿੱਤੀ ਸਜਾ ਭੁਗਤ ਲਈ ਹੈ।

ਸ੍ਰ ਖਾਲਸਾ ਨੇ ਦੱਸਿਆ ਕਿ 11 ਮਹੀਨੇ ਬੀਤ ਜਾਣ ਤੇ ਵੀ ਜਦ ਰਿਹਾਈ ਨਹੀ ਹੋਈ ਤਾਂ ਉਹ ਦੁਬਾਰਾ ਭੁੱਖ ਹੜਤਾਲ ਤੇ ਬੈਠਣਾ ਚਾਹੁੰਦੇ ਹਨ ਇਸ ਲਈ ਸ਼੍ਰੋਮਣੀ ਕਮੇਟੀ ਭਾਈ ਖਾਲਸਾ ਨੂੰ ਅੰਮ੍ਰਿਤਸਰ ਵਿਖੇ ਕਮੇਟੀ ਹੇਠਲੇ ਕਿਸੇ ਗੁਰਦੁਆਰਾ ਅਸਥਾਨ ਤੇ ਭੁਖ ਹੜਤਾਲ ਸ਼ੁਰੂ ਕਰਨ ਦੀ ਇਜਾਜਤ ਦੇ ਦੇਵੇ ।ਭਾਈ ਖਾਲਸਾ ਨੇ ਕਿਹਾ ਕਿ ਉਸਨੇ ਤਾਂ ਇਹ ਵੀ ਲਿਖਿਆ ਸੀ ਕਿ ਜੇਕਰ ਕਿਸੇ ਮਜਬੂਰੀ ਵੱਸ ਕਮੇਟੀ ਅੰਮ੍ਰਿਤਸਰ ਥਾਂ ਨਹੀ ਦੇ ਸਕਦੀ ਤਾਂ ਪੰਜਾਬ ਵਿਚਲੇ ਕਿਸੇ ਹੋਰ ਗੁਰਦੁਆਰਾ ਸਾਹਿਬ ਵਿੱਚ ਯੋਗ ਥਾਂ ਦੇ ਦੇਵੇ ।

ਭਾਈ ਖਾਲਸਾ ਨੇ ਦਾਅਵਾ ਕੀਤਾ ਕਿ ਉਨ੍ਹਾਂ ਨੂੰ ਬੀਤੇ ਦਿਨ ਹੀ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਵਲੋਂ ਟੈਲੀਫੁਨ ਤੇ ਸੁਨੇਹਾ ਦਿੱਤਾ ਗਿਆ ਕਿ ਜੇਲ੍ਹਾਂ ਵਿੱਚ ਨਜਰਬੰਦ ਅਜੇਹੇ ਸਿੱਖ ਬੰਦੀਆਂ ਦੀ ਲਿਸਟ ਸੌਪੀ ਜਾਵੇ ਤਾਂ ਜੋ ਜਥੇਦਾਰ ਸਾਹਿਬ ਪੰਜਾਬ ਸਰਕਾਰ ਪਾਸੋਂ ਲੋੜੀਂਦੀ ਕਾਰਵਾਈ ਕਰਵਾ ਸਕਣ।

ਭਾਈ ਖਾਲਸਾ ਨੇ ਬਾਰ ਬਾਰ ਕਿਹਾ ਕਿ ਉਹ ਜਥੇਦਾਰ ਸਾਹਿਬ ਦੇ ਅਗਲੇਰੇ ਹੁਕਮ ਜਾਂ ਨਜਰਬੰਦਾਂ ਦੀ ਰਿਹਾਈ ਲਈ ਕੀਤੀ ਗਈ ਕਾਰਵਾਈ ਬਾਰੇ ਸਿਰਫ 15 ਦਿਨ ਹੀ ਉਡੀਕ ਕਰਨਗੇ।

ਜਦ ਉਨ੍ਹਾਂ ਨੂੰ ਇਹ ਪੁਛਿਆ ਗਿਆ ਕਿ ਕੀ ਉਨ੍ਹਾਂ ਕੋਈ ਅਜੇਹਾ ਅਸਥਾਨ ਲੱਭ ਲਿਆ ਹੈ ਜਿਥੇ ਭੁੱਖ ਹੜਤਾਲ ਸ਼ੁਰੂ ਕਰਨੀ ਹੈ ਤਾਂ ਉਨ੍ਹਾਂ ਤਨਜ ਨਾਲ ਕਿਹਾ ‘ਸਾਰੇ ਕਹਿੰਦੇ ਹਨ ਰਾਜ ਕਰੇਗਾ ਖਾਲਸਾ’ਲੇਕਿਨ ਖਾਲਸਾ ਰਾਜ ਦੀ ਕਾਇਮੀ ਲਈ ਸੰਘਰਸ਼ ਕਰਕੇ ਜੇਲ੍ਹਾਂ ਵਿਚ ਬੰਦ ਸਿੰਘਾਂ ਦੀ ਰਿਹਾਈ ਲਈ ਸੰਘਰਸ਼ ਕਰਨ ਵਾਲੇ ਗੁਰਬਖਸ਼ ਸਿੰਘ ਖਾਲਸਾ ਨੂੰ ਕੋਈ ਵੀ ਗੁਰਦੁਆਰਾ ਜਾਂ ਧਾਰਮਿਕ ਡੇਰਾ ਤਾਂ ਦੇਣ ਨੂੰ ਤਿਆਰ ਨਹੀ।

ਇਸ ਮੌਕੇ ਭਾਈ ਖਾਲਸਾ ਨਾਲ ਆਈ.ਐਸ.ਓ. ਦੇ ਸੀਨੀਅਰ ਆਗੂ ਸ੍ਰ ਕੰਵਰਬੀਰ ਸਿੰਘ ਗਿੱਲ ,ਗੁਰਮਨਜੀਤ ਸਿੰਘ ਗਿੱਲ ,ਗੁਰਿੰਦਰ ਸਿੰਘ ਸਮੇਤ ਵੱਡੀ ਗਿਣਤੀ ਵਿੱਚ ਸਿੰਘ ਹਾਜਰ ਸਨ ।

Comments

comments

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:

(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related

ਦਮਦਮੀ ਟਕਸਾਲ ਦੇ ਮੁਖੀ ਤੇ ਸੰਤ ਸਮਾਜ ਦੇ ਪ੍ਰਧਾਨ ਬਾਬਾ ਹਰਨਾਮ ਸਿੰਘ ਖ਼ਾਲਸਾ ਨੇ ਸਖ਼ਤ ਲਫਜ਼ਾਂ 'ਚ ਕਿਹਾ ਕਿ ਕੇਂਦਰ ਸਰਕਾਰ ਸਿੱਖ ਕੌਮ ਨੂੰ ਮਾਨਸਿਕ ਪੀੜਾ ਦੇਣ ਦੀ ਥਾਂ ਬਿਨਾ
ਬੰਦੀ ਸਿੰਘਾਂ ਦੀ ਰਿਹਾਈ ਲਈ ਸੰਘਰਸ਼ ਕਰਦਿਆਂ ਪਾਣੀ ਦੀ ਟੈਂਕੀ ਤੋਂ ਛਾਲ ਮਾਰਨ ਨਾਲ ਗੁਰਬਖਸ਼ ਸਿੰਘ ਖਾਲਸਾ ਦੀ ਹੋਈ ਮੌਤ ਲਈ ਹਰਿਆਣਾ ਪੁਲਿਸ ਦੇ ਐਸ.ਪੀ ਅਭਿਸ਼ੇਕ ਗਰਗ ਨੂੰ ਜਿੰਮੇਵਾਰ ਦਸਦਿਆਂ

ਸਿੱਖ ਸਿਆਸਤ ਰਾਹੀਂ ਚੋਣਵੀਆਂ ਕਿਤਾਬਾਂ ਖਰੀਦੋ

ਤਾਜ਼ਾ ਖਬਰਾਂ:

ਲੇਖ/ਵਿਚਾਰ: