Follow Sikh Siyasat News at

Subscribe to our RSS feed
ਜੀ ਆਇਆਂ ਨੂੰ! ਸਿੱਖ ਸਿਆਸਤ ਦੇ ਪੰਜਾਬੀ ਖਬਰਾਂ ਦੀ ਬਿਜਾਲ-ਮੰਚ ਉੱਤੇ ਤੁਹਾਡਾ ਹਾਰਦਿਕ ਸਵਾਗਤ ਹੈ। ਤੁਸੀਂ ਆਪਣੇ ਵਿਚਾਰ, ਰਾਵਾਂ, ਸੁਝਾਅ, ਸ਼ਿਕਾਇਤਾਂ ਅਤੇ ਖਬਰਾਂ ਸਾਨੂੰ ਸਾਡੇ ਬਿਜਲ-ਪਤੇ news@sikhsiyasat.net ਉੱਤੇ ਭੇਜ ਸਕਦੇ ਹੋ।

ਸਮਰਿਤੀ ਇਰਾਨੀ ਦੀ ਮਾਰਕਸ਼ੀਟ ਨਹੀਂ ਹੋਏਗੀ ਜਨਤਕ; ਦਿੱਲੀ ਹਾਈ ਕੋਰਟ ਨੇ ਲਾਈ ਰੋਕ

ਸਮਰਿਤੀ ਇਰਾਨੀ ਦੀ ਮਾਰਕਸ਼ੀਟ ਨਹੀਂ ਹੋਏਗੀ ਜਨਤਕ; ਦਿੱਲੀ ਹਾਈ ਕੋਰਟ ਨੇ ਲਾਈ ਰੋਕ

ਨਵੀਂ ਦਿੱਲੀ: ਦਿੱਲੀ ਹਾਈਕੋਰਟ ਨੇ ਕੇਂਦਰੀ ਸੂਚਨਾ ਆਯੋਗ (CIC) ਦੇ ਉਸ ਹੁਕਮ ‘ਤੇ ਮੰਗਲਵਾਰ ਨੂੰ ਰੋਕ ਲਾ ਦਿੱਤੀ ਹੈ, ਜਿਸਦੇ ਤਹਿਤ ਸੀ.ਬੀ.ਐਸ.ਈ. ਨੂੰ ਕਿਹਾ ਗਿਆ ਹੈ ਕਿ ਉਹ ਕੇਂਦਰੀ ਮੰਤਰੀ ਸਮਰਿਤੀ ਇਰਾਨੀ ਦੇ 10ਵੀਂ ਅਤੇ 12ਵੀਂ ਜਮਾਤ ਦੇ ਸਕੂਲ ਰਿਕਾਰਡ ਨੂੰ ਜਾਂਚਣ ਦੀ ਇਜਾਜ਼ਤ ਦੇਵੇ।

ਜੱਜ ਸੰਜੀਵ ਸਚਦੇਵਾ ਨੇ ਸੀ.ਬੀ.ਐਸ.ਈ. ਦੀ ਅਰਜ਼ੀ ‘ਤੇ ਸੀ.ਆਈ.ਸੀ. ਦੇ 17 ਜਨਵਰੀ ਦੇ ਹੁਕਮ ‘ਤੇ ਰੋਕ ਲਾ ਦਿੱਤੀ। ਸੀ.ਬੀ.ਐਸ.ਈ. ਦਾ ਕਹਿਣਾ ਹੈ ਕਿ ਸੂਚਨਾ ਦੇ ਅਧਿਕਾਰ ਕਾਨੂੰਨ ਦੇ ਤਹਿਤ ਇਰਾਨੀ ਦੇ ਸਕੂਲ ਰਿਕਾਰਡ ਦਾ ਖੁਲਾਸਾ ਨਹੀਂ ਕੀਤਾ ਜਾ ਸਕਦਾ ਕਿਉਂਕਿ ਇਹ ਤੀਜੇ ਪੱਖ ਦੀ ਜਾਣਕਾਰੀ ਹੈ ਜੋ ਉਸਦੇ ਕੋਲ ਵਿਸ਼ਵਾਸ ਦੇ ਆਧਾਰ ‘ਤੇ ਪਈ ਹੈ। ਅਦਾਲਤ ਨੇ ਆਰ.ਟੀ.ਆਈ. ਬੇਨਤੀ ਕਰਤਾ ਨੂੰ ਵੀ ਨੋਟਿਸ ਜਾਰੀ ਕੀਤਾ, ਜਿਸਦੀ ਅਰਜ਼ੀ ‘ਤੇ ਸੀ.ਆਈ.ਸੀ. ਨੇ ਹੁਕਮ ਦਿੱਤਾ ਸੀ ਅਤੇ 27 ਅਪ੍ਰੈਲ ਨੂੰ ਸੁਣਵਾਈ ਲਈ ਅਗਲੀ ਤਰੀਕ ਤਕ ਉਸਤੋਂ ਜਵਾਬ ਮੰਗਿਆ ਹੈ। ਸੀ.ਆਈ.ਸੀ. ਨੇ ਆਪਣੇ ਹੁਕਮ ‘ਚ ਸੀ.ਬੀ.ਐਸ.ਈ. ਦੀਆਂ ਦਲੀਲਾਂ ਨੂੰ ਖਾਰਜ ਕਰ ਦਿੱਤਾ ਸੀ ਕਿ ਆਰ.ਟੀ.ਆਈ. ਬੇਨਤੀ ਕਰਤਾ ਵਲੋਂ ਮੰਗੀ ਗਈ ਜਾਣਕਾਰੀ ‘ਨਿੱਜੀ’ ਹੈ।

ਸਮਰਿਤੀ ਇਰਾਨੀ (ਫਾਈਲ ਫੋਟੋ)
ਸਮਰਿਤੀ ਇਰਾਨੀ (ਫਾਈਲ ਫੋਟੋ)

ਜ਼ਿਕਰਯੋਗ ਹੈ ਕਿ ਪਿਛਲੇ ਮਹੀਨੇ ਸੀ.ਆਈ.ਸੀ. ਨੇ ਸੀ.ਬੀ.ਐਸ.ਈ. ਦੀ ਉਹ ਦਲੀਲ ਰੱਦ ਕਰ ਦਿੱਤੀ ਸੀ ਕਿ ਸਮਰਿਤੀ ਦੀ ਵਿਦਿਅਕ ਯੋਗਤਾ ‘ਚ ‘ਨਿੱਜੀ ਜਾਣਕਾਰੀ’ ਸ਼ਾਮਲ ਹੈ। ਸੂਚਨਾ ਅਧਿਕਾਰੀ ਸ੍ਰੀਧਰ ਆਚਾਰਯੁਲੂ ਨੇ ਕਿਹਾ ਸੀ ਕਿ ਇਹ ਕਹਿਣਾ ਸਹੀ ਨਹੀਂ ਹੈ ਕਿ ਇਕ ਬਾਰ ਕਿਸੇ ਪਰੀਖਿਆ ਨੂੰ ਪਾਸ ਕਰ ਲੈਣ ਅਤੇ ਇਕ ਪ੍ਰਮਾਣ ਪੱਤਰ ਪ੍ਰਾਪਤ ਕਰ ਲੈਣ ਤੋਂ ਬਾਅਦ ਨਤੀਜੇ ਦੇ ਬਾਰੇ ‘ਚ ਜਾਣਕਾਰੀ ਨਿੱਜੀ ਹੋ ਜਾਏਗੀ।

ਆਚਾਰਯੁਲੂ ਨੇ ਕਿਹਾ ਸੀ ਕਿ ਜੇ ਦਾਖਲਾ ਪੱਤਰ (admit card) ‘ਚ ਪਤਾ, ਸੰਪਰਕ ਨੰਬਰ ਜਾਂ ਈ-ਮੇਲ ਆਈ.ਡੀ. ਵਰਗੀਆਂ ਜਾਣਕਾਰੀਆਂ ਨਿੱਜੀ ਹਨ ਤਾਂ ਉਹ ਪਰੀਖਿਆਰਥੀ ਦੀ ਨਿੱਜੀ ਜਾਣਕਾਰੀ ਹੈ ਅਤੇ ਉਹ ਨਹੀਂ ਦੇਣੀ ਚਾਹੀਦੀ। ਪਰ ਨਤੀਜਾ, ਹਾਸਲ ਡਿਵੀਜਨ, ਸਾਲ ਅਤੇ ਪਿਤਾ ਦਾ ਨਾਂ ਨਿੱਜੀ ਜਾਣਕਾਰੀ ਦੇ ਤੌਰ ‘ਤੇ ਨਹੀਂ ਲਿਆ ਜਾ ਸਕਦਾ। ਉਨ੍ਹਾਂ ਨੇ ਇਕ ਹੁਕਮ ‘ਚ ਕਿਹਾ ਕਿ ਜਦੋਂ ਕੋਈ ਲੋਕਾਂ ਦਾ ਨੁਮਾਇੰਦਾ ਆਪਣੀ ਵਿਦਿਅਕ ਯੋਗਤਾ ਦਾ ਐਲਾਨ ਕਰਦਾ ਹੈ ਤਾਂ ਵੋਟਰਾਂ ਨੂੰ ਉਸਦੀ ਜਾਂਚ ਕਰਨ ਦਾ ਹੱਕ ਹੈ।

ਇਸ ਖ਼ਬਰ ਨੂੰ ਵਿਸਥਾਰ ਸਹਿਤ ਅੰਗ੍ਰੇਜ਼ੀ ਵਿਚ ਪੜ੍ਹਨ ਲਈ:

Delhi High Court Puts Interim Bar on Disclosure of Smriti Irani’s Educational Records …

Comments

comments

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:

(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related

ਹਾਲੀਆ ਹਫ਼ਤਿਆਂ ਦੌਰਾਨ ਅਖ਼ਬਾਰਾਂ ਅਤੇ ਸੋਸ਼ਲ ਮੀਡੀਆ ‘ਤੇ ਇੱਕ ਵਾਰ ਫਿਰ ਇਹ ਅਟਕਲਾਂ ਲੱਗਣ ਲੱਗ ਪਈਆਂ ਹਨ ਕਿ ਨਵੀਂ ਦਿੱਲੀ ਵਿੱਚ ਕੇਂਦਰੀ ਸਰਕਾਰ ਕਿਤੇ ਪੰਜਾਬ ਦੇ ਉੱਤਰ-ਪੱਛਮੀ ਜ਼ਿਲ੍ਹਿਆਂ ਦੇ ਕੁਝ
ਇਹਨੀ ਦਿਨੀਂ ਇਹ ਗੱਲ ਮੁੜ ਅਖਬਾਰਾਂ ਅਤੇ ਬਿਜਲ-ਸੱਥ (ਸੋਸ਼ਲ ਮੀਡੀਆ) ਉੱਤੇ ਚਰਚਾ ਦਾ ਵਿਸ਼ਾ ਬਣੀ ਹੋਈ ਹੈ ਕਿ ਕੀ ਦਿੱਲੀ ਦਰਬਾਰ ਦੀ ਕੇਂਦਰੀ ਹਕੂਮਤ ਪੰਜਾਬ ਦੇ ਉੱਤਰ-ਪੱਛਮੀ ਇਲਾਕਿਆਂ ਨੂੰ ਵੱਖ
ਬੀਤੀ ਸ਼ਾਮ ਨੂੰ ਕੇਂਦਰ ਸਰਕਾਰ ਅਤੇ ਕਿਸਾਨ ਯੂਨੀਅਨਾਂ ਦਰਮਿਆਨ ਹੋਈ ਹੋਈ ਬੈਠਕ ਬੇਸਿੱਟਾ ਰਹੀ। ਕੇਂਦਰ ਸਰਕਾਰ ਦੇ ਨੁਮਾਇੰਦਿਆਂ ਅਤੇ ਕਿਸਾਨ ਯੂਨੀਅਨ ਵਿਚਕਾਰ ਫਸਲ ਦੀ ਘੱਟੋ ਘੱਟ ਮੁੱਲ ਉੱਤੇ ਖਰੀਦ ਦੀ
ਬੀਤੀ ਸ਼ਾਮ ਨੂੰ ਕੇਂਦਰ ਸਰਕਾਰ ਅਤੇ ਕਿਸਾਨ ਯੂਨੀਅਨਾਂ ਦਰਮਿਆਨ ਹੋਈ ਹੋਈ ਬੈਠਕ ਬੇਸਿੱਟਾ ਰਹੀ। ਕੇਂਦਰ ਸਰਕਾਰ ਦੇ ਨੁਮਾਇੰਦਿਆਂ ਅਤੇ ਕਿਸਾਨ ਯੂਨੀਅਨ ਵਿਚਕਾਰ ਫਸਲ ਦੀ ਘੱਟੋ ਘੱਟ ਮੁੱਲ ਉੱਤੇ ਖਰੀਦ ਦੀ

ਸਿੱਖ ਸਿਆਸਤ ਰਾਹੀਂ ਚੋਣਵੀਆਂ ਕਿਤਾਬਾਂ ਖਰੀਦੋ

ਤਾਜ਼ਾ ਖਬਰਾਂ:

ਲੇਖ/ਵਿਚਾਰ: