ਚੰਡੀਗੜ੍ਹ (15 ਸਤੰਬਰ, 2015): ਸਿੱਖੀ ਦੇ ਮਹਾਨ ਵਿਰਸੇ ਤੋਂ ਦੁਰ ਜਾ ਰਹੀ ਸਿੱਖ ਨੌਜਵਾਨੀ ਨੂੰ ਉਨ੍ਹਾਂ ਦੇ ਸ਼ਾਨਾਮੱਤੇ ਵਿਰਸੇ ਨਾਲ ਜੋੜਨ ਅਤੇ ਸਿੱਖ ਕਦਰਾਂ ਕੀਮਤਾ ਦੇ ਪ੍ਰਸਾਰ ਲਈ ਛੋਟੀਆਂ ਫਿਲਮਾਂ ਜਰੀਏ ਯਤਨਸ਼ੀਲ ਸਿੱਖ ਨੌਜਵਾਨ ਸ਼੍ਰ. ਪਰਦੀਪ ਸਿੰਘ ਵੱਲੋਂ ਨਿਰਦੇਸ਼ ਅਤੇ ਨਿਰਮਾਤਾ ਦਵਿੰਦਰ ਸਿੰਘ ਵੱਲੋਂ ਬਣਾਈ ਫਿਲਮ “ਮਿਸਾਲ” ਜਾਰੀ ਕੀਤੀ ਗਈ ਹੈ।
ਇਸ ਫਿਲਮ ਦੀ ਕਹਾਣੀ ਸੱਚੀਆਂ ਘਟਨਾਵਾਂ ‘ਤੇ ਅਧਾਰਿਤ ਹੈ। ਅਸੀ ਅਕਸਰ ਅਜਿਹੇ ਲੋਕਾਂ ਨੂੰ ਮਿਲਦੇ ਜੋ ਮਾੜੇ ਲੋਕਾਂ ਦੀ ਰੀਸੇ ਮਾੜਾ ਜੀਵਨ ਜਿਉਂ ਰਹੇ ਹੁੰਦੇ ਹਨ ਅਤੇ ਕਦੇ ਕਦਾਈਂ ਸਾਨੂੰ ਅਜਿਹੇ ਲੋਕਾਂ ਦੇ ਵੀ ਦਰਸ਼ਨ ਹੁੰਦੇ ਹਨ ਜੋ ਚੰਗੇ ਲੋਕਾਂ ਦੀ ਰੀਸ ਕਰਦੇ ਹੋਏ ਚੰਗਾ ਜੀਵਨ ਜਿਉਦੇਂ ਹਨ।

ਮਾੜੇ ਕੋਲ ਮਾੜੀਆਂ ਮਿਸਾਲਾਂ ਕਾਇਮ ਕਰਦੇ ਹਨ ਅਤੇ ਲੋਕ ਉਨ੍ਹਾਂ ਦੀ ਰੀਸੇ ਜੀਵਨ ਜਿਉਦੇਂ ਹਨ, ਪਰ ਚੰਗੇ ਲੋਕ ਚੰਗੀਆਂ ਮਿਸਾਲਾਂ ਕਾਇਮ ਕਰਦੇ ਹਨ ਅਤੇ ਕੁਝ ਲੋਕ ਉਨ੍ਹਾਂ ‘ਤੇ ਚੱਲਦੇ ਆਪਣਾ ਜੀਵਨ ਸੋਹਣੇ ਤਰੀਕੇ ਨਾਲ ਜਿਉਂਦੇ ਹਨ।
ਇਸ ਫਿਲਮ ਦੇ ਲੇਖਕ ਅਤੇ ਮੁੱਖ ਅਦਾਕਾਰ ਸ੍ਰ. ਪ੍ਰਦੀਪ ਸਿੰਘ ਨੇ ਦੱਸਿਆ ਕਿ ਉਨ੍ਹਾਂ ਦਾ ਮਕਸਦ ਸਿੱਖੀ ਸਰੂਪ ਵਿੱਚ ਪ੍ਰਪੱਕ ਨਾਇਕ ਨੂੰ ਫਿਲਮਾਂ ਵਿੱਚ ਪੇਸ਼ ਕਰਕੇ ਸਮਾਜ ਵਿੱਚ ਫੈਲੀਆਂ ਭੈੜੀਆਂ ਅਲਾਮਤਾਂ ਬਾਰੇ ਲੋਕਾਂ ਨੂੰ ਜਾਗਰੂਕ ਕਰਕੇ ਸਿੱਖ ਸੱਭਿਆਚਾਰ ਅਤੇ ਕਦਰਾਂ ਕੀਮਤਾਂ ਦਾ ਪ੍ਰਸਾਰ ਕਰਨਾ ਹੈ।
ਉਨ੍ਹਾਂ ਕਿਹਾ ਕਿ ਇਸ ਫਿਲਮ ਦੇ ਪਾਤਰ ਵਧੀਆ ਜੀਵਨ ਜਿਉਣ ਵਾਲੇ ਸਿੱਖਾਂ ਵੱਲੋਂ ਕਾਇਮ ਕੀਤੀਆਂ ਮਿਸਾਲਾਂ ਅਨੁਸਾਰ ਆਪਣਾ ਜੀਵਨ ਜਿਉਣ ਵਾਲਿਆਂ ‘ਤੇ ਅਦਾਰਿਤ ਹਨ।ਵਧੀਆਂ ਜੀਵਨ ਜਿਉਣ ਵਾਲੇ ਸਿੱਖਾਂ ਵੱਲੋਂ ਕਾਇਮ ਇਹ ਮਿਸਾਲਾਂ ਸਿੱਖੀ ਦੇ ਅਨਿੱਖੜਵੇਂ ਅੰਗਾਂ ਦਸਤਾਰ, ਕੜਾ ਅਤੇ ਕੇਸਾਂ ਅਤੇ ਹੋਰ ਨਾਲ ਜੁੜੀਆਂ ਹੋਈਆਂ ਹਨ।
ਇਸ ਫਿਲਮ ਦੇ ਲੇਖਕ ਅਤੇ ਮੁੱਖ ਅਦਾਕਾਰ ਸ੍ਰ. ਪ੍ਰਦੀਪ ਸਿੰਘ ਨੇ ਦੱਸਿਆ ਕਿ ਉਨ੍ਹਾਂ ਦਾ ਮਕਸਦ ਸਿੱਖੀ ਸਰੂਪ ਵਿੱਚ ਪ੍ਰਪੱਕ ਨਾਇਕ ਨੂੰ ਫਿਲਮਾਂ ਵਿੱਚ ਪੇਸ਼ ਕਰਕੇ ਸਮਾਜ ਵਿੱਚ ਫੈਲੀਆਂਭੈੜੀਆਂ ਅਲਾਮਤਾਂ ਬਾਰੇ ਲੋਕਾਂ ਨੂੰ ਜਾਗਰੂਕ ਕਰਕੇ ਸਿੱਖ ਸੱਭਿਆਚਾਰ ਅਤੇ ਕਦਰਾਂ ਕੀਮਤਾਂ ਦਾ ਪ੍ਰਸਾਰ ਕਰਨਾ ਹੈ।
ਇਸਤੋਂ ਪਹਿਲਾਂ ਉਹ ਕਈ ਛੋਟੀਆਂ ਫਿਲਮਾਂ ਬਣਾ ਚੁੱਕੇ ਹਨ,ਜਿੰਨ੍ਹਾਂ ਵਿੱਚ ਪੰਜਾਬ ਵਿੱਚ ਰਾਜਸੀ ਲੋਕਾਂ ਵੱਲੋ ਵਛਾਏ ਨਸ਼ੇ ਦੇ ਜਾਲ ਕਾਰਣ ਬਰਬਾਦ ਹੋ ਰਹੀ ਪੰਜਾਬ ਦੀ ਨੌਜੁਆਨੀ ‘ਤੇਅਧਾਰਿਤ ਛੋਟੀ ਫਿਲਮ “ਡੋਲਦਾ ਪੰਜਾਬ, ਅੰਮ੍ਰਿਤਧਾਰੀ ਸਿੱਖ ਬੀਬੀ ਦੇ ਕਿਰਦਾਰ ਨੂੰ ਵਿਖਾਉਦੀਆਂ ਫਿਲਮਾਂ “ਕੌਰ: ਵਿਲੱਖਣ ਬਹਾਦਰੀ ਦੀ ਕਾਹਣੀ ” (Uncommon Courage Of Kaur) ਅਤੇ ਕੋਰ: ਸਿੱਖ ਲ਼ੜਕੀ ਦੀ ਸਹੀ ਪਹਿਚਾਣ (Kaur: A True Identity) ਸ਼ਾਮਲ ਹਨ।
ਉਨ੍ਹਾਂ ਵੱਲੋਂ ਬਣਾਈ ਛੋਟੀ ਫਿਲਮ “ਕੌਰ: ਵਿਲੱਖਣ ਬਹਾਦਰੀ ਦੀ ਕਾਹਣੀ ” (Uncommon Courage Of Kaur) ਅਮਰੀਕਾ ਵਿੱਚ ਸਿੱਖ ਨੈੱਟ ਵੱਲੋਂ ਕਰਵਾਏ ਸਿੱਖ ਯੂਥ ਫਿਲਮਫੈਸਟੀਵਲ 2014 ਵਿੱਚ ਪਹਿਲੇ ਨੰਬਰ ‘ਤੇ ਰਹੀ, ਜਦਕਿ ਉਨ੍ਹਾਂ ਦੀ ਹੀ ਫਿਲਮ “ਕੋਰ: ਸਿੱਖ ਲ਼ੜਕੀ ਦੀ ਸਹੀ ਪਹਿਚਾਣ” (Kaur: A True Identity) ਸਿੱਖ ਯੂਥ ਫਿਲਮਫੈਸਟੀਵਲ 2014 ਵਿੱਚ ਦੂਜੇ ਨੰਬਰ ‘ਤੇ ਆਈ।
ਫਿਲਮ ਵੇਖਣ ਲਈ ਹੇਠਾਂ ਕਲਿੱਕ ਕਰੋ: