Follow Sikh Siyasat News at

Subscribe to our RSS feed
ਜੀ ਆਇਆਂ ਨੂੰ! ਸਿੱਖ ਸਿਆਸਤ ਦੇ ਪੰਜਾਬੀ ਖਬਰਾਂ ਦੀ ਬਿਜਾਲ-ਮੰਚ ਉੱਤੇ ਤੁਹਾਡਾ ਹਾਰਦਿਕ ਸਵਾਗਤ ਹੈ। ਤੁਸੀਂ ਆਪਣੇ ਵਿਚਾਰ, ਰਾਵਾਂ, ਸੁਝਾਅ, ਸ਼ਿਕਾਇਤਾਂ ਅਤੇ ਖਬਰਾਂ ਸਾਨੂੰ ਸਾਡੇ ਬਿਜਲ-ਪਤੇ news@sikhsiyasat.net ਉੱਤੇ ਭੇਜ ਸਕਦੇ ਹੋ।

ਵਿਜੀਲੈਂਸ ਵਿਭਾਗ ਨੇ ਨਿੱਜੀ ਬੱਸਾਂ ਦੇ ਕਾਗਜ਼ ਚੈਕ ਕੀਤੇ, ਕਈਆਂ ਦੇ ਚਲਾਨ ਅਤੇ ਕਈਆਂ ਨੂੰ ਛੱਡਿਆ

ਵਿਜੀਲੈਂਸ ਵਿਭਾਗ ਨੇ ਨਿੱਜੀ ਬੱਸਾਂ ਦੇ ਕਾਗਜ਼ ਚੈਕ ਕੀਤੇ, ਕਈਆਂ ਦੇ ਚਲਾਨ ਅਤੇ ਕਈਆਂ ਨੂੰ ਛੱਡਿਆ

ਚੰਡੀਗੜ੍ਹ: ਸਾਰੇ ਕਾਨੂੰਨੀ ਛਿੱਕੇ ਟੰਗ ਕੇ ਪੰਜਾਬ ਦੀਆਂ ਸੜਕਾਂ ‘ਤੇ ਦੌੜ ਰਹੀਆਂ ਗ਼ੈਰਕਾਨੂੰਨੀ ਬੱਸਾਂ ਖ਼ਿਲਾਫ਼ ਆਖਰਕਾਰ ਵਿਜੀਲੈਂਸ ਬਿਊਰੋ ਨੇ ਟਰਾਂਸਪੋਰਟ ਵਿਭਾਗ ਨਾਲ ਮਿਲ ਕੇ ਪੰਜਾਬ ਭਰ ਵਿੱਚ ਵੱਖ ਵੱਖ-ਥਾਈਂ ਨਾਕੇ ਲਗਾ ਕੇ ਸੈਂਕੜੇ ਬੱਸਾਂ ਦੀ ਚੈਕਿੰਗ ਕੀਤੀ ਅਤੇ ਨਿਯਮਾਂ ਦੀ ਉਲੰਘਣਾ ਕਰਨ ਵਾਲੀਆਂ ਕਈ ਬੱਸਾਂ ਦੇ ਚਲਾਨ ਕੱਟੇ ਜਦੋਂ ਕਿ ਕਈ ਥਾਣੇ ਡੱਕ ਦਿੱਤੀਆਂ।

ਵਿਜੀਲੈਂਸ ਅਤੇ ਟ੍ਰਾਂਸਪੋਰਟ ਮਹਿਕਮੇ ਦੇ ਅਧਿਕਾਰੀ ਮਾਨਸਾ ਵਿਖੇ ਨਿੱਜੀ ਬੱਸਾਂ ਦੇ ਕਾਗਜ਼ ਜਾਂਚਦੇ ਹੋਏ
ਵਿਜੀਲੈਂਸ ਅਤੇ ਟ੍ਰਾਂਸਪੋਰਟ ਮਹਿਕਮੇ ਦੇ ਅਧਿਕਾਰੀ ਮਾਨਸਾ ਵਿਖੇ ਨਿੱਜੀ ਬੱਸਾਂ ਦੇ ਕਾਗਜ਼ ਜਾਂਚਦੇ ਹੋਏ

ਵਿਜੀਲੈਂਸ ਅਤੇ ਟਰਾਂਸਪੋਰਟ ਵਿਭਾਗ ਦੇ ਅਧਿਕਾਰੀਆਂ ਨੇ 1715 ਬੱਸਾਂ ਦੀ ਜਾਂਚ ਕੀਤੀ, ਜਿਨ੍ਹਾਂ ਵਿੱਚੋਂ 454 ਬੱਸਾਂ ਦੇ ਪਰਮਿਟਾਂ, ਰਜਿਸਟਰੇਸ਼ਨਾਂ, ਨੰਬਰ ਪਲੇਟਾਂ, ਟਾਈਮ ਟੇਬਲਾਂ ਆਦਿ ਵਿੱਚ ਗੰਭੀਰ ਬੇਨਿਯਮੀਆਂ ਪਾਈਆਂ ਗਈਆਂ ਹਨ। ਵਿਜੀਲੈਂਸ ਬਿਊਰੋ ਦੇ ਚੀਫ ਡਾਇਰੈਕਟਰ ਬੀਕੇ ਉੱਪਲ ਅਨੁਸਾਰ 454 ਬੱਸਾਂ ਬਿਨਾਂ ਅਧਿਕਾਰਤ ਰੂਟ ਪਰਮਿਟਾਂ, ਬਿਨਾਂ ਰਜਿਸਟੇਰਸ਼ਨ, ਡਰਾਈਵਰਾਂ ਕੋਲ ਲਾਇਸੈਂਸ ਨਾ ਹੋਣਾ, ਜਾਅਲੀ ਨੰਬਰ ਪਲੇਟਾਂ, ਰੋਡ ਟੈਕਸ ਨਾ ਭਰੇ ਹੋਣ ਵਰਗੀਆਂ ਬੇਨਿਯਮੀਆਂ ਵਾਲੀਆਂ ਪਾਈਆਂ ਗਈਆਂ ਹਨ। ਉਨ੍ਹਾਂ ਦੱਸਿਆ ਕਿ ਕੁੱਝ ਏਸੀ ਰੂਟਾਂ ’ਤੇ ਗੈ਼ਰ ਏਸੀ ਬੱਸਾਂ ਚੱਲ ਰਹੀਆਂ ਸਨ।

ਸਬੰਧਤ ਖ਼ਬਰ:

ਬਾਦਲ ਦਲ ਅਤੇ ਕਾਂਗਰਸ ਦੋਵਾਂ ਦੀ ਹਮਾਇਤ ਹਾਸਲ ਟਰਾਂਸਪੋਰਟ ਮਾਫੀਆ ਪੰਜਾਬ ‘ਚ ਹਾਲੇ ਵੀ ਸਰਗਰਮ: ਫੂਲਕਾ …

ਅੰਮ੍ਰਿਤਸਰ ‘ਚ ਜੀਟੀ ਰੋਡ ਵੱਲਾ ਬਾਈਪਾਸ ਚੌਕ ’ਚ ਸ਼ੁੱਕਰਵਾਰ ਬਿਨਾਂ ਪਰਮਿਟ ਤੇ ਹੋਰ ਬੇਨਿਯਮੀਆਂ ਵਾਲੀਆਂ 18 ਬੱਸਾਂ ਦੇ ਚਲਾਨ ਕੱਟੇ ਗਏ ਅਤੇ ਸੱਤ ਬੱਸਾਂ ਜ਼ਬਤ ਕੀਤੀਆਂ ਗਈਆਂ। ਇਸ ਦੌਰਾਨ 150 ਬੱਸਾਂ ਦੇ ਕਾਗਜ਼ਾਤ ਤੇ ਪਰਮਿਟ ਚੈੱਕ ਕੀਤੇ ਗਏ।

ਵਿਜੀਲੈਂਸ ਵਿਭਾਗ ਮਾਨਸਾ ਦੇ ਡੀਐਸਪੀ ਮਨਜੀਤ ਸਿੰਘ ਦੀ ਅਗਵਾਈ ਵਾਲੀ ਟੀਮ ਨੇ ਸ਼ੁੱਕਰਵਾਰ ਬੱਸ ਅੱਡੇ ਤੇ ਮਾਨਸਾ ਕੈਂਚੀਆਂ ਵਿੱਚ ਤਕਰੀਬਨ 50 ਬੱਸਾਂ ਦੀ ਚੈਕਿੰਗ ਕੀਤੀ। ਕਾਗਜ਼ ਪੱਤਰਾਂ ਵਿੱਚ ਘਾਟ ਵਾਲੀਆਂ 6 ਬੱਸਾਂ, ਜਿਨ੍ਹਾਂ ਵਿੱਚ ਲਿੱਬੜਾ, ਔਰਬਿਟ ਤੇ ਮਨਦੀਪ ਬੱਸ ਸ਼ਾਮਲ ਸਨ, ਦੇ ਚਲਾਨ ਕੱਟੇ ਗਏ। ਹਰਗੋਬਿੰਦ ਕੰਪਨੀ ਦੀ ਬੱਸ ਜ਼ਬਤ ਕੀਤੀ ਗਈ ਹੈ। ਦੱਸਣਯੋਗ ਹੈ ਕਿ ਜਿਹੜੀਆਂ ਬੱਸਾਂ ਖ਼ਿਲਾਫ਼ ਸ਼ੁੱਕਰਵਾਰ ਕਾਰਵਾਈ ਕੀਤੀ ਹੈ, ਉਨ੍ਹਾਂ ਵਿੱਚੋ ਕਈ ਬੱਸਾਂ ਬਾਦਲ ਪਰਿਵਾਰ ਨਾਲ ਸਬੰਧਤ ਹਨ। ਮਾਨਸਾ ਪੁੱਜੀ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ਬਾਦਲ ਪਰਿਵਾਰ ਦੀ ਕੋਈ ਵੀ ਬੱਸ ਗੈ਼ਰਕਾਨੂੰਨੀ ਢੰਗ ਨਾਲ ਨਹੀਂ ਚੱਲਦੀ ਇਹ ਕਾਰਵਾਈ ਸਿਆਸੀ ਰੰਜਿਸ਼ ਤਹਿਤ ਕੀਤੀ ਜਾ ਰਹੀ ਹੈ ਤਾਂ ਜੋ ਲੋਕਾਂ ਦਾ ਧਿਆਨ ਅਸਲ ਮੁੱਦਿਆਂ ਤੋਂ ਭਟਕਾਇਆ ਜਾ ਸਕੇ।

ਸਬੰਧਤ ਖ਼ਬਰ:

ਕਾਂਗਰਸ ਦੇ ਰਾਜ ਦੌਰਾਨ ਉਸੇ ਤਰ੍ਹਾਂ ਚੱਲ ਰਹੀਆਂ ਬਾਦਲਾਂ ਦੀਆਂ ਬੱਸਾਂ …

ਵਿਜੀਲੈਂਸ ਟੀਮ ਨੇ ਸ਼ੁੱਕਰਵਾਰ ਸਵੇਰੇ ਬਰਨਾਲਾ ਬੱਸ ਅੱਡੇ ਨੇੜਲੇ ਚੌਕ ’ਚ ਨਾਕਾ ਲਗਾ ਕੇ ਤਕਰੀਬਨ 70 ਬੱਸਾਂ ਦੀ ਚੈਕਿੰਗ ਕੀਤੀ। ਇਸ ਦੌਰਾਨ ਚਾਰ ਬੱਸਾਂ (ਇਕ ਲਿਬੜਾ, ਇਕ ਗੁਰਪ੍ਰੀਤ, ਇਕ ਖਨੌਰੀ ਤੇ ਇਕ ਐਸਯੂਐਸ ਹਰਗੋਬਿੰਦ ਬੱਸ) ਨੂੰ ਜ਼ਬਤ ਕਰ ਲਿਆ। ਪੰਜ ਬੱਸਾਂ ਦੇ ਚਲਾਨ ਕੱਟੇ ਗਏ ਹਨ, ਜਿਨ੍ਹਾਂ ’ਚ ਦੋ ਬੱਸਾਂ ਔਰਬਿਟ ਕੰਪਨੀ, ਇਕ ਦਿਲਪ੍ਰੀਤ, ਇਕ ਹਰਗੋਬਿੰਦ ਅਤੇ ਇਕ ਰਾਜਿੰਦਰਾ ਕੰਪਨੀ ਦੀ ਸੀ। ਮਾਲਵਾ ਬੱਸ ਅਪਰੇਟਰਜ਼ ਯੂਨੀਅਨ ਦੇ ਸੀਨੀਅਰ ਆਗੂ ਕੁਲਦੀਪ ਸਿੰਘ ਕਾਲਾ ਢਿੱਲੋਂ ਨੇ ਕਿਹਾ ਕਿ ਕਾਂਗਰਸ ਸਰਕਾਰ ਨੇ ਵਾਅਦੇ ਵੱਡੇ ਕਰ ਲਏ ਹਨ ਅਤੇ ਹੁਣ ਲੋਕਾਂ ਦਾ ਧਿਆਨ ਹਟਾਉਣ ਲਈ ਬੱਸ ਮਾਲਕਾਂ ਨੂੰ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ। ਔਰਬਿਟ ਦੀਆਂ ਬੱਸਾਂ ਨੂੰ 7-7 ਮਿੰਟ ਹਨ ਅਤੇ ਹੋਰਾਂ ਨੂੰ ਸਿਰਫ਼ 1 ਤੋਂ ਡੇਢ ਮਿੰਟ ਹੈ, ਜੋ ਧੱਕਾ ਹੈ।

ਫ਼ਰੀਦਕੋਟ ‘ਚ ਟਰਾਂਸਪੋਰਟ ਵਿਭਾਗ ਦੇ ਆਰਟੀਏ ਸੁਭਾਸ਼ ਖਟਕ ਤੇ ਵਿਜੀਲੈਂਸ ਵਿਭਾਗ ਦੇ ਇੰਸਪੈਕਟਰ ਸੰਜੀਵ ਕੁਮਾਰ ਨੇ ਫਰੀਦਕੋਟ-ਕੋਟਕਪੂਰਾ ਰੋਡ ‘ਤੇ ਨਾਕੇ ਦੌਰਾਨ ਗਿੱਦੜਬਾਹਾ ਵਿਧਾਨ ਸਭਾ ਹਲਕੇ ਦੇ ਇੰਚਾਰਜ ਤੇ ਬਾਦਲ ਦਲ ਦੇ ਆਗੂ ਹਰਦੀਪ ਸਿੰਘ ਡਿੰਪੀ ਢਿੱਲੋਂ ਦੀ ਨਿਊ ਦੀਪ ਟਰਾਂਸਪੋਰਟ ਕੰਪਨੀ ਦੀਆਂ ਤਿੰਨ ਬੱਸਾਂ ਦੀ ਜਾਂਚ ਕੀਤੀ, ਜੋ ਬਿਨਾਂ ਪਰਮਿਟ ਤੋਂ ਚੱਲ ਰਹੀਆਂ ਸਨ। ਇਹ ਤਿੰਨੇ ਬੱਸਾਂ ਜ਼ਬਤ ਕਰ ਲਈਆਂ ਹਨ। ਹਰਗੋਬਿੰਦ ਟਰਾਂਸਪੋਰਟ ਕੰਪਨੀ, ਜਿਸ ਦਾ ਮਾਲਕ ਬਾਦਲ ਦਲ ਦੇ ਆਗੂ ਯਾਦਵਿੰਦਰ ਸਿੰਘ ਜ਼ੈਲਦਾਰ ਹੈ, ਦੀ ਬੱਸ ਵੀ ਬਿਨਾਂ ਪਰਮਿਟ ਤੋਂ ਚੱਲਦੀ ਫੜੀ ਗਈ ਅਤੇ ਇਹ ਬੱਸ ਵੀ ਪੁਲਿਸ ਨੇ ਕਬਜ਼ੇ ਵਿੱਚ ਲੈ ਲਈ। ਬਾਦਲ ਦਲ ਦੇ ਆਗੂ ਹਰਦੀਪ ਸਿੰਘ ਡਿੰਪੀ ਢਿੱਲੋਂ ਨੇ ਦਾਅਵਾ ਕੀਤਾ ਕਿ ਉਸ ਦੀਆਂ ਬੱਸਾਂ ਦੇ ਕਾਗਜ਼ਾਤ ਪੂਰੇ ਹਨ।

ਸਬੰਧਤ ਖ਼ਬਰ:

ਪਸੰਦ ਦੇ ਰੂਟਾਂ ‘ਤੇ ਬੱਸਾਂ ਚਲਾਉਣ ਲਈ ਬਾਦਲ ਦਲ ਦੇ ਆਗੂ ਅਤੇ ਕਾਂਗਰਸੀ ਲੜੇ, ਬੱਸਾਂ ਦੀ ਭੰਨ੍ਹ-ਤੋੜ …

ਲੁਧਿਆਣਾ ‘ਚ ਟਰਾਂਸਪੋਰਟ ਵਿਭਾਗ ਨੇ ਵਿਜੀਲੈਂਸ ਟੀਮ ਨਾਲ ਮਿਲ ਕੇ ਗੈਰਕਾਨੂੰਨੀ ਢੰਗ ਨਾਲ ਚੱਲਣ ਵਾਲੀਆਂ ਚਾਰ ਬੱਸਾਂ ਜ਼ਬਤ ਕੀਤੀਆਂ ਅਤੇ ਕਾਗਜ਼ਾਂ ਦੀ ਘਾਟ ਕਾਰਨ 17 ਤੋਂ ਵੱਧ ਬੱਸਾਂ (ਸੱਤ ਜੁਝਾਰ, ਚਾਰ ਔਰਬਿਟ, ਦੋ ਮਰਸਡੀਜ਼ (ਇੱਕ ਔਰਬਿਟ, ਇੱਕ ਨਿਊ ਦੀਪ), ਨਿਊ ਫਤਿਹਗੜ੍ਹ, ਕਾਹਲੋਂ ਬੱਸ ਕੰਪਨੀ ਅਤੇ ਦੋ ਹੋਰ ਬੱਸਾਂ) ਦੇ ਚਲਾਨ ਕੱਟੇ ਗਏ। ਇਸ ਦੌਰਾਨ ਸਾਹਮਣੇ ਆਇਆ ਕਿ ਔਰਬਿਟ ਕੰਪਨੀਆਂ ਦੀਆਂ ਕਈ ਅਜਿਹੀਆਂ ਬੱਸਾਂ ਸਨ, ਜਿਨ੍ਹਾਂ ਦੇ ਪਰਮਿਟ ‘ਤੇ 20 ਤੋਂ 50 ਬੱਸਾਂ ਦੇ ਨੰਬਰ ਲਿਖੇ ਹੋਏ ਸਨ। ਬੱਸਾਂ ਵਾਲੇ ਵਿਜੀਲੈਂਸ ਅਧਿਕਾਰੀਆਂ ਨਾਲ ਬਹਿਸਦੇ ਰਹੇ ਕਿ ਇਨ੍ਹਾਂ ਵਿੱਚੋਂ ਕੋਈ ਵੀ ਬੱਸ ਇਸ ਪਰਮਿਟ ‘ਤੇ ਚੱਲ ਸਕਦੀ ਹੈ।

ਜਲੰਧਰ ‘ਚ ਵਿਜੀਲੈਂਸ ਨੇ ਨਿਯਮਾਂ ਦੀ ਉਲੰਘਣਾ ਦੇ ਦੋਸ਼ ਵਿੱਚ ਬਾਦਲਾਂ ਦੀ ਮਾਲਕੀ ਵਾਲੀ ਔਰਬਿਟ ਕੰਪਨੀ ਦੀਆਂ 6 ਬੱਸਾਂ ਸਮੇਤ 18 ਬੱਸਾਂ ਥਾਣਿਆਂ ’ਚ ਡੱਕੀਆਂ ਹਨ। ਇਨ੍ਹਾਂ ’ਚੋਂ ਦੋ ਬੱਸਾਂ ਸੀਨੀਅਰ ਕਾਂਗਰਸੀ ਆਗੂ ਅਵਤਾਰ ਹੈਨਰੀ ਦੀ ਕਰਤਾਰ ਬੱਸ ਸਰਵਿਸ ਦੀਆਂ ਵੀ ਦੱਸੀਆਂ ਜਾ ਰਹੀਆਂ ਹਨ। ਰਾਮਾਮੰਡੀ ਚੌਕ ਵਿੱਚ ਵਿਜੀਲੈਂਸ ਦੇ ਨਾਕੇ ਦੌਰਾਨ ਉਦੋਂ ਹੰਗਾਮਾ ਹੋ ਗਿਆ ਜਦੋਂ ਪੁਲਿਸ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਇਕ ਸਲਾਹਕਾਰ ਦੀ ਗੈਰ ਕਾਨੂੰਨੀ ਚੱਲ ਰਹੀ ਬੱਸ ਨੂੰ ਅਣਗੌਲਿਆ ਕਰ ਦਿੱਤਾ ਅਤੇ ਦੂਜੀਆਂ ਬੱਸਾਂ ਵਾਲਿਆਂ ਨੇ ਰੌਲਾ ਪਾ ਦਿੱਤਾ। ਥਾਣੇ ਡੱਕੀਆਂ ਬੱਸਾਂ ਵਿੱਚ ਬਾਦਲ ਸਰਕਾਰ ਦੌਰਾਨ ਮਾਝੇ ਦੇ ਜਰਨੈਲ ਕਹਾਉਂਦੇ ਆਗੂ ਦੀਆਂ ਵੀ ਦੋ ਬੱਸਾਂ ਸ਼ਾਮਲ ਹਨ। ਸਾਬਕਾ ਸਪੀਕਰ ਨਿਰਮਲ ਸਿੰਘ ਕਾਹਲੋਂ ਦੀਆਂ ਵੀ ਦੋ ਬੱਸਾਂ ਡੱਕੀਆਂ ਗਈਆਂ ਹਨ। ਤਿੰਨ ਬੱਸਾਂ ਗਰੇਵਾਲ ਹਾਈਵੇਅ ਬੱਸ ਸਰਵਿਸ ਅਤੇ ਦੋ ਸਤਲੁਜ ਬੱਸ ਸਰਵਿਸ ਸਮੇਤ ਕੁੱਲ 18 ਬੱਸਾਂ ਥਾਣੇ ਡੱਕੀਆਂ ਗਈਆਂ ਹਨ। ਜਲੰਧਰ ’ਚ ਕੁੱਲ 26 ਬੱਸਾਂ ਦੇ ਚਲਾਨ ਕੱਟੇ ਗਏ ਹਨ।

ਸਬੰਧਤ ਖ਼ਬਰ ਅੰਗ੍ਰੇਜ਼ੀ ਵਿਚ ਪੜ੍ਹਨ ਲਈ:

Punjab Govt Holds Transport Policy, Private Buses With Illegal Permits Having Free Run …

ਬਠਿੰਡਾ ‘ਚ ਵਿਜੀਲੈਂਸ ਨੇ ਬਠਿੰਡਾ-ਚੰਡੀਗੜ੍ਹ ਚੱਲਦੀ ਔਰਬਿਟ ਦੀ ਕਿਸੇ ਮਰਸਿਡੀਜ਼ ਬੱਸ ਨੂੰ ਹੱਥ ਨਹੀਂ ਪਾਇਆ। ਸੰਗਰੂਰ ‘ਚ ਇੱਕ ਵਿਜੀਲੈਂਸ ਅਫਸਰ ਨੇ ਜਦੋਂ ਔਰਬਿਟ ਦੀ ਮਰਸਿਡੀਜ਼ ਚੈੱਕ ਕੀਤੀ ਤਾਂ ਕਾਗਜ਼ਾਂ ‘ਚ ਕੁਝ ਗੜਬੜ ਨਿਕਲੀ ਪਰ ਫਿਰ ਵੀ ਕੋਈ ਕਾਰਵਾਈ ਨਾ ਕੀਤੀ। ਹਰਗੋਬਿੰਦ ਬੱਸ ਕੰਪਨੀ ਦੀ ਇੱਕ ਮਰਸਿਡੀਜ਼ ਬੱਸ ਜੈਤੋ ’ਚ ਫੜੀ ਗਈ, ਜੋ ਗਲਤ ਰੂਟ ’ਤੇ ਚੱਲ ਰਹੀ ਸੀ। ਬਠਿੰਡਾ ਵਿੱਚ ਦੋ ਸਧਾਰਨ ਔਰਬਿਟ ਬੱਸਾਂ ਦੇ ਚਲਾਨ ਕੱਟੇ ਗਏ ਹਨ। ਸ਼ੁੱਕਰਵਾਰ ਕਰੀਬ 50 ਫੀਸਦ ਮਿੰਨੀ ਬੱਸਾਂ ਵੀ ਗਾਇਬ ਰਹੀਆਂ। ਫਰੀਦਕੋਟ ਤੇ ਬਠਿੰਡਾ ਵਿੱਚ 147 ਬੱਸਾਂ ਦੀ ਚੈਕਿੰਗ ਕੀਤੀ ਗਈ ਜਿਨ੍ਹਾਂ ’ਚੋਂ 20 ਬੱਸਾਂ ਫੜੀਆਂ ਗਈਆਂ। ਇਨ੍ਹਾਂ ’ਚੋਂ 9 ਬੱਸਾਂ ਥਾਣੇ ਡੱਕੀਆਂ ਹਨ। ਵਿਜੀਲੈਂਸ ਨੇ ਕਿਤੇ ਵੀ ਟਾਈਮ-ਟੇਬਲਾਂ ਦੀ ਚੈਕਿੰਗ ਨਹੀਂ ਕੀਤੀ ਜਦੋਂ ਕਿ ਵੱਡੀ ਗੜਬੜ ਸਮਾਂ ਸੂਚੀਆਂ ਵਿੱਚ ਹੈ।

Comments

comments

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:

(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related

‘ਪਿੰਡ ਬਚਾਓ ਪੰਜਾਬ ਬਚਾਓ ਸੰਸਥਾ’ ਵੱਲੋਂ 14 ਅਗਸਤ ਨੂੰ ਦੇਸ਼ ਭਗਤ ਯਾਦਗਾਰ ਹਾਲ, ਜਲੰਧਰ ਵਿਖੇ ਵਿਚਾਰ ਸਮਾਗਮ ਕਰਵਾਇਆ ਜਾ ਰਿਹਾ ਹੈ। ਇਹ ਸਮਾਗਮ ਸਵੇਰੇ 10:30 ਵਜੇ ਸ਼ੁਰੂ ਹੋਵੇਗਾ।
ਇਸ ਸਿਆਸੀ ਰੇੜਕੇ ਵਿਚਾਲੇ ਪੰਜਾਬ ਹਰਿਆਣਾ ਹਾਈ ਕੋਰਟ ਵਲੋਂ ਪੰਜਾਬ ਚੀਫ ਸਕੱਤਰ ਦੀ ਅਗਵਾਈ ਹੇਠਲੀ ਕਮੇਟੀ ਨੂੰ ਇਹ ਹੁਕਮ ਜਾਰੀ ਕੀਤੇ ਗਏ ਹਨ ਕਿ ਉਹ ਇਸ ਬਾਰੇ ਵੇਲਾ-ਬੱਧ ਪੜਤਾਲ ਕਰਨ
ਅੰਮ੍ਰਿਤਸਰ ਦੇ ਨੇੜੇ ਪੈਂਦੇ ਨਗਰ ਰਾਜਾਸਾਂਸੀ ਦੇ ਪਿੰਡ ਅਦੀਵਾਲਾ ਦੇ ਨਿਰੰਕਾਰੀ ਭਵਨ ਵਿਚ ਬੰਬ ਧਮਾਕਾ ਹੋਇਆ ਹੈ ਜਿਸ ਵਿੱਚ 3 ਜਣਿਆਂ ਦੀ ਮੌਤ ਹੋ ਗਈ ਅਤੇ ਤਕਰੀਬਨ ਦਸ ਜਣਿਆਂ ਨੂੰ
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪ੍ਰਬੰਧ ਹੇਠਲੇ ਗੁਰਦੁਆਰਾ ਸਾਹਿਬਾਨ ਅਤੇ ਹੋਰ ਸੰਸਥਾਵਾਂ ਦਾ ਪ੍ਰਬੰਧ ਸੁਚਾਰੂ ਤਰੀਕੇ ਅਤੇ ਬਿਨਾ ਕਿਸੇ ਸਿਆਸੀ ਪ੍ਰਭਾਵ ਅਧੀਨ ਚਲਾਉਣ ਲਈ ਚੁਣੇ ਗਏ 130 ਕਮੇਟੀ ਮੈਂਬਰਾਂ ਨੇ ਬਿਨ੍ਹਾ

ਸਿੱਖ ਸਿਆਸਤ ਰਾਹੀਂ ਚੋਣਵੀਆਂ ਕਿਤਾਬਾਂ ਖਰੀਦੋ

ਤਾਜ਼ਾ ਖਬਰਾਂ:

ਲੇਖ/ਵਿਚਾਰ: