Follow Sikh Siyasat News at

Subscribe to our RSS feed
ਜੀ ਆਇਆਂ ਨੂੰ! ਸਿੱਖ ਸਿਆਸਤ ਦੇ ਪੰਜਾਬੀ ਖਬਰਾਂ ਦੀ ਬਿਜਾਲ-ਮੰਚ ਉੱਤੇ ਤੁਹਾਡਾ ਹਾਰਦਿਕ ਸਵਾਗਤ ਹੈ। ਤੁਸੀਂ ਆਪਣੇ ਵਿਚਾਰ, ਰਾਵਾਂ, ਸੁਝਾਅ, ਸ਼ਿਕਾਇਤਾਂ ਅਤੇ ਖਬਰਾਂ ਸਾਨੂੰ ਸਾਡੇ ਬਿਜਲ-ਪਤੇ news@sikhsiyasat.net ਉੱਤੇ ਭੇਜ ਸਕਦੇ ਹੋ।

ਲੰਦਨ ਦੀ ਅੱਗ ‘ਚ ਮਰਨ ਵਾਲਿਆਂ ਦੀ ਗਿਣਤੀ 58 ਹੋਈ, ਗਿਣਤੀ ਹੋਰ ਵਧਣ ਦਾ ਖਤਰਾ

ਲੰਦਨ ਦੀ ਅੱਗ ‘ਚ ਮਰਨ ਵਾਲਿਆਂ ਦੀ ਗਿਣਤੀ 58 ਹੋਈ, ਗਿਣਤੀ ਹੋਰ ਵਧਣ ਦਾ ਖਤਰਾ

ਲੰਦਨ: ਲੰਦਨ ਦੇ ਪੱਛਮੀ ਹਿੱਸੇ ‘ਚ ਸਥਿਤ ਇਕ ਬਹੁ ਮੰਜ਼ਲਾ ਇਮਾਰਤ ‘ਚ ਬੀਤੇ ਮੰਗਲਵਾਰ ਨੂੰ ਅੱਗ ਲੱਗਣ ਨਾਲ ਹੁਣ ਤਕ 58 ਲੋਕਾਂ ਦੇ ਮਰਨ ਦੀਆਂ ਖ਼ਬਰਾਂ ਹਨ। ਇਸ ਅੱਗ ਦੀ ਘੱਟਨਾ ‘ਚ ਮਰਨ ਵਾਲੇ ਲੋਕਾਂ ਦੇ ਤਾਜ਼ਾ ਅੰਕੜਿਆਂ ‘ਚ ਬੁੱਧਵਾਰ ਨੂੰ ਦੱਸੀ ਗਈ 30 ਦੀ ਗਿਣਤੀ ਵੀ ਵਿਚ ਸ਼ਾਮਲ ਹੈ।

ਗ੍ਰੈਨਫੇਲ ਟਾਵਰ 'ਚ ਲੱਗੀ ਅੱਗ-1
ਗ੍ਰੈਨਫੇਲ ਟਾਵਰ ‘ਚ ਲੱਗੀ ਅੱਗ-1

ਲੰਦਨ ਪੁਲਿਸ ਦੇ ਕਮਾਂਡਰ ਸਟੂਅਰਟ ਕੰਡੀ ਨੇ ਕਿਹਾ ਹੈ ਕਿ ਅੱਗ ਦੀ ਘਟਨਾ ‘ਚ ਮਰਨ ਵਾਲਿਆ ਦੀ ਗਿਣਤੀ ਹਾਲੇ ਹੋਰ ਵਧ ਸਕਦੀ ਹੈ।

ਇਸਦੇ ਨਾਲ ਹੀ ਉਨ੍ਹਾਂ ਨੇ ਕਿਹਾ ਕਿ ਮਦਦ ਦੇ ਕੰਮਾਂ ‘ਚ ਹਾਲੇ ਕਈ ਹਫਤਿਆਂ ਦਾ ਸਮਾਂ ਲੱਗ ਸਕਦਾ ਹੈ ਅਤੇ ਜਲਦ ਹੀ ਪੀੜਤਾਂ ਦੇ ਪਰਿਵਾਰਾਂ ਨੂੰ ਲੱਭ ਕੇ ਉਨ੍ਹਾਂ ਨਾਲ ਮਿਲਵਾਉਣ ਦੀ ਕੋਸ਼ਿਸ਼ ਕਰਾਂਗੇ।

ਉੱਤਰੀ ਕਿੰਗਿਸਟਨ ਦੇ ਗ੍ਰੈਨਫੇਲ ਟਾਵਰ ‘ਚ ਬਰਤਾਨੀਆ ਦੇ ਸਮੇਂ ਮੁਤਾਬਕ ਰਾਤ ਦੇ 12 ਵੱਜ ਕੇ 54 ਮਿੰਟਾਂ ‘ਤੇ ਲੱਗ ਲੱਗੀ।

ਗ੍ਰੈਨਫੇਲ ਟਾਵਰ 'ਚ ਲੱਗੀ ਅੱਗ-2
ਗ੍ਰੈਨਫੇਲ ਟਾਵਰ ‘ਚ ਲੱਗੀ ਅੱਗ-2

ਕਿਹਾ ਇੰਝ ਜਾ ਰਿਹਾ ਹੈ ਕਿ ਅੱਗ ਇਮਾਰਤ ਦੀ ਚੌਥੀ ਮੰਜ਼ਲ ‘ਤੇ ਲੱਗੀ ਸੀ ਅਤੇ ਕੁਝ ਹੀ ਦੇਰ ‘ਚ ਪੂਰੀ ਇਮਾਰਤ ‘ਚ ਫੈਲ ਗਈ।

ਇਸ ਅੱਗ ‘ਤੇ ਕਾਬੂ ਪਾਉਣ ਲਈ ਦਮਕਲ ਦੀਆਂ 45 ਗੱਡੀਆਂ ਅਤੇ 250 ਕਰਮਚਾਰੀਆਂ ਨੇ ਘੰਟਿਆਂ ਬੱਧੀ ਮਸ਼ੱਕਤ ਕੀਤੀ।

ਹਾਲੇ ਤਕ ਇਹ ਸਪੱਸ਼ਟ ਨਹੀਂ ਹੋ ਸਕਿਆ ਕਿ ਅੱਗ ਕਿਵੇਂ ਲੱਗੀ। ਗ੍ਰੈਨਫੇਲ ਟਾਵਰ ਪੱਛਮੀ ਲੰਦਨ ‘ਚ ਲਾਟਿਮਰ ਸੜਕ ‘ਤੇ ਸਥਿਤ ਹੈ।

ਲਾਪਤਾ ਲੋਕਾਂ ਦੀਆਂ ਲੱਗੀਆਂ ਤਸਵੀਰਾਂ
ਲਾਪਤਾ ਲੋਕਾਂ ਦੀਆਂ ਲੱਗੀਆਂ ਤਸਵੀਰਾਂ

ਗ੍ਰੈਨਫੇਲ ਟਾਵਰ 1974 ‘ਚ ਬਣੀ ਸੀ। ਇਕ ਕਰੋੜ ਪੌਂਡ ਦੇ ਖਰਚੇ ਨਾਲ ਇਸ ਇਮਾਰਤ ਨੂੰ ਨਵਿਆਇਆ ਜਾ ਰਿਹਾ ਸੀ।

ਪਿਛਲੇ ਵਰ੍ਹੇ ਹੀ ਇਸ ਇਮਾਰਤ ਦੀ ਮਰੱਮਤ ਦਾ ਕੰਮ ਪੂਰਾ ਹੋਇਆ ਸੀ। ਸਥਾਨਕ ਗ੍ਰੈਨਫੇਲ ਐਕਸ਼ਨ ਗਰੁੱਪ ਨੇ ਦਾਅਵਾ ਕੀਤਾ ਹੈ ਕਿ ਇਸ ਇਮਾਰਤ ਨੂੰ ਨਵਿਆਉਣ ਵੇਲੇ ਅੱਗ ਤੋਂ ਨਿੱਬੜਨ ਲਈ ਇਕ ਬਲਾਕ ਬਣਾਇਆ ਗਿਆ ਸੀ।

ਇਸ ਬਲਾਕ ‘ਤੇ ਉਸੇ ਵੇਲੇ ਲੋਕਾਂ ਨੇ ਇਤਰਾਜ਼ ਕੀਤਾ ਸੀ ਕਿ ਇਹ ਬਲਾਕ ਬਹੁਤ ਸੁੰਗੜਿਆ ਹੋਇਆ ਹੈ।

Comments

comments

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:

(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related

ਸਿੱਖ ਸਿਆਸਤ ਰਾਹੀਂ ਚੋਣਵੀਆਂ ਕਿਤਾਬਾਂ ਖਰੀਦੋ

ਤਾਜ਼ਾ ਖਬਰਾਂ:

ਲੇਖ/ਵਿਚਾਰ: