Follow Sikh Siyasat News at

Subscribe to our RSS feed
ਜੀ ਆਇਆਂ ਨੂੰ! ਸਿੱਖ ਸਿਆਸਤ ਦੇ ਪੰਜਾਬੀ ਖਬਰਾਂ ਦੀ ਬਿਜਾਲ-ਮੰਚ ਉੱਤੇ ਤੁਹਾਡਾ ਹਾਰਦਿਕ ਸਵਾਗਤ ਹੈ। ਤੁਸੀਂ ਆਪਣੇ ਵਿਚਾਰ, ਰਾਵਾਂ, ਸੁਝਾਅ, ਸ਼ਿਕਾਇਤਾਂ ਅਤੇ ਖਬਰਾਂ ਸਾਨੂੰ ਸਾਡੇ ਬਿਜਲ-ਪਤੇ news@sikhsiyasat.net ਉੱਤੇ ਭੇਜ ਸਕਦੇ ਹੋ।

ਰਾਮ (ਕਵਿਤਾ)

ਅਯੋਧਿਆ ਮਾਮਲੇ ‘ਤੇ ਅਦਾਲਤੀ ਫੈਸਲੇ ਦੇ ਵਰਤਾਰੇ ਅਤੇ ਪ੍ਰਸੰਗ ਦੇ ਸਨਮੁੱਖ ਸ਼੍ਰੀ ਰਾਮ ਚੰਦਰ ਦੇ ਅਸਲ ਕਾਰਜਾਂ ਅਤੇ ਮੌਜੂਦਾ ਰਾਮ ਭਗਤਾਂ ਦੇ ਅਮਲ ਵਿਚਲੇ ਅੰਤਰ-ਵਿਰੋਧ ਨੂੰ ਮੁਖਾਤਿਬ ਕਾਵਿ ਵਿਅੰਗ:-

ਰਾਮ

ਰਾਮ ਜੁਗੋ ਜੁਗ ਬਨਵਾਸੀ ਏ
ਭੁੰਜੇ ਸੌਣ ਦਾ ਅਭਿਆਸੀ ਏ।
ਰਾਮ ਨਾ ਚਾਹੁੰਦਾ ਕਿਲੇ ਚੁਬਾਰੇ
ਚੁੱਭਦੇ ਉਸ ਨੂੰ ਸੋਨ ਮੁਨਾਰੇ।।

ਰਾਮ ਦੇ ਕਦਮੀਂ ਪ੍ਰੀਤ ਜੰਜੀਰੀ
ਦਰਦਮੰਦਾਂ ਨਾਲ ਸਾਕ ਸਕੀਰੀ।
ਮੁੱਖ ਉਹਦੇ ‘ਤੇ ਆਭਾ ਵੱਖਰੀ
ਬੁੱਝ ਨਾ ਸਕੀ ਸਿਆਸਤ ਅੱਥਰੀ।।

ਆਦਿ ਜੁਗਾਦੀ ਜੁੱਧ ਦਾ ਡੰਕਾ
ਇਕ ਤਟ ਰਾਮ ਤੇ ਇਕ ਤਟ ਲੰਕਾ।
ਰਾਮ ਕੇ ਜਾਇਆਂ ਸਵਾਂਗ ‘ਚ ਆ ਕੇ
ਲੰਕਾ ਰਖ ਲਈ ਰਾਮ ਗਵਾ ਕੇ।।

ਬੌਬੀ ਸਿਮਰਨ ਫ਼ਲਕ ਬਬੀਤਾ
ਹਰ ਅਬਲਾ ਦੀ ਚੀਸ ਹੈ ਸੀਤਾ।
ਜਿਨ ਘਰ ਨਾਰੀ ਸਿਤਮ ਹੰਢਾਏ
ਉਹ ਕੀਕਣ ਹੋਏ ਰਾਮ ਕੇ ਜਾਏ।।

ਹੋ ਅਹਿਲਿਆ ਖਲੋਤੀਆਂ ਨਾਰਾਂ
ਗੌਤਮ ਦੀਆਂ ਝੱਲਣ ਫਿਟਕਾਰਾ।
ਰਘੁਕੁਲ ਕਲਸ ਵੜੇ ਕਿਸ ਮੰਦਰ
ਥਾਂ ਥਾਂ ਬੈਠੇ ਲੱਖਾਂ ਇੰਦਰ।।

ਪੁੱਤ ਸ਼ਵਰੀ ਦੇ ਬਣ ਗਏ ਜੂਠੇ
ਸਿਰ ‘ਤੇ ਭਾਰ ਤੇ ਹੱਥ ਵਿਚ ਠੂਠੇ।
ਕਿਸ ਕੁਟੀਆ ਵਿਚ ਕਰੇ ਟਿਕਾਣਾ
ਹੁਣ ਬਨਵਾਸੀ ਰਾਮ ਨਿਮਾਣਾ।।

ਘਰ ਕਲੇਸ਼ ਸਭ ਦੇਸ ਨਿਕਾਲਾ
ਕੀਕਣ ਹੋਵੇ ਰਾਮ ਸੁਖਾਲਾ।
ਘਰ ਚੋਂ ਕੰਧਾਂ ਦੂਰ ਹਟਾਈਏ
ਸਭ ਘਟ ਵਸਦਾ ਰਾਮ ਰਿਝਾਈਏ।।

ਹਰਦੇਵ ਸਿੰਘ

Comments

comments

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:

(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related

ਝੂਠ ਦਾ ਰਾਮ ਰੌਲਾ ਪਿਆ ਪੱਕਦਾ ਸੱਚ ਹੁਣ ਛਾਤੀ ਠੋਕ ਨਹੀਂ ਸਕਦਾ। ਰਾਮ ਦਾ ਮਹਲ ਬਨਾਵਣ ਤੋਂ ਹੁਣ 'ਰਾਮ' ਵੀ ਸਾਨੂੰ ਰੋਕ ਨਹੀਂ ਸਕਦਾ।।

ਸਿੱਖ ਸਿਆਸਤ ਰਾਹੀਂ ਚੋਣਵੀਆਂ ਕਿਤਾਬਾਂ ਖਰੀਦੋ

ਤਾਜ਼ਾ ਖਬਰਾਂ:

ਲੇਖ/ਵਿਚਾਰ: