Follow Sikh Siyasat News at

Subscribe to our RSS feed
ਜੀ ਆਇਆਂ ਨੂੰ! ਸਿੱਖ ਸਿਆਸਤ ਦੇ ਪੰਜਾਬੀ ਖਬਰਾਂ ਦੀ ਬਿਜਾਲ-ਮੰਚ ਉੱਤੇ ਤੁਹਾਡਾ ਹਾਰਦਿਕ ਸਵਾਗਤ ਹੈ। ਤੁਸੀਂ ਆਪਣੇ ਵਿਚਾਰ, ਰਾਵਾਂ, ਸੁਝਾਅ, ਸ਼ਿਕਾਇਤਾਂ ਅਤੇ ਖਬਰਾਂ ਸਾਨੂੰ ਸਾਡੇ ਬਿਜਲ-ਪਤੇ news@sikhsiyasat.net ਉੱਤੇ ਭੇਜ ਸਕਦੇ ਹੋ।

ਰਾਮ ਰੌਲਾ

ਨਿਸ਼ਚੇ ਰਾਮ ਅਯੋਧਿਆ ਆਊ
ਸੀਤਾ ਲਛਮਣ ਨਾਲ ਲਿਆਊ।
ਭਾਰਤ ਦੇਸ ਦਾ ਪਰਚਮ ਉੱਚਾ
ਫੇਰ ਹੋਉਗਾ ਅੰਮ੍ਰਿਤ ਸੁੱਚਾ।।

ਨਾਂ ਨਵਤੇਜ ਤੇ ਕਰਦੈਂ ਕਾਲ੍ਹੀ
ਪੈਸਿਓਂ ਧੇਲਿਓਂ ਅਕਲੋਂ ਖਾਲੀ।
ਪੂਰਨ ਬਹੁਮਤ ਕੀ ਹੁੰਦਾ ਏ
ਤੂੰ ਕੀ ਜਾਣੇ ਕੌਣ ਬਲਾ ਏ ?

ਓਹੀ ਧਨਖ ਤੇ ਲੰਮੀਆਂ ਬਾਹਵਾਂ
ਆ ਬੈਠੇਗਾ ਵਿਚ ਭਰਾਵਾਂ।
ਉੱਚੇ ਮਹਲ ਤੇ ਠੰਡੀਆਂ ਛਾਵਾਂ
ਰਹਿਣ ਨਹੀਂ ਦੇਣਾ ਰਾਮ ਨਿਥਾਵਾਂ।।

ਮੰਨਿਆ ਰਾਮ ਓਹ ਪਹਿਲਾਂ ਵਾਲਾ
ਅੰਦਰੋਂ ਨਿਰਮਲ ਬਾਹਰੋਂ ਕਾਲਾ।
ਹੋ ਸਕਦਾ ਏ ਆਕੜ ਜਾਏ
ਮਰਿਆਦਾ ਦੀਆਂ ਸ਼ਰਮਾਂ ਖਾਏ।।

ਪਰ ਰਾਮਾਂ ਦਾ ਦਸ ਕੀ ਤੋੜਾ
ਅਸਲੀ ਰਾਮ ਜਰੂਰੀ ਥੋੜਾ।।
ਰਾਮ ਲੀਲ੍ਹਾ ਵਿਚ ਰਾਮ ਘਨੇਰੇ
ਲੋਕੀਂ ਸ਼ਰਧਾ ਧਰਨ ਬਥੇਰੇ।।

ਬੰਦੋਬਸਤ ਨੇ ਪੱਕੇ ਕੀਤੇ
ਅੰਗਰੇਜ਼ਾਂ ਤੋਂ ਨੁਸਖ਼ੇ ਲੀਤੇ।
ਭੋਰਾ ਕੂ ਮੇਕਅੱਪ ਜੇ ਲਾਈਏ
ਰਾਵਣ ਨੂੰ ਚਾ ਰਾਮ ਬਣਾਈਏ।।

ਲੈ ਆਵਾਂਗੇ ਖਾਂਦਾ ਪੀਂਦਾ
ਗੋਰਾ ਚਿੱਟਾ ਫਬਦਾ ਥੀਂਦਾ।
ਸਾਡੇ ਵਾਂਗੂੰ ਅਕਲ ਸਿਆਣਾ
ਓਹਨੇ ਕੀ ਜੰਗਲਾਂ ਨੂੰ ਜਾਣਾ।।

ਜੂਠ ਭਿਟ ਨਾ ਓਹ ਖਾਵੇਗਾ
ਨਾ ਸ਼ਵਰੀ ਦੇ ਦਰ ਜਾਵੇਗਾ।
ਜੇ ਕੋਈ ਸ਼ੂਦਰ ਗਿਆਨ ਵਿਚਾਰੇ
ਵੇਖੀਂ ਫੇਰ ਵਿਖਾਉਂਦਾ ਤਾਰੇ।।

ਜਦ ਸੀਆਪਤਿ ਆਣ ਢੁਕਣਗੇ
ਟਰੰਪ ਬੋਰਿਸ ਮਹਿਮਾਨ ਜੁੜਨਗੇ।
ਅਰਬ ਅਮੀਰ ਤੇ ਚੀਨੀ ਚੰਗੇ
ਆਣ ਮਿਲਣਗੇ ਯਾਰ ਮਲੰਗੇ।।

ਝੂਠ ਦਾ ਰਾਮ ਰੌਲਾ ਪਿਆ ਪੱਕਦਾ
ਸੱਚ ਹੁਣ ਛਾਤੀ ਠੋਕ ਨਹੀਂ ਸਕਦਾ।
ਰਾਮ ਦਾ ਮਹਲ ਬਨਾਵਣ ਤੋਂ ਹੁਣ
‘ਰਾਮ’ ਵੀ ਸਾਨੂੰ ਰੋਕ ਨਹੀਂ ਸਕਦਾ।।

– ਹਰਦੇਵ ਸਿੰਘ


* ਇਹ ਕਵਿਤਾ ਨਵਤੇਜ ਭਾਰਤੀ ਦੀ ਕਵਿਤਾ “ਹੁਣ ਰਾਮ ਅਯੋਧਿਆ ਨਹੀਂ ਪਰਤੇਗਾ” (ਲੀਲ੍ਹਾ ਵਿਚੋਂ) ਨੂੰ ਪੜ੍ਹਨ ਪਿੱਛੋਂ ਰਚੀ ਗਈ ਏ। ਨਵਤੇਜ ਭਾਰਤੀ ਦੀ ਕਵਿਤਾ “ਹੁਣ ਰਾਮ ਅਯੋਧਿਆ ਨਹੀਂ ਪਰਤੇਗਾ” (ਲੀਲ੍ਹਾ ਵਿਚੋਂ) ਹੇਠਾਂ ਸੁਣੀ ਜਾ ਸਕਦੀ ਹੈ:-



Comments

comments

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:

(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related

ਬਣਿਆ ਇਤਿਹਾਸ ਗਵਾਹ ਸਾਡਾ . . . ਬੱਸ ਇਹੀਓ ਯਾਰ ਗੁਨਾਹ ਸਾਡਾ . .
ਨੀਚ ਨੂੰ ਉੱਚਾ ਕਹਿੰਦੇ ਨੇ ਜਿੱਥੇ ਮਿੱਠਾ ਕਹਿੰਦੇ ਕੌੜੇ ਨੂੰ ਮੈਂ ੳਸ ਧਰਤ ਦਾ ਜਾਇਆ ਹਾਂ ਜਿੱਥੇ ਸਵਾਇਆ ਕਹਿੰਦੇ ਥੋੜੇ ਨੂੰ
ਸੰਤ ਬਾਬਾ ਜਰਨੈਲ ਸਿੰਘ ਜੀ ਭਿੰਡਰਾਂਵਾਲਿਆਂ ਨੂੰ ਸਮਰਪਿਤ ਕਵਿਤਾ ("ਮੈਂ ਕਿੱਥੋਂ ਲਿਆਵਾਂ ਲੱਭ ਕੇ ਅੱਜ ਭਿੰਡਰਾਂਵਾਲਾ ਹੋਰ, ਵੇ ਮੈਂ ਰੋਂਦੀ ਧਰਤ ਪੰਜਾਬ ਦੀ") ਸੁਖਦੀਪ ਸਿੰਘ ਬਰਨਾਲਾ(ਲੇਖਕ) ਵੱਲੋਂ ਬੀਂਤੇ ਦਿਨੀ ਜਾਰੀ

ਸਿੱਖ ਸਿਆਸਤ ਰਾਹੀਂ ਚੋਣਵੀਆਂ ਕਿਤਾਬਾਂ ਖਰੀਦੋ

ਤਾਜ਼ਾ ਖਬਰਾਂ:

ਲੇਖ/ਵਿਚਾਰ: