ਲੁਧਿਆਣਾ: ਮੀਡੀਆ ਦੀਆਂ ਰਿਪੋਰਟਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਲੁਧਿਆਣਾ ‘ਚ ਅੱਜ (17 ਅਕਤੂਬਰ, 2017) ਸਵੇਰੇ 7:20 ‘ਤੇ ਦੋ ਮੋਟਰਸਾਈਕਲ ਸਵਾਰਾਂ ਨੇ ਆਰ.ਐਸ.ਐਸ. ਆਗੂ ਰਵਿੰਦਰ ਕੁਮਾਰ ਗੋਸਾਈ (58) ‘ਤੇ ਗੋਲੀਆਂ ਚਲਾ ਦਿੱਤੀਆਂ। ਜਿਸ ਕਾਰਨ ਆਰ.ਐਸ.ਐਸ. ਆਗੂ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਪੁਲਿਸ ਵਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

ਇਸ ਖਬਰ ਨੂੰ ਅੰਗਰੇਜ਼ੀ ਵਿੱਚ ਪੜ੍ਹੋ:
→ Rashtriya Swayamsewak Sangh (RSS) Leader Ravinder Gosain shot dead in Ludhiana …
ਰਵਿੰਦਰ ਨੂੰ ਦੋ ਗੋਲੀਆਂ ਉਸਦੀ ਗਰਦਨ ਅਤੇ ਪਿੱਠ ‘ਤੇ ਉਸ ਵੇਲੇ ਮਾਰੀਆਂ ਗਈਆਂ ਜਦੋਂ ਉਹ ਆਰ.ਐਸ.ਐਸ. ਦੀ ਸ਼ਾਖਾ ਲਾ ਕੇ ਵਾਪਸ ਘਰ ਆ ਰਿਹਾ ਸੀ। ਰਵਿੰਦਰ ਗੋਸਾਈ ਆਰ.ਐਸ.ਐਸ. ਦੀ ਰਘੂਨਾਥ ਨਗਰ ਮੋਹਨ ਸ਼ਾਖਾ, ਲੁਧਿਆਣਾ ਦਾ ਮੁਖੀ ਸੀ। ਘਟਨਾ ਦਾ ਪਤਾ ਲਗਦੇ ਹੀ ਭਾਜਪਾ ਅਤੇ ਆਰ.ਐਸ.ਐਸ. ਆਗੂ ਮੌਕੇ ‘ਤੇ ਪਹੁੰਚ ਗਏ ਸੀ। ਰਵਿੰਦਰ ਗੋਸਾਈ ਜ਼ਿਲ੍ਹਾ ਲੁਧਿਆਣਾ ਭਾਜਪਾ ਦਾ ਮੈਂਬਰ ਵੀ ਸੀ।