Follow Sikh Siyasat News at

Subscribe to our RSS feed
ਜੀ ਆਇਆਂ ਨੂੰ! ਸਿੱਖ ਸਿਆਸਤ ਦੇ ਪੰਜਾਬੀ ਖਬਰਾਂ ਦੀ ਬਿਜਾਲ-ਮੰਚ ਉੱਤੇ ਤੁਹਾਡਾ ਹਾਰਦਿਕ ਸਵਾਗਤ ਹੈ। ਤੁਸੀਂ ਆਪਣੇ ਵਿਚਾਰ, ਰਾਵਾਂ, ਸੁਝਾਅ, ਸ਼ਿਕਾਇਤਾਂ ਅਤੇ ਖਬਰਾਂ ਸਾਨੂੰ ਸਾਡੇ ਬਿਜਲ-ਪਤੇ news@sikhsiyasat.net ਉੱਤੇ ਭੇਜ ਸਕਦੇ ਹੋ।

ਮੈਂ ਸਿੱਖ ਹਾਂ, ਪਾਠ ਕਰਦਾਂ, ਭਗਵੰਤ ਮਾਨ ਸ਼ਰਾਬ ਪੀ ਕੇ ਆਉਂਦਾ, ਮੇਰੀ ਸੀਟ ਬਦਲੋ: ਹਰਿੰਦਰ ਸਿੰਘ ਖ਼ਾਲਸਾ

ਮੈਂ ਸਿੱਖ ਹਾਂ, ਪਾਠ ਕਰਦਾਂ, ਭਗਵੰਤ ਮਾਨ ਸ਼ਰਾਬ ਪੀ ਕੇ ਆਉਂਦਾ, ਮੇਰੀ ਸੀਟ ਬਦਲੋ: ਹਰਿੰਦਰ ਸਿੰਘ ਖ਼ਾਲਸਾ

ਨਵੀਂ ਦਿੱਲੀ: ਸੰਸਦ ਦੀ ਸੁਰੱਖਿਆ ਨਾਲ ਸਬੰਧਤ ਵੀਡੀਓ ਮਾਮਲੇ ਵਿਚ ਘਿਰੇ ਭਗਵੰਤ ਮਾਨ ‘ਤੇ ਵਿਰੋਧੀ ਪਾਰਟੀਆਂ ਨੇ ਹਮਲਾ ਬੋਲ ਦਿੱਤਾ ਹੈ। ਹੁਣ ਉਨ੍ਹਾਂ ਦੀ ਪਾਰਟੀ ਆਪ ਦੇ ਮੁਅੱਤਲ ਸੰਸਦ ਮੈਂਬਰ ਹਰਿੰਦਰ ਸਿੰਘ ਖਾਲਸਾ ਨੇ ਦੋਸ਼ ਲਾਇਆ ਹੈ ਕਿ ਸੰਸਦ ਵਿਚ ਮਾਨ ਦੀ ਸੀਟ ਤੋਂ ਸ਼ਰਾਬ ਦੀ ਬੋਅ ਆਉਂਦੀ ਹੈ। ਉਨ੍ਹਾਂ ਨੇ ਲੋਕ ਸਭਾ ਦੀ ਸਪੀਕਰ ਸੁਮਿੱਤਰਾ ਮਹਾਜਨ ਕੋਲ ਇਸ ਗੱਲ ਦੀ ਸ਼ਿਕਾਇਤ ਕੀਤੀ ਹੈ ਅਤੇ ਆਪਣੀ ਸੀਟ ਬਦਲਣ ਲਈ ਕਿਹਾ ਹੈ।

ਭਗਵੰਤ ਮਾਨ, ਹਰਿੰਦਰ ਸਿੰਘ ਖ਼ਾਲਸਾ
ਭਗਵੰਤ ਮਾਨ (ਫਾਈਲ ਫੋਟੋ), ਹਰਿੰਦਰ ਸਿੰਘ ਖ਼ਾਲਸਾ

ਹਰਿੰਦਰ ਸਿੰਘ ਖ਼ਾਲਸਾ ਨੇ ਕਿਹਾ, ‘ਮੈਂ ਸਪੀਕਰ ਨੂੰ ਇਹ ਕਿਹਾ ਹੈ ਕਿ ਮੇਰਾ ਡਵੀਜ਼ਨ ਨੰਬਰ 495 ਹੈ ਅਤੇ ਡਵੀਜ਼ਨ ਨੰਬਰ 496 ‘ਤੇ ਭਗਵੰਤ ਮਾਨ ਹੈ। ਮੈਂ ਤਾਂ ਉਨ੍ਹਾਂ ਦਾ ਨਾਂਅ ਵੀ ਨਹੀਂ ਲਿਖਿਆ। ਮੈਂ 69 ਸਾਲ ਦਾ ਹਾਂ ਤੇ ਸਿੱਖ ਹਾਂ। ਸਵੇਰੇ ਪਾਠ ਕਰਕੇ ਆਉਂਦਾ ਹਾਂ ਅਤੇ ਸਵੇਰੇ-ਸਵੇਰੇ ਸ਼ਰਾਬ ਦੀ ਗੰਦੀ ਬੋਅ ਆਉਂਦੀ ਹੈ ਤੇ ਕਈ ਵਾਰ ਲੱਗਦਾ ਹੈ ਕਿ ਉਲਟੀ ਆ ਜਾਵੇਗੀ।’ ਉਨ੍ਹਾਂ ਕਿਹਾ, ‘ਹੁਣ ਸ਼ਰਾਬ ਕੋਈ ਪੀ ਕੇ ਆਵੇ, ਇਕ ਸੰਸਦ ਮੈਂਬਰ ਸ਼ਰਾਬ ਪੀਵੇ ਤੇ ਦੂਸਰਾ ਉਲਟੀਆਂ ਕਰੇ ਤਾਂ ਇੰਨੀ ਜ਼ਿਆਦਾ ਤਾਂ ਗੰਦਗੀ ਨਹੀਂ ਵਿਖਾਉਣੀ ਚਾਹੀਦੀ। ਮੈਂ ਤਾਂ ਇੰਨੀ ਜ਼ਿਆਦਾ ਨਹੀਂ ਵਿਖਾ ਸਕਦਾ। ਮੇਰੀ ਸੀਟ ਬਦਲ ਦਿਓ ਅਤੇ ਉਨ੍ਹਾਂ ਮੈਨੂੰ ਯਕੀਨ ਦਿਵਾਇਆ ਕਿ ਉਹ ਮੇਰੀ ਸੀਟ ਬਦਲ ਦੇਣਗੇ।

Comments

comments

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:

(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related

ਪੁਨਰ ਸੁਰਜੀਤ ਅਕਾਲੀ ਦਲ ਦੇ ਪ੍ਰਧਾਨ ਗਿਆਨੀ ਹਰਪ੍ਰੀਤ ਸਿੰਘ ਨੇ ਆਮ ਆਦਮੀ ਪਾਰਟੀ ਵੱਲੋਂ ਪੰਜਾਬ ਭਰ ਦੇ ਸਰਕਾਰੀ ਸਕੂਲਾਂ ਨੂੰ ਆਮ ਆਦਮੀ ਪਾਰਟੀ ਦੇ ਝੰਡੇ ਵਾਲੇ ਰੰਗ ਵਿੱਚ ਰੰਗਣ ਸਬੰਧੀ
ਪੰਜਾਬ ਵਿੱਚ 1 ਜੂਨ ਨੂੰ ਇੰਡੀਅਨ ਪਾਰਲੀਮੈਂਟ (ਲੋਕ ਸਭਾ) ਦੇ ਮੈਂਬਰਾਂ ਦੀ ਚੋਣ ਵਾਸਤੇ ਵੋਟਾਂ ਪੈਣ ਜਾ ਰਹੀਆਂ ਹਨ। ਇਸ ਦੌਰਾਨ ਸਿੱਖਾਂ ਅਤੇ ਪੰਜਾਬ ਦੀ ‘ਸਿੱਖ ਵੋਟ ਰਾਜਨੀਤੀ’ ਵਿੱਚ ਰੁਚੀ
ਪੰਜਾਬ ਵਿੱਚ 1 ਜੂਨ ਨੂੰ ਇੰਡੀਅਨ ਪਾਰਲੀਮੈਂਟ (ਲੋਕ ਸਭਾ) ਦੇ ਮੈਂਬਰਾਂ ਦੀ ਚੋਣ ਵਾਸਤੇ ਵੋਟਾਂ ਪੈਣ ਜਾ ਰਹੀਆਂ ਹਨ। ਇਸ ਦੌਰਾਨ ਸਿੱਖਾਂ ਅਤੇ ਪੰਜਾਬ ਦੀ ‘ਸਿੱਖ ਵੋਟ ਰਾਜਨੀਤੀ’ ਵਿੱਚ ਰੁਚੀ
ਬਹਿਸ ਕਰਨ ਵਾਲਿਆਂ ਦੇ ਘਰ ਪੁਲਿਸ ਛਾਪੇ ਮਾਰ ਰਹੀ ਹੈ। ਲਾਲ ਬੱਤੀ ਅਤੇ ਸੁਰੱਖਿਆ ਕਰਮਚਾਰੀਆਂ ਦੀ ਬਹੁਤਾਤ ਨੂੰ ਟਿੱਚਰਾਂ ਕਰਨ ਵਾਲੇ ਆਪ ਆਗੂ ਖੁਦ ਲਾਲ ਬੱਤੀਆਂ ਅਤੇ ਸਖਤ ਸੁਰੱਖਿਆ 'ਚ

ਸਿੱਖ ਸਿਆਸਤ ਰਾਹੀਂ ਚੋਣਵੀਆਂ ਕਿਤਾਬਾਂ ਖਰੀਦੋ

ਤਾਜ਼ਾ ਖਬਰਾਂ:

ਲੇਖ/ਵਿਚਾਰ: